Latest news
डॉ वेद प्रताप वैदिक और पूर्व कैबिनेट मंत्री चौधरी हरि सिंह सैनी ने स्वर्गीय श्री सहीराम जौहर को एक स... ਪਾਕਿਸਤਾਨ ਵਿੱਚ ਜਨਮੇ ਇਸਲਾਮਿਕ ਪ੍ਰਚਾਰਕ ਸਾਕਿਬ ਇਕਬਾਲ ਸ਼ਮੀ ਦੇ ਵਾਰੰਗਲ ਵਿੱਚ ਦੌਰੇ ਲਈ ਭਾਰਤੀ ਵੀਜ਼ਾ ਵਿਵਸਥਾਵਾਂ ਦੀ ... 2030 ਤੱਕ ਭਾਰਤ ਵਿੱਚ ਊਰਜਾ ਖੇਤਰ ਵਿੱਚ ਕ੍ਰਾਂਤੀ ਆਵੇਗੀ - ਪੀਐਮ ਮੋਦੀ ਇਹ ਪਹਿਲੀ ਵਾਰ ਹੈ ਕਿ ਕਿਸੇ ਭਾਰਤੀ ਸਰਕਾਰ ਨੇ ਸਿੱਖਾਂ ਦੇ ਲੰਬੇ ਵਾਲਾਂ ਅਤੇ ਜੂੜੇ ਪ੍ਰਤੀ ਸੰਵੇਦਨਸ਼ੀਲਤਾ ਦਿਖਾਈ ਅਤੇ ਉਹ... ਅੰਮ੍ਰਿਤਸਰ 'ਚ ਬੰਦੂਕ ਦੀ ਨੋਕ 'ਤੇ ਖੋਲ੍ਹਿਆ ਟ੍ਰੈਫਿਕ: ਜਾਮ 'ਚ ਫਸੀ ਕਾਰ, ਵਿਅਕਤੀ ਨੇ ਕੱਢਿਆ ਰਿਵਾਲਵਰ ਬਾਇਓਫਰਟੀਲਾਈਜ਼ਰ ਲੈਬਾਰਟਰੀ ਸ਼ੁਰੂ ਕਰਨ ਵਾਲਾ ਭਾਰਤ ਦਾ ਪਹਿਲਾ ਰਾਜ ਬਣਿਆ ਪੰਜਾਬ ਪੰਜਾਬ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦਿਆਂ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਨਾਲ ਜੁੜੇ ਵਿਅਕਤੀਆਂ ਦੇ 1490 ਸ਼ੱਕੀ ਟਿਕਾਣਿ... ਬਾਲ ਵਿਵਾਹ ਦੇ ਵਿਰੁੱਧ ਵਿਚ ਆਸਾਮ ਸਰਕਾਰ ਨੇ ਚੁਕੇ ਵੱਡੇ ਕਦਮ 2170 ਲੋਕ ਗ੍ਰਿਫ਼ਤਾਰ, 4 ਹਜ਼ਾਰ ਤੋਂ ਵੱਧ ਕੇਸ ਦਰਜ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦਾ ਪਹਿਲਾ ਰਾਜ ਪੱਧਰੀ ਜਨਤਾ ਦਰਬਾਰ 6 ਫਰਵਰੀ ਨੂੰ- ਜਿੰਪਾ ਮਾਨ ਸਰਕਾਰ ਲੁਧਿਆਣਾ ਸ਼ਹਿਰ ਦੀ ਸਵੱਛਤਾ ਪ੍ਰਣਾਲੀ ਨੂੰ ਸੁਧਾਰਨ ਲਈ ਸਾਜੋ ਸਮਾਨ ਦੀ ਖਰੀਦ 'ਤੇ 7.77 ਕਰੋੜ ਰੁਪਏ ਖਰਚ ਕਰੇ...

ਕੇਸਰੀ ਵਿਰਾਸਤ

ਪੰਜਾਬ ਯੂਨੀਵਰਸਿਟੀ ਚ ਸ਼ੁਰੂ ਹੋਈ 10ਵੀਂ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਦੌਰਾਨ ਪਹਿਲੇ ਦਿਨ ਪੰਜਾਬ ਤੇ ਚੰਡੀਗੜ ਦੇ ਗੱਤਕੇਬਾਜ ਰਹੇ ਭਾਰੂ

*ਪੰਜਾਬ ਯੂਨੀਵਰਸਿਟੀ ਚ ਸ਼ੁਰੂ ਹੋਈ 10ਵੀਂ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਦੌਰਾਨ ਪਹਿਲੇ ਦਿਨ ਪੰਜਾਬ ਤੇ ਚੰਡੀਗੜ ਦੇ ਗੱਤਕੇਬਾਜ ਰਹੇ ਭਾਰ*

 

16 ਰਾਜਾਂ ਦੇ 360 ਗੱਤਕਾ ਖਿਡਾਰੀ ਕਰਨਗੇ ਮੈਡਲਾਂ ਲਈ ਮੁਕਾਬਲੇ

 

ਚੰਡੀਗੜ੍ਹ, 24 ਦਸੰਬਰ (ਕੇਸਰੀ ਨਿਊਜ਼ ਨੈੱਟਵਰਕ)-ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਵੱਲੋਂ ਚੰਡੀਗੜ੍ਹ ਗੱਤਕਾ ਐਸੋਸੀਏਸ਼ਨ ਦੇ ਸਹਿਯੋਗ ਨਾਲ ਦੋ ਰੋਜ਼ਾ 10ਵੀਂ ਨੈਸ਼ਨਲ ਗੱਤਕਾ (ਲੜਕੇ) ਚੈਂਪੀਅਨਸ਼ਿਪ ਅੱਜ ਪੰਜਾਬ ਯੂਨੀਵਰਸਿਟੀ ਦੇ ਫੁੱਟਬਾਲ ਗਰਾਉਂਡ ਵਿਖੇ ਸ਼ੁਰੂ ਹੋ ਗਈ ਜਿਸ ਦਾ ਉਦਘਾਟਨ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ, ਚੰਡੀਗੜ੍ਹ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਨਿਗਮ ਕੌਂਸਲਰ ਹਰਦੀਪ ਸਿੰਘ ਬੁਟਰੇਲਾ ਅਤੇ ਚੰਡੀਗੜ੍ਹ ਉਲੰਪਿਕ ਐਸੋਸੀਏਸ਼ਨ ਦੇ ਜਨਰਲ ਸਕੱਤਰ ਐਨ. ਐਸ. ਠਾਕਰ ਵੱਲੋਂ ਸਾਂਝੇ ਤੌਰ ’ਕੀਤਾ ਗਿਆ।

ਚੰਡੀਗੜ੍ਹ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਹਰਦੀਪ ਸਿੰਘ ਬੁਟੇਰਲਾ, ਜਨਰਲ ਸਕੱਤਰ ਰਾਜਦੀਪ ਸਿੰਘ ਬਾਲੀ ਤੇ ਵਿੱਤ ਸਕੱਤਰ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਦੋ ਰੋਜ਼ਾ ਗੱਤਕਾ ਮੁਕਾਬਲਿਆਂ ਦੌਰਾਨ ਫੱਰੀ-ਸੋਟੀ ਅਤੇ ਗੱਤਕਾ ਸੋਟੀ ਵਰਗ ਵਿੱਚ ਟੀਮ ਅਤੇ ਵਿਅਕਤੀਗਤ ਈਵੈਂਟਾਂ ਵਿੱਚ ਅੰਡਰ-14, ਅੰਡਰ-18, ਅੰਡਰ-22 ਤੇ ਅੰਡਰ-25 ਉਮਰ ਵਰਗ ਦੀਆਂ ਗੱਤਕਾ ਟੀਮਾਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਅੱਜ ਪਹਿਲੇ ਦਿਨ ਚੰਡੀਗੜ੍ਹ ਸਮੇਤ ਹੋਰਨਾਂ ਸੂਬਿਆਂ ਦੀਆਂ ਕੁੱਲ 16 ਟੀਮਾਂ ਨੇ ਗੱਤਕੇ ਦੇ ਜੌਹਰ ਦਿਖਾਏ।

ਐਸੋਸੀਏਸ਼ਨ ਦੇ ਰਾਸ਼ਟਰੀ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਜੇਤੂ ਟੀਮਾਂ ਤੇ ਭਾਗ ਲੈਣ ਵਾਲੇ ਸਮੂਹ ਖਿਡਾਰੀਆਂ ਨੂੰ ਨੈਸ਼ਨਲ ਗੱਤਕਾ ਐਸੋਸੀਏਸ਼ਨ ਵੱਲੋਂ ਸਰਟੀਫਿਕੇਟ ਦਿੱਤੇ ਜਾਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਜਨਵਰੀ ਮਹੀਨੇ ਪੰਜਾਬ ਵਿੱਚ ਲੜਕੀਆਂ ਦੀ ਨੈਸ਼ਨਲ ਗੱਤਕਾ ਚੈਂਪੀਅਨਸ਼ਿੱਪ ਵੀ ਕਰਵਾਈ ਜਾਵੇਗੀ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਜਨਰਲ ਸਕੱਤਰ ਹਰਜਿੰਦਰ ਕੁਮਾਰ, ਵਿੱਤ ਸਕੱਤਰ ਬਲਜੀਤ ਸਿੰਘ ਸੈਣੀ, ਜਿਲਾ ਗੱਤਕਾ ਐਸੋਸੀਏਸ਼ਨ ਮਲੇਰਕੋਟਲਾ ਦੇ ਪ੍ਰਧਾਨ ਪ੍ਰਦੀਪ ਸਿੰਘ ਗਰੇਵਾਲ ਤੇ ਵਿੱਤ ਸਕੱਤਰ ਜਸਵੰਤ ਸਿੰਘ ਗੋਗਾ ਵੀ ਹਾਜ਼ਰ ਸਨ।

ਅੱਜ ਦੇ ਵੱਖ ਵੱਖ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ 14 ਸਾਲ ਤੋਂ ਘੱਟ ਉਮਰ (ਸਬ ਜੂਨੀਅਰ) ਵਰਗ ਦੇ ਗੱਤਕਾ ਸੋਟੀ ਇਵੇਂਟ ਵਿੱਚ ਚੰਡੀਗੜ੍ਹ ਨੇ ਸੋਨ ਤਗਮਾ ਜਿੱਤਿਆ। ਪੰਜਾਬ ਨੂੰ ਚਾਂਦੀ ਦਾ ਤਗਮਾ ਜਦਕਿ ਹਰਿਆਣਾ ਅਤੇ ਝਾਰਖੰਡ ਨੇ ਸਾਂਝੇ ਤੌਰ ਤੇ ਕਾਂਸੇ ਦਾ ਤਗਮਾ ਹਾਸਲ ਕੀਤਾ। ਇਸੇ ਤਰ੍ਹਾਂ ਉਕਤ ਵਰਗ ਦੇ ਫੱਰੀ ਸੋਟੀ ਮੁਕਾਬਲੇ ਵਿੱਚ ਪੰਜਾਬ ਨੂੰ ਸੋਨ ਤਗਮਾ, ਹਰਿਆਣਾ ਨੂੰ ਚਾਂਦੀ ਦਾ ਜਦਕਿ ਉਤਰਾਖੰਡ ਤੇ ਚੰਡੀਗੜ੍ਹ ਨੂੰ ਸਾਂਝੇ ਤੌਰ ਤੇ ਕਾਂਸੀ ਦਾ ਤਗਮਾ ਮਿਲਿਆ।

———–

*पंजाब यूनिवर्सिटी में शुरू हुई 10वीं नेशनल गतका चैंपियनशिप*

 

16 राज्यों के 360 गतका खिलाड़ी करेंगे मैडलों के लिए मुकाबले

 

पहले दिन पंजाब और चंडीगढ़ के तलवारबाज़ों का पलड़ा रहा भारी

 

चंडीगढ़, 24 दिसंबरःनेशनल गतका एसोसिएशन ऑफ इंडिया की तरफ से चंडीगढ़ गतका एसोसिएशन के सहयोग से दो दिवसीय 10वीं नेशनल गतका (लड़के) चैंपियनशिप आज पंजाब यूनिवर्सिटी के फ़ुटबाल ग्राउंड में शुरू हो गई जिसका उद्घाटन नेशनल गतका एसोसिएशन के प्रधान हरजीत सिंह ग्रेवाल, चंडीगढ़ गतका एसोसिएशन के प्रधान और निगम काऊंसलर हरदीप सिंह बुटरेला और चंडीगढ़ ओलंपिक एसोसिएशन के जनरल सचिव एन. एस. ठाकर की तरफ से सांझे तौर पर किया गया।

चंडीगढ़ गतका एसोसिएशन के प्रधान हरदीप सिंह बुटेरला, जनरल सचिव राजदीप सिंह बाली और वित्त सचिव सिमरनजीत सिंह ने बताया कि इन दो दिवसीय गतका मुकाबलों के दौरान फ्री-लाठी और गतका लाठी वर्ग में टीम और व्यक्तिगत ईवैंटों में अंडर-14, अंडर-18, अंडर-22 और अंडर- 25 उम्र वर्ग की गतका टीमों के मुकाबले करवाए जा रहे हैं। आज पहले दिन चंडीगढ़ सहित दूसरे राज्यों की कुल 16 टीमों ने गतके के जौहर दिखाऐ।

 

एसोसिएशन के राष्ट्रीय प्रधान हरजीत सिंह ग्रेवाल ने बताया कि विजेता टीमें और भाग लेने वाले समूह खिलाड़ियों को नेशनल गतका एसोसिएशन की तरफ से सर्टिफिकेट दिए जाएंगे। उन्होंने यह भी बताया कि जनवरी महीने पंजाब में लड़कियों की नेशनल गतका चैंपियनशिप्प भी करवाई जायेगी।

 

इस मौके पर दूसरों के इलावा नेशनल गतका एसोसिएशन के जनरल सचिव हरजिन्दर कुमार, वित्त सचिव बलजीत सिंह सैनी, ज़िला गतका एसोसिएशन मलेरकोटला के प्रधान प्रदीप सिंह ग्रेवाल और वित्त सचिव जसवंत सिंह गोगा भी उपस्थित थे।

 

आज के विभिन्न नतीजों के बारे जानकारी देते हुये उन्होने बताया कि 14 साल से कम उम्र ( सब जूनियर) वर्ग के गतका लाठी इवेंट में चंडीगढ़ ने स्वर्ण पदक जीता। पंजाब को रजत पदक जबकि हरियाणा और झारखंड ने सांझे तौर पर कांस्य पदक हासिल किया। इसी तरह उक्त वर्ग के फ्री लाठी मुकाबले में पंजाब को स्वर्ण पदक, हरियाणा को रजत पदक जबकि उत्तराखंड और चंडीगढ़ को सांझे तौर पर कांस्य पदक मिला।

—–

Leave a Reply

Your email address will not be published. Required fields are marked *