ਪੰਥ ਅਤੇ ਪੰਥਕ ਸੰਸਥਾਵਾਂ ਪ੍ਰਤੀ ਕਿਸੇ ਵੀ ਸਿੱਖ ਦੀ ਫ਼ਿਕਰਮੰਦੀ ਧਾਰਮਿਕ ਮਾਮਲਿਆਂ ’ਚ ਦਖਲਅੰਦਾਜ਼ੀ ਨਹੀਂ ।
ਸ਼੍ਰੋਮਣੀ ਕਮੇਟੀ ਅਕਾਲੀ ਲੀਡਰਸ਼ਿਪ ਦੀ ਕਠਪੁਤਲੀ ਬਣਨ ਦੀ ਥਾਂ ਵਿਸ਼ਵ ਭਰ ’ਚ ਸਿੱਖੀ ਸਰੋਕਾਰਾਂ ਪ੍ਰਤੀ ਵੱਡੀ ਭੂਮਿਕਾ ਨਿਭਾਵੇ।
ਅੰਮ੍ਰਿਤਸਰ, 16 ਨਵੰਬਰ 2022,(ਕੇਸਰੀ ਨਿਊਜ਼ ਨੈੱਟਵਰਕ)-: ਭਾਰਤੀ ਜਨਤਾ ਪਾਰਟੀ ਦੇ ਸਿੱਖ ਆਗੂ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਅਕਾਲੀ ਆਗੂ ਆਪਣੀਆਂ ਕਮਜ਼ੋਰੀਆਂ ਨੂੰ ਛੁਪਾਉਣ ਲਈ ਭਾਜਪਾ ਖ਼ਿਲਾਫ਼ ਝੂਠੇ ਬਿਆਨ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਆਗੂ ਭਾਜਪਾ ਨੂੰ ਬਦਨਾਮ ਕਰਨ ਦੀ ਥਾਂ ਸਵੈ-ਪੜਚੋਲ ਕਰਨ ਕਿ ਉਹ ਕਿੱਥੇ ਗ਼ਲਤ ਹਨ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਉਨ੍ਹਾਂ ਨੂੰ ਕਿਉਂ ਛੱਡ ਰਹੇ ਹਨ।
ਪ੍ਰੋ. ਸਰਚਾਂਦ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਵੱਲੋਂ ਆਰਐਸਐਸ ਮੁਖੀ ਸ੍ਰੀ ਮੋਹਨ ਭਾਗਵਤ ਨੂੰ ਲਿਖੇ ਗਏ ਪੱਤਰ ‘ਤੇ ਟਿੱਪਣੀ ਕਰਦਿਆਂ ਇਸ ਨੂੰ ਬਾਦਲ ਦਲ ਦੀ ਫਿਰਕੂ ਸੋਚ ਤਹਿਤ ਹਿੰਦੂ ਅਤੇ ਸਿੱਖਾਂ ਵਿੱਚ ਨਫਰਤ ਪੈਦਾ ਕਰਨ ਦੀ ਘਿਣਾਉਣੀ ਸਾਜ਼ਿਸ਼ ਕਰਾਰ ਦਿੱਤਾ। ਭਾਜਪਾ ਵੱਲੋਂ ਸਿੱਖ ਮਸਲਿਆਂ ਵਿਚ ਬੇਲੋੜੀ ਦਖਲਅੰਦਾਜ਼ੀ ਬਾਰੇ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਕਿ ਜਿੱਥੋਂ ਤੱਕ ਭਾਜਪਾ ਦੀ ਦਖਲਅੰਦਾਜ਼ੀ ਦਾ ਤਾਂ ਇਹ ਸਵਾਲ ਹੀ ਪੈਦਾ ਨਹੀਂ ਹੁੰਦਾ। ਅਸੀਂ ਹਮੇਸ਼ਾ ਚਾਹੁੰਦੇ ਹਾਂ ਕਿ ਸ਼੍ਰੋਮਣੀ ਕਮੇਟੀ ਮਜ਼ਬੂਤ ਹੋਵੇ ਅਤੇ ਸੁਤੰਤਰ ਅਤੇ ਲੋਕਤੰਤਰੀ ਢੰਗ ਨਾਲ ਕੰਮ ਕਰੇ।” ਪੰਥ ਅਤੇ ਪੰਥਕ ਸੰਸਥਾਵਾਂ ਪ੍ਰਤੀ ਕਿਸੇ ਵੀ ਸਿੱਖ ਦੀ ਚਿੰਤਾ ਅਤੇ ਚਿੰਤਨ ਦੀ ਫ਼ਿਕਰਮੰਦੀ ਨੂੰ ਧਾਰਮਿਕ ਮਾਮਲਿਆਂ ’ਚ ਦਖਲਅੰਦਾਜ਼ੀ ਨਹੀਂ ਕਿਹਾ ਜਾ ਸਕਦਾ। ਸਿੱਖ ਸੰਗਤਾਂ ਬਾਦਲਕਿਆਂ ਵੱਲੋਂ ਕੀਤੇ ਗਏ ਧਾਰਮਿਕ ਗੁਨਾਹਾਂ ਤੋਂ ਭਲੀ ਭਾਂਤ ਜਾਣੂ ਹਨ, ਭਾਜਪਾ ਦੇ ਖ਼ਿਲਾਫ਼ ਗੁਮਰਾਹਕੁਨ ਪ੍ਰਚਾਰ ਕਰਕੇ ਆਪਣੀ ਸਿਆਸੀ ਅਸਤਿਤਵ ਮੁੜ ਬਹਾਲ ਕਰਨ ਦੀ ਬਾਦਲਕਿਆਂ ਦੀ ਖਵਾਇਸ਼ ਪੂਰੀ ਨਹੀਂ ਹੋਵੇਗੀ।
ਉਨ੍ਹਾਂ ਕਹਾ ਕੇ ਸ਼੍ਰੋਮਣੀ ਕਮੇਟੀ ਬਾਦਲਾਂ ਦੀ ਅਗਵਾਈ ਵਿੱਚ ਲੰਮੇ ਸਮੇਂ ਤੋਂ ਸਿੱਖ ਹਿਰਦਿਆਂ ਨੂੰ ਠੇਸ ਪਹੁੰਚਾਉਣ ਤੇ ਲੱਗੀ ਹੋਈ ਹੈ। ਸ੍ਰੀ ਅਕਾਲ ਤਖਤ ਸਾਹਿਬ ਤੋਂ ਸੌਦਾ ਸਾਧ ਨੂੰ ਬਿਨ ਮੰਗਿਆਂ ਮੁਆਫੀ ਦਿਵਾਉਣ, ਉਸ ਨੂੰ ਉਚਿੱਤ ਤੇ ਪੰਥ ਦੇ ਹਿੱਤਾਂ ਚ ਦਿਖਾਉਣ ਲਈ 90 ਲੱਖ ਦੀ ਇਸ਼ਤਿਹਾਰਬਾਜ਼ੀ, ਬੇਅਦਬੀਆਂ ਦੇ ਮਾਮਲਿਆਂ ਵਿੱਚ ਪੰਥ ਦੇ ਵਿਪਰੀਤ ਜਾਣ ਤੋਂ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਦੀ ਗੁੰਮਸ਼ੁਦਗੀ ਬਾਰੇ ਸਿੱਖ ਪੰਥ ਨੂੰ ਅੱਜ ਤਕ ਇਨਸਾਫ਼ ਨਾ ਦੇਣ ਵਾਲੇ ਕਰਮ, ਕੀ ਇਹ ਪੰਥ ਹਿਤੈਸ਼ੀਆਂ ਵਾਲੇ ਹਨ?
ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸ੍ਰੀ ਅਕਾਲ ਤਖਤ ਸਾਹਿਬ ਤੋਂ ਵਰੋਸਾਈ ਗਈ ਸਿੱਖਾਂ ਦੀ ਪੰਥਕ ਰਾਜਨੀਤਕ ਪਾਰਟੀ ਸੀ, ਜਿਸ ਨੂੰ ਬਾਦਲਕਿਆਂ ਨੇ ਆਪਣੇ ਪਰਿਵਾਰਕ ਅਤੇ ਕਾਰੋਬਾਰੀ ਹਿਤਾਂ ਲਈ ਫਰਵਰੀ 1996ਵਿਚ ਮੋਗਾ ਵਿਖੇ ਅਕਾਲੀ ਦਲ ਦੀ 75 ਵਰ੍ਹੇਗੰਢ ਦੀ ਕਾਨਫ਼ਰੰਸ ਦੌਰਾਨ ਗੈਰ ਪੰਥਕ ਘੋਸ਼ਿਤ ਕਰਦਿਆਂ ਪੰਥ ਤੋਂ ਸਿਆਸੀ ਜਥੇਬੰਦੀ ਖੋਹ ਲਈ । ਪੰਥਕ ਕਦਰਾਂ ਕੀਮਤਾਂ ਨੂੰ ਤਿਲਾਂਜਲੀ ਦਿੰਦਿਆਂ ਅਕਾਲੀ ਦਲ ਦਾ ਸਰੂਪ ਅਤੇ ਸੁਭਾਅ ਬਦਲ ਦੇਣ ਦਾ ਫ਼ੈਸਲਾ ਪੰਥ ਨਾਲ ਇਕ ਵੱਡਾ ਧੋਖਾ ਸੀ। ਉਨ੍ਹਾਂ ਕਿਹਾ ਕਿ ਅੱਜ ਅਕਾਲੀ ਦਲ ਦੂਜੀਆਂ ਦੀ ਤਰਾਂ ਇਕ ਰਾਜਨੀਤਿਕ ਪਾਰਟੀ ਹੈ। ਇਸ ਵਿਚ ਪੰਥਕ ਪਾਰਟੀ ਵਾਲੀ ਕੋਈ ਗਲ ਨਹੀਂ ਰਹੀ। ਇਹ ਚੋਣ ਕਮਿਸ਼ਨ ਕੋਲ ਇਕ ਰਾਜਨੀਤਿਕ ਪਾਰਟੀ ਵਜੋਂ ਨਾ ਕੇਵਲ ਦਰਜ ਹੈ। ਸਗੋਂ ਦੋ ਸੰਵਿਧਾਨ ਰੱਖਣ ਕਾਰਨ ਅਦਾਲਤੀ ਕਟਹਿਰਿਆਂ ’ਚ ਵੀ ਖੜ੍ਹਾ ਹੈ। ਕੀ ਇਹ ਸੱਚ ਨਹੀਂ ਕਿ ਅਕਾਲੀ ਦਲ ਦੀਆਂ ਅਤੀਤ ਦੀਆਂ’’ਸੌਦੇਬਾਜ਼ੀਆਂ’’ਪੰਥ ਦੀ ਬਜਾਏ ਬਾਦਲ ਅਤੇ ਉਸ ਦੇ ਕੁਨਬੇ ਦੇ ਹਿਤਾਂ ’ਤੇ ਨਿਰਭਰ ਕਰਦੀ ਸੀ। ਹਰਿਆਣਾ ਕਮੇਟੀ ਦਾ ਗਠਨ ਉੱਥੋਂ ਦੇ ਸਿੱਖਾਂ ਨੂੰ ਲਗਾਤਾਰ ਨਜ਼ਰ ਅੰਦਾਜ਼ ਕੀਤੇ ਜਾਣ ਦਾ ਨਤੀਜਾ ਨਹੀਂ?।
ਉਨ੍ਹਾਂ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਬਾਦਲਕਿਆਂ ਨੇ ਆਪਣੇ ਗੁਨਾਹਾਂ ’ਤੇ ਕਦੀ ਵੀ ਪਛਤਾਵਾ ਨਹੀਂ ਕੀਤਾ ਜਿਸ ਕਰਕੇ ਸਿੱਖ ਸੰਗਤਾਂ ਨੇ ਵੀ ਉਨ੍ਹਾਂ ਤੋਂ ਮੂੰਹ ਮੋੜ ਲਿਆ ਹੈ। ਸਗੋਂ 2017 , 22 ਦੀਆਂ ਵਿਧਾਨਸਭਾ ਚੋਣਾਂ ਅਤੇ ਸੰਗਰੂਰ ਲੋਕ ਸਭਾ ਦੀ ਉਪ ਚੋਣ ਵਿੱਚ ਕਰਾਰੀ ਹਾਰ ਦੇ ਕੇ ਉਨ੍ਹਾਂ ਨੂੰ ਮਧੋਲ਼ ਦਿੱਤਾ ਹੈ। ਇੱਥੇ ਹੀ ਬੱਸ ਨਹੀਂ ਸਿੱਖ ਪੰਥ ਨਾਲ ਕੀਤੇ ਗਏ ਧ੍ਰੋਹ ਕਾਰਨ ਬਾਦਲ ਕੁਨਬਾ ਅਮਰੀਕਾ ਕੈਨੇਡਾ ਜਾਂ ਯੂਰਪੀਅਨ ਦੇਸ਼ਾਂ ਦਾ ਜਨਤਕ ਦੌਰਾ ਕਰਨ ਜਾਂ ਉੱਥੇ ਕਿਸੇ ਵੀ ਗੁਰਦੁਆਰੇ ਵਿਚ ਕਿਸੇ ਇਕੱਠ ਨੂੰ ਸੰਬੋਧਨ ਕਰਨ ਦੀ ਹਿੰਮਤ ਨਹੀਂ ਜੁਟਾ ਪਾ ਰਿਹਾ ਹੈ। ਪੰਥ ਦੇ ਵਧੇਰੇ ਹਿਤਾਂ ਲਈ ਸ਼੍ਰੋਮਣੀ ਕਮੇਟੀ ’ਤੇ ਰਾਜਨੀਤਿਕ ਲੀਡਰਸ਼ਿਪ ਦੇ ਦਬਦਬੇ ਨੂੰ ਖ਼ਤਮ ਕਰਨ ਵਲ ਕਦਮ ਪੁੱਟੇ ਜਾਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਕੇਵਲ ਇਕ ਪ੍ਰਬੰਧਕੀ ਸੰਸਥਾ ਨਹੀਂ ਹੈ। ਬਲਕਿ ਇਹ ਵਿਸ਼ਵ-ਵਿਆਪੀ ਲੋਕਤੰਤਰੀ ਧਾਰਮਿਕ ਮੰਚ ਵੀ ਹੈ। ਪੰਥ ਦੀਆਂ ਧਾਰਮਿਕ ਕਦਰਾਂ ਕੀਮਤਾਂ, ਵਿਰਾਸਤ ਅਤੇ ਧਰਮ ਦੀ ਰਾਖੀ ਲਈ ਲੜਨ ਦਾ ਲੰਮਾ ਇਤਿਹਾਸ ਹੈ। ਪਰ ਅਫ਼ਸੋਸ ਕਿ ਪਿਛਲੇ ਕਈ ਸਾਲਾਂ ਤੋਂ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਆਪਣੀ ਵਿਸ਼ਵ ਵਿਆਪੀ ਭੂਮਿਕਾ ਨੂੰ ਗੁਆਉਂਦਾ ਜਾ ਰਿਹਾ ਹੈ। ਕਈ ਕਮਜ਼ੋਰੀਆਂ ਦੇ ਬਾਵਜੂਦ ਸ਼੍ਰੋਮਣੀ ਕਮੇਟੀ ਸਿੱਖ ਪੰਥ ਦੀ ਸਭ ਤੋਂ ਉੱਤਮ ਜਮਹੂਰੀ ਸੰਸਥਾ ਹੋਣ ਨਾਤੇ ਇਸ ਨੂੰ ਅਕਾਲੀ ਲੀਡਰਸ਼ਿਪ ਦੀ ਕਠਪੁਤਲੀ ਬਣਨ ਦੀ ਥਾਂ ਵਿਸ਼ਵ ਭਰ ’ਚ ਸਿੱਖੀ ਸਰੋਕਾਰਾਂ ਪ੍ਰਤੀ ਵੱਡੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਸਾਲਾਂ ਬੱਧੀ ਇਸ ਸੰਸਥਾ ਨੇ ਇਹ ਭੂਮਿਕਾ ਨਿਭਾਈ ਹੈ, ਹੁਣ ਪੇਤਲੀ ਪੈ ਚੁੱਕੀ ਇਸ ਭੂਮਿਕਾ ਪ੍ਰਤੀ ਨਵੀਂ ਸ਼ੁਰੂਆਤ ਕਰਨ ਦੀ ਲੋੜ ਹੈ।
मामला शिरोमणि कमेटी द्वारा आरएसएस प्रमुख श्री मोहन भागवत को लिखे गए पत्र का
भाजपा को बदनाम करने के बजाय आत्मनिरीक्षण करें बादलके : प्रो. सरचंद सिंह ख्याला
पंथ और पंथिक संस्थाओं के प्रति किसी सिख का सरोकार धार्मिक मामलों में हस्तक्षेप कैसा?।
शिरोमणि कमेटी को अकाली नेतृत्व की कठपुतली बनने के बजाय दुनिया भर में सिख सरोकारों के प्रति प्रमुख भूमिका निभानी चाहिए।
अमृतसर, 16 नवंबर 2022 (केसरी समाचार सेवा)-: भारतीय जनता पार्टी के सिख नेता प्रो. सरचंद सिंह ख़्याला ने कहा कि अकाली नेता अपनी कमजोरियों को छिपाने के लिए भाजपा के खिलाफ झूठे बयान दे रहे हैं। उन्होंने कहा कि अकाली नेताओं को भाजपा को बदनाम करने के बजाय आत्मनिरीक्षण करना चाहिए कि वे कहां गलत हैं और शिरोमणि कमेटी के सदस्य उन्हें क्यों छोड़ रहे हैं।
श्रोमणि गुरुद्वारा प्रबंधक कमेटी के महासचिव द्वारा आरएसएस प्रमुख श्री मोहन भागवत को लिखे गए पत्र पर टिप्पणी करते हुए प्रोफेसर सरचंद सिंह ने इसे बादल दल की साम्प्रदायिक विचारधारा के तहत हिंदुओं और सिखों के बीच नफरत पैदा करने की एक घृणित साजिश करार दिया। सिख मामलों में भाजपा के अनावश्यक हस्तक्षेप के आरोपों को खारिज करते हुए उन्होंने कहा कि जहां तक भाजपा के हस्तक्षेप का सवाल है तो यह सवाल ही नहीं उठता। हम हमेशा चाहते हैं कि शिरोमणि कमेटी मजबूत हो और स्वतंत्र व लोकतांत्रिक तरीके से काम करे। भाजपा के खिलाफ दुष्प्रचार कर राजनीतिक वजूद बहाल करने की बादलों की मंशा पूरी नहीं होगी।उन्होंने कहा कि बादलों के नेतृत्व में शिरोमणि कमेटी लंबे समय से सिखों का दिल दुखाने में लगी हुई है। श्री अकाल तख्त साहिब से माफी मांगे बिना सौदा साध को मुआफ करना, इसे पंथ के हित में दिखाने के लिए 90 लाख का विज्ञापन, बेअदबी के मामलों में पंथ के विपरीत जाना, इसके अलावा श्री गुरु ग्रंथ साहिब के 328 रूपों के मामलके में सिख पंथ को आज तक न्याय नहीं दिया, क्या ये पंथ परोपकारी हैं?
प्रो सरचंद सिंह ने कहा कि शिरोमणि अकाली दल श्री अकाल तख्त साहिब से वरोसाई गई सिखों की एक धार्मिक राजनीतिक पार्टी थी, जिसे बादलकियो ने फरवरी 1996 में मोगा में अकाली दल की 75वीं वर्षगांठ के सम्मेलन के दौरान अपने परिवार और व्यावसायिक हितों के लिए गैर-पन्थक पार्टी घोषित कर सिख कौम से राजनीतिक संगठन छीन लिया। साम्प्रदायिक मूल्यों को ठेस पहुँचाकर अकाली दल के स्वरूप और स्वभाव को बदलने का फैसला सिख कौम के साथ बड़ा विश्वासघात था। उन्होंने कहा कि आज अकाली दल अन्य पार्टियों की तरह एक राजनीतिक दल है। पंथक दल नहीं है। यह न केवल चुनाव आयोग के साथ एक राजनीतिक दल के रूप में पंजीकृत है। लेकिन दो संविधान रखने के कारण यह आज भी कटघरे में खड़ा है। क्या यह सच नहीं है कि अतीत में अकाली दल की “सौदेबाजी” पंथ की बजाय बादल और उनके परिवार के हितों पर निर्भर करती थी। हरियाणा कमेटी का गठन वहां के सिखों की लगातार अवेसलापन का परिणाम नहीं?
उन्होंने हैरानी जताते हुए कहा कि बादाल दल को अपने गुनाहों पर कभी पश्चाताप नहीं हुआ, जिसके चलते सिख संगत भी उनसे दूर हो गई है। 2017, 22 विधानसभा चुनाव और संगरूर लोकसभा उपचुनाव में उन्हें करारी हार का सामना करना पड़ा है. यहीं नहीं, सिख पंथ के साथ विश्वासघात के कारण बादल कुनबा अमेरिका, कनाडा या यूरोपीय देशों की सार्वजनिक यात्रा करने या वहां किसी गुरुद्वारे में किसी सभा को संबोधित करने का साहस नहीं जुटा पा रहे हैं। उन्होंने पंथ के व्यापक हितों के लिए शिरोमणि समिति पर राजनीतिक नेतृत्व के प्रभुत्व को समाप्त करने के लिए कदम उठाने की आवश्यकता पर बल देते हुए कहा कि शिरोमणि समिति केवल एक प्रशासनिक निकाय नहीं है। लेकिन यह एक वैश्विक लोकतांत्रिक धार्मिक मंच भी है। पंथ का धार्मिक मूल्यों, विरासत और धर्म की रक्षा के लिए लड़ने का एक लंबा इतिहास रहा है। लेकिन दुर्भाग्य से पिछले कई सालों से शिरोमणि कमेटी और अकाली दल अपनी वैश्विक भूमिका खोते जा रहे हैं. कई कमजोरियों के बावजूद, शिरोमणि कमेटी सिख पंथ का सबसे अच्छा लोकतांत्रिक संगठन होने के नाते, इसे अकाली नेतृत्व की कठपुतली बनने के बजाय दुनिया भर में सिख चिंताओं के प्रति बड़ी भूमिका निभानी चाहिए। इतने वर्षों में इस संस्था ने यह भूमिका निभाई है, अब जरूरत है कि इस भूमिका की दिशा में एक नई शुरुआत की जाए।