ਸੂਬੇ ‘ਚ ਪੰਜਾਬ ਰੋਡਵੇਜ਼ ਦੀਆਂ ਬੱਸਾਂ ਦੀ ਆਵਾਜਾਈ ਬੰਦ, ਪਾਰ ਹੁਣ ਪ੍ਰੇਸ਼ਾਨੀਆਂ ਹੋਰ ਵਧਦੀ ਨਾਜਰ ਆਈ
ਪੰਜਾਬ ਰੋਡਵੇਜ਼ ਜਲੰਧਰ ਦੇ ਇਕ ਡਿਪੂ ਨੇੜੇ 100 ਤੋਂ ਵੱਧ ਬੱਸਾਂ ਹਨ ਪਰ ਸਵੇਰ ਤੋਂ ਹੀ ਪੰਜਾਬ ਰੋਡਵੇਜ਼ ਦੀਆਂ ਸਿਰਫ਼ 3 ਬੱਸਾਂ ਹੀ ਪੱਕੇ ਮੁਲਾਜ਼ਮਾਂ ਨਾਲ ਰੂਟ ‘ਤੇ ਰਵਾਨਾ ਹੋ ਸਕੀਆਂ। ਏਅਰਪੋਰਟ ਨੂੰ ਜਾਣ ਵਾਲੀ ਰੋਡਵੇਜ਼ ਏਅਰਪੋਰਟ ਵੋਲਵੋ ਐਕਸਪ੍ਰੈਸ ਨੂੰ ਵੀ ਰਵਾਨਾ ਨਹੀਂ ਕੀਤਾ ਗਿਆ ਹੈ।
ਵੀਰਵਾਰ ਨੂੰ ਪਨਬਸ ਮੈਨੇਜਮੈਂਟ ਵੱਲੋਂ ਨਵੇਂ ਮੁਲਾਜ਼ਮਾਂ ਨੂੰ ਵੱਖ-ਵੱਖ ਡਿਪੂਆਂ ‘ਤੇ ਆਊਟਸੋਰਸ ਆਧਾਰ ‘ਤੇ ਭਰਤੀ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਦੇ ਵਿਰੋਧ ‘ਚ ਪੰਜਾਬ ਰੋਡਵੇਜ਼ ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਸੂਬੇ ਭਰ ਦੇ ਸਾਰੇ 18 ਡਿਪੂ ਬੰਦ ਰੱਖੇ ਗਏ।