KESARI VIRASAT

ਕੇਸਰੀ ਵਿਰਾਸਤ

Latest news
ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤੇ ਮਿਲਕ ਪਲਾਂਟ ਦੇ ਮੈਨੇਜਰ ਕੋਲੋਂ ਨਕਦੀ ਸੋਨੇ ਦੇ ਗਹਿਣੇ ਮਹਿੰਗੀਆਂ ਘੜੀਆਂ ਜਾਇ... ਖਾਲਿਸਤਾਨੀ ਅੱਤਵਾਦੀ ਲਖਬੀਰ ਰੋਡੇ ਦੀ ਪਾਕਿਸਤਾਨ 'ਚ ਮੌਤ: ਬੈਨ ਸੰਗਠਨ KLF ਦਾ ਮੁਖੀ ਸੀ ਜਰਨੈਲ ਸਿੰਘ ਭਿੰਡਰਾਂਵਾਲੇ ਦਾ ... ਅੰਮ੍ਰਿਤਸਰ ਏਅਰਪੋਰਟ ਤੋਂ ਅੱਤਵਾਦੀ ਲਖਬੀਰ ਰੋਡੇ ਦਾ ਸਾਥੀ ਪਰਮਜੀਤ ਢਾਡੀ ਗ੍ਰਿਫਤਾਰ: ਇੰਗਲੈਂਡ ਭੱਜਣ ਦੀ ਫਿਰਾਕ ਵਿੱਚ ਸੀ ਬੰਦੀ ਸਿੰਘਾਂ ਦੇ ਮਾਮਲੇ ਤੇ ਦਿੱਲੀ ਗੁਰਦੁਆਰਾ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਦੇ ਰਾਹ ਹੋਏ ਵੱਖ ਜਲੰਧਰ ਦਿਹਾਤੀ ਦੇ ਥਾਣਾ ਬਿਲਗਾ ਦੀ ਪੁਲਿਸ ਵੱਲੋਂ ਔਰਤ ਸਮੇਤ ਦੋ ਨਸ਼ਾ ਤਸਕਰ 12 ਗ੍ਰਾਮ ਹੈਰੋਇਨ 40 ਖੁੱਲੀਆ ਨਸ਼ੀਲੀਆ ਗੋ... ਪੰਨੂ ਦੇ ਕਤਲ ਦੀ ਸਾਜ਼ਿਸ਼ ਦਾ ਇਸ ਤਰ੍ਹਾਂ ਹੋਇਆ ਪਰਦਾਫਾਸ਼ : ਨਿਖਿਲ ਗੁਪਤਾ ਨੇ ਜੋ ਸ਼ੂਟਰ ਹਾਇਰ ਕੀਤਾ ਉਹ ਨਿਕਲਿਆ ਅੰਡਰ... ਸਿੱਖ ਪਰਿਵਾਰ ਦੀ ਲੁੱਟ ਦੀ ਘਟਨਾ ਨੇ ਸਾਬਤ ਕੀਤਾ ਕਿ ਪਾਕਿਸਤਾਨ ਨੇ ਸਿੱਖ ਸ਼ਰਧਾਲੂਆਂ ਦੀ ਸੁਰੱਖਿਆ ਦਾ ਕੋਈ ਪੁਖ਼ਤਾ ਇੰਤਜ਼ਾ... ਦਿਨੇਸ਼ ਢੱਲ ਪੰਜਾਬ ਸਮਾਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਨਿਯੁਕਤ, ਵਰਕਰਾਂ ਵਿੱਚ ਭਾਰੀ ਉਤਸ਼ਾ... ਗੈਂਗਸਟਰ ਸੋਨੂੰ ਖੱਤਰੀ ਦਾ ਸਾਥੀ ਪੁਲਿਸ ਵਲੋਂ ਗਿ੍ਫ਼ਤਾਰ : ਮਾਂ-ਧੀ ਦੇ ਦੋਹਰੇ ਕਤਲ ਦਾ ਮੁੱਖ ਮੁਲਜ਼ਮ; 2 ਪਿਸਤੌਲ, 8 ਕਾ... ਪੰਜਾਬ ਦੇ 11 ਜ਼ਿਲ੍ਹਿਆਂ ਵਿੱਚ ਰੁਕ-ਰੁਕ ਕੇ ਮੀਂਹ: ਯੈਲੋ ਅਲਰਟ ਜਾਰੀ
You are currently viewing ਕੋਟਕਪੂਰਾ ਗੋਲ਼ੀਕਾਂਡ’ ਹੈੱਡਕੁਆਰਟਰ ’ਚ ਤਿੰਨ ਪੁਲਿਸ ਅਧਿਕਾਰੀਆਂ ਤੋਂ ਪੁੱਛਗਿੱਛ

ਕੋਟਕਪੂਰਾ ਗੋਲ਼ੀਕਾਂਡ’ ਹੈੱਡਕੁਆਰਟਰ ’ਚ ਤਿੰਨ ਪੁਲਿਸ ਅਧਿਕਾਰੀਆਂ ਤੋਂ ਪੁੱਛਗਿੱਛ

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


ਚੰਡੀਗੜ੍ਹ (ਕੇਸਰੀ ਨਿਊਜ਼ ਨੈੱਟਵਰਕ): ਕੋਟਕਪੂਰਾ ਗੋਲ਼ੀਕਾਂਡ ਮਾਮਲੇ ਦੀ ਜਾਂਚ ਕਰ ਰਹੀ ਐੱਸਆਈਟੀ ਨੇ ਜਾਂਚ ਤੇਜ਼ ਕਰ ਦਿੱਤੀ ਹੈ। ਮੰਗਲਵਾਰ ਨੂੰ ਇਸ ਮਾਮਲੇ ’ਚ ਐੱਸਆਈਟੀ ਵੱਲੋਂ ਪੁਲਿਸ ਹੈੱਡਕੁਆਰਟਰ ’ਚ ਤਿੰਨ ਪੁਲਿਸ ਅਧਿਕਾਰੀਆਂ ਤੋਂ ਪੁੱਛਗਿੱਛ ਕੀਤੀ ਗਈ। ਇਸ ਮਾਮਲੇ ’ਚ ਸਾਬਕਾ ਡੀਆਈਜੀ ਆਰਐੱਸ ਖਟੜਾ, ਸਾਬਕਾ ਡੀਆਈਜੀ ਅਮਰ ਸਿੰਘ ਚਾਹਲ, ਫ਼ਰੀਦਕੋਟ ਦੇ ਤਤਕਾਲੀ ਐੱਸਐੱਸਪੀ ਐੱਸਐੱਸ ਮਾਨ ਤੋਂ ਐੱਸਆਈਟੀ ਨੇ ਸਵਾਲ ਜਵਾਬ ਕੀਤੇ। ਐੱਸਆਈਟੀ ਨੇ ਤਿੰਨਾਂ ਅਧਿਕਾਰੀਆਂ ਤੋਂ ਪਹਿਲਾਂ ਨਿੱਜੀ ਤੌਰ ’ਤੇ ਅਤੇ ਫਿਰ ਆਹਮੋ ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ। ਜਾਂਚ ਟੀਮ ਵੱਲੋਂ ਤਿੰਨ ਅਧਿਕਾਰੀਆਂ ਤੋਂ ਦੋ ਘੰਟੇ ਤੋਂ ਜ਼ਿਆਦਾ ਸਮੇਂ ਤਕ ਪੁੱਛਗਿੱਛ ਕੀਤੀ ਗਈ। ਜਾਂਚ ’ਚ ਸ਼ਾਮਲ ਹੋਏ ਅਧਿਕਾਰੀਆਂ ਦਾ ਕਹਿਣਾ ਹੈ ਕਿ ਐੱਸਆਈਟੀ ਵੱਲੋਂ ਜੋ ਸਵਾਲ ਪੁੱਛੇ ਗਏ ਹਨ ਉਨ੍ਹਾਂ ਦਾ ਵੀ ਜਵਾਬ ਦੇ ਦਿੱਤਾ ਗਿਆ ਹੈ। ਭਵਿੱਖ ’ਚ ਵੀ ਟੀਮ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ।

wgj

ਧਿਆਨ ਰਹੇ ਕਿ ਇਸ ਮਾਮਲੇ ’ਚ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਤੋਂ ਬੀਤੇ ਸੋਮਵਾਰ ਨੂੰ ਐੱਸਆਈਟੀ ਨੇ ਪੁੱਛਗਿੱਛ ਕੀਤੀ ਸੀ। ਬਾਅਦ ਤੋਂ ਕਰੀਬ ਤਿੰਨ ਘਟੇ ਪੁੱਛਗਿੱਛ ਕੀਤੀ ਗਈ ਸੀ। ਜਾਂਚ ਟੀਮ ਨੇ ਬਾਦਲ ਤੋਂ ਪੁੱਛਗਿੱਛ ’ਚ ਇਹ ਪਤਾ ਲਗਾਉਣ ਦਾ ਯਤਨ ਕੀਤਾ ਕਿ ਬੇਅਦਬੀ ਦੇ ਵਿਰੋਧ ’ਚ ਪ੍ਰਦਰਸ਼ਨ ਕਰਨ ਵਾਲੇ ਸਿੱਖਾਂ ’ਤੇ ਫਾਇਰਿੰਗ ਕਿਸ ਦੇ ਆਦੇਸ਼ ’ਤੇ ਕੀਤੀ ਗਈ। ਇਸ ਮਾਮਲੇ ’ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਵੀ ਐੱਸਆਈਟੀ ਪੁੱਛਗਿੱਛ ਕਰ ਚੁੱਕੀ ਹੈ। ਹਾਲਾਂਕਿ ਇਸ ਮਾਮਲੇ ’ਚ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਐੱਸਆਈਟੀ ਵੱਲੋਂ ਦੋ ਵਾਰ ਸੰਮਨ ਭੇਜ ਕੇ ਪੁੱਛਗਿੱਛ ਲਈ ਬੁਲਾਇਆ ਜਾ ਚੁੱਕਾ ਹੈ। ਪਰ ਉਹ ਐੱਸਆਈਟੀ ਸਾਹਮਣੇ ਪੇਸ਼ ਨਹੀਂ ਹੋਏ ਹਨ। ਐੱਸਆਈਟੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੈਣੀ ਨੂੰ ਇਸ ਮਾਮਲੇ ’ਚ ਮੁੜ ਤੋਂ ਸੰਮਨ ਭੇਜ ਕੇ ਤਲਬ ਕੀਤਾ ਜਾਵੇਗਾ।

ਕੋਟਕਪੂਰਾ ਗੋਲ਼ੀਕਾਂਡ 2015 ’ਚ ਹੋਇਆ ਸੀ। ਸਿੱਖ ਸੰਗਠਨ ਇਸ ਮਾਮਲੇ ’ਚ ਲਗਾਤਾਰ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕਰ ਰਹੇ ਹਨ। ਇਸ ਮੰਗ ਨੂੰ ਲੈ ਕੇ ਸਿੱਖ ਸੰਗਠਨ ਲਗਾਤਾਰ ਧਰਨੇ ’ਤੇ ਬੈਠੇ ਹਨ।

advertise with kesari virasat

Leave a Reply