ਮੁਹੂਰਤ ਦੇ ਨਾਲ ਸਮਾਂ ਦੱਸਣ ਵਾਲੀ ਵੈਦਿਕ ਘੜੀ, ਇਸ ਵਿਚ ਸੂਰਜ ਅਸਤ ਅਤੇ ਸੂਰਜ ਗ੍ਰਹਿਣ ਦੇ ਨਜ਼ਾਰੇ ਵੀ ਦੇਖਣ ਨੂੰ ਮਿਲਣਗੇ
ਇਹ ਘੜੀ ਸਮੇਂ ਦੀ ਗਣਨਾ ਦਾ ਕੇਂਦਰ ਮੰਨੇ ਜਾਂਦੇ ਮੱਧ ਪ੍ਰਦੇਸ਼ ਦੇ ਉਜੈਨ ਸ਼ਹਿਰ ਵਿੱਚ ਸਥਿਤ ਜੰਤਰ ਮੰਤਰ (ਜੀਵਾਜੀ ਵੇਦਸ਼ਾਲਾ) ਵਿੱਚ ਸਥਾਪਿਤ ਕੀਤੀ ਜਾਵੇਗੀ, ਜਿਸ ਦਾ ਉਦਘਾਟਨ 22 ਮਾਰਚ, 2023 ਨੂੰ ਗੁੜੀ ਪਾੜਵਾ ਦੇ ਦਿਨ ਹੋਵੇਗਾ। ਘੜੀ ਨੂੰ ਟਾਵਰ ‘ਤੇ ਚੜ੍ਹਾਇਆ ਜਾਵੇਗਾ।
ਕਲਾਕ ਟਾਵਰ ਦੇ ਨਿਰਮਾਣ ‘ਤੇ ਇਕ ਕਰੋੜ 58 ਲੱਖ ਰੁਪਏ ਖਰਚ ਕੀਤੇ ਜਾਣਗੇ। ਘੜੀ ਵੈਦਿਕ ਸਮੇਂ ਦੀ ਗਣਨਾ ਦੇ ਸਿਧਾਂਤਾਂ ‘ਤੇ ਅਧਾਰਤ ਹੋਵੇਗੀ।