ਪਿਛਲੇ ਦੋ ਸਾਲਾਂ ਦੌਰਾਨ ਕੋਰੋਨਾ ਮਹਾਮਾਰੀ ਤੇ ਇਸ ਦੀ ਰੋਕਥਾਮ ਲਈ ਲਗਾਏ ਗਏ ਲੌਕਡਾਊਨ ਕਾਰਨ NEET UG ਪ੍ਰੀਖਿਆ ਪ੍ਰਭਾਵਿਤ ਹੋਣ ਤੇ ਦੇਰੀ ਨਾਲ ਹੋਣ ਤੋਂ ਬਾਅਦ ਨੈਸ਼ਨਲ ਟੈਸਟਿੰਗ ਏਜੰਸੀ ਨੇ ਇਸ ਵਾਰ ਲਈ ਸਮੇਂ ਤੋਂ ਪਹਿਲਾਂ ਤਿਆਰੀਆਂ ਕਰ ਲਈਆਂ ਹਨ। ਅਜਿਹੀ ਸਥਿਤੀ ਵਿਚ NTA ਦੀ ਮੈਡੀਕਲ ਦਾਖਲਾ ਪ੍ਰੀਖਿਆ NEET UG 2023 ਇਸਦੀ ਤਿਆਰੀ ਕਰ ਰਹੇ ਲੱਖਾਂ ਵਿਦਿਆਰਥੀਆਂ ਲਈ ਇਕ ਮਹੱਤਵਪੂਰਨ ਅਪਡੇਟ ਹੈ। ਸਾਲ 2023-24 ਲਈ ਮੈਡੀਕਲ (MBBS), ਡੈਂਟਲ (BDS), ਆਯੂਸ਼ (BAMS, BHMS, BUMS, BYNS, ਆਦਿ) ਦੇ ਅੰਡਰ-ਗ੍ਰੈਜੂਏਟ ਕੋਰਸਾਂ ‘ਚ ਦਾਖਲੇ ਲਈ ਰਾਸ਼ਟਰੀ ਪ੍ਰੀਖਿਆ ਏਜੰਸੀ (NTA) ਵੱਲੋਂ ਦੇਸ਼ ਭਰ ਦੀਆਂ ਵੱਖ-ਵੱਖ ਮੈਡੀਕਲ ਸਿੱਖਿਆ ਸੰਸਥਾਵਾਂ ਵਿੱਚ ਕਰਵਾਈ ਗਈ। NTA ਵੱਲੋਂ ਕਰਵਾਏ ਜਾਣ ਵਾਲੇ ਰਾਸ਼ਟਰੀ ਯੋਗਤਾ ਕਮ ਪ੍ਰਵੇਸ਼ ਪ੍ਰੀਖਿਆ (UG) 2023 ਦੀ ਮਿਤੀ ਦਾ ਐਲਾਨ ਕੀਤਾ ਗਿਆ ਹੈ। ਏਜੰਸੀ ਵੱਲੋਂ ਵੀਰਵਾਰ 15 ਦਸੰਬਰ, 2022 ਨੂੰ ਜਾਰੀ ਕੀਤੇ ਗਏ NTA ਪ੍ਰੀਖਿਆ ਕੈਲੰਡਰ 2023-24 ਅਨੁਸਾਰ, NEET UG 2023 ਪ੍ਰੀਖਿਆ ਦੀ ਮਿਤੀ 7 ਮਈ ਨੂੰ ਨਿਸ਼ਚਿਤ ਕੀਤੀ ਗਈ ਹੈ।
13 ਭਾਸ਼ਾਵਾਂ ‘ਚ ਕਰਵਾਈ ਜਾਵੇਗੀ NEET UG
ਦੱਸ ਦੇਈਏ ਕਿ NTA ਵੱਖ-ਵੱਖ ਭਾਰਤੀ ਭਾਸ਼ਾਵਾਂ ‘ਚ NEET UG 2023 ਦਾ ਆਯੋਜਨ ਕਰਦਾ ਹੈ। NEET ਪ੍ਰੀਖਿਆ ਪੋਰਟਲ, neet.nta.nic.in ‘ਤੇ ਜਾਰੀ ਕੀਤੇ ਗਏ ਅਪਡੇਟ ਅਨੁਸਾਰ UG ਮੈਡੀਕਲ ਐਂਟਰੈਂਸ ਟੈਸਟ ਅੰਗਰੇਜ਼ੀ, ਹਿੰਦੀ, ਅਸਾਮੀ, ਬੰਗਾਲੀ, ਗੁਜਰਾਤੀ, ਕੰਨੜ, ਮਲਿਆਲਮ, ਮਰਾਠੀ, ਉੜੀਆ, ਪੰਜਾਬੀ, ਤਾਮਿਲ, ਤੇਲਗੂ ਅਤੇ ਉਰਦੂ ਭਾਸ਼ਾਵਾਂ ‘ਚ ਲਿਆ ਜਾਵੇਗਾ। ਪ੍ਰੀਖਿਆ ਪੈੱਨ ਤੇ ਪੇਪਰ ਮੋਡ ‘ਚ ਹੋਵੇਗੀ।
NEET UG ਪ੍ਰਵੇਸ਼ ਪ੍ਰੀਖਿਆ ਰਾਹੀਂ AIIMS, JIPMER, ਕੇਂਦਰੀ ਫੰਡ ਪ੍ਰਾਪਤ ਉੱਚ ਸਿੱਖਿਆ ਸੰਸਥਾਵਾਂ ‘ਚ ਮੈਡੀਕਲ ਸੀਟਾਂ ਦੇ ਨਾਲ-ਨਾਲ ਵੱਖ-ਵੱਖ ਸੂਬਿਆਂ ‘ਚ ਚੱਲ ਰਹੇ ਮੈਡੀਕਲ ਕਾਲਜਾਂ ‘ਚ ਨਿਰਧਾਰਤ ਆਲ ਇੰਡੀਆ ਕੋਟਾ (AIQ) ਸੀਟਾਂ ਲਈ ਦਾਖ਼ਲਾ ਕੀਤਾ ਜਾਂਦਾ ਹੈ। ਇਨ੍ਹਾਂ ਸੀਟਾਂ ‘ਤੇ ਦਾਖਲੇ ਦੀ ਪ੍ਰਕਿਰਿਆ ਨੂੰ ਪੂਰਾ ਕਰਨ ਲਈ NTA ਵੱਲੋਂ ਦਾਖਲਾ ਪ੍ਰੀਖਿਆ NEET UG ਦੇ ਸੰਚਾਲਨ ਤੋਂ ਬਾਅਦ ਸਫਲ ਐਲਾਨੇ ਗਏ ਉਮੀਦਵਾਰਾਂ ਨੂੰ ਕੇਂਦਰੀ ਸਿਹਤ ਮੰਤਰਾਲੇ ਦੀ ਮੈਡੀਕਲ ਕਾਉਂਸਲਿੰਗ ਕਮੇਟੀ (MCC) ਦੀ ਕਾਉਂਸਲਿੰਗ ਪ੍ਰੋਸੈੱਸ ‘ਚ ਸ਼ਾਮਲ ਹੁੰਦੇ ਹਨ।
ਹੁਣ NEET UG ਰਜਿਸਟ੍ਰੇਸ਼ਨ ਦੀ ਉਡੀਕ ਕਰਨੀ ਪਵੇਗੀ
ਨੈਸ਼ਨਲ ਟੈਸਟਿੰਗ ਏਜੰਸੀ ਨੇ NEET 2023 ਪ੍ਰੀਖਿਆ ਦੀ ਮਿਤੀ ਐਲਾਨ ਦਿੱਤੀ ਹੈ, ਪਰ ਏਜੰਸੀ ਨੇ ਅਜੇ ਤਕ ਮੈਡੀਕਲ ਦਾਖ਼ਲਾ ਪ੍ਰੀਖਿਆ ‘ਚ ਸ਼ਾਮਲ ਹੋਣ ਲਈ ਲੋੜੀਂਦੀਆਂ ਰਜਿਸਟ੍ਰੇਸ਼ਨ ਮਿਤੀਆਂ ਦਾ ਐਲਾਨ ਫਿਲਹਾਲ ਨਹੀਂ ਕੀਤਾ ਹੈ। ਮੰਨਿਆ ਜਾਂਦਾ ਹੈ ਕਿ NEET UG 2023 ਰਜਿਸਟ੍ਰੇਸ਼ਨ 7 ਮਈ ਦੀ ਐਲਾਨੀ ਪ੍ਰੀਖਿਆ ਮਿਤੀ ਤੋਂ ਇਕ ਮਹੀਨਾ ਪਹਿਲਾਂ ਸ਼ੁਰੂ ਹੋ ਸਕਦੀ ਹੈ। ਰਜਿਸਟ੍ਰੇਸ਼ਨ ਅਧਿਕਾਰਤ ਵੈੱਬਸਾਈਟ neet.nta.nic.in ‘ਤੇ ਕੀਤੀ ਜਾ ਸਕਦੀ ਹੈ।