ਜਲੰਧਰ, (ਕੇਸਰੀ ਨਿਊਜ਼ ਨੈੱਟਵਰਕ)- ਡੀਏਵੀ ਯੂਨੀਵਰਸਿਟੀ ਦੇ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਵੱਲੋਂ ਗੈਸਟ ਲੈਕਚਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਅਮਰ ਉਜਾਲਾ ਅਖਬਾਰ ਜਲੰਧਰ ਦੇ ਚੀਫ ਰਿਪੋਰਟਰ ਡਾ: ਸੁਰਿੰਦਰ ਪਾਲ ਵਿਸ਼ੇਸ਼ ਤੌਰ ‘ਤੇ ਪਹੁੰਚੇ | ਵਿਭਾਗ ਦੇ ਕੋਆਰਡੀਨੇਟਰ (ਐਚ.ਓ.ਡੀ.) ਸ੍ਰੀ ਰਮਾ ਸ਼ੰਕਰ ਅਤੇ ਜਤਿੰਦਰ ਸਿੰਘ ਰਾਵਤ, ਅਰਵਿੰਦਰ ਸਿੰਘ ਅਤੇ ਕਵਿਤਾ ਠਾਕੁਰ ਨੇ ਡਾ: ਸੁਰਿੰਦਰ ਪਾਲ ਦਾ ਸਵਾਗਤ ਕੀਤਾ। ਸ੍ਰੀ ਸੁਰਿੰਦਰ ਪਾਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਨੂੰ ਅਸਲੀ ਲੋਕਤੰਤਰ ਬਣਾਉਣ ਲਈ ਖੇਤਰੀ ਪੱਤਰਕਾਰਾਂ ਦੀ ਵੱਡੀ ਜ਼ਿੰਮੇਵਾਰੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰਿੰਟ ਮੀਡੀਆ ਦੀਆਂ ਚੁਣੌਤੀਆਂ ਤੋਂ ਵੀ ਜਾਣੂ ਕਰਵਾਇਆ ਅਤੇ ਸਾਫ਼-ਸੁਥਰੀ ਅਤੇ ਸੱਚੀ ਪੱਤਰਕਾਰੀ ਕਰਨ ਲਈ ਪ੍ਰੇਰਿਤ ਕੀਤਾ। ਡਾ: ਸੁਰਿੰਦਰ ਪਾਲ ਨੇ ਵੀ ਫੇਕ ਨਿਊਜ਼ ਬਾਰੇ ਚਿੰਤਾ ਮਹਿਸੂਸ ਕੀਤੀ ਕਿਉਂਕਿ ਇਹ ਸਮਾਜ ਲਈ ਗੰਭੀਰ ਖਤਰਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਖੋਜੀ ਪੱਤਰਕਾਰੀ ਦੇ ਗੁਰ ਵੀ ਸਿਖਾਏ। ਇਸ ਮੌਕੇ ਵਿਭਾਗ ਵੱਲੋਂ ਤਿਆਰ ਕੀਤਾ ਮਾਸਿਕ ਅਖਬਾਰ “ਜੇ.ਐਮ.ਸੀ. ਨਿਊਜ਼” ਵੀ ਰਿਲੀਜ਼ ਕੀਤਾ ਗਿਆ। ਅੰਤ ਵਿੱਚ ਅਰਵਿੰਦਰ ਸਿੰਘ, ਸਹਾਇਕ ਪ੍ਰੋਫੈਸਰ ਨੇ ਡਾ: ਸੁਰਿੰਦਰ ਪਾਲ ਦਾ ਧੰਨਵਾਦ ਕੀਤਾ। ਇਸ ਮੌਕੇ ਵਿਭਾਗ ਦੇ ਸਮੂਹ ਸਟਾਫ਼ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।
![You are currently viewing ਡੀਏਵੀ ਯੂਨੀਵਰਸਿਟੀ ਦੇ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਵਿੱਚ ਸੁਰਿੰਦਰ ਪਾਲ ਵਲੋਂ ਗੈਸਟ ਲੈਕਚਰ](https://www.kesarivirasat.in/wp-content/uploads/2022/11/IMG-20221118-WA0509.jpg)