KESARI VIRASAT

Latest news
ਮੋਰਾਰੀ ਬਾਪੂ ਨੇ ਧਰਮ ਪਰਿਵਰਤਨ ਦੀਆਂ ਸਾਜ਼ਿਸ਼ਾਂ ਦਾ ਕੀਤਾ ਪਰਦਾਫਾਸ਼: ਮੁਫਤ ਸਿੱਖਿਆ ਦੇ ਨਾਂ 'ਤੇ ਹਰ ਪਿੰਡ 'ਚ ਹੋ ਰਿਹ... ਜਲੰਧਰ 'ਚ ਯੂਟਿਊਬਰ ਦੇ ਘਰ 'ਤੇ ਗ੍ਰੇਨੇਡ ਹਮਲਾ: ਪਹਿਲੀ ਵਾਰ ਪਾਕਿਸਤਾਨੀ ਕੁਨੈਕਸ਼ਨ ਆਇਆ ਸਾਹਮਣੇ ਜ਼ੁਲਫਾਨ ਨੇ ਕੀਤਾ ਹਰਿਮੰਦਰ ਸਾਹਿਬ ਕੰਪਲੈਕਸ 'ਚ ਸ਼ਰਧਾਲੂਆਂ 'ਤੇ ਹਮਲਾ: 4 ਸੇਵਾਦਾਰ ਵੀ ਜ਼ਖਮੀ; ਮੁਲਜ਼ਮ ਦੀ ਬੁਰੀ ਤਰ੍ਹ... ਹੋਲੀ ਮੌਕੇ ਲਗਾਏ ਨਾਕੇ 'ਤੇ ਕਾਰ ਨੇ ਪੁਲਿਸ ਮੁਲਾਜ਼ਮਾਂ ਨੂੰ ਕੁਚਲਿਆ ਚੰਡੀਗੜ੍ਹ 'ਚ ਕਾਂਸਟੇਬਲ-ਹੋਮ ਗਾਰਡ ਸਮੇਤ 3 ਲੋਕਾਂ... ਸ੍ਰੀ ਹੇਮਕੁੰਟ ਸਾਹਿਬ ਰੋਪਵੇਅ ਅਤੇ ਮਹਾਰਾਸ਼ਟਰ ‘ਚ ਸਿੱਖ ਆਨੰਦਕਾਰਜ ਮੈਰਿਜ ਐਕਟ ਲਾਗੂ ਕਰਨ ਲਈ ਸੰਤ ਗਿਆਨੀ ਹਰਨਾਮ ਸਿੰਘ ... SGPC ਪ੍ਰਧਾਨ ਹਰਜਿੰਦਰ ਧਾਮੀ ਅਸਤੀਫਾ ਵਾਪਸ ਨਾ ਲੈਣ ਦੀ ਗੱਲ 'ਤੇ ਅੜੇ: ਹਰਿਮੰਦਰ ਸਾਹਿਬ ਪਹੁੰਚੇ ਕਰਨਾਟਕ ਦੇ ਡੀਜੀਪੀ ਦੀ ਫਿਲਮੀ ਹੀਰੋਇਨ ਧੀ ਲਿਆਉਂਦੀ ਸੀ ਸਰੀਰ 'ਤੇ ਸੋਨਾ ਲਪੇਟ ਕੇ : ਸਾਲ 'ਚ 30 ਵਾਰ ਦੁਬਈ ਗਈ : ਇੱਕ ਸ... ਭੰਗ ਵਰਗੇ ਨਸ਼ੇ ਨਾਲ ਭਗਵਾਨ ਸ਼ਿਵ ਨੂੰ ਜੋੜਨਾ ਮਹਾ ਪਾਪ ਅਤੇ ਸਮਾਜ ਲਈ ਹਾਨੀਕਾਰਕ- ਅਮਰ ਸ੍ਰੀਵਾਸਤਵ ਹੁਣ 22 ਸਾਲਾ ਕੁੜੀ ਨੇ ਪਾਦਰੀ ਬਜਿੰਦਰ 'ਤੇ ਲਗਾਇਆ ਜਿਨਸੀ ਸ਼ੋਸ਼ਣ ਦਾ ਦੋਸ਼  ਜ਼ੇਲੇਂਸਕੀ ਨੂੰ ਬਹਿਸ ਤੋਂ ਬਾਅਦ ਵ੍ਹਾਈਟ ਹਾਊਸ ਤੋਂ ਕੱਢਿਆ : ਟਰੰਪ ਨਾਲ ਸਾਂਝੀ ਪ੍ਰੈਸ ਕਾਨਫਰੰਸ ਰੱਦ
You are currently viewing ਸਾਂਝੀਵਾਲਤਾ ਯਾਤਰਾ-2022 ਦਾ ਭੀਖੀ ਵਿੱਚ ਭਰਵਾਂ ਸਵਾਗਤ, ਅੱਜ ਪੁੱਜੇਗੀ ਸੰਗਰੂਰ

ਸਾਂਝੀਵਾਲਤਾ ਯਾਤਰਾ-2022 ਦਾ ਭੀਖੀ ਵਿੱਚ ਭਰਵਾਂ ਸਵਾਗਤ, ਅੱਜ ਪੁੱਜੇਗੀ ਸੰਗਰੂਰ


ਜਲੰਧਰ (ਕੇਸਰੀ ਨਿਊਜ਼ ਨੈੱਟਵਰਕ) –

ਭਗਤੀ ਲਹਿਰ ਦੇ ਆਦਿ ਮਹਾਂਪੁਰਖਾਂ ਦੇ ਆਸ਼ੀਰਵਾਦ ਨਾਲ 4 ਨਵੰਬਰ ਤੋਂ ਮੀਰਾ ਬਾਈ ਦੇ ਜਨਮ ਸਥਾਨ ਮੇੜਤਾ ਤੋਂ ਸ਼ੁਰੂ ਹੋਈ ” ਮੀਰਾ ਚੱਲੀ ਸਤਿਗੁਰੂ ਕੇ ਧਾਮ ਸਾਂਝੀਵਾਲਤਾ ਯਾਤਰਾ -2022″, ਜੋ 8 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪੰਜਾਬ ਵਿੱਚ ਦਾਖਲ ਹੋਈ ਦਾ ਹਰ ਜਿਲੇ ਵਿੱਚ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ। ਬੀਤੀ ਸ਼ਾਮ ਮੌੜ ਮੰਡੀ ਰਾਹੀਂ ਭੀਖੀ ਪੁੱਜਣ ਤੇ ਯਾਤਰਾ ਦਾ ਹਾਰਦਿਕ ਸੁਆਗਤ ਕੀਤਾ ਗਿਆ। ਇਹ ਯਾਤਰਾ ਫਾਜ਼ਿਲਕਾ, ਫਿਰੋਜ਼ਪੁਰ, ਅੰਮਿ੍ਤਸਰ, ਧਾਰੀਵਾਲ,ਪਠਾਨਕੋਟ, ਸ਼ਾਹਪੁਰ ਕੰਢੀ, ਟਾਂਡਾ, ਜਗਤ ਗੁਰੂ ਬਾਬਾ ਨਾਨਕ ਜੀ ਦੀ ਕਰਮ ਭੂਮੀ ਸੁਲਤਾਨਪੁਰ ਲੋਧੀ, ਜਲੰਧਰ,ਫਗਵਾੜਾ, , ਨਗਰ,ਲੁਧਿਆਣਾ, ਜਗਰਾਓਂ, ਰਾਮਪੁਰਾ ਫੂਲ ਰਾਹੀਂ ਹੁੰਦੇ ਹੋਏ 20 ਨਵੰਬਰ ਨੂੰ ਭੀਖੀ ਪੁੱਜੀ।

ਇਹ ਜਾਣਕਾਰੀ ਦਿੰਦੇ ਹੋਏ ਸਾਂਝੀਵਾਲਤਾ ਯਾਤਰਾ ਦੇ ਇੰਚਾਰਜ ਜਸਪਾਲ ਸਿੰਘ ਖੀਵਾ ਅਤੇ ਸਹਿ ਇੰਚਾਰਜ ਨਰੇਸ਼ ਕੁਮਾਰ ਆਨੰਦਪੁਰ ਸਾਹਿਬ ਨੇ ਦੱਸਿਆ ਕਿ ਸੰਤ ਸ਼ਿਰੋਮਣੀ ਮੀਰਾ ਬਾਈ ਇਸ ਭਗਤੀ ਲਹਿਰ ਦੀ ਨਾਇਕਾ ਰਹੀ ਹੈ, ਜਿਸ ਨੇ ਸਤੀ ਅਤੇ ਜਾਤ ਦੇ ਵਿਤਕਰੇ ਨੂੰ ਤੋੜ ਕੇ ਸਮਾਜ ਨੂੰ ਨਵਾਂ ਰਸਤਾ ਦਿਖਾਇਆ ਹੈ। ਉਨ੍ਹਾਂ ਦੇ ਜਨਮ ਸਥਾਨ ਮੇੜਤਾ ਰਾਜਸਥਾਨ ਤੋਂ 4 ਨਵੰਬਰ ਨੂੰ ਚੱਲੀ ਯਾਤਰਾ 8 ਨਵੰਬਰ ਨੂੰ ਰਾਜਸਥਾਨ ਦੇ ਗੰਗਾਨਗਰ ਤੋਂ ਜੰਡਵਾਲਾ, ਚੂੜੀਵਾਲਾ ਰਾਹੀਂ ਹੁੰਦੀ ਹੋਈ ਫਾਜ਼ਿਲਕਾ ਰਾਹੀਂ ਪੰਜਾਬ ਵਿੱਚ ਦਾਖਲ ਹੋਈ।

ਮਹੰਤ ਪੁਰਸ਼ੋਤਮ ਲਾਲ ਜੀ ਚੱਕ ਹਕੀਮ ਫਗਵਾੜਾ, ਮਹੰਤ ਗੁਰਵਿੰਦਰ ਸਿੰਘ ਜੀ ਨਿਰਮਲ ਕੁਟੀਆ ਹਜ਼ਾਰਾ, ਸੰਤ ਹਰੀ ਨਰਾਇਣ ਜੀ ਹਰਿਦੁਆਰ, ਸੰਤ ਦਯਾਨੰਦ ਜੀ ਲੁਧਿਆਣਾ, ਮਹੰਤ ਸੰਗਤ ਨਾਥ ਜੀ ਅਤੇ ਹੋਰ ਸੰਤ ਮੰਡਲੀ ਵਲੋਂ ਇਸ ਸੰਦੇਸ਼ ਨੂੰ ਘਰ-ਘਰ ਲੈ ਜਾਣ ਲਈ “ਮੀਰਾ ਚੱਲੀ ਸਤਿਗੁਰੂ ਕੇ ਧਾਮ ਸਾਂਝੀਵਾਲਤਾ ਯਾਤਰਾ 2022” ਦੌਰਾਨ ਥਾਂ ਥਾਂ ਸੰਗਤਾਂ ਨੂੰ ਇੱਕਜੁੱਟਤਾ ਦਾ ਸੰਦੇਸ਼ ਦਿੱਤਾ ਜਾ ਰਿਹਾ ਹੈ। ਪੰਜਾਬ ਦੇ ਵੱਖ ਵੱਖ ਜਿਲਿਆਂ ਰਾਹੀਂ ਇਹ ਯਾਤਰਾ, ਜੰਮੂ ਅਤੇ ਕਸ਼ਮੀਰ, ਹਿਮਾਚਲ ਸੂਬੇ ਵਿੱਚ ਹੁੰਦੇ ਹੋਏ 4 ਦਸੰਬਰ 2022 ਨੂੰ ਗੋਪਾਲ ਮੋਚਨ (ਯਮੁਨਾਨਗਰ) ਹਰਿਆਣਾ ਵਿਖੇ ਸੰਪੂਰਣ ਹੋਵੇਗੀ। ਭੀਖੀ ਦੇ ਪ੍ਰਾਚੀਨ ਸ਼ਿਵ ਮੰਦਰ ਵਿਖੇ ਪੁੱਜਣ ਤੇ ਜਤਿੰਦਰ ਸ਼ਰਮਾਂ, ਦਿਨੇਸ਼ ਕੁਮਾਰ, ਦਵਿੰਦਰ ਸੋਨੀ, ਰਾਜ ਸਿੰਘ, ਅਜੇ ਸਿੰਘ, ਆਦਿ ਦੀ ਅਗਵਾਈ ਹੇਠ ਭੀਖੀ ਅਤੇ ਆਸਪਾਸ ਦੇ ਪਿੰਡਾਂ ਤੋਂ ਹੁੰਮ ਹੁਮਾ ਕੇ ਪੁੱਜੀ ਸੰਗਤ ਨੇ ਯਾਤਰਾ ਦਾ ਹਾਰਦਿਕ ਸੁਆਗਤ ਕੀਤਾ। ਸੰਗਤਾਂ ਵਲੋਂ ਯਾਤਰਾ ਨਾਲ ਚਲ ਰਹੇ ਸੰਤਾਂ ਮਹੰਤਾਂ ਅਤੇ ਸੰਗਤਾਂ ਦੇ ਰਾਤਰੀ ਵਿਸਰਾਮ ਅਤੇ ਭੋਜਨ ਦਾ ਢੁੱਕਵਾਂ ਪ੍ਬੰਧ ਕੀਤਾ ਗਿਆ ਸੀ। 21 ਨਵੰਬਰ ਨੂੰ ਇਹ ਯਾਤਰਾ ਸੰਗਰੂਰ, 22 ਨੂੰ ਰਾਜਪੁਰਾ, 23 ਨੂੰ ਅਗੰਮ ਪੁਰ ਆਨੰਦਪੁਰ ਸਾਹਿਬ ਅਤੇ 24 ਨੂੰ ਚੰਡੀਗੜ੍ਹ ਵਿਖੇ ਪੁੱਜੇਗੀ। 27 ਨਵੰਬਰ ਤੋਂ ਇਹ ਯਾਤਰਾ ਹਰਿਆਣਾ ਵਿੱਚ ਪਰਵੇਸ਼ ਕਰ ਜਾਵੇਗੀ।

Leave a Reply