ਸਾਰੀ ਰਾਤ ਬਿਨਾਂ ਸੁੱਤੇ ਲੋਕਾਂ ਦੀ ਮਦਦ ਕੀਤੀ
ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ
ਹਾਦਸੇ ਦੀ ਇਕ ਹੋਰ ਚਸ਼ਮਦੀਦ ਗਵਾਹ ਹਸੀਨਾ ਨੇ ਇਸ ਬਾਰੇ ਦੱਸਿਆ ਹੈ। ਉਸਨੇ ਕਿਹਾ ਕਿ ਮੈਂ ਇਸਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੀ। ਮਰਨ ਵਾਲਿਆਂ ਵਿੱਚ ਬੱਚੇ ਵੀ ਸ਼ਾਮਲ ਸਨ। ਮੈਂ ਆਪਣੇ ਪਰਿਵਾਰ ਦੇ ਮੈਂਬਰਾਂ ਵਰਗੇ ਲੋਕਾਂ ਦੀ ਮਦਦ ਕੀਤੀ। ਮੈਂ ਲੋਕਾਂ ਨੂੰ ਹਸਪਤਾਲ ਲਿਜਾਣ ਲਈ ਵਰਤਣ ਲਈ ਆਪਣੀ ਗੱਡੀ ਵੀ ਦੇ ਦਿੱਤੀ। ਇੰਨਾ ਭਿਆਨਕ ਹਾਦਸਾ ਮੈਂ ਕਦੇ ਨਹੀਂ ਦੇਖਿਆ।
ਅਪਰਾਧਿਕ ਮਾਮਲਾ ਦਰਜ
ਗੁਜਰਾਤ ਦੇ ਗ੍ਰਹਿ ਮੰਤਰੀ ਹਰਸ਼ ਸੰਘਵੀ ਨੇ ਸੋਮਵਾਰ ਸਵੇਰੇ ਇਸ ਹਾਦਸੇ ਨੂੰ ਲੈ ਕੇ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਦੱਸਿਆ ਕਿ ਹਾਦਸੇ ਸਬੰਧੀ ਅਪਰਾਧਿਕ ਮਾਮਲਾ ਦਰਜ ਕਰ ਲਿਆ ਗਿਆ ਹੈ। ਰੇਂਜ ਦੇ ਆਈਜੀਪੀ ਦੀ ਅਗਵਾਈ ਵਿੱਚ ਜਾਂਚ ਕੀਤੀ ਜਾ ਰਹੀ ਹੈ।