ਜਲੰਧਰ, ਕੇਸਰੀ ਨਿਊਜ਼ ਨੈੱਟਵਰਕ: ਜਲੰਧਰ ਰੇਲਵੇ ਸਟੇਸ਼ਨ ‘ਤੇ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਉਥੇ ਮੌਜੂਦ ਲੋਕਾਂ ਦਾ ਧਿਆਨ ਲਾਲ ਰੰਗ ਦੇ ਬੈਗ ‘ਤੇ ਪਿਆ। ਇਹ ਘਟਨਾ ਜਲੰਧਰ ਦੇ ਰੇਲਵੇ ਸਟੇਸ਼ਨ ਸਿਟੀ ਦੀ ਹੈ, ਜਿੱਥੇ ਲਾਲ ਰੰਗ ਦੇ ਬ੍ਰੀਫਕੇਸ ‘ਚੋਂ ਲਾਸ਼ ਬਰਾਮਦ ਹੋਈ ਹੈ। ਉਕਤ ਵਿਅਕਤੀ ਦੇ ਹੱਥ ‘ਚ ਪਹਿਨੀ ਹੋਈ ਇੱਕ ਅੰਗੂਠੀ ਵੀ ਮਿਲੀ ਹੈ, ਜਿਸ ‘ਤੇ ਸਮੀਮ ਲਿਖਿਆ ਹੋਇਆ ਹੈ ਪਰ ਲਾਸ਼ ਕੋਲੋਂ ਕੋਈ ਪਛਾਣ ਪੱਤਰ ਨਹੀਂ ਮਿਲਿਆ ਹੈ।
ਜਾਣਕਾਰੀ ਮੁਤਾਬਕ ਇਕ ਰਾਹਗੀਰ ਨੇ ਬ੍ਰੀਫਕੇਸ ਨਾਲ ਲਾਸ਼ ਦੀਆਂ ਲੱਤਾਂ ਲਟਕਦੀਆਂ ਦੇਖੀਆਂ, ਜਿਸ ਤੋਂ ਬਾਅਦ ਹਫੜਾ-ਦਫੜੀ ਮਚ ਗਈ। ਉੱਥੇ ਮੌਜੂਦ ਲੋਕਾਂ ਨੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਬ੍ਰੀਫਕੇਸ ਨੂੰ ਕਬਜ਼ੇ ‘ਚ ਲੈ ਲਿਆ। ਡਾਗ ਸਕੁਐਡ ਟੀਮ ਵੀ ਮੌਕੇ ‘ਤੇ ਪਹੁੰਚ ਗਈ ਹੈ। ਗਲਾ ਘੁੱਟ ਕੇ ਕਤਲ ਕੀਤੇ ਜਾਣ ਦਾ ਖ਼ਦਸ਼ਾ ਹੈ।