ਮਲੂਕੇ ਨੂੰ ਆਪਣੇ ਆਪ ਦਾ ਮੌਜੂ ਨਾ ਬੰਨ੍ਹਣ ਦੇਣ ਅਤੇ ’ਤੂ ਕੌਣ ਮੈ ਖਾਹ ਮ ਖਾਹ’ ਨਾ ਬਣਨ ਦੀ ਦਿੱਤੀ ਸਲਾਹ ।
ਬਾਦਲਕਿਆਂ ਦੇ ਇਕ ਪਾਸੇ ਵਿਰੋਧ ਅਤੇ ਦੂਜੇ ਪਾਸੇ ਗੱਠਜੋੜ ਲਈ ਲਿਲ੍ਹਕੜੀਆਂ ਵਾਲੇ ਦੋਹਰੇ ਸਟੈਂਡ ਦੀ ਆਲੋਚਨਾ ।
ਅੰਮ੍ਰਿਤਸਰ 19 ਨਵੰਬਰ (ਕੇਸਰੀ ਨਿਊਜ਼ ਨੈੱਟਵਰਕ)-ਭਾਰਤੀ ਜਨਤਾ ਪਾਰਟੀ ਦੇ ਸਿੱਖ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਵੱਲੋਂ ਗੱਠਜੋੜ ਦਾ ਖ਼ਿਆਲੀ ਪਲਾਉ ਆਈ ਸੀ ਯੂ ’ਚ ਪਏ ਅਕਾਲੀ ਦਲ ਨੂੰ ਆਕਸੀਜਨ ਦੇਣ ਦੀ ਇਕ ਤਰਕੀਬ ਤੋਂ ਬਿਨਾ ਹੋਰ ਕੁਝ ਨਹੀਂ। ਉਨ੍ਹਾਂ ਮਲੂਕਾ ਨੂੰ ਸਲਾਹ ਦਿੱਤੀ ਹੈ ਕਿ ਉਹ ਬਾਦਲਾਂ ਦੇ ਪਿੱਛੇ ਲਗ ਕੇ ਨਾ ਖਵਾਰ ਹੋਣ ਅਤੇ ਨਾ ਹੀ ਆਪਣੇ ਆਪ ਦਾ ਮੌਜੂ ਬੰਨ੍ਹਣ ਦੇਣ। ਉਨ੍ਹਾਂ ਕਿਹਾ ਕਿ ਜਦੋਂ ਭਾਜਪਾ ਨੇ ਅਕਾਲੀ ਦਲ ਨਾਲ ਮੁੜ ਗੱਠਜੋੜ ਦੀਆਂ ਸਾਰੀਆਂ ਸੰਭਾਵਨਾਵਾਂ ਨੂੰ ਸਿਰੇ ਤੋਂ ਖ਼ਾਰਜ ਕਰ ਦਿੱਤਾ ਹੈ ਤਾਂ ਭਵਿੱਖ ’ਚ ਛੋਟੇ ਜਾਂ ਵੱਡੇ ਭਰਾ ਦੀ ਭੂਮਿਕਾ ਦਾ ਸਵਾਲ ਕਿਥੋਂ ਉੱਠਦਾ ਹੈ? ਉਨ੍ਹਾਂ ਕਿਹਾ ਕਿ ਮਲੂਕਾ ਵਾਰ ਵਾਰ ਭਾਜਪਾ ਨਾਲ ਸਮਝੌਤੇ ਦਾ ਢੌਂਗ ਰਚ ਕੇ ’ਤੂੰ ਕੋਣ ਮੈ ਖਾਹ ਮ ਖਾਹ’ ਵਾਲੀ ਭੂਮਿਕਾ ਨਿਭਾ ਕੇ ਆਪਣੇ ਆਪ ਦਾ ਵਿਅੰਗ ਬਣਾ ਰਿਹਾ ਹੈ। ਉਨ੍ਹਾਂ ਅਕਾਲੀਆਂ ਦੇ ਦੋਹਰੇ ਪੈਂਤੜੇ ਦੀ ਆਲੋਚਨਾ ਕਰਦਿਆਂ ਜ਼ੋਰ ਦੇ ਕੇ ਕਿਹਾ ਕਿ ਇਕ ਪਾਸੇ ਜਿੱਥੇ ਭਾਜਪਾ ਨਾਲ ਸਾਂਝ ਪਾਉਣ ਦੇ ਦੋਸ਼ ’ਚ ਆਪਣੇ ਸੀਨੀਅਰ ਆਗੂਆਂ ਨੂੰ ਬਾਹਰ ਦਾ ਰਸਤਾ ਦਿਖਾਉਣ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਨਾਲ ਜੁੜੇ ਅਕਾਲੀ ਆਗੂ ਭਾਜਪਾ ਪ੍ਰਤੀ ਤਿੱਖਾ ਵਿਰੋਧ ਜਤਾ ਰਹੇ ਹਨ ਤਾਂ ਦੂਜੇ ਪਾਸੇ ਮਲੂਕਾ ਵਰਗੇ ਗੱਠਜੋੜ ਲਈ ਲਿਲ੍ਹਕੜੀਆਂ ਕੱਢ ਰਹੇ ਹਨ। ਸਮਝੌਤੇ ਲਈ ਭਾਜਪਾ ਨੂੰ ਨਸੀਹਤਾਂ ਦੇਣ ’ਤੇ ਉਨ੍ਹਾਂ ਕਿਹਾ ਕਿ ਭਾਜਪਾ ਨੇ ਹਿੰਦੂ ਅਤੇ ਸਿੱਖ ਭਾਈਚਾਰਕ ਸਾਂਝ ਦੀ ਮਜ਼ਬੂਤੀ ਲਈ ਅਕਾਲੀ ਦਲ ਨਾਲ 26 ਸਾਲ ਛੋਟੇ ਭਰਾ ਦੇ ਰੂਪ ’ਚ ਗੱਠਜੋੜ ਧਰਮ ਨੂੰ ਨਿਭਾਇਆ। ਜਿਸ ਨੂੰ ਬਾਦਲਾਂ ਨੇ ਆਪਣੇ ਸਵਾਰਥੀ ਹਿਤਾਂ ਲਈ ਉਸ ਸਮੇਂ ਆਪ ਛੱਡਿਆ ਜਦ ਭਾਜਪਾ ਨੂੰ ਇਸ ਦੀ ਸਖ਼ਤ ਲੋੜ ਸੀ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਨੂੰ ਵਾਪਸ ਲੈਣ ਵਿਚ ਭਾਜਪਾ ਨੂੰ ਨਮੋਸ਼ੀ ਨਹੀਂ, ਸਗੋਂ ਫ਼ਖਰ ਹੈ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰੂ ਸਾਹਿਬ ਦੇ ਪਰਉਪਕਾਰਾਂ ਨੂੰ ਸਿੱਜਦਾ ਕਰਦਿਆਂ ਖੇਤੀ ਕਾਨੂੰਨਾਂ ਨੂੰ ਵਾਪਸ ਲੈ ਕੇ ਸਿੱਖ ਪੰਥ ਨਾਲ ਡੂੰਘੇ ਪ੍ਰੇਮ ਅਤੇ ਭਾਵਨਾਤਮਕ ਸਾਂਝ ਦਾ ਪ੍ਰਗਟਾਵਾ ਕੀਤਾ ਹੈ ਅਤੇ ਦੇਸ਼ ਵਿਦੇਸ਼ ਦੇ ਸਮੂਹ ਸਿੱਖ ਭਾਈਚਾਰੇ ਦਾ ਦਿਲ ਜਿੱਤ ਲਿਆ ਹੈ। ਪ੍ਰੋ: ਸਰਚਾਂਦ ਸਿੰਘ ਨੇ ਕਿਹਾ ਕਿ ਭਾਜਪਾ ਸਮਝਦੀ ਹੈ ਕਿ ਅਕਾਲੀ ਆਗੂ ਆਪਣੀਆਂ ਸਫ਼ਾਂ ਵਿਚ ਫੈਲੀ ਨਿਰਾਸ਼ਾ ਤੇ ਨਮੋਸ਼ੀ ਕਾਰਨ ਬੁਖਲਾਹਟ ਵਿਚ ਹਨ। ਪਿਛਲੇ ਸਮੇਂ ਵਿਚ ਭਾਜਪਾ ਅਤੇ ਇਸ ਦੇ ਆਗੂਆਂ ਖ਼ਿਲਾਫ਼ ਕੂੜ ਅਤੇ ਬੇਬੁਨਿਆਦ ਪ੍ਰਚਾਰ ਕਰਨ ਵਾਲੇ ਅਕਾਲੀ ਆਗੂ ਆਪਣੀ ਸਿਆਸੀ ਹੋਂਦ ਬਚਾਅ ਕੇ ਰੱਖਣ ਅਤੇ ਹਮੇਸ਼ਾਂ ਸੱਤਾ ਵਿਚ ਬਣੇ ਰਹਿਣ ਲਈ ਕੁਝ ਵੀ ਕਰ ਸਕਦੇ ਹਨ। ਜੋ ਭਾਜਪਾ ਨਾਲ ਭਾਈਵਾਲੀ ਕੀਤੇ ਬਿਨਾ ਸੰਭਵ ਨਹੀਂ ਹੈ। ਹੁਣ ਇਹ ਲੋਕ ਜਲਦੀ ਨਰਿੰਦਰ ਮੋਦੀ ਅਤੇ ਭਾਜਪਾ ਦਾ ਜੱਸ ਗਾਉਣ ਲਈ ਉਤਾਵਲੇ ਹਨ ਅਤੇ ਇਨ੍ਹਾਂ ਢੱਡ ਸਾਰੰਗੀਆਂ ਬਣਨੀਆਂ ਦੇ ਦਿੱਤੀਆਂ ਹਨ। ਪ੍ਰੋ: ਸਰਚਾਂਦ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਭਾਜਪਾ ਵਿਚ ਸ਼ਾਮਿਲ ਹੋ ਕੇ ਇਹ ਮਹਿਸੂਸ ਹੋਇਆ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਸੰਬੰਧੀ ਬੇੜੀ ’ਚ ਵੱਟੇ – ਪੱਥਰ ਬਾਦਲ ਕੁਨਬੇ ਵੱਲੋਂ ਪਾਏ ਹੋਏ ਸਨ। ਅਕਾਲੀ ਲੀਡਰਸ਼ਿਪ ਕੇਵਲ ਆਪਣੇ ਨਿੱਜੀ ਹਿਤਾਂ ਨਾਲ ਬੱਝੀ ਹੋਈ ਹੈ। ਪੰਜਾਬ ਅਤੇ ਪੰਥ ਦੇ ਨਾਮ ’ਤੇ ਵੋਟਾਂ ਤਾਂ ਹਾਸਲ ਕਰਦੇ ਹਨ ਪਰ ਪੰਥ ਤੇ ਪੰਜਾਬ ਲਈ ਕੋਈ ਗੰਭੀਰਤਾ ਨਹੀਂ ਹੈ। ਹੁਣ ਜਦੋਂ ਕਿ ਭਾਜਪਾ ਅਤੇ ਕੇਂਦਰ ਸਰਕਾਰ ਨੇ ਪੰਜਾਬ ਅਤੇ ਪੰਥ ਨਾਲ ਸਿੱਧਾ ਸੰਬੰਧ ਕਾਇਮ ਕਰ ਲਿਆ ਹੈ ਤਾਂ ਉਨ੍ਹਾਂ ਨੂੰ ਸਿੱਖਾਂ ਨੂੰ ਦਰਪੇਸ਼ ਸਮੱਸਿਆਵਾਂ ਦੀ ਗੰਭੀਰਤਾ ਦਾ ਅਹਿਸਾਸ ਹੋ ਰਿਹਾ ਹੈ। ਉਨ੍ਹਾਂ ਮਲੂਕਾ ਵੱਲੋਂ ਪੂਰੇ ਦੇਸ਼ ਵਿਚ ਅਕਾਲੀ ਦਲ ਦਾ ਝੰਡਾ ਝੂਲਦਾ ਹੋਣ ਬਾਰੇ ਕੀਤੀ ਟਿੱਪਣੀ ’ਤੇ ਵਿਅੰਗ ਕਸਦਿਆਂ ਕਿਹਾ ਕਿ ’ਹਮ ਕੋ ਮਾਲੂਮ ਹੈ ਜੰਨਤ ਕੀ ਹਕੀਕਤ ਲੇਕਿਨ, ਦਿਲ ਕੇ ਖੁਸ਼ ਰਖਨੇ ਕੋ ਗ਼ਾਲਿਬ ਯਿਹ ਖਯਾਲ ਅੱਛਾ ਹੈ।
______________
अकाली दल को ऑक्सीजन देने के लिए है गठबंधन का खयाली पलाऊ : प्रो. सरचंद सिंह ख्याला।
बादलकों के एक ओर विरोध और दूसरी ओर गठबंधन के लिए तरला वाले दोहरे रुख की आलोचना की।
अमृतसर, 19 नवंबर (केसरी समाचार सेवा)- भारतीय जनता पार्टी के सिख नेता प्रो सरचंद सिंह ख्याला ने कहा कि अकाली नेता सिकंदर सिंह मलूका का अकाली भाजपा गठबंधन का विचार और कुछ नहीं बल्कि आईसीयू में पड़े अकाली दल को ऑक्सीजन देने की चाल है। उन्होंने मलूका को नसीहत दी है कि वह बादलों के पीछे पड़ के खुद को मज़ाक का पात्र न बनने दे। उन्होंने कहा कि जब भाजपा ने अकाली दल के साथ फिर से गठबंधन की सभी संभावनाओं को खारिज कर दिया है, तो भविष्य में छोटे या बड़े भाई की भूमिका का सवाल कहां उठता है? उन्होंने कहा कि मलूका बार-बार भाजपा से समझौते का ढोंग कर “तू कौन मैं खा म खा” की भूमिका निभाकर अपना मजाक बना रहे हैं। अकालियों के दोहरे रुख की आलोचना करते हुए उन्होंने जोर देकर कहा कि एक ओर जहां भाजपा के साथ गठजोड़ करने के आरोप में अपने वरिष्ठ नेताओं को बाहर का रास्ता दिखाने के अलावा शिरोमणि कमेटी से जुड़े अकाली नेता भाजपा का कड़ा विरोध कर रहे हैं। वहीं बीजेपी से मलूका जैसे आगू गठबंधन की मांग कर रही है. भाजपा को समझौते की नसीहत देने पर उन्होंने कहा कि भाजपा ने हिंदू और सिख भाईचारे की मजबूती के लिए 26 साल के छोटे भाई की तरह अकाली दल के साथ गठबंधन धर्म निभाया. जिसे बादलों ने अपने स्वार्थ के लिए उस समय त्याग दिया जब भाजपा को इसकी सख्त जरूरत थी। उन्होंने कहा कि भाजपा को खेती एक्ट को वापस लेने में कोई शर्म नहीं है, बल्कि इस बात का गर्व है कि प्रधानमंत्री श्री नरेन्द्र मोदी ने गुरु नानक देव के प्रकाश अवसर पर गुरु साहिब के उपकारों को श्रद्धांजलि देते हुए खेती एक्ट को वापस लेकर सिख पंथ से गहरा प्रेम किया है। जी का प्रकाश पर्व और भावनात्मक जुड़ाव व्यक्त किया है और देश-विदेश में पूरे सिख समुदाय का दिल जीत लिया है। प्रो सरचंद सिंह ने कहा कि भाजपा समझती है कि अकाली नेता अपने पाले में फैली हताशा और शर्मिंदगी के कारण बौखलाए हुए हैं। अकाली नेता जिन्होंने अतीत में भाजपा और उसके नेताओं के खिलाफ गंदा और निराधार प्रचार किया है, वे अपने राजनीतिक अस्तित्व को बनाए रखने और हमेशा के लिए सत्ता में बने रहने के लिए कुछ भी कर सकते हैं। जो बिना बीजेपी के साथ गठबंधन के संभव नहीं है. अब ये लोग नरेंद्र मोदी और बीजेपी का गुणगान करने को बेताब हैं और खुद को सारंग बनने दे चुके हैं. प्रो. सरचंद सिंह ने कहा कि भाजपा में शामिल होने के बाद उन्हें लगा कि बंदी सिंहों की रिहाई को लेकर बादल परिवार ने नाव में पत्थर डाल दिया है. अकाली नेतृत्व केवल अपने निजी स्वार्थों से बंधा है। उन्हें पंजाब और पंथ के नाम पर वोट मिलते हैं लेकिन पंथ और पंजाब के लिए कोई गंभीरता नहीं है. अब जब भाजपा और केंद्र सरकार ने पंजाब और पंथ से सीधा संबंध स्थापित कर लिया है, तो उन्हें सिखों की समस्याओं की गंभीरता का एहसास हो रहा है। पूरे देश में अकाली दल का झंडा लहराने संबंधी मलूका की टिप्पणी पर कटाक्ष करते हुए उन्होंने कहा कि ‘हम को मालुम है जन्नत की हकीकत लेकिन, दिल के खुश रखने को ग़ालिब यह ख्याल अच्छा है।