KESARI VIRASAT

ਕੇਸਰੀ ਵਿਰਾਸਤ

Latest news
ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਜਲੰਧਰ ਵਿਖੇ ਪੀੜਿਤ ਲੜਕੀ ਦਾ ਹਾਲ ਚਾਲ ਜਾਣਿਆ  ਕੈਨੇਡਾ 'ਚ ਚੋਣਾਂ ਤੋਂ ਇਕ ਸਾਲ ਪਹਿਲਾਂ ਡਿੱਗ ਸਕਦੀ ਹੈ ਸਰਕਾਰ : ਖਾਲਿਸਤਾਨ ਪੱਖੀ ਪਾਰਟੀ ਨੇ ਟਰੂਡੋ ਨੂੰ ਛੱਡਿਆ: ਢਾਈ ਸ... ਵਿਨੇਸ਼ ਫੋਗਾਟ-ਬਜਰੰਗ ਪੂਨੀਆ ਅੱਜ ਹੋਣਗੇ ਇਸ ਸਿਆਸੀ ਪਾਰਟੀ 'ਚ ਸ਼ਾਮਲ: ਜੁਲਾਨਾ ਜਾਂ ਦਾਦਰੀ ਤੋਂ ਵਿਨੇਸ਼ ਦੀ ਟਿਕਟ ਪੱਕੀ... ਲੁਧਿਆਣਾ ਪੁਲਿਸ ਨੇ ਬਸਤੀ ਸ਼ੇਖ ਦੇ ਇਲਾਕੇ ਵਿੱਚ ਸੁਸ਼ੀਲ ਮਲਹੋਤਰਾ ਨੂੰ ਕੀਤਾ ਗ੍ਰਿਫਤਾਰ ED ਦੀ ਸਾਬਕਾ ਮੁੱਖ ਮੰਤਰੀ ਖਿਲਾਫ਼ ਵੱਡੀ ਕਾਰਵਾਈ: ਮਨੀ ਲਾਂਡਰਿੰਗ ਮਾਮਲੇ 'ਚ 834 ਕਰੋੜ ਦੀ ਜਾਇਦਾਦ ਕੁਰਕ *ਡ੍ਰੀਮਵਰਕਸ ਐਜੂਕੇਸ਼ਨ ਵਿਖੇ ਪੂਰੇ ਉਤਸਾਹ ਨਾਲ ਮਨਾਈ ਗਈ ਜਨਮ ਅਸ਼ਟਮੀ* ਮੋਦੀ ਨਾਲ ਮੀਟਿੰਗ ਤੋਂ ਪਹਿਲਾਂ ਪੰਜਾਬ ਵਿੱਚ ਪੁਲਿਸ-ਕਿਸਾਨਾਂ ਵਿਚਾਲੇ ਝੜਪ: ਜੰਮੂ-ਕਟੜਾ ਐਕਸਪ੍ਰੈਸਵੇਅ ਲਈ ਜ਼ਮੀਨ ਐਕੁਆਇ... ਫੋਰਟਿਸ ਮੋਹਾਲੀ ਨੇ ਲਿਆਂਦੀ ਖੇਡਾਂ ਨਾਲ ਸਬੰਧਿਤ ਗਿੱਟੇ ਅਤੇ ਪੈਰਾਂ ਦੀਆਂ ਸੱਟਾਂ ਦੇ ਇਲਾਜ ਵਿੱਚ ਕ੍ਰਾਂਤੀ  ਡਿਜੀਟਲ ਮੀਡੀਆ ਐਸੋਸੀਏਸ਼ਨ (ਡੀ.ਐੱਮ.ਏ.) ਦੇ ਨਵੇਂ ਅਹੁਦੇਦਾਰਾਂ ਦਾ ਐਲਾਨ: ਪੱਤਰਕਾਰਾਂ ਨੂੰ ਸੌਂਪੀਆਂ ਵੱਡੀਆਂ ਜ਼ਿੰਮੇਵਾ... ਚਾਰਾ ਮੰਡੀ ਵਿਖੇ ਕਤਲ ਕਰਨ ਦੇ ਦੋਸ਼ ਵਿੱਚ ਕਮਿਸ਼ਨਰੇਟ ਪੁਲਿਸ  ਵਲੋਂ ਚਾਰ ਗ੍ਰਿਫਤਾਰ: ਹਥਿਆਰ ਬਰਾਮਦ 
You are currently viewing ਵਿਜੀਲੈਂਸ ਬਿਊਰੋ ਵੱਲੋਂ 31 ਅਕਤੂਬਰ ਤੋਂ ਮਨਾਇਆ ਜਾਵੇਗਾ ਵਿਜੀਲੈਂਸ ਜਾਗਰੂਕਤਾ ਹਫ਼ਤਾ
7939 complaints received with audio/video recording evidence on Anti-Corruption Action Line

ਵਿਜੀਲੈਂਸ ਬਿਊਰੋ ਵੱਲੋਂ 31 ਅਕਤੂਬਰ ਤੋਂ ਮਨਾਇਆ ਜਾਵੇਗਾ ਵਿਜੀਲੈਂਸ ਜਾਗਰੂਕਤਾ ਹਫ਼ਤਾ

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


ਚੰਡੀਗੜ੍ਹ, ਕੇਸਰੀ ਨਿਊਜ਼ ਨੈੱਟਵਰਕ : ਸਮਾਜ ਵਿੱਚੋਂ ਭ੍ਰਿਸ਼ਟਾਚਾਰ ਦੇ ਖਾਤਮੇ ਦੇ ਉਦੇਸ਼ ਨਾਲ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ 31 ਅਕਤੂਬਰ ਤੋਂ 6 ਨਵੰਬਰ ਤੱਕ ਰਾਜ ਵਿੱਚ ਵਿਜੀਲੈਂਸ ਜਾਗਰੂਕਤਾ ਹਫ਼ਤਾ ਮਨਾਇਆ ਜਾਵੇਗਾ ਅਤੇ ਬਿਊਰੋ ਦੇ ਸਮੂਹ ਅਧਿਕਾਰੀਆਂ/ਕਰਮਚਾਰੀਆਂ ਨੂੰ ਪਹਿਲੇ ਦਿਨ ਵਿਜੀਲੈਂਸ ਭਵਨ ਐਸ.ਏ.ਐਸ. ਨਗਰ ਵਿਖੇ ਸਹੁੰ ਚੁਕਾਈ ਜਾਵੇਗੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਹਫਤੇ ਦੌਰਾਨ ਵਿਜੀਲੈਂਸ ਬਿਊਰੋ ਦੀਆਂ ਸਾਰੀਆਂ ਰੇਂਜਾਂ ਅਤੇ ਯੂਨਿਟਾਂ ਇਸ ਸਾਲ ਲਈ ਕੇਂਦਰੀ ਵਿਜੀਲੈਂਸ ਕਮਿਸ਼ਨ ਵੱਲੋਂ ਐਲਾਨੇ ਗਏ ‘ਭ੍ਰਿਸ਼ਟਾਚਾਰ ਮੁਕਤ ਭਾਰਤ – ਵਿਕਸਤ ਭਾਰਤ’ ਦੇ ਸੰਦੇਸ਼ ਨੂੰ ਫੈਲਾਉਣ ਲਈ ਸੂਬੇ ਭਰ ਵਿੱਚ ਜਾਗਰੂਕਤਾ ਮੁਹਿੰਮ ਚਲਾਉਣਗੀਆਂ।

ਉਨ੍ਹਾਂ ਅੱਗੇ ਦੱਸਿਆ ਕਿ ਸਾਰੇ ਫੀਲਡ ਅਫਸਰਾਂ ਨੂੰ ਪਹਿਲਾਂ ਹੀ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਵਿੱਦਿਅਕ ਸੰਸਥਾਵਾਂ, ਸੁਸਾਇਟੀਆਂ ਆਦਿ ਵਿੱਚ ਬੈਨਰ, ਪੋਸਟਰ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਕਰਕੇ ਜਾਗਰੂਕਤਾ ਪੈਦਾ ਕਰਨ ਲਈ ਸੂਚਿਤ ਕਰ ਦਿੱਤਾ ਗਿਆ ਹੈ ਤਾਂ ਜੋ ਬਿਊਰੋ ਵੱਲੋਂ ਸਰਕਾਰੀ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਕੀਤੇ ਜਾ ਯਤਨਾਂ ਅਤੇ ਬਾਰੇ ਨੌਜਵਾਨਾਂ ਨੂੰ ਭ੍ਰਿਸ਼ਟਾਚਾਰ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਦਿਆਂ ਜਵਾਬਦੇਹ ਬਣਾਇਆ ਜਾ ਸਕੇ।

advertise with kesari virasat

Leave a Reply