ਮਾਤਾ ਸਾਹਿਬ ਕੌਰ ਤੇ ਛੋਟੇ ਸਾਹਿਬਜਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਮਹਾਨ ਕੀਰਤਨ ਦਰਬਾਰ
ਜਲੰਧਰ 25 ਦਸੰਬਰ (ਕੇਸਰੀ ਨਿਊਜ਼ ਨੈੱਟਵਰਕ )- ਮਾਤਾ ਗੁਜਰ ਕੌਰ ਅਤੇ ਚਾਰ ਸਾਹਿਬਜਾਦਿਆਂ ਦੀ ਅਦੁੱਤੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ 11ਵਾਂ ਮਹਾਨ ਕੀਰਤਨ ਅੱਜ ਸਰਬ ਧਰਮ ਵੈਲਫੇਅਰ ਸੇਵਾ ਸੁਸਾਇਟੀ ਰਜਿ. ਲੰਮਾ ਪਿੰਡ ਅਤੇ ਗੁਰਦੁਆਰਾ ਪਾਤਸ਼ਾਹੀ ਪਹਿਲੀ ਲੰਮਾ ਪਿੰਡ ਵੱਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਵਿਖੇ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ। ਸਮਾਗਮ ਦੇ ਪ੍ਰਧਾਨ ਰਣਜੀਤ ਸਿੰਘ ਰਾਣਾ ਨੇ ਦੱਸਿਆ ਕਿ ਨਿੱਕੀਆਂ ਜਿੰਦਾਂ ਵੱਡੇ ਸਾਕੇ ਦੇ ਇਤਿਹਾਸਿਕ ਤੱਥਾਂ ਦੀ ਸੰਗਤ ਨਾਲ ਸਾਂਝ ਪਾਉਂਦੇ ਹੋਏ ਪ੍ਰਸਿੱਧ ਕੀਰਤਨੀ ਜਥਿਆਂ ਨੇ ਰੋਸ਼ਨੀ ਪਾਈ ਜਿਨ੍ਹਾਂ ਵਿਚ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ, ਭਾਈ ਗੁਰਜਿੰਦਰ ਸਿੰਘ ਜੀ, ਮੀਰੀ ਪੀਰੀ ਜਗਾਧਰੀ ਵਾਲਿਆ ਦਾ ਜਥਾ, ਭਾਈ ਦਵਿੰਦਰ ਸਿੰਘ ਸੋਢੀ ਲੁਧਿਆਣੇ ਵਾਲੇ, ਭਾਈ ਮਨਜਿੰਦਰ ਸਿੰਘ ਰਾਏਪੁਰ ਰਸੂਲਪੁਰ, ਭਾਈ ਅਜਮੇਰ ਸਿੰਘ, ਭਾਈ ਲਾਲ ਸਿੰਘ ਜੀ ਨੇ ਗੁਰੂ-ਸ਼ਬਦ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਐਡਵੋਕੇਟ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਾਤਾ ਗੁਜਰੀ ਤੇ ਚਾਰ ਸਾਹਿਬਜ਼ਾਦਿਆਂ ਦਾ ਇਤਿਹਾਸ ਸਾਹਿਬ ਏ ਕਮਾਲ ਗੁਰੂ ਗੋਬਿੰਦ ਸਿੰਘ ਜੀ ਦਾ ਕੌਮ ਦੀ ਪਰਪੱਖ ਤਾ ਮਜ਼ਬੂਤ ਕਰਨ ਤੇ ਸਿੱਖੀ ਦੇ ਸੰਕਲਪਾਂ ਪ੍ਰਤੀ ਮਜਬੂਤੀ ਪ੍ਰਦਾਨ ਕਰਦੇ ਹੋਏ ਖਾਲਸਾ ਪੰਥ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛੱਕਣ ਲਈ ਸੁਚੇਤ ਕੀਤਾ। ਸਮੁੱਚੀ ਸੰਗਤ ਨੂੰ ਖੰਡੇ-ਬਾਟੇ ਦਾ ਅੰਮ੍ਰਿਤ ਛਕਣ ਦੀ ਪ੍ਰੇਰਨਾ ਦਿੱਤੀ ਅਤੇ ਸਮੁੱਚੀ ਸੰਗਤ ਨੂੰ 28 ਦਸੰਬਰ ਨੂੰ ਆਪਣੇ ਆਪਣੇ ਗੁਰੂ ਘਰ ਵਿੱਚ ਮੂਲ ਮੰਤਰ ਤੇ ਚੌਪਈ ਸਾਹਿਬ ਜੀ ਦੇ ਪਾਠ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਸੰਤ ਬਾਬਾ ਨਿਰਮਲ ਦਾਸ ਜੀ ਜੋੜੇ ਵਾਲਿਆਂ, ਕੁਲਵੰਤ ਸਿੰਘ ਮੰਨਣ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਸੰਗਤ ਨਾਲ ਸਾਂਝ ਪਾਈ ਹੈ। ਇਸ ਮੌਕੇ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਏ ਗਏ ਸ਼ੇਰੇ ਪੰਜਾਬ ਯੂਥ ਕਲੱਬ ਵੱਲੋਂ ਦੁੱਧ ਦੀ ਸੇਵਾ ਕੀਤੀ ਗਈ। ਜਗਜੀਤ ਸਿੰਘ ਬਾਵਾ ਵਲੋਂ ਨੌਜਵਾਨਾਂ ਦੇ ਦਸਤਾਰਾਂ ਸਜਾਈਆਂ ਗਈਆਂ, ਸਮਾਜ ਸੇਵਕ ਸੁਸਾਇਟੀ ਗੁਰਮੁਖ ਸੇਵਾ ਦਲ, ਭਾਈ ਘਨਈਆ ਜੀ ਗੁਰੂ ਕਿਰਪਾ ਲੰਮਾ ਪਿੰਡ ਦੇ ਨੌਜਵਾਨਾਂ ਅਤੇ ਪਿੰਡ ਦੇ ਨੌਜਵਾਨਾਂ ਵੱਲੋਂ ਸੁੰਦਰ ਸਟੇਜ ਦੀ ਸੇਵਾ ਕੀਤੀ ਗਈ। ਸਟੇਜ ਸਕੱਤਰ ਦੀ ਸੇਵਾ ਸਰਦਾਰ ਰਣਜੀਤ ਸਿੰਘ ਰਾਣਾ ਵੱਲੋਂ ਬਾਖ਼ੂਬੀ ਇਤਿਹਾਸਕ ਤੱਥਾਂ ਰਾਹੀਂ ਨਿਭਾਈ ਗਈ। ਇਸ ਮੌਕੇ ਗੁਰਦਿਆਲ ਸਿੰਘ ਪੋਲਾ ਪ੍ਰਧਾਨ ਗੁਰਦੁਆਰਾ ਸਾਹਿਬ, ਜਗਜੀਤ ਸਿੰਘ ਟਰਾਂਸਪੋਰਟਰ, ਮਹਿੰਦਰ ਸਿੰਘ ਜੰਬਾ ਟਰਾਸਪੋਟਰ, ਜਗਜੀਤ ਸਿੰਘ ਖਾਲਸਾ, ਸਤਿੰਦਰ ਸਿੰਘ ਪੀਤਾ, ਬਲਵਿੰਦਰ ਸਿੰਘ ਬੱਬਲੂ, ਫੁੰਮਣ ਸਿੰਘ, ਸੁਰਿੰਦਰ ਸਿੰਘ ਸੰਤੌਖਪੁਰਾ, ਹਰਜੀਤ ਸਿੰਘ ਜੰਡੂ ਸਿੰਘਾ, ਮਲਕੀਤ ਸਿੰਘ ਜੱਜ, ਹੈਡ ਗ੍ਰੰਥੀ ਸੁਖਜਿੰਦਰ ਸਿੰਘ, ਮਹਿੰਦਰ ਸਿੰਘ, ਕਰਨੈਲ ਸਿੰਘ, ਸੁਖਦੇਵ ਸਿੰਘ ਸੂਚੀ ਪਿੰਡ, ਭਜਨ ਸਿੰਘ ਹਰਦਿਆਲ ਨਗਰ, ਸਤਨਾਮ ਸਿੰਘ ਹਰਦੀਪ ਨਗਰ, ਰਾਜ ਕੁਮਾਰ, ਪ੍ਰਦੀਪ ਸਿੰਘ ਸੰਤੋਖਪੁਰਾ, ਇੰਦਰਪ੍ਰੀਤ ਸਿੰਘ ਵਿੱਕੀ, ਬਲਬੀਰ ਸਿੰਘ ਬੀਰਾ, ਨਿਰਮਲ ਸਿੰਘ ਕਾਲਾ ਬੱਕਰਾ, ਮਲਕਿੰਦਰ ਸਿੰਘ ਸੈਣੀ, ਸੰਦੀਪ ਸਿੰਘ ਫੁੱਲ, ਦਵਿੰਦਰ ਸਿੰਘ, ਪਰਮਜੀਤ ਸਿੰਘ ਅਵਖੀ, ਲਾਲ ਚੰਦ, ਦਲਜੀਤ ਸਿੰਘ, ਦਵਿੰਦਰ ਸਿੰਘ ਬੈਂਕ ਵਾਲੇ, ਬਲਦੇਵ ਸਿੰਘ ਹਰਦਿਆਲ ਨਗਰ, ਤ੍ਰਿਪਤਜੋਤ ਸਿੰਘ ਜੋਧਾ, ਹਰਬੰਸ ਸਿੰਘ ਠੇਕੇਦਾਰ ਓਮਪ੍ਰਕਾਸ਼, ਬਹਾਦਰ ਸਿੰਘ ਆਦਿ ਮੈਬਰਾਂ ਵੱਲੋਂ ਹਾਜਰੀ ਭਰੀ ਗਈ।