ਕੇ.ਐੱਮ.ਵੀ.ਦੁਆਰਾ ਸਿੱਖਿਆ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਔਰਤਾਂ ਨਾਲ ਵਿਤਕਰੇ ਵਿਰੁੱਧ ਇੱਕ ਵਿਸ਼ੇਸ਼ ਮੁਹਿੰਮ ਦਾ ਆਯੋਜਨ
ਇੱਕ ਹੋਰ ਮਹੱਤਵਪੂਰਨ ਗਤੀਵਿਧੀ ਦੇ ਅੰਤਰਗਤ ਮਾਹਿਰਾਂ ਦੁਆਰਾ ਸਵੈ-ਰੱਖਿਆ ਤਕਨੀਕਾਂ ਬਾਰੇ ਵਰਕਸ਼ਾਪ ਆਯੋਜਿਤ ਕਰਵਾਈ ਗਈ ਤਾਂ ਜੋ ਵਿਦਿਆਰਣਾਂ ਕਿਸੇ ਵੀ ਅਣਸੁਖਾਵੀਂ ਸਥਿਤੀ ਵਿੱਚ ਆਪਣਾ ਬਚਾਅ ਕਰਨਾ ਸਿੱਖ ਸਕਣ। ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਵਿਦਿਆਰਥਣਾਂ ਵਿੱਚ ਆਤਮ-ਵਿਸ਼ਵਾਸ ਪੈਦਾ ਕਰਨ ਤੋਂ ਇਲਾਵਾ ਉਨ੍ਹਾਂ ਨੂੰ ਆਤਮ-ਨਿਰਭਰ ਅਤੇ ਆਤਮ-ਵਿਸ਼ਵਾਸੀ ਬਣਾਉਣਾ ਸੀ। ਇਸ ਤੋਂ ਇਲਾਵਾ ਕੇ.ਐੱਮ .ਵੀ. ਦੀ ਇੰਟਰਨਲ ਕੰਪਲੇਂਟਸ ਕਮੇਟੀ ਨੇ ਢੁਕਵੀਂ ਕਾਰਵਾਈ ਕਰਨ ਲਈ ਲੰਬਿਤ ਕੇਸਾਂ ਦੀ ਸਮੀਖਿਆ ਕਰਨ ਲਈ ਇੱਕ ਵਿਸ਼ੇਸ਼ ਮੁਹਿੰਮ ਵੀ ਚਲਾਈ ਜਿਸ ਦੌਰਾਨ ਕਾਲਜ ਪੱਧਰ ‘ਤੇ ਇਨ੍ਹਾਂ ਕੇਸਾਂ ਦੀ ਜ਼ੀਰੋ ਪੈਂਡੈਂਸੀ ਪਾਈ ਜਾ ਸਕੇ ।
ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਕਿਹਾ ਕਿ ਔਰਤਾਂ ਦਾ ਲਿੰਗਕ ਮੁੱਦਿਆਂ ਪ੍ਰਤੀ ਸੰਵੇਦਨਸ਼ੀਲ ਹੋਣਾ ਸਮੇਂ ਦੀ ਲੋੜ ਹੈ ਤਾਂ ਜੋ ਉਹ ਜਿਨਸੀ ਸ਼ੋਸ਼ਣ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਨ ਦੇ ਯੋਗ ਹੋ ਸਕਣ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਕਿ ਕੰਨਿਆ ਮਹਾ ਵਿਦਿਆਲਾ ਦੁਆਰਾ ਸਮੇ ਦਰ ਸਮੇਂ ਸਦਾ ਅਜਿਹੀਆਂ ਮਹੱਤਵਪੂਰਣ ਗਤੀਵਿਧੀਆਂ ਦਾ ਆਯੋਜਨ ਕਰਵਾਇਆ ਜਾਂਦਾ ਰਹਿੰਦਾ ਹੈ ਜਿਸ ਨਾਲ ਵੱਖ-ਵੱਖ ਤਰ੍ਹਾਂ ਦੇ ਭੇਦਭਾਵ ਤੋਂ ਉੱਪਰ ਉੱਠ ਕੇ ਮਹਿਲਾਵਾਂ ਦੇ ਲਈ ਸਮਾਜਕ ਬਰਾਬਰੀ ਪ੍ਰਤੀ ਜਾਗਰੂਕਤਾ ਪੈਦਾ ਕੀਤੀ ਜਾ ਸਕੇ ਅਤੇ ਇਹ ਸਭ ਗਤੀਵਿਧੀਆਂ ਇਸ ਦਿਸ਼ਾ ਦੇ ਵਿਚ ਸਾਰਥਕ ਕਦਮ ਸਾਬਤ ਹੋਣਗੀਆਂ।