Latest news
डॉ वेद प्रताप वैदिक और पूर्व कैबिनेट मंत्री चौधरी हरि सिंह सैनी ने स्वर्गीय श्री सहीराम जौहर को एक स... ਪਾਕਿਸਤਾਨ ਵਿੱਚ ਜਨਮੇ ਇਸਲਾਮਿਕ ਪ੍ਰਚਾਰਕ ਸਾਕਿਬ ਇਕਬਾਲ ਸ਼ਮੀ ਦੇ ਵਾਰੰਗਲ ਵਿੱਚ ਦੌਰੇ ਲਈ ਭਾਰਤੀ ਵੀਜ਼ਾ ਵਿਵਸਥਾਵਾਂ ਦੀ ... 2030 ਤੱਕ ਭਾਰਤ ਵਿੱਚ ਊਰਜਾ ਖੇਤਰ ਵਿੱਚ ਕ੍ਰਾਂਤੀ ਆਵੇਗੀ - ਪੀਐਮ ਮੋਦੀ ਇਹ ਪਹਿਲੀ ਵਾਰ ਹੈ ਕਿ ਕਿਸੇ ਭਾਰਤੀ ਸਰਕਾਰ ਨੇ ਸਿੱਖਾਂ ਦੇ ਲੰਬੇ ਵਾਲਾਂ ਅਤੇ ਜੂੜੇ ਪ੍ਰਤੀ ਸੰਵੇਦਨਸ਼ੀਲਤਾ ਦਿਖਾਈ ਅਤੇ ਉਹ... ਅੰਮ੍ਰਿਤਸਰ 'ਚ ਬੰਦੂਕ ਦੀ ਨੋਕ 'ਤੇ ਖੋਲ੍ਹਿਆ ਟ੍ਰੈਫਿਕ: ਜਾਮ 'ਚ ਫਸੀ ਕਾਰ, ਵਿਅਕਤੀ ਨੇ ਕੱਢਿਆ ਰਿਵਾਲਵਰ ਬਾਇਓਫਰਟੀਲਾਈਜ਼ਰ ਲੈਬਾਰਟਰੀ ਸ਼ੁਰੂ ਕਰਨ ਵਾਲਾ ਭਾਰਤ ਦਾ ਪਹਿਲਾ ਰਾਜ ਬਣਿਆ ਪੰਜਾਬ ਪੰਜਾਬ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦਿਆਂ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਨਾਲ ਜੁੜੇ ਵਿਅਕਤੀਆਂ ਦੇ 1490 ਸ਼ੱਕੀ ਟਿਕਾਣਿ... ਬਾਲ ਵਿਵਾਹ ਦੇ ਵਿਰੁੱਧ ਵਿਚ ਆਸਾਮ ਸਰਕਾਰ ਨੇ ਚੁਕੇ ਵੱਡੇ ਕਦਮ 2170 ਲੋਕ ਗ੍ਰਿਫ਼ਤਾਰ, 4 ਹਜ਼ਾਰ ਤੋਂ ਵੱਧ ਕੇਸ ਦਰਜ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦਾ ਪਹਿਲਾ ਰਾਜ ਪੱਧਰੀ ਜਨਤਾ ਦਰਬਾਰ 6 ਫਰਵਰੀ ਨੂੰ- ਜਿੰਪਾ ਮਾਨ ਸਰਕਾਰ ਲੁਧਿਆਣਾ ਸ਼ਹਿਰ ਦੀ ਸਵੱਛਤਾ ਪ੍ਰਣਾਲੀ ਨੂੰ ਸੁਧਾਰਨ ਲਈ ਸਾਜੋ ਸਮਾਨ ਦੀ ਖਰੀਦ 'ਤੇ 7.77 ਕਰੋੜ ਰੁਪਏ ਖਰਚ ਕਰੇ...

ਕੇਸਰੀ ਵਿਰਾਸਤ

ਚੀਫ਼ ਵਿਜੀਲੈਂਸ ਆਫਿਸਰ ਦੀ ਟੀਮ ਨੇ ਚੰਡੀਗੜ੍ਹ ਤੋਂ ਜਲੰਧਰ ਆ ਕੇ ਕਈ ਨਾਜਾਇਜ਼ ਬਿਲਡਿੰਗਾਂ ਨੂੰ ਕੀਤਾ ਚੈੱਕ

ਜਲੰਧਰ (ਕੇਸਰੀ ਨਿਊਜ਼ ਨੈੱਟਵਰਕ)- ਪੰਜਾਬ ਸਰਕਾਰ ਦੇ ਲੋਕਲ ਬਾਡੀਜ਼ ਮਹਿਕਮੇ ਦੇ ਚੀਫ਼ ਵਿਜੀਲੈਂਸ ਆਫਿਸਰ ਵੱਲੋਂ ਭੇਜੀ ਗਈ ਵਿਜੀਲੈਂਸ ਅਧਿਕਾਰੀਆਂ ਦੀ ਇਕ ਟੀਮ ਨੇ ਵੀਰਵਾਰ ਚੰਡੀਗੜ੍ਹ ਤੋਂ ਜਲੰਧਰ ਆ ਕੇ ਨਾਜਾਇਜ਼ ਬਿਲਡਿੰਗਾਂ ਅਤੇ ਨਾਜਾਇਜ਼ ਕਾਲੋਨੀਆਂ ਨਾਲ ਸਬੰਧਤ ਕਈ ਮੌਕੇ ਦੇਖੇ ਅਤੇ ਕਈਆਂ ਦੀ ਜਾਂਚ ਵੀ ਕੀਤੀ। ਇਸ ਦੌਰਾਨ ਨਗਰ ਨਿਗਮ ਦੇ ਕਈ ਅਧਿਕਾਰੀ ਮੌਜੂਦ ਰਹੇ। 4 ਅਧਿਕਾਰੀਆਂ ’ਤੇ ਆਧਾਰਿਤ ਇਹ ਟੀਮ ਦੁਪਹਿਰ ਹੋਣ ਤੋਂ ਪਹਿਲਾਂ ਹੀ ਜਲੰਧਰ ਨਿਗਮ ਵਿਚ ਪਹੁੰਚ ਗਈ ਸੀ ਅਤੇ ਇਹ ਟੀਮ ਰਾਤ 7.30 ਵਜੇ ਜਲੰਧਰ ਤੋਂ ਚੰਡੀਗੜ੍ਹ ਲਈ ਰਵਾਨਾ ਹੋਈ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਬੈਠੇ ਪੰਜਾਬ ਸਰਕਾਰ ਦੇ ਵੱਖ-ਵੱਖ ਅਧਿਕਾਰੀਆਂ ਨੂੰ ਪਿਛਲੇ ਸਮੇਂ ਤੋਂ ਸ਼ਹਿਰ ਦੀਆਂ ਨਾਜਾਇਜ਼ ਆਦਿ ਬਿਲਡਿੰਗਾਂ ਬਾਰੇ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਸਨ ਪਰ ਉਨ੍ਹਾਂ ਸ਼ਿਕਾਇਤਾਂ ਦੇ ਆਧਾਰ ’ਤੇ ਜਲੰਧਰ ਨਿਗਮ ਦੇ ਅਧਿਕਾਰੀ ਕੋਈ ਪ੍ਰਵਾਹ ਨਹੀਂ ਕਰ ਰਹੇ ਸਨ ਅਤੇ ਨਾ ਹੀ ਚੰਡੀਗੜ੍ਹ ਤੋਂ ਮਾਰਕ ਹੋਈਆਂ ਸ਼ਿਕਾਇਤਾਂ ਦਾ ਜਵਾਬ ਹੀ ਭੇਜਿਆ ਜਾ ਰਿਹਾ ਸੀ। ਇਸੇ ਕਾਰਨ ਚੀਫ਼ ਵਿਜੀਲੈਂਸ ਆਫਿਸਰ ਰਾਜੀਵ ਸੇਖੜੀ ਵੱਲੋਂ ਵੀਰਵਾਰ ਆਪਣੀ ਟੀਮ ਨੂੰ ਜਲੰਧਰ ਨਿਗਮ ਭੇਜਿਆ ਗਿਆ, ਜਿਸ ਨੂੰ ਦੇਖ ਕੇ ਨਿਗਮ ਅਧਿਕਾਰੀਆਂ ਵਿਚ ਇਕ ਵਾਰ ਤਾਂ ਹੜਕੰਪ ਮਚ ਗਿਆ।

ਚੰਡੀਗੜ੍ਹ ਤੋਂ ਆਈ ਚੀਫ ਵਿਜੀਲੈਂਸ ਆਫਿਸਰ ਦੀ ਟੀਮ ਨੇ ਜਿਥੇ ਬਸਤੀ ਪੀਰਦਾਦ ਅਤੇ ਲੈਦਰ ਕੰਪਲੈਕਸ ਰੋਡ ’ਤੇ ਨਾਜਾਇਜ਼ ਢੰਗ ਨਾਲ ਬਣੀਆਂ ਦੁਕਾਨਾਂ ਦੇ ਮੌਕੇ ਚੈੱਕ ਕੀਤੇ, ਉਥੇ ਹੀ ਮਿਸ਼ਨ ਕੰਪਾਊਂਡ ਦੇ ਅੰਦਰ ਬਣੀ ਇਕ ਮਾਰਕੀਟ, ਆਦਰਸ਼ ਨਗਰ ਪਾਰਕ ਦੇ ਸਾਹਮਣੇ ਰਿੰਪੀ ਰੇਡੀਓਜ਼ ਦੀ ਵੱਡੀ ਬਿਲਡਿੰਗ, ਕਪੂਰਥਲਾ ਰੋਡ ’ਤੇ ਸਿਗਮਾ ਹਸਪਤਾਲ ਅਤੇ ਪੀ. ਐੱਮ. ਜੀ. ਹਸਪਤਾਲ ਨੂੰ ਵੀ ਜਾਂਚ ਦੇ ਘੇਰੇ ਵਿਚ ਰੱਖਿਆ। ਇਸੇ ਟੀਮ ਨੇ ਮਾਡਲ ਟਾਊਨ ਜਾ ਕੇ ਗੀਤਾ ਮੰਦਿਰ ਨੇੜੇ ਇਕ ਕੋਠੀ ਵਿਚ ਬਣੀਆਂ ਕਮਰਸ਼ੀਅਲ ਬਿਲਡਿੰਗਾਂ ਨੂੰ ਚੈੱਕ ਕੀਤਾ ਅਤੇ ਮਾਡਲ ਟਾਊਨ ਮਾਰਕੀਟ ਵਿਚ ਚਾਰਕੋਲ ਅਤੇ ਦੇਸੀ ਮੂਡ ਵਰਗੀਆਂ ਬਿਲਡਿੰਗਾਂ ਦੀ ਵੀ ਜਾਂਚ ਕੀਤੀ। ਇਹ ਟੀਮ ਰਾਮਾ ਮੰਡੀ ਇਲਾਕੇ ਵਿਚ ਵੀ ਗਈ, ਜਿਥੇ ਜੌਹਲ ਹਸਪਤਾਲ ਤੋਂ ਪਹਿਲਾਂ 6 ਵੱਡੇ ਸ਼ਟਰਾਂ ਵਾਲੀ ਮਾਰਕੀਟ ਦੀ ਵੀ ਜਾਂਚ ਕੀਤੀ ਗਈ। ਇਸ ਤੋਂ ਇਲਾਵਾ ਰਾਮਾ ਮੰਡੀ ਇਲਾਕੇ ਵਿਚ ਕੱਟੀ ਸ਼ਾਲੀਮਾਰ ਗਾਰਡਨ ਕਾਲੋਨੀ ਦੇ ਆਲੇ-ਦੁਆਲੇ ਦੇ ਇਲਾਕੇ ਦੀ ਵੀ ਜਾਂਚ ਕੀਤੀ ਗਈ।

ਚੀਫ਼ ਵਿਜੀਲੈਂਸ ਆਫਿਸਰ ਵੱਲੋਂ ਭੇਜੀ ਗਈ ਟੀਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਸਾਲ ਦੌਰਾਨ ਚੰਡੀਗੜ੍ਹ ਪਹੁੰਚੀਆਂ ਸ਼ਿਕਾਇਤਾਂ ਦੇ ਆਧਾਰ ’ਤੇ ਨਿਗਮ ਨੂੰ ਨਾਜਾਇਜ਼ ਬਿਲਡਿੰਗਾਂ ਨਾਲ ਸਬੰਧਤ 59 ਸ਼ਿਕਾਇਤਾਂ ਤੇ ਨਾਜਾਇਜ਼ ਬਿਲਡਿੰਗਾਂ ਨਾਲ ਸਬੰਧਤ ਕਈ ਸ਼ਿਕਾਇਤਾਂ ਭੇਜੀਆਂ ਗਈਆਂ ਸਨ ਅਤੇ ਰਿਪੋਰਟ ਮੰਗੀ ਗਈ ਸੀ ਪਰ ਨਿਗਮ ਅਧਿਕਾਰੀਆਂ ਨੇ ਇਨ੍ਹਾਂ ਸ਼ਿਕਾਇਤਾਂ ਨੂੰ ਦਬਾ ਲਿਆ ਅਤੇ ਕੋਈ ਰਿਪੋਰਟ ਚੰਡੀਗੜ੍ਹ ਨਹੀਂ ਭੇਜੀ। ਹੁਣ ਦੋਬਾਰਾ ਨਿਗਮ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਉਹ ਇਨ੍ਹਾਂ ਸਾਰੀਆਂ ਬਾਬਤ ਆਪਣੇ ਰਿਮਾਰਕਸ ਅਤੇ ਰਿਪੋਰਟ ਤੁਰੰਤ ਭੇਜਣ।

advertise with kesari virasat

Leave a Reply

Your email address will not be published. Required fields are marked *