ਜਲੰਧਰ, ਕੇਸਰੀ ਨਿਊਜ਼ ਨੈੱਟਵਰਕ – ਸੀਟੀ ਇੰਸਟੀਚਿਊਟ ਆਫ ਲਾਅ ਨੇ ਆਪਣੇ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਜਾਣਕਾਰੀ ਦੇਣ ਲਈ ਸਮਾਗਮ ਟਰਾਇਲ ਐਡਵੋਕੇਸੀ ਦਾ ਆਯੋਜਨ ਕੀਤਾ। ਜ਼ਿਲ੍ਹਾ ਜਲੰਧਰ ਕੋਰਟ ਵਿੱਚ ਵਕਾਲਤ ਦੀ ਪ੍ਰੈਕਟਿਸ ਕਰ ਰਹੇ ਐਡਵੋਕੇਟ ਰਤਨ ਦੁਆ ਅਤੇ ਐਡਵੋਕੇਟ ਅਨੂਪ ਗੌਤਮ ਜੋ ਕਿ ਕਾਨੂੰਨੀ ਖੇਤਰ ਵਿੱਚ 18 ਸਾਲਾਂ ਦਾ ਤਜ਼ਰਬਾ ਰੱਖਦੇ ਅਤੇ ਸਮਾਗਮ ਵਿਚ ਬਤੋਰ ਜੱਜ ਵਜੋਂ ਬੁਲਾਏ ਗਏ ਸਨ।
ਮੁਕਾਬਲੇ ਸ਼ੁਰੂ ਹੋਣ ਤੋਂ ਪਹਿਲਾਂ ਵਿਦਿਆਰਥੀਆਂ ਅਤੇ ਹੋਰ ਸਟਾਫ਼ ਮੈਂਬਰਾਂ ਵੱਲੋਂ ਰਾਸ਼ਟਰੀ ਗੀਤ ਗਾਇਆ ਗਿਆ ਅਤੇ ਦੇਵੀ ਸਰਸਵਤੀ ਦਾ ਸ਼ੁਕਰਾਨਾ ਕਰਨ ਅਤੇ ਸਮਾਗਮ ਲਈ ਉਨ੍ਹਾਂ ਦਾ ਆਸ਼ੀਰਵਾਦ ਲੈਣ ਲਈ ਦੀਪਕ ਜਗਾਉਣ ਦੀ ਰਸਮ ਵੀ ਅਦਾ ਕੀਤੀ ਗਈ। ਮੁਕਾਬਲਾ ਤਿੰਨ ਟੀਮਾ ਵਿਚ ਵੰਡੀਆਂ ਗਿਆ ਟੀਮ ਏ ਵਿੱਚ ਸਾਕਸ਼ੀ ਬੰਗੜ, ਅੰਜਲੀ, ਪੂਜਾ, ਦੇਵਯੰਸ਼, ਮਯੰਕ ਸ਼ਰਮਾ, ਤਾਨੀਆ ਪ੍ਰਭਾਕਰ, ਸੁਨੀਲ ਅਤੇ ਮੁਸਕਨ ਤਿੰਨ ਟੀਮਾਂ ਸਨ।ਟੀਮ ਬੀ ਵਿੱਚ ਬਲਜੋਤ, ਹਰਪ੍ਰੀਤ ਕੌਰ, ਅਮਨਦੀਪ ਕੌਰ, ਸੁਨਿਧੀ, ਕਿਰਨਦੀਪ ਕੌਰ, ਪ੍ਰਭਜੋਤ ਕੌਰ ਸੀ।ਟੀਮ ਸੀ ਵਿੱਚ ਸਪਨਾ , ਮੁਹੰਮਦ. ਰਸ਼ੀਦ, ਪਰਮਿੰਦਰ ਕੁਮਾਰ, ਹਰਭਜਨ ਸਿੰਘ, ਸਾਹਿਲ, ਫੈਜ਼ਲ, ਵੰਸ਼ਿਕਾ,ਅਰਸ਼ਨੂਰ ਅਤੇ ਏਕਜੋਤ ਸੀ।
ਅੰਤ ਵਿੱਚ, ਉਹਨਾਂ ਨੇ ਫਾਈਨਲ ਰਾਊਂਡ ਲਈ ਦੋ ਟੀਮਾਂ ਦੀ ਚੋਣ ਕੀਤੀ ਜੋ ਕਿ ਪ੍ਰਸ਼ਨ ਪੁੱਛੇ ਸੀ ਅਤੇ ਟੀਮ ਏ ਨੇ ਪਹਿਲਾ ਸਥਾਨ ਅਤੇ ਟੀਮ ਬੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਸਾਡੀ ਇੱਕ ਵਿਧਾਰਥਨ ਅਸ਼ਮੀਨ ਕੌਰ ਨੂੰ ਵੀ ਇਸ ਸਮਾਗਮ ਵਿੱਚ ਬੁਲਾਇਆ ਗਿਆ ਸੀ ਅਤੇ ਉਸਨੂੰ ਬੀ .ਕਾਮ ਅਲਅਲਬੀ (ਐਫਵਾਈਆਈਸੀ)ਦੌਰਾਨ ਉਸਦੀਆਂ ਪ੍ਰਾਪਤੀਆਂ ਲਈ ਪ੍ਰਸ਼ੰਸਾ ਕੀਤੀ ਅਤੇ ਉਸ ਨੂੰ ਲਾਅ ਐਡਿਕਸ਼ਨ ਨਾਮ ਦੀ ਅਕੈਡਮੀ ਚਲਾਉਣ ਲਈ ਸ਼ਲਾਘਾ ਵੀ ਕੀਤੀ ਗਈ। ਸੀਟੀ ਇੰਸਟੀਚਿਊਟ ਆਫ ਲਾਅ ਦੇ ਪ੍ਰਿੰਸੀਪਲ ਡਾ. ਯੁਗਦੀਪ ਕੌਰ ਕਿਹਾ ਕਿ ਅਜਿਹੇ ਮੁਕਾਬਲੇ ਭਾਗੀਦਾਰਾਂ ਲਈ ਮਹੱਤਵਪੂਰਨ ਅਨੁਭਵ ਹਾਸਲ ਕਰਨ ਦਾ ਮੌਕਾ ਹੈ ਅਤੇ ਸਮਾਗਮ ਨੂੰ ਸਫ਼ਲ ਬਣਾਉਣ ਲਈ ਸਟਾਫ਼ ਮੈਂਬਰਾਂ ਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ।