ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਖੋਖੇ ਦੇ ਮਾਲਕ ਪਰਦੀਪ ਕੁਮਾਰ ਨੇ ਦੱਸਿਆ ਕਿ ਉਹ ਖੋਖੇ ‘ਤੇ ਬੈਠਾ ਸੀ ਕਿ ਕੁਝ ਨਿਹੰਗ ਉਸ ਦੇ ਕੋਲ ਆਏ ਤੇ ਉਸ ਨੂੰ ਧਮਕਾਉਂਦੇ ਹੋਏ ਖੋਖੇ ‘ਚੋਂ ਸਾਮਾਨ ਕੱਢ ਕੇ ਬਾਹਰ ਸੁੱਟਣ ਲੱਗ ਪਏ। ਉਨ੍ਹਾਂ ਨੇ ਸਾਰੇ ਸਾਮਾਨ ਨੂੰ ਅੱਗ ਲਾ ਦਿੱਤੀ। ਦੁਕਾਨਦਾਰ ਨੇ ਮੌਕੇ ਤੋਂ ਭੱਜ ਕੇ ਆਪਣੀ ਜਾਨ ਬਚਾਈ। ਘਟਨਾ ਦੀ ਸੂਚਨਾ ਥਾਣਾ ਨੰਬਰ-6 ਦੀ ਪੁਲਿਸ ਨੂੰ ਦਿੱਤੀ ਗਈ ਹੈ।
ਇਸ ਤੋਂ ਦੋ ਦਿਨ ਪਹਿਲਾਂ ਸ਼ਸਤਰ ਮਾਰਚ ਦੌਰਾਨ ਮਾਡਲ ਡਾਊਨ ਗੁਰਦੁਆਰੇ ‘ਚ ਵੜ ਕੇ ਅੰਮ੍ਰਿਤਪਾਲ ਦੇ ਸਮਰਥਕਾਂ ਨੇ ਗੁਰਦੁਆਰੇ ‘ਚ ਰੱਖੀਆਂ ਕੁਰਸੀਆਂ ਤੇ ਸੋਫੇ ਦੀ ਗੱਦੀ ਅਤੇ ਕੁਰਸੀਆਂ ਨੂੰ ਅੱਗ ਲਗਾ ਦਿੱਤੀ ਸੀ। ਉਸ ਤੋਂ ਬਾਅਦ ਸ਼ਹਿਰ ਵਿਚ ਦਹਿਸ਼ਤ ਦਾ ਮਾਹੌਲ ਸੀ। ਪੁਲਿਸ ਨੇ ਹੁਣ ਤਕ ਪੂਰੇ ਮਾਮਲੇ ‘ਚ ਕੋਈ ਕਾਰਵਾਈ ਨਹੀਂ ਕੀਤੀ ਹੈ। 2 ਦਿਨ ਬਾਅਦ ਅੱਜ ਪਾਨ ਅਤੇ ਸਿਗਰਟ ਦੇ ਖੋਖਿਆਂ ਦਾ ਸਮਾਨ ਕੱਢ ਕੇ ਉਸ ਵਿਚ ਅੱਗ ਲਾਉਣ ਦੀ ਘਟਨਾ ਨੂੰ ਅੰਜਾਮ ਦਿੱਤਾ।