KESARI VIRASAT

Latest news
ਆਜ਼ਾਦੀ ਦੇ ਸਮੇਂ ਤੋਂ ਹੀ ਨੈਸ਼ਨਲ ਹੈਰਾਲਡ ਵਿੱਚ ਗੜਬੜ : ਨਹਿਰੂ ਦੇ ਦੌਰ ਵਿਚ ਸਰਦਾਰ ਪਟੇਲ ਨੇ ਰਿਸ਼ਵਤ ਦਾ ਉਠਾਇਆ ਸੀ ਮੁੱਦ... ਅਨਵਰ ਸ਼ੇਖ ਬਣੇ ਰਾਧੇਸ਼ਿਆਮ: ਘਰ ਵਾਪਸੀ ਤੋਂ ਬਾਅਦ ਕਿਹਾ- ਇਸਲਾਮ ਵਿੱਚ ਔਰਤਾਂ ਦਾ ਨਹੀਂ ਸਤਿਕਾਰ ; ਸਨਾਤਨ ਵਿੱਚ ਤਾਂ ਦੇ... ਸੋਨੀਆ ਮੁਲਜ਼ਮ ਨੰਬਰ 1 ਅਤੇ ਰਾਹੁਲ ਗਾਂਧੀ ਮੁਲਜ਼ਮ ਨੰਬਰ 2 ! ਨੈਸ਼ਨਲ ਹੈਰਲਡ ਮਾਮਲੇ ਦੀ ਚਾਰਜਸ਼ੀਟ ਵਿੱਚ ਕਰੋੜਾਂ ਦੇ ਹ... ਜਲਿਆਂਵਾਲਾ ਬਾਗ ਦੇ “ਕਸਾਈ” ਦੀ ਅਕਾਲ ਤਖਤ ਸਾਹਿਬ ਤੋਂ ਸਿਰੋਪਾ ਅਤੇ ਕਿਰਪਾਨ ਨਾਲ ਸਨਮਾਨਿਤ ਵਿਦਾਈ ਖਾਸ ਮੁੱਦਾ ਖਾਸ ਲੇਖ: ਵਕਫ ਸੋਧ ਐਕਟ 2025 ਚੁਣੌਤੀਆਂ ਅਤੇ ਸੰਭਾਵਨਾਵਾਂ ਅੰਬੇਦਕਰ ਦੇ ਸਾਰੇ ਬੁੱਤ ਤੋੜ ਦੇਵਾਂਗੇ': ਖਾਲਿਸਤਾਨੀ ਅੱਤਵਾਦੀ ਪੰਨੂ ਨੇ ਵੀਡੀਓ 'ਚ ਦਿੱਤੀ ਧਮਕੀ, ਪੰਜਾਬ 'ਚ ਬਾਬਾ ਸਾਹਿ... ਬਲਾਤਕਾਰ ਦੇ ਮਾਮਲੇ ਵਿੱਚ ਈਸਾਈ ਧਾਰਮਿਕ ਆਗੂ ਨੂੰ ਉਮਰ ਭਰ ਲਈ ਕੈਦ: ਪਾਸਟਰ ਬਜਿੰਦਰ ਨੇ ਕਿਹਾ- ਬੱਚੇ ਛੋਟੇ, ਪਤਨੀ ਬਿਮਾਰ... ਦਿੱਲੀ 'ਚ ਪਹਿਲੀ ਵਾਰ 1 ਲੱਖ ਕਰੋੜ ਰੁਪਏ ਦਾ ਬਜਟ: ਯਮੁਨਾ ਦੀ ਸਫ਼ਾਈ ਅਤੇ ਸਾਫ਼ ਪਾਣੀ ਲਈ 9 ਹਜ਼ਾਰ ਕਰੋੜ; 10 ਲੱਖ ਰੁਪਏ... ਮੋਰਾਰੀ ਬਾਪੂ ਨੇ ਧਰਮ ਪਰਿਵਰਤਨ ਦੀਆਂ ਸਾਜ਼ਿਸ਼ਾਂ ਦਾ ਕੀਤਾ ਪਰਦਾਫਾਸ਼: ਮੁਫਤ ਸਿੱਖਿਆ ਦੇ ਨਾਂ 'ਤੇ ਹਰ ਪਿੰਡ 'ਚ ਹੋ ਰਿਹ... ਜਲੰਧਰ 'ਚ ਯੂਟਿਊਬਰ ਦੇ ਘਰ 'ਤੇ ਗ੍ਰੇਨੇਡ ਹਮਲਾ: ਪਹਿਲੀ ਵਾਰ ਪਾਕਿਸਤਾਨੀ ਕੁਨੈਕਸ਼ਨ ਆਇਆ ਸਾਹਮਣੇ
You are currently viewing ਸਾਂਝੀਵਾਲਤਾ ਯਾਤਰਾ-2022 ਦਾ ਡੇਰਾ ਸੰਤ ਗੋਪਾਲ ਨੰਦ ਜੀ ਅਗੰਮ ਪੁਰ ਵਿਖੇ ਭਰਵਾਂ ਸਵਾਗਤ

ਸਾਂਝੀਵਾਲਤਾ ਯਾਤਰਾ-2022 ਦਾ ਡੇਰਾ ਸੰਤ ਗੋਪਾਲ ਨੰਦ ਜੀ ਅਗੰਮ ਪੁਰ ਵਿਖੇ ਭਰਵਾਂ ਸਵਾਗਤ


ਆਨੰਦਪੁਰ ਸਾਹਿਬ(ਕੇਸਰੀ ਨਿਊਜ਼ ਨੈੱਟਵਰਕ) –

ਭਗਤੀ ਲਹਿਰ ਦੇ ਆਦਿ ਮਹਾਂਪੁਰਖਾਂ ਦੇ ਆਸ਼ੀਰਵਾਦ ਨਾਲ 4 ਨਵੰਬਰ ਤੋਂ ਮੀਰਾ ਬਾਈ ਦੇ ਜਨਮ ਸਥਾਨ ਮੇੜਤਾ ਤੋਂ ਸ਼ੁਰੂ ਹੋਈ ” ਮੀਰਾ ਚੱਲੀ ਸਤਿਗੁਰੂ ਕੇ ਧਾਮ ਸਾਂਝੀਵਾਲਤਾ ਯਾਤਰਾ -2022″, ਦਾ ਆਨੰਦਪੁਰ ਸਾਹਿਬ ਨੇੜਲੇ ਪਾਵਨ ਨਗਰ ਅਗੰਮ ਪੁਰ ਵਿਖੇ ਪੁੱਜਣ ਤੇ ਸ਼੍ਰੀ 108 ਸੰਤ ਗੋਪਾਲ ਨੰਦ ਜੀ ਦੀ ਅਗਵਾਈ ਹੇਠ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਵਿਖੇ ਪੁੱਜਣ ਤੇ ਹਾਰਦਿਕ ਸੁਆਗਤ ਕੀਤਾ ਗਿਆ।

ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸਾਂਝੀਵਾਲਤਾ ਯਾਤਰਾ ਦੇ ਸੂਤਰਧਾਰ ਪਰਮੋਦ ਜੀ ਨੇ ਦੱਸਿਆ ਕਿ ਸੰਤ ਸ਼ਿਰੋਮਣੀ ਮੀਰਾ ਬਾਈ ਇਸ ਭਗਤੀ ਲਹਿਰ ਦੀ ਨਾਇਕਾ ਰਹੀ ਹੈ, ਜਿਸ ਨੇ ਸਤੀ ਅਤੇ ਜਾਤ ਦੇ ਵਿਤਕਰੇ ਨੂੰ ਤੋੜ ਕੇ ਸਮਾਜ ਨੂੰ ਨਵਾਂ ਰਸਤਾ ਦਿਖਾਇਆ ਹੈ। ਉਨ੍ਹਾਂ ਦੇ ਜਨਮ ਸਥਾਨ ਮੇੜਤਾ ਰਾਜਸਥਾਨ ਤੋਂ 4 ਨਵੰਬਰ ਨੂੰ ਚੱਲੀ ਯਾਤਰਾ 8 ਨਵੰਬਰ ਨੂੰ ਰਾਜਸਥਾਨ ਦੇ ਗੰਗਾਨਗਰ ਤੋਂ ਜੰਡਵਾਲਾ, ਚੂੜੀਵਾਲਾ ਰਾਹੀਂ ਹੁੰਦੀ ਹੋਈ ਫਾਜ਼ਿਲਕਾ ਰਾਹੀਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ 8 ਨਵੰਬਰ ਨੂੰ ਪੰਜਾਬ ਵਿੱਚ ਦਾਖਲ ਹੋਈ ਹੈ। ਅਗਲੇ ਪੜਾਅ ਵਿੱਚ ਇਹ ਯਾਤਰਾ ਚੰਡੀਗੜ੍ਹ ਲਈ ਰਵਾਨਾ ਹੋਵੇਗੀ।

ਮਹੰਤ ਪੁਰਸ਼ੋਤਮ ਲਾਲ ਜੀ ਚੱਕ ਹਕੀਮ ਫਗਵਾੜਾ, ਮਹੰਤ ਗੁਰਵਿੰਦਰ ਸਿੰਘ ਜੀ ਨਿਰਮਲ ਕੁਟੀਆ ਹਜ਼ਾਰਾ, ਸੰਤ ਹਰੀ ਨਰਾਇਣ ਜੀ ਹਰਿਦੁਆਰ, ਸੰਤ ਦਯਾਨੰਦ ਜੀ ਲੁਧਿਆਣਾ, ਮਹੰਤ ਸੰਗਤ ਨਾਥ ਜੀ ਅਤੇ ਹੋਰ ਸੰਤ ਮੰਡਲੀ ਵਲੋਂ ਇਸ ਸੰਦੇਸ਼ ਨੂੰ ਘਰ-ਘਰ ਲੈ ਜਾਣ ਲਈ ਸੰਗਤਾਂ ਨੂੰ ਜਾਤਪਾਤ ਅਤੇ ਭੇਦਭਾਵ ਦੀਆਂ ਵਲਗਣਾਂ ਤੋਂ ਉੱਪਰ ਉੱਠ ਕੇ ਇੱਕਜੁੱਟਤਾ ਦਾ ਸੰਦੇਸ਼ ਦਿੱਤਾ ਜਾ ਰਿਹਾ ਹੈ।

ਇੰਚਾਰਜ ਜਸਪਾਲ ਸਿੰਘ ਖੀਵਾ ਅਤੇ ਸਹਿ ਇੰਚਾਰਜ ਨਰੇਸ਼ ਕੁਮਾਰ ਆਨੰਦਪੁਰ ਸਾਹਿਬ ਨੇ ਦੱਸਿਆ ਕਿ ਰਾਜਸਥਾਨ ਦੇ ਮੇੜਤਾ ਤੋਂ 4 ਨਵੰਬਰ ਨੂੰ ਸ਼ੁਰੂ ਹੋਈ ਇਹ ਯਾਤਰਾ ਪੰਜਾਬ ਦੇ ਵੱਖ ਵੱਖ ਜਿਲਿਆਂ ਰਾਹੀਂ ਜੰਮੂ ਅਤੇ ਕਸ਼ਮੀਰ, ਹਿਮਾਚਲ ਨੂੰ ਛੂੰਹਦੇ ਹੋਏ 4 ਦਸੰਬਰ 2022 ਨੂੰ ਗੋਪਾਲ ਮੋਚਨ (ਯਮੁਨਾਨਗਰ) ਹਰਿਆਣਾ ਵਿਖੇ ਸੰਪੂਰਣ ਹੋਵੇਗੀ। ਸੰਗਤਾਂ ਵਲੋਂ ਯਾਤਰਾ ਨਾਲ ਚਲ ਰਹੇ ਸੰਤਾਂ ਮਹੰਤਾਂ ਅਤੇ ਸੰਗਤਾਂ ਦੇ ਰਾਤਰੀ ਵਿਸਰਾਮ ਅਤੇ ਭੋਜਨ ਦਾ ਢੁੱਕਵਾਂ ਪ੍ਬੰਧ ਕੀਤਾ ਗਿਆ ਸੀ।ਚੰਡੀਗੜ੍ਹ ਵਿਖੇ ਦੋ ਦਿਨ ਦੇ ਵਿਸ਼ਰਾਮ ਉਪਰੰਤ 27 ਨਵੰਬਰ ਤੋਂ ਇਹ ਯਾਤਰਾ ਹਰਿਆਣਾ ਵਿੱਚ ਪਰਵੇਸ਼ ਕਰ ਜਾਵੇਗੀ।

Leave a Reply