Latest news
डॉ वेद प्रताप वैदिक और पूर्व कैबिनेट मंत्री चौधरी हरि सिंह सैनी ने स्वर्गीय श्री सहीराम जौहर को एक स... ਪਾਕਿਸਤਾਨ ਵਿੱਚ ਜਨਮੇ ਇਸਲਾਮਿਕ ਪ੍ਰਚਾਰਕ ਸਾਕਿਬ ਇਕਬਾਲ ਸ਼ਮੀ ਦੇ ਵਾਰੰਗਲ ਵਿੱਚ ਦੌਰੇ ਲਈ ਭਾਰਤੀ ਵੀਜ਼ਾ ਵਿਵਸਥਾਵਾਂ ਦੀ ... 2030 ਤੱਕ ਭਾਰਤ ਵਿੱਚ ਊਰਜਾ ਖੇਤਰ ਵਿੱਚ ਕ੍ਰਾਂਤੀ ਆਵੇਗੀ - ਪੀਐਮ ਮੋਦੀ ਇਹ ਪਹਿਲੀ ਵਾਰ ਹੈ ਕਿ ਕਿਸੇ ਭਾਰਤੀ ਸਰਕਾਰ ਨੇ ਸਿੱਖਾਂ ਦੇ ਲੰਬੇ ਵਾਲਾਂ ਅਤੇ ਜੂੜੇ ਪ੍ਰਤੀ ਸੰਵੇਦਨਸ਼ੀਲਤਾ ਦਿਖਾਈ ਅਤੇ ਉਹ... ਅੰਮ੍ਰਿਤਸਰ 'ਚ ਬੰਦੂਕ ਦੀ ਨੋਕ 'ਤੇ ਖੋਲ੍ਹਿਆ ਟ੍ਰੈਫਿਕ: ਜਾਮ 'ਚ ਫਸੀ ਕਾਰ, ਵਿਅਕਤੀ ਨੇ ਕੱਢਿਆ ਰਿਵਾਲਵਰ ਬਾਇਓਫਰਟੀਲਾਈਜ਼ਰ ਲੈਬਾਰਟਰੀ ਸ਼ੁਰੂ ਕਰਨ ਵਾਲਾ ਭਾਰਤ ਦਾ ਪਹਿਲਾ ਰਾਜ ਬਣਿਆ ਪੰਜਾਬ ਪੰਜਾਬ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦਿਆਂ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਨਾਲ ਜੁੜੇ ਵਿਅਕਤੀਆਂ ਦੇ 1490 ਸ਼ੱਕੀ ਟਿਕਾਣਿ... ਬਾਲ ਵਿਵਾਹ ਦੇ ਵਿਰੁੱਧ ਵਿਚ ਆਸਾਮ ਸਰਕਾਰ ਨੇ ਚੁਕੇ ਵੱਡੇ ਕਦਮ 2170 ਲੋਕ ਗ੍ਰਿਫ਼ਤਾਰ, 4 ਹਜ਼ਾਰ ਤੋਂ ਵੱਧ ਕੇਸ ਦਰਜ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦਾ ਪਹਿਲਾ ਰਾਜ ਪੱਧਰੀ ਜਨਤਾ ਦਰਬਾਰ 6 ਫਰਵਰੀ ਨੂੰ- ਜਿੰਪਾ ਮਾਨ ਸਰਕਾਰ ਲੁਧਿਆਣਾ ਸ਼ਹਿਰ ਦੀ ਸਵੱਛਤਾ ਪ੍ਰਣਾਲੀ ਨੂੰ ਸੁਧਾਰਨ ਲਈ ਸਾਜੋ ਸਮਾਨ ਦੀ ਖਰੀਦ 'ਤੇ 7.77 ਕਰੋੜ ਰੁਪਏ ਖਰਚ ਕਰੇ...

ਕੇਸਰੀ ਵਿਰਾਸਤ

ਸਰੀਰਕ ਰੂਪ ਵਿੱਚ ਬਾਲ ਤੇ ਕਰਮ ਰੂਪ ਵਿੱਚ ਬਾਬੇ ਸਨ ਸਾਹਿਬਜ਼ਾਦੇ, ਵਿਵਾਦ ਬੇਲੋੜਾ

 

ਜਲੰਧਰ (ਕੇਸਰੀ ਨਿਊਜ਼ ਨੈੱਟਵਰਕ) – ਭਾਰਤ ਸਰਕਾਰ ਵਲੋਂ ਸਾਹਿਬ ਏ ਕਮਾਲ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਜੀ ਦੀ ਮਹਾਨ ਸ਼ਹਾਦਤ ਨੂੰ ਸਿਜਦਾ ਕਰਦਿਆਂ ਦੇਸ਼ ਭਰ ਵਿੱਚ 26 ਦਸੰਬਰ ਨੂੰ ਵੀਰ ਬਾਲ ਦਿਵਸ ਵਜੋਂ ਮਨਾਏ ਜਾਣ ਦੇ ਫੈਸਲੇ ਦੇ ਨਾਮਕਰਨ ਉੱਪਰ ਹੋ ਰਹੇ ਵਿਵਾਦ ਨੂੰ ਸਿੱਖ ਫਾਰ ਨੇਸ਼ਨ ਸੰਸਥਾ ਨੇ ਬੇਲੋੜਾ ਅਤੇ ਮੰਦਭਾਗਾ ਕਰਾਰ ਦਿੱਤਾ ਹੈ। ਸਿੱਖ ਫਾਰ ਨੇਸ਼ਨ ਦਾ ਵਿਚਾਰ ਹੈ ਕਿ ਦੂਰਦ੍ਰਿਸ਼ਟੀ ਦੇ ਲਿਹਾਜ਼ ਨਾਲ ਵੀਰ ਬਾਲ ਦਿਵਸ ਦੇ ਟਾਈਟਲ ਵਿੱਚ ਕੋਈ ਨਾਂਹ ਪੱਖੀ ਗੱਲ ਨਹੀਂ ਜਾਪਦੀ।

ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਸਿੱਖ ਫਾਰ ਨੇਸ਼ਨ ਦੀ ਕੋਰ ਕਮੇਟੀ ਦੇ ਮੈਂਬਰ ਐਡਵੋਕੇਟ ਭੁਪਿੰਦਰ ਸਿੰਘ ਕਾਲੜਾ ਨੇ ਕਿਹਾ ਕਿ ਦਰਅਸਲ ਵੀਰ ਬਾਲ ਦਿਵਸ ਜਿਨ੍ਹਾਂ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਮਨਾਇਆ ਜਾ ਰਿਹਾ ਹੈ ਉਹ ਸਰੀਰਕ ਅਵਸਥਾ ਦੇ ਤੌਰ ਤੇ 7 ਅਤੇ 9 ਸਾਲ ਦੀ ਉਮਰ ਦੇ ਬਾਲ ਸਨ। ਪਰ ਜੋ ਉੱਤਮ ਕਾਰਜ ਉਨ੍ਹਾਂ ਨੇ ਬਾਲ ਉਮਰ ਵਿੱਚ ਕਰ ਦਿਖਾਇਆ ਹੈ ਉਸ ਕਰਮ ਦੇ ਲਿਹਾਜ਼ ਨਾਲ ਉਨ੍ਹਾਂ ਨੂੰ ਸਤਿਕਾਰ ਵਜੋਂ ਬਾਬੇ ਆਖਿਆ ਜਾਂਦਾ ਹੈ। ਛੋਟੇ ਸਾਹਿਬਜ਼ਾਦਿਆਂ ਨੂੰ ਬਾਬਿਆਂ ਵਜੋਂ ਸਨਮਾਨ ਦੇਣਾ ਸਾਡਾ ਸਾਰਿਆਂ ਦਾ ਫਰਜ ਹੈ ਪਰ ਸਾਨੂੰ ਇਹ ਗੱਲ ਕਦੀ ਨਹੀਂ ਭੁੱਲਣੀ ਚਾਹੀਦੀ ਕਿ ਆਉਣ ਵਾਲੀਆਂ ਪੀੜੀਆਂ ਤੱਕ ਸਾਹਿਬਜ਼ਾਦਿਆਂ ਦੇ ਬਾਲ ਅਤੇ ਬਾਬੇ ਵਾਲੇ ਦੋਵੇਂ ਸਰੂਪ ਅੱਗੇ ਲੈ ਕੇ ਜਾਣਾ ਜਰੂਰੀ ਹੈ ਕਿਉਂਕਿ ਜੇਕਰ ਸਾਹਿਬਜ਼ਾਦਿਆਂ ਨੂੰ ਮੌਜੂਦਾ ਪੀੜੀ ਬਾਬੇ ਆਖ ਕੇ ਸੰਬੋਧਨ ਕਰਦੀ ਰਹੀ ਅਤੇ ਉਨ੍ਹਾਂ ਦੀ ਬਾਲ ਅਵਸਥਾ ਨੂੰ ਬਰਾਬਰ ਅੱਗੇ ਨਾ ਵਧਾਇਆ ਗਿਆ ਤਾਂ ਆਉਣ ਵਾਲੀਆਂ ਪੀੜੀਆਂ ਅੱਗੇ ਵੱਡੀ ਦੁਬਿਧਾ ਖੜੀ ਹੋ ਸਕਦੀ ਹੈ। ਆਉਣ ਵਾਲੀਆਂ ਪੀੜੀਆਂ ਨੂੰ ਇਹ ਸਮਝਣਾ ਮੁਸ਼ਕਿਲ ਹੋ ਜਾਵੇਗਾ ਕਿ ਸਾਹਿਬਜਾਦੇ 7-9 ਸਾਲ ਦੇ ਬਾਲ ਸਨ ਜਾਂ ਬਿਰਧ ਉਮਰ ਦੇ ਬਾਬੇ। 

ਇਸ ਤੋਂ ਇਲਾਵਾ ਪੰਜਾਬ ਅਤੇ ਪੰਜਾਬੀ ਦੇ ਲਿਹਾਜ਼ ਨਾਲ ਤਾਂ ਬਾਬੇ ਸ਼ਬਦ ਬਹੁਤ ਉੱਤਮ ਅਤੇ ਸਪੱਸ਼ਟ ਹੈ ਪਰ ਦੇਸ਼ ਦੀਆਂ ਬੋਲੀਆਂ ਅਤੇ ਭਾਸ਼ਾਵਾਂ ਵਿੱਚ ਬਾਬੇ ਜਾਂ ਬਾਬਾ ਸ਼ਬਦ ਸਮਝ ਤੋਂ ਦੂਰ ਹੋ ਜਾਵੇਗਾ। ਏਨਾ ਹੀ ਨਹੀਂ ਸ਼ਬਦਕੋਸ਼ ਵਿੱਚ ਵੀ ਬਾਬਾ ਸ਼ਬਦ ਦਾ ਹੋਰ ਭਾਸ਼ਾਵਾਂ ਵਿੱਚ ਕੋਈ ਸਪੱਸ਼ਟ ਅਰਥ ਨਹੀਂ ਬਣਦਾ। ਇਸ ਲਈ ਉਪਰੋਕਤ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਿੱਖ ਫਾਰ ਨੇਸ਼ਨ ਦੀ ਕੋਰ ਕਮੇਟੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਮੇਤ ਸਮੂਹ ਪੰਥਕ ਜਥੇਬੰਦੀਆਂ ਅਤੇ ਸਿੱਖ ਸੰਗਤ ਨੂੰ ਪੁਰਜੋਰ ਅਪੀਲ ਕੀਤੀ ਹੈ ਕਿ ਭਾਰਤ ਸਰਕਾਰ ਵਲੋਂ ਸਾਹਿਬਜ਼ਾਦਿਆਂ ਦੀ ਮਹਾਨ ਸ਼ਹੀਦੀ ਗਾਥਾ ਨੂੰ ਜਨ ਜਨ ਤਕ ਪਹੁੰਚਾਉਣ ਲਈ ਕੀਤੇ ਜਾ ਰਹੇ ਵੀਰ ਬਾਲ ਦਿਵਸ ਦੇ ਉਪਰਾਲੇ ਵਿੱਚ ਸਹਿਯੋਗੀ ਦੀ ਭੂਮਿਕਾ ਨਿਭਾਈ ਜਾਵੇ। ਸਿੱਖ ਫਾਰ ਨੇਸ਼ਨ ਨੇ ਭਾਰਤ ਸਰਕਾਰ ਕੋਲੋਂ ਮੰਗ ਕੀਤੀ ਕਿ ਪੰਜਾਬ ਅਤੇ ਪੰਥ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਵੀਰ ਬਾਲ ਦਿਵਸ ਨੂੰ ਮਨਾਉਣ ਦੇ ਉੱਦਮ ਨੂੰ ਹੋਰ ਬਿਹਤਰ ਬਣਾਉਣ ਲਈ ਇਸ ਦਿਵਸ ਦੇ ਨਾਮਕਰਨ ਸਬੰਧੀ ਪੰਥਕ ਜਥੇਬੰਦੀਆਂ ਨਾਲ ਮੁੜ ਵਿਚਾਰ ਕਰ ਲੈਣਾ ਚਾਹੀਦਾ ਹੈ। 

ਇਸ ਮੌਕੇ ਜਸਵਿੰਦਰ ਸਿੰਘ ਲਾਲੀ, ਗੁਰਪ੍ਰੀਤ ਸਿੰਘ ਸੰਧੂ, ਪ੍ਰੋਫੈਸਰ ਐਮਪੀ ਸਿੰਘ, ਗਗਨਦੀਪ ਸਿੰਘ ਧਮੀਜਾ, ਪ੍ਰਿਤਪਾਲ ਸਿੰਘ ਸੇਠੀ, ਦਮਨਪਰੀਤ ਸਿੰਘ, ਇੰਦਰਪ੍ਰੀਤ ਸਿੰਘ, ਹਰਜੀਤ ਸਿੰਘ ਬਾਬਾ, ਮਹਿੰਦਰਪਾਲ ਸਿੰਘ ਆਦਿ ਵੀ ਮੌਜੂਦ ਸਨ। ਸਰੀਰਕ ਰੂਪ ਵਿੱਚ ਬਾਲ, ਕਰਮ ਰੂਪ ਵਿੱਚ ਬਾਬੇ ਸਨ ਸਾਹਿਬਜ਼ਾਦੇ, ਵਿਵਾਦ ਬੇਲੋੜਾ
ਜਲੰਧਰ () – ਭਾਰਤ ਸਰਕਾਰ ਵਲੋਂ ਸਾਹਿਬ ਏ ਕਮਾਲ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਜੀ ਦੀ ਮਹਾਨ ਸ਼ਹਾਦਤ ਨੂੰ ਸਿਜਦਾ ਕਰਦਿਆਂ ਦੇਸ਼ ਭਰ ਵਿੱਚ 26 ਦਸੰਬਰ ਨੂੰ ਵੀਰ ਬਾਲ ਦਿਵਸ ਵਜੋਂ ਮਨਾਏ ਜਾਣ ਦੇ ਫੈਸਲੇ ਦੇ ਨਾਮਕਰਨ ਉੱਪਰ ਹੋ ਰਹੇ ਵਿਵਾਦ ਨੂੰ ਸਿੱਖ ਫਾਰ ਨੇਸ਼ਨ ਸੰਸਥਾ ਨੇ ਬੇਲੋੜਾ ਅਤੇ ਮੰਦਭਾਗਾ ਕਰਾਰ ਦਿੱਤਾ ਹੈ। ਸਿੱਖ ਫਾਰ ਨੇਸ਼ਨ ਦਾ ਵਿਚਾਰ ਹੈ ਕਿ ਦੂਰਦ੍ਰਿਸ਼ਟੀ ਦੇ ਲਿਹਾਜ਼ ਨਾਲ ਵੀਰ ਬਾਲ ਦਿਵਸ ਦੇ ਟਾਈਟਲ ਵਿੱਚ ਕੋਈ ਨਾਂਹ ਪੱਖੀ ਗੱਲ ਨਹੀਂ ਜਾਪਦੀ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਸਿੱਖ ਫਾਰ ਨੇਸ਼ਨ ਦੀ ਕੋਰ ਕਮੇਟੀ ਦੇ ਮੈਂਬਰ ਐਡਵੋਕੇਟ ਭੁਪਿੰਦਰ ਸਿੰਘ ਕਾਲੜਾ ਨੇ ਕਿਹਾ ਕਿ ਦਰਅਸਲ ਵੀਰ ਬਾਲ ਦਿਵਸ ਜਿਨ੍ਹਾਂ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਮਨਾਇਆ ਜਾ ਰਿਹਾ ਹੈ ਉਹ ਸਰੀਰਕ ਅਵਸਥਾ ਦੇ ਤੌਰ ਤੇ 7 ਅਤੇ 9 ਸਾਲ ਦੀ ਉਮਰ ਦੇ ਬਾਲ ਸਨ। ਪਰ ਜੋ ਉੱਤਮ ਕਾਰਜ ਉਨ੍ਹਾਂ ਨੇ ਬਾਲ ਉਮਰ ਵਿੱਚ ਕਰ ਦਿਖਾਇਆ ਹੈ ਉਸ ਕਰਮ ਦੇ ਲਿਹਾਜ਼ ਨਾਲ ਉਨ੍ਹਾਂ ਨੂੰ ਸਤਿਕਾਰ ਵਜੋਂ ਬਾਬੇ ਆਖਿਆ ਜਾਂਦਾ ਹੈ। ਛੋਟੇ ਸਾਹਿਬਜ਼ਾਦਿਆਂ ਨੂੰ ਬਾਬਿਆਂ ਵਜੋਂ ਸਨਮਾਨ ਦੇਣਾ ਸਾਡਾ ਸਾਰਿਆਂ ਦਾ ਫਰਜ ਹੈ ਪਰ ਸਾਨੂੰ ਇਹ ਗੱਲ ਕਦੀ ਨਹੀਂ ਭੁੱਲਣੀ ਚਾਹੀਦੀ ਕਿ ਆਉਣ ਵਾਲੀਆਂ ਪੀੜੀਆਂ ਤੱਕ ਸਾਹਿਬਜ਼ਾਦਿਆਂ ਦੇ ਬਾਲ ਅਤੇ ਬਾਬੇ ਵਾਲੇ ਦੋਵੇਂ ਸਰੂਪ ਅੱਗੇ ਲੈ ਕੇ ਜਾਣਾ ਜਰੂਰੀ ਹੈ ਕਿਉਂਕਿ ਜੇਕਰ ਸਾਹਿਬਜ਼ਾਦਿਆਂ ਨੂੰ ਮੌਜੂਦਾ ਪੀੜੀ ਬਾਬੇ ਆਖ ਕੇ ਸੰਬੋਧਨ ਕਰਦੀ ਰਹੀ ਅਤੇ ਉਨ੍ਹਾਂ ਦੀ ਬਾਲ ਅਵਸਥਾ ਨੂੰ ਬਰਾਬਰ ਅੱਗੇ ਨਾ ਵਧਾਇਆ ਗਿਆ ਤਾਂ ਆਉਣ ਵਾਲੀਆਂ ਪੀੜੀਆਂ ਅੱਗੇ ਵੱਡੀ ਦੁਬਿਧਾ ਖੜੀ ਹੋ ਸਕਦੀ ਹੈ। ਆਉਣ ਵਾਲੀਆਂ ਪੀੜੀਆਂ ਨੂੰ ਇਹ ਸਮਝਣਾ ਮੁਸ਼ਕਿਲ ਹੋ ਜਾਵੇਗਾ ਕਿ ਸਾਹਿਬਜਾਦੇ 7-9 ਸਾਲ ਦੇ ਬਾਲ ਸਨ ਜਾਂ ਬਿਰਧ ਉਮਰ ਦੇ ਬਾਬੇ।
ਇਸ ਤੋਂ ਇਲਾਵਾ ਪੰਜਾਬ ਅਤੇ ਪੰਜਾਬੀ ਦੇ ਲਿਹਾਜ਼ ਨਾਲ ਤਾਂ ਬਾਬੇ ਸ਼ਬਦ ਬਹੁਤ ਉੱਤਮ ਅਤੇ ਸਪੱਸ਼ਟ ਹੈ ਪਰ ਦੇਸ਼ ਦੀਆਂ ਕਈ ਬੋਲੀਆਂ ਅਤੇ ਭਾਸ਼ਾਵਾਂ ਵਿੱਚ ਬਾਬੇ ਜਾਂ ਬਾਬਾ ਸ਼ਬਦ ਸਮਝ ਤੋਂ ਦੂਰ ਹੋ ਜਾਵੇਗਾ। ਏਨਾ ਹੀ ਨਹੀਂ ਸ਼ਬਦਕੋਸ਼ ਵਿੱਚ ਵੀ ਬਾਬਾ ਸ਼ਬਦ ਦਾ ਹੋਰ ਭਾਸ਼ਾਵਾਂ ਵਿੱਚ ਕੋਈ ਸਪੱਸ਼ਟ ਅਰਥ ਨਹੀਂ ਬਣਦਾ। ਇਸ ਲਈ ਉਪਰੋਕਤ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਿੱਖ ਫਾਰ ਨੇਸ਼ਨ ਦੀ ਕੋਰ ਕਮੇਟੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਮੇਤ ਸਮੂਹ ਪੰਥਕ ਜਥੇਬੰਦੀਆਂ ਅਤੇ ਸਿੱਖ ਸੰਗਤ ਨੂੰ ਪੁਰਜੋਰ ਅਪੀਲ ਕੀਤੀ ਹੈ ਕਿ ਭਾਰਤ ਸਰਕਾਰ ਵਲੋਂ ਸਾਹਿਬਜ਼ਾਦਿਆਂ ਦੀ ਮਹਾਨ ਸ਼ਹੀਦੀ ਗਾਥਾ ਨੂੰ ਜਨ ਜਨ ਤਕ ਪਹੁੰਚਾਉਣ ਲਈ ਕੀਤੇ ਜਾ ਰਹੇ ਵੀਰ ਬਾਲ ਦਿਵਸ ਦੇ ਉਪਰਾਲੇ ਵਿੱਚ ਸਹਿਯੋਗੀ ਦੀ ਭੂਮਿਕਾ ਨਿਭਾਈ ਜਾਵੇ। ਸਿੱਖ ਫਾਰ ਨੇਸ਼ਨ ਨੇ ਭਾਰਤ ਸਰਕਾਰ ਕੋਲੋਂ ਮੰਗ ਕੀਤੀ ਕਿ ਪੰਜਾਬ ਅਤੇ ਪੰਥ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਵੀਰ ਬਾਲ ਦਿਵਸ ਨੂੰ ਮਨਾਉਣ ਦੇ ਉੱਦਮ ਨੂੰ ਹੋਰ ਬਿਹਤਰ ਬਣਾਉਣ ਲਈ ਵੀਰ ਬਾਲ ਦਿਵਸ ਦੇ ਨਾਮ ਸਬੰਧੀ ਪੰਥਕ ਜਥੇਬੰਦੀਆਂ ਨੂੰ ਨਾਲ ਲੈ ਕੇ ਦੁਬਾਰਾ ਵਿਚਾਰ ਕਰ ਲੈਣਾ ਚਾਹੀਦਾ ਹੈ।
ਇਸ ਮੌਕੇ ਜਸਵਿੰਦਰ ਸਿੰਘ ਲਾਲੀ, ਗੁਰਪ੍ਰੀਤ ਸਿੰਘ ਸੰਧੂ, ਪ੍ਰੋਫੈਸਰ ਐਮਪੀ ਸਿੰਘ, ਗਗਨਦੀਪ ਸਿੰਘ ਧਮੀਜਾ, ਪ੍ਰਿਤਪਾਲ ਸਿੰਘ ਸੇਠੀ, ਦਮਨਪਰੀਤ ਸਿੰਘ, ਇੰਦਰਪ੍ਰੀਤ ਸਿੰਘ, ਹਰਜੀਤ ਸਿੰਘ ਬਾਬਾ, ਮਹਿੰਦਰਪਾਲ ਸਿੰਘ ਆਦਿ ਵੀ ਮੌਜੂਦ ਸਨ। 

Leave a Reply

Your email address will not be published. Required fields are marked *