ਐਨ ਆਰ ਆਈ ਸਭਾ ਦੀ ਕਾਰਗੁਜ਼ਾਰੀ ਤੋਂ ਅਸੰਤੁਸ਼ਟ ਪ੍ਰਵਾਸੀ ਭਾਰਤੀ: ਨਾਪਾ
-ਕੇਸਰੀ ਨਿਊਜ਼ ਨੈੱਟਵਰਕ-ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ ਦੇ ਕਾਰਜਕਾਰੀ ਪ੍ਰਧਾਨ ਸਰਦਾਰ ਸਤਨਾਮ ਸਿੰਘ ਚਾਹਲ ਨੇ ਕਮਿਸ਼ਨਰ ਜਲੰਧਰ ਡਵੀਜ਼ਨ ਪੰਜਾਬ ਨੂੰ ਐਨ ਆਰ ਆਈ ਸਭਾ ਦੀ ਅਸੰਤੋਸ਼ਜਨਕ ਕਾਰਜਕਾਰੀ ਅਤੇ ਪ੍ਰਵਾਸੀ ਭਰਾਵਾਂ ਦੇ ਮੁੱਦੇ ਤੇ ਚਿੰਤਾਵਾਂ ਨੂੰ ਹੱਲ ਨਾ ਕਰ ਪਾਉਣ ਵਾਰੇ ਪੱਤਰ ਲਿਖ ਕੇ ਸੁਚਿਤ ਕੀਤਾ। ਉਨ੍ਹਾਂ ਇਹ ਵੀ ਦੱਸਿਆ ਕਿ ਉਹਨਾਂ ਦੁਆਰਾ ਚਲਾਈ ਜਾ ਰਹੀ ਐੱਨ ਜੀ ਓ ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ ਕੈਲੀਫੋਰਨੀਆ ਵਿੱਚ ਪੰਜਾਬੀ ਡਾਇਸਪੋਰਾ ਦੀ ਭਲਾਈ ਲਈ ਸਾਲ 2010 ਤੋਂ ਲਗਾਤਾਰ ਕੰਮ ਕਰ ਰਹੀ ਹੈ। ਐਨ ਆਰ ਆਈ ਸਭਾ ਸਰਕਾਰੀ ਅਧਿਕਾਰੀਆਂ ਦੁਆਰਾ ਚਲਾਈ ਜਾਣ ਦੇ ਬਾਵਜੂਦ ਵੀ ਵਿਦੇਸ਼ ਵਿੱਚ ਵਸ ਰਹੇ ਪੰਜਾਬੀ ਭਰਾਵਾਂ ਦੇ ਮੁਸ਼ਕਿਲਾਂ ਨੂੰ ਹੱਲ ਕਰਨ ਵਿੱਚ ਅਸਮਰਥ ਹੈ। ਕਾਨੂੰਨੀ ਅਤੇ ਨਿਆਇਕ ਸ਼ਕਤੀ ਹੋਣ ਦੇ ਬਾਵਜੂਦ ਵੀ ਸਰਕਾਰੀ ਅਧਿਕਾਰੀਆਂ ਤੱਕ ਐਨ ਆਰ ਆਈ ਦੀਆਂ ਸਮੱਸਿਆਵਾਂ ਨੂੰ ਪਹੁੰਚਾਉਣਾ ਸਭਾ ਦਾ ਕੰਮ ਹੋਣਾ ਚਾਹੀਦਾ ਹੈ ਪਰ ਸਭਾ ਵੱਲੋਂ ਲਗਾਤਾਰ ਆਪਣੀਆਂ ਜਿੰਮੇਵਾਰੀਆਂ ਅਤੇ ਫਰਜ਼ਾਂ ਨੂੰ ਅਣਦੇਖਾ ਦਿੱਤਾ ਜਾ ਰਿਹਾ ਹੈ। ਸਰਦਾਰ ਸਤਨਾਮ ਸਿੰਘ ਚਾਹਲ ਨੇ ਕਮਿਸ਼ਨਰ ਜਲੰਧਰ ਨੂੰ ਜਲਦ ਤੋਂ ਜਲਦ ਐਨ ਆਰ ਆਈ ਸਭਾ ਦੇ ਅਧਿਕਾਰੀਆਂ ਬਾਰੇ ਫੈਂਸਲਾ ਕਰਨ ਅਤੇ ਇਸ ਪਾਸੇ ਵੱਲ ਧਿਆਨ ਦੇਣ ਦੀ ਅਪੀਲ ਕੀਤੀ।