Latest news
ਭਾਰਤ ਦੇ ਨੌਜਵਾਨ ਕਹਿੰਦੇ ਹਨ: ...  ਸਾਨੂੰ 2002 ਵਿੱਚ ਨਹੀਂ ਸਿਰਫ 2022 ਅਤੇ ਭਵਿੱਖ ਵਿੱਚ ਹੈ ਦਿਲਚਸਪੀ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ (PSSSB) ਨੇ ਗਗਰੁੱਪ C ਦੀਆਂ 1317 ਅਸਾਮੀਆਂ ਕੱਢੀਆਂ ਅਮਿਤ ਸ਼ਾਹ ਨੇ PM ਮੋਦੀ ਦੀ ਤਾਰੀਫ ਕਰਦਿਆ ਕਿਹਾ 'ਹਰ ਕਿਸੇ ਨੂੰ ਪ੍ਰਧਾਨ ਮੰਤਰੀ ਮੋਦੀ ਵਾਂਗ ਆਪਣੇ ਦੇਸ਼ ਲਈ ਜਿਉਣਾ ਚਾਹੀ... ਰਾਜਸਥਾਨ ਦੇ ਭਰਤਪੂ ਵਿੱਚ ਇੱਕ ਚਾਰਟਰਡ ਜਹਾਜ਼ ਹਾਦਸਾਗ੍ਰਸਤ ਜਾਅਲੀ ਇੰਤਕਾਲ ਕਰਨ ਤੇ 15,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿਜੀਲੈਂਸ ਬਿਊਰੋ ਵੱਲੋਂ ਪਟਵਾਰੀ ਗ੍ਰਿਫਤਾਰ ਪੰਜਾਬ ਦੇ ਮਾਡਲ ਸ਼ਹਿਰ ਮੋਹਾਲੀ ਦੇ ਸੁੰਦਰੀਕਰਨ ਅਤੇ ਬੁਨਿਆਦੀ ਢਾਂਚੇ ਦੀ ਮਜ਼ਬੂਤੀ 'ਤੇ ਦਿੱਤਾ ਜਾ ਰਿਹੈ ਵਿਸ਼ੇਸ਼ ਧਿਆਨ ਫ੍ਰੀਡਮ ਫਾਈਟਰ ਪਰਿਵਾਰਾਂ ਨੂੰ ਸਰਦਾਰ ਖੋਜੇਵਾਲ ਵਲੋਂ ਸਿਰਪਾਓ ਦੇ ਕੇ ਵਿਸ਼ੇਸ਼ ਸਨਮਾਨ ਕੀ ਬਣਦਾ ਜੇ ਕਿਸੇ ਭਾਰਤੀ ਨੇ ਇਹ ਲਿਖਿਆ ਹੁੰਦਾ... ਕੀ ਕੋਈ ਹਜਮ ਕਰ ਪਾਉਂਦਾ? ਪ੍ਰਧਾਨ ਮੰਤਰੀ ਨੇ ਜਲ ਜੀਵਨ ਮਿਸ਼ਨ ਦੇ ਤਹਿਤ 11 ਕਰੋੜ ਟੂਟੀ ਵਾਟਰ ਕਨੈਕਸ਼ਨਾਂ ਦੀ ਪ੍ਰਾਪਤੀ ਦੀ ਸ਼ਲਾਘਾ ਕੀਤੀ ਭਾਰਤ ਅਤੇ ਮਿਸਰ ਦੇਸ਼ਾਂ ਦਰਮਿਆਨ ਦੁਵੱਲੇ ਵਪਾਰ ਨੂੰ 12 ਬਿਲੀਅਨ ਡਾਲਰ ਤੱਕ ਲੈ ਜਾਣ ਦਾ ਫ਼ੈਸਲਾ

ਕੇਸਰੀ ਵਿਰਾਸਤ

ਅਕਾਲੀ ਦਲ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ 5 ਜਨਵਰੀ ਨਿਯਤ ਕਰਨ ਦੀ ਮੰਗ ’ਤੇ ਸੁਖਬੀਰ ਬਾਦਲ ਨੂੰ ਘੇਰਿਆ

ਦਿਲੀ ਵਾਲੇ ਸਰਨੇ ਦੀ ਮੰਗ ਪ੍ਰਤੀ ਸੁਖਬੀਰ ਸਿੰਘ ਬਾਦਲ ਆਪਣੀ ਸਥਿਤੀ ਸਪਸ਼ਟ ਕਰਨ: ਪ੍ਰੋ: ਸਰਚਾਂਦ ਸਿੰਘ ਖਿਆਲਾ

ਅੰਮ੍ਰਿਤਸਰ 24 ਨਵੰਬਰ (ਕੇਸਰੀ ਨਿਊਜ਼ ਨੈੱਟਵਰਕ )- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ 5 ਜਨਵਰੀ ਨਿਯਤ ਕਰਨ ਪ੍ਰਤੀ ਅਕਾਲੀ ਦਲ (ਬਾਦਲ ) ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੋਂ ਕੀਤੀ ਗਈ ਮੰਗ ਸੰਬੰਧੀ ਭਾਰਤੀ ਜਨਤਾ ਪਾਰਟੀ ਦੇ ਸਿੱਖ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਨੂੰ ਲੰਮੇ ਹੱਥੀਂ ਲੈਂਦੇ ਹੋਏ ਉਨ੍ਹਾਂ ਨੂੰ ਇਸ ਮਾਮਲੇ ’ਤੇ ਆਪਣੀ ਸਥਿਤੀ ਸਪਸ਼ਟ ਕਰਨ ਲਈ ਕਿਹਾ ਹੈ।

ਉਨ੍ਹਾਂ ਸ: ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਦਲ ਦਿਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਉਕਤ ਸੰਬੰਧੀ ਕੀਤੀ ਗਈ ਅਪੀਲ ਬਾਰੇ ਸਵਾਲ ਕੀਤਾ ਕਿ ਕੀ ਉਹ ਆਪਣੀ ਹੀ ਪਾਰਟੀ ਦੇ ਦਿਲੀ ਇਕਾਈ ਦੇ ਪ੍ਰਧਾਨ ਦੀ ਮੰਗ ਨਾਲ ਸਹਿਮਤ ਹਨ? ਅਕਾਲੀ ਦਲ ਦਿਲੀ ਸਟੇਟ ਦੇ ਪ੍ਰਧਾਨ ਦੀ ਉਕਤ ਮੰਗ ਨੂੰ ਅਕਾਲੀ ਦਲ ਦੀ ਮੰਗ ਕਿਉਂ ਨਾ ਸਮਝਿਆ ਜਾਵੇ? ਉਨ੍ਹਾਂ ਕਿਹਾ ਦਸਮ ਪਿਤਾ ਦਾ ਪ੍ਰਕਾਸ਼ ਪੋਹ ਸੁਦੀ ਸੱਤਵੀਂ ਦਾ ਹੈ ਅਤੇ ਇਸ ਵਾਰ ਇਹ ਦਿਹਾੜਾ 29 ਦਸੰਬਰ ਨੂੰ ਆ ਰਿਹਾ ਹੈ । ਉਨ੍ਹਾਂ ਕਿਹਾ ਕਿ ਕੌਮੀ ਜਜ਼ਬਾਤਾਂ ਦੀ ਦੁਹਾਈ ਦੇਣ ਵਾਲੇ ਸ: ਸਰਨਾ ਦੀ ਉਸ ਦਲੀਲ ਵਿਚ ਕੋਈ ਦਮ ਨਹੀਂ ਕਿ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ’ਤੇ ਦਸਵੇਂ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਸੰਬੰਧੀ ਨਗਰ ਕੀਰਤਨ ਸੰਗਤਾਂ ਕਿਸ ਤਰਾਂ ਮਨਾਉਣਗੀਆਂ। ਉਨ੍ਹਾਂ ਕਿਹਾ ਕਿ 1704 ਈ: ਵਿਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਹੁਣ ਤਕ ਅਜਿਹੇ ਕਈ ਮੌਕੇ ਆਏ ਹਨ ਜਦੋਂ ਸ਼ਹੀਦੀ ਦਿਹਾੜਾ ਅਤੇ ਗੁਰੂ ਸਾਹਿਬ ਦਾ ਪ੍ਰਕਾਸ਼ ਦਿਹਾੜਾ ਇਕ ਦੂਜੇ ਦੇ ਐਨ ਨੇੜੇ ਆਉਂਦੇ ਰਹੇ ਹਨ। ਉਨ੍ਹਾਂ ਕਿਹਾ ਸ: ਸਰਨਾ ਪੰਥ ਵਿਚ ਸ਼ੰਕੇ ਪੈਦਾ ਕਰਨ ਦੀ ਬਜਾਏ ਸੰਨ 2023 ਦੀ ਥਾਂ ਨਾਨਕਸ਼ਾਹੀ ਕਲੰਡਰ ’ਤੇ ਪੋਹ ਸੁਦੀ ਸੱਤਵੀਂ ਦੀ ਤਲਾਸ਼ ਕਰਦੇ ਤਾਂ ਸਿਆਣਾ ਹੁੰਦਾ। ਉਨ੍ਹਾਂ ਸ: ਸਰਨਾ ਨੂੰ ਚੁਨੌਤੀ ਦਿੱਤੀ ਕਿ ਉਹ ਸਿੱਖ ਪੰਥ ਨੂੰ ਦਲੀਲ ਨਾਲ ਇਹ ਸਾਬਿਤ ਕਰਨ ਕਿ 5 ਜਨਵਰੀ ਨੂੰ ਹੀ ਗੁਰੂ ਦਸਮ ਪਿਤਾ ਦਾ ਅਵਤਾਰ ਪੁਰਬ ਹੈ? ਪ੍ਰੋ: ਸਰਚਾਂਦ ਸਿੰਘ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਪੀਲ ਕੀਤੀ ਕਿ ਸਰਨਾ ਵਰਗੇ ਕਈ ਲੋਕ ਹਨ ਜੋ ਪੰਥ ਵਿਚ ਭੰਬਲਭੂਸਾ ਪੈਦਾ ਕਰ ਰਹੇ ਹਨ, ਇਸ ਲਈ ਹੁਣ ਜ਼ਰੂਰੀ ਹੋ ਗਿਆ ਹੈ ਕਿ ਇਸ ਵਿਸ਼ੇ ਬਾਰੇ ਸਿੱਖ ਚਿੰਤਕ ਸ: ਸਤਿੰਦਰ ਸਿੰਘ ਲੁਧਿਆਣਾ ਵੱਲੋਂ ਪੰਥ ਵਿਦਵਾਨਾਂ ਅਤੇ ਕਲੰਡਰ ਮਾਹਿਰਾਂ ਦੀ ਇਕੱਤਰਤਾ ਵਿਚ ਵਿਚਾਰ ਗੋਸ਼ਟੀ ਰਾਹੀਂ ਇਸ ਮਸਲੇ ਦਾ ਸਥਾਈ ਅਤੇ ਸਦੀਵੀ ਹੱਲ ਕਰਨ ਬਾਰੇ ਕੀਤੀ ਗਈ ਅਪੀਲ ਨੂੰ ਅਕਾਲ ਤਖ਼ਤ ਸਾਹਿਬ ਵਿਖੇ 26 ਨਵੰਬਰ ਨੂੰ ਪੰਜ ਸਿੰਘ ਸਾਹਿਬਾਨ ਦੀ ਕੀਤੀ ਜਾ ਰਹੀ ਇਕੱਤਰਤਾ ਵਿਚ ਵਿਚਾਰਿਆ ਜਾਵੇ।

अकाली दल की 5 जनवरी को प्रकाश पर्व तय करने की मांग पर सुखबीर बादल को घेरा

सुखबीर सिंह बादल दिली के अध्यक्ष सरने की मांग पर अपनी स्थिति स्पष्ट करें : प्रो. सरचंद सिंह ख्याला।

अमृतसर 24 नवम्बर (केसरी समाचार सेवा)- भारतीय जनता पार्टी के सिख नेता प्रो सरचंद सिंह ख्याला ने अकाली दल (बादल) द्वारा श्री अकाल तख्त साहिब के जत्थेदार से श्री गुरु गोबिंद सिंह जी महाराज के 5 जनवरी को प्रकाश पर्व निर्धारित करने की मांग के संबंध में पार्टटी अध्यक्ष सुखबीर सिंह बादल को घेरते हुए इस मामले पर अपनी स्थिति स्पष्ट करने को कहा है।

प्रो: सरचंद सिंह ने श्री सुखबीर सिंह बादल से अकाली दल दिली के अध्यक्ष परमजीत सिंह सरना द्वारा जत्थेदार ज्ञानी हरप्रीत सिंह को उक्त सम्बंधित की गई अपील के बारे में पूछा कि क्या वह अपनी ही पार्टी की दिली इकाई के अध्यक्ष की मांग से सहमत हैं? अकाली दल दिल्ली प्रदेश अध्यक्ष की उक्त मांग को अकाली दल की मांग क्यों नहीं माना जाए? उन्होंने कहा कि दशम पिता का प्रकाश पोह सुदी सातवां दिन है और इस बार यह दिन 29 दिसंबर को आ रहा है. उन्होंने कहा कि पंथक भावनाओं की दुहाई देने वाले स सरना के तर्क में दम नहीं है कि लोग साहिबजादों के शहीदी दिवस के दिन दसम पिता की जयंती पर नगर कीर्तन कैसे मनाएंगे. उन्होंने कहा कि 1704 ईस्वी में छोटे साहिबजादियो की शहादत के बाद ऐसे कई मौके आए हैं जब शहादत दिवस और गुरु साहिब का प्रकाश दिवस एक-दूसरे के काफी करीब आए है। उन्होंने कहा: सरना 2023 को लेकर पंथ में संदेह पैदा करने के बजाय नानकशाही कैलेंडर पर पोह सुदी सतवी की तलाश करते तो बुद्धिमानी होता। उन्होंने सरना को सिख पंथ को यह साबित करने की चुनौती दी कि 5 जनवरी को गुरु दसम पिता का अवतार पुर्व है। प्रो. सरचंद सिंह ने जत्थेदार श्री अकाल तख्त साहिब से अपील करते हुए कहा कि सरना जैसे कई लोग हैं जो पंथ में भ्रम पैदा कर रहे हैं, इसलिए अब यह आवश्यक हो गया है कि सिख विचारक श्री सतिंदर सिंह लुधियाना की पंथ दर्दियो, पंथ विद्वानों और कैलेंडर विशेषज्ञों की बैठक बुला ने की कीगई अपील पर विचार किया जाना चाहिए. उन्होंने अपील की कि अकाल तख्त साहिब में 26 नवंबर को होने वाली पंज सिंह साहिब की बैठक में इस मसले के स्थायी समाधान के संबंध में विचार हो।

Leave a Reply

Your email address will not be published. Required fields are marked *