ਕਿਸਾਨਾਂ ਨੂੰ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਐਮ.ਐਸ.ਪੀ. ‘ਤੇ 15000 ਕਰੋੜ ਰੁਪਏ ਤੋਂ ਵੱਧ ਦਾ ਕੀਤਾ ਗਿਆ ਭੁਗਤਾਨ
ਚੰਡੀਗੜ੍ਹ, 29 ਅਕਤੂਬਰ:
ਸੂਬੇ ਦੀਆਂ ਮੰਡੀਆਂ ‘ਚ ਝੋਨੇ ਦੀ ਆਮਦ ਸਿਖਰਾਂ ‘ਤੇ ਹੈ। ਖਰੀਦ ਸੀਜ਼ਨ ਸ਼ੁਰੂ ਹੋਣ ਦੇ ਮਹਿਜ਼ ਚਾਰ ਹਫ਼ਤਿਆਂ ਅੰਦਰ ਮੰਡੀਆਂ ਵਿੱਚ ਹੁਣ ਤੱਕ 105 ਲੱਖ ਮੀਟਰਕ ਟਨ ਤੋਂ ਵੱਧ ਝੋਨੇ ਦੀ ਆਮਦ ਹੋਈ ਹੈ ਜਿਸ ਵਿੱਚੋਂ ਤਕਰੀਬਨ 104 ਲੱਖ ਮੀਟਰਕ ਟਨ ਝੋਨੇ ਦੀ ਖਰੀਦ ਹੋ ਚੁੱਕੀ ਹੈ।
ਇਹ ਪ੍ਰਗਟਾਵਾ ਕਰਦਿਆਂ ਅੱਜ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਖਰੀਦ ਦੇ ਪਹਿਲੇ ਦਿਨ ਤੋਂ ਜਿਸ ਮੰਡੀ ਵਿੱਚ ਵੀ ਕਿਸਾਨ ਆਪਣੀ ਫਸਲ ਲੈ ਕੇ ਆਇਆ ਹੈ, ਓਥੇ ਫ਼ਸਲ ਦੀ ਸਮੇਂ-ਸਿਰ ਖਰੀਦ, ਅਦਾਇਗੀ ਅਤੇ ਚੁਕਾਈ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਭਰ ਵਿੱਚ ਬਾਰਦਾਨੇ, ਮੰਡੀ ਲੇਬਰ ਅਤੇ ਆਵਾਜਾਈ ਦੇ ਸਾਰੇ ਢੁੱਕਵੇਂ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੇ ਪਿਛਲੇ ਚਾਰ ਹਫਤਿਆਂ ਦੌਰਾਨ ਲਗਭਗ ਹਰ ਜ਼ਿਲੇ ਦੀਆਂ ਮੰਡੀਆਂ ਦਾ ਦੌਰਾ ਕੀਤਾ ਹੈ ਅਤੇ ਸਾਰੇ ਭਾਈਵਾਲਾਂ ਨੇ ਉਨ੍ਹਾਂ ਦੇ ਦੌਰੇ ਦੌਰਾਨ ਖਰੀਦ ਪ੍ਰਬੰਧਾਂ ‘ਤੇ ਤਸੱਲੀ ਪ੍ਰਗਟਾਈ ਹੈ।
ਉਨ੍ਹਾਂ ਦੱਸਿਆ ਕਿ ਹੁਣ ਤੱਕ ਸੂਬੇ ਦੀਆਂ ਮੰਡੀਆਂ ਵਿੱਚ ਹਰ ਦਿਨ ਲਗਭਗ 7.5 ਲੱਖ ਮੀਟਰਕ ਟਨ ਝੋਨੇ ਦੀ ਆਮਦ ਹੋ ਰਹੀ ਹੈ ਅਤੇ ਉਸੇ ਦਿਨ ਹੀ ਲਗਭਗ ਸਾਰੇ ਝੋਨੇ ਦੀ ਖਰੀਦ ਵੀ ਕਰ ਲਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਸੂਬੇ ਭਰ ਵਿੱਚ ਸਿਰਫ਼ ਇੱਕ ਲੱਖ ਮੀਟਰਕ ਟਨ ਤੋਂ ਵੀ ਘੱਟ ਝੋਨੇ ਦੀ ਖਰੀਦ ਬਕਾਇਆ ਹੈ, ਜਿਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਜ਼ਿਆਦਾਤਰ ਮੰਡੀਆਂ ਵਿੱਚ ਝੋਨੇ ਦੀ ਆਮਦ ਦੇ ਦਿਨ ਹੀ ਖਰੀਦ ਕੀਤੀ ਜਾ ਰਹੀ ਹੈ।
ਘੱਟੋ-ਘੱਟ ਸਮਰਥਨ ਮੁੱਲ ‘ਤੇ ਫਸਲ ਦੀ ਅਦਾਇਗੀ ਦੇ ਵੇਰਵੇ ਦਿੰਦਿਆਂ ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਖਾਤਿਆਂ ਵਿੱਚ ਤਕਰੀਬਨ 15400 ਕਰੋੜ ਰੁਪਏ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਹੋਰ 2000 ਕਰੋੜ ਰੁਪਏ ਦੀ ਅਦਾਇਗੀ ਲਈ ਮਨਜ਼ੂਰੀ ਦਿੱਤੀ ਗਈ ਹੈ ਅਤੇ ਸੋਮਵਾਰ ਨੂੰ ਬੈਂਕਾਂ ਦੇ ਖੁੱਲ੍ਹਣ ਉਪਰੰਤ ਇਹ ਰਾਸ਼ੀ ਵੀ ਜਾਰੀ ਕਰ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਸਾਨਾਂ ਦੀ ਫ਼ਸਲ ਦਾ ਇੱਕ-ਇੱਕ ਦਾਣਾ ਖਰੀਦਣ ਸਬੰਧੀ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ।
ਖੁਰਾਕ ਤੇ ਸਿਵਲ ਸਪਲਾਈਜ਼ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਹੁਲ ਭੰਡਾਰੀ ਨੇ ਕਿਹਾ ਕਿ ਉਹ ਖਰੀਦ ਗਤੀਵਿਧੀਆਂ ‘ਤੇ ਨਿੱਜੀ ਤੌਰ ‘ਤੇ ਨਜ਼ਰ ਰੱਖ ਰਹੇ ਹਨ ਅਤੇ ਖਰੀਦ ਏਜੰਸੀਆਂ ਦੇ ਸਾਰੇ ਮੈਨੇਜਿੰਗ ਡਾਇਰੈਕਟਰ ਖਰੀਦ ਸ਼ੁਰੂ ਹੋਣ ਤੋਂ ਲੈ ਕੇ ਹੀ ਮੰਡੀਆਂ ਦਾ ਦੌਰਾ ਕਰ ਰਹੇ ਹਨ।
राज्य की मंडियों में धान की आवक चरम पर पहुँच गई है। खरीद सीजन शुरू होने के केवल चार हफ़्तों के अंदर मंडियों में अब तक 105 लाख मीट्रिक टन से अधिक धान की आमद हुई है, जिसमें से तकरीबन 104 लाख मीट्रिक टन धान की खरीद हो चुकी है।
यह जानकारी आज खाद्य नागरिक आपूर्ति एवं उपभोक्ता मामले मंत्री लाल चंद कटारूचक्क ने बताया कि खरीद के पहले दिन से जिस मंडी में भी किसान अपनी फ़सल लेकर आया है, वहाँ फ़सल की समय पर खरीद, भुगतान और लिफ्टिंग हो रही है। उन्होंने कहा कि राज्य भर में बारदाने, मंडी लेबर और यातायात के सभी उचित प्रबंध किए गए हैं। उन्होंने यह भी कहा कि उन्होंने पिछले चार सप्ताह के दौरान लगभग हर जिले की मंडियों का दौरा किया है और सभी हितधारकों ने उनके दौरे के दौरान खरीद प्रबंधों पर तसल्ली अभिव्यक्त की है।
उन्होंने बताया कि अब तक राज्य की मंडियों में हर दिन लगभग 7.5 लाख मीट्रिक टन धान की आमद हो रही है और उसी दिन ही लगभग सारे धान की खरीद भी कर ली जाती है। उन्होंने कहा कि अब तक राज्य भर में केवल एक लाख मीट्रिक टन से भी कम धान की खरीद बाकी है, जिससे साफ़ पता लगता है कि ज़्यादातर मंडियों में धान की आमद के दिन ही खरीद की जा रही है।
न्यूनतम समर्थन मूल्य पर फ़सल की अदायगी के विवरण देते हुए उन्होंने कहा कि किसानों के खातों में तकरीबन 15,400 करोड़ रुपए पहले ही जारी किए जा चुके हैं और अन्य 2000 करोड़ रुपए की अदायगी के लिए मंज़ूरी दी गई है और सोमवार को बैंकों के खुलने के उपरांत यह राशि भी जारी कर दी जायेगी। उन्होंने किसानों की फ़सल का एक-एक दाना खरीदने सम्बन्धी राज्य सरकार की प्रतिबद्धता को दोहराया।
खाद्य एवं नागरिक आपूर्ति विभाग के प्रमुख सचिव राहुल भंडारी ने कहा कि वह खरीद गतिविधियों पर निजी तौर पर नजऱ रख रहे हैं और खरीद एजेंसियों के सभी मैनेजिंग डायरैक्टर खरीद शुरू होने से लेकर ही मंडियों का दौरा कर रहे हैं।
The paddy arrivals in the mandies of the State have reached their peak. In merely four weeks of onset of procurement season, more than 105 LMT paddy has arrived in the mandies till today out of which nearly 104 LMT paddy has already been procured. Disclosing this today, Lal Chand Kataruchak, Food Civil Supplies and Consumer Affairs Minister, stated that timely purchase, payment and lifting is going on in each mandi where any farmer has brought his produce from the day one of the procurement. All arrangements of Bardana, Mandi labour and transportation are adequate across the state, he said. He also said that he has toured mandies of almost every district in the last four weeks and all stakeholders have expressed satisfaction over the procurement arrangements during his visits.
As of now, the State mandies are witnessing arrivals of nearly 7.5 Lakh MT of paddy in a day, and almost all paddy arriving in a day gets purchased by the end of that day itself. As on today, less than one lakh MT has remained unpurchased across the State, which he said, clearly shows that in many Mandis paddy is being cleaned and purchased on the date of arrival itself.
Giving details of the MSP payments he said that nearly Rs.15400 crore had already been released directly into the accounts of the farmers and another Rs.2000 crore has been approved for payment and would be released once the Banks open on Monday. He reaffirmed the commitment of the State Government to purchase every single grain produced with the sweat and toil of the farmer.
Principal Secretary Food and Civil Supplies, Rahul Bhandari said that he was personally keeping a close eye on the procurement activities and all the Managing Directors of the Procurement Agencies had been touring the Mandis from the onset of procurement onwards.