ਇਸ ਤੋਂ ਇਲਾਵਾ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਈ. ਟੀ. ਸੈਕਟਰ ਵਿਚਲੇ ਰੁਜ਼ਗਾਰ ਦੇ ਮੌਕਿਆਂ ਤੋਂ ਵੀ ਜਾਣੂ ਕਰਵਾਇਆ ਅਤੇ ਨਾਲ ਹੀ ਸਫਲਤਾ ਹਾਸਿਲ ਕਰਨ ਲਈ ਜੀਵਨ ਵਿਚ ਮਿਹਨਤ ਤੇ ਰਸਤੇ ਨੂੰ ਅਪਨਾਉਣ ਦੀ ਪ੍ਰੇਰਨਾ ਦਿੱਤੀ। ਵੱਖ-ਵੱਖ ਮੁਕਾਬਲਿਆਂ ਦੇ ਵਿਚ ਆਪਣੀ ਤੀਖਣ ਬੁੱਧੀ ਅਤੇ ਵਿਸ਼ੇ ਦੀ ਸਮਝ, ਸੂਝ-ਬੂਝ ਨੂੰ ਪੇਸ਼ ਕਰਦਿਆਂ ਹੋਇਆਂ ਪਾਵਰ ਪੁਆਇੰਟ ਪ੍ਰੈਜੈਂਟੇਸ਼ਨ ਮੁਕਾਬਲੇ ਵਿੱਚੋਂ ਤਨੂ ਸੁਮਨ, ਹਰਪ੍ਰੀਤ ਅਤੇ ਕੇ.ਵੀ. ਸੋਨਲ ਨੇ ਸਾਂਝੇ ਤੌਰ ‘ਤੇ ਪਹਿਲਾ ਸਥਾਨ ਹਾਸਿਲ ਕੀਤਾ।
ਮੇਘਦੀਪ ਅਤੇ ਸੁਖਨੰਦਨ ਕੌਰ ਦੂਸਰੇ ਸਥਾਨ ਤੇ ਰਹੀਆਂ ਜਦਕਿ ਤੀਸਰਾ ਸਥਾਨ ਖੁਸ਼ੀ ਨੂੰ ਪ੍ਰਾਪਤ ਹੋਇਆ। ਪੋਸਟਰ ਮੇਕਿੰਗ ਮੁਕਾਬਲੇ ਵਿੱਚੋਂ ਜਸ ਕੌਰ ਪਹਿਲੇ ਸਥਾਨ ‘ਤੇ ਰਹੀ। ਦੂਸਰਾ ਸਥਾਨ ਸਥਾਨ ਪ੍ਰਭਜੋਤ ਕੌਰ ਨੂੰ ਪ੍ਰਾਪਤ ਹੋਇਆ ਅਤੇ ਤੀਸਰੇ ਸਥਾਨ ਤੇ ਸੁਖਨੰਦਨ ਕੌਰ ਨੇ ਆਪਣਾ ਨਾਮ ਅੰਕਿਤ ਕਰਵਾਇਆ। ਇਸ ਦੇ ਨਾਲ ਹੀ ਸੋਲੋ ਡਾਂਸ ਮੁਕਾਬਲੇ ਵਿੱਚੋਂ ਪਾਇਲ,ਹਰਜੋਤ ਅਤੇ ਨਿਕਿਤਾ ਨੇ ਪਹਿਲਾ, ਨੰਦਨੀ ਸ਼ਰਮਾ ਨੇ ਦੂਸਰਾ ਅਤੇ ਸੁਖਨੰਦਨ ਕੌਰ ਅਤੇ ਗੁਰਜੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਇੱਥੇ ਹੀ ਬੱਸ ਨਹੀਂ ਗਰੁੱਪ ਡਾਂਸ ਮੁਕਾਬਲੇ ਦੇ ਵਿੱਚੋਂ ਸੋਨੀਆ ਅਤੇ ਜਸਬੀਰ ਕੌਰ ਦੀ ਟੀਮ ਪਹਿਲੇ, ਸਾਕਸ਼ੀ, ਰਿਤਿਕਾ, ਹਰਲੀਨ, ਸੰਦੀਪ ਅਤੇ ਚਰਨਜੀਤ ਕੌਰ ਦੀ ਟੀਮ ਦੂਸਰੇ ਅਤੇ ਕਿਰਨ, ਪ੍ਰਿਯੰਕਾ, ਜਸਪ੍ਰੀਤ ਅਤੇ ਹਰਪ੍ਰੀਤ ਕੌਰ ਦੀ ਟੀਮ ਤੀਸਰੇ ਸਥਾਨ ‘ਤੇ ਰਹੀ। ਲੋਗੋ ਡਿਜ਼ਾਇਨਿੰਗ ਮੁਕਾਬਲਿਆਂ ਵਿੱਚੋਂ ਜਿੱਥੇ ਤਮੰਨਾ ਪਹਿਲੇ, ਹਰਪ੍ਰੀਤ ਅਤੇ ਦੀਪਾਲੀ ਦੂਸਰੇ ਅਤੇ ਅਮਨਦੀਪ ਕੌਰ ਤੀਸਰੇ ਸਥਾਨ ‘ਤੇ ਰਹੀਆਂ ਉੱਥੇ ਨਾਲ ਹੀ ਆਈ.ਟੀ. ਕੋਲਾਜ਼ ਮੁਕਾਬਲੇ ਦੇ ਵਿੱਚੋਂ ਦੀਪਾਲੀ ਨੇ ਪਹਿਲਾ, ਨਿਕਿਤਾ ਅਤੇ ਗੁਰਲੀਨ ਕੌਰ ਨੇ ਸਾਂਝੇ ਤੌਰ ‘ਤੇ ਦੂਸਰਾ ਅਤੇ ਸੋਨੀਆ ਬਾਲਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਐਡ ਮੈਡ ਸ਼ੋਅ ਦੇ ਵਿੱਚੋਂ ਤਰਨਦੀਪ ਕੌਰ, ਜਸਮੀਤ ਕੌਰ, ਨਵਰੂਪ ਭੱਲਾ, ਰਮਨ, ਪ੍ਰੀਆ ਅਤੇ ਸ਼ੈਫਾਲੀ ਦੀ ਟੀਮ ਨੂੰ ਜੇਤੂ ਚੁਣਿਆ ਗਿਆ। ਰੰਗ-ਤਰੰਗ ਮੁਕਾਬਲੇ ਦੇ ਵਿੱਚੋਂ ਅਨਾਮਿਕਾ ਅਤੇ ਸਿੰਮੀ ਦੀ ਟੀਮ ਪਹਿਲੇ, ਭਾਨੂ ਅਤੇ ਰਮਨ ਦੀ ਟੀਮ ਦੂਸਰੇ ਅਤੇ ਸੇਜਲ ਅਤੇ ਜੈਸਮੀਨ ਦੀ ਟੀਮ ਤੀਸਰੇ ਸਥਾਨ ‘ਤੇ ਰਹੀ। ਬੈਸਟ ਆਊਟ ਆਫ਼ ਵੇਸਟ ਮੁਕਾਬਲੇ ਵਿੱਚੋਂ ਅਵਲੀਨ ਕੌਰ ਨੇ ਪਹਿਲਾ, ਸੇਜਲਪ੍ਰੀਤ ਕੌਰ ਨੇ ਦੂਸਰਾ ਅਤੇ ਨਿਸ਼ਾ ਸ਼ਰਮਾ ਅਤੇ ਮਨਦੀਪ ਕੌਰ ਨੇ ਸਾਂਝੇ ਤੌਰ ‘ਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਨੈੱਟ ਸੇਵੀ ਮੁਕਾਬਲਿਆਂ ਦੇ ਵਿੱਚੋਂ ਮੇਘਦੀਪ ਅਤੇ ਸੁਖਨੰਦਨ ਕੌਰ ਨੇ ਸਾਂਝੇ ਤੌਰ ‘ਤੇ ਪਹਿਲਾ, ਜਸਮੀਤ ਅਤੇ ਕੁਲਪ੍ਰੀਤ ਨੇ ਦੂਸਰਾ ਅਤੇ ਮਨਦੀਪ ਕੌਰ ਮੁਲਤਾਨੀ, ਹਰਪ੍ਰੀਤ ਕੌਰ, ਮੀਰਾ ਅਤੇ ਪ੍ਰਭਜੋਤ ਨੇ ਸਾਂਝੇ ਤੌਰ ਤੇ ਤੀਸਰਾ ਸਥਾਨ ਹਾਸਿਲ ਕੀਤਾ।
ਇਸ ਦੇ ਨਾਲ ਹੀ ਫੈਂਸੀ ਡਰੈੱਸ ਮੁਕਾਬਲੇ ਦੇ ਵਿਚੋਂ ਭਾਵਨਾ, ਮੇਘਦੀਪ ਅਤੇ ਆਰਤੀ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਆਪਣੇ ਨਾਮ ਕਰਵਾਇਆ। ਆਈ.ਟੀ. ਕੁਇਜ਼ ਮੁਕਾਬਲੇ ਤੇ ਵਿੱਚੋਂ ਮੇਘਦੀਪ, ਸਿਮਰਨ ਅਤੇ ਸੁਖਨੰਦਨ ਕੌਰ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਦਕਿ ਨੰਦਿਨੀ ਸੰਗਰ, ਹਰਸ਼ਿਤਾ ਅਤੇ ਨੰਦਨੀ ਸ਼ਰਮਾ ਦੀ ਟੀਮ ਦੂਸਰੇ ਅਤੇ ਮਨਲੀਨ ਕੌਰ, ਮੁਸਕਾਨ ਅਤੇ ਰਮਾ ਮਿਨਹਾਸ ਦੀ ਟੀਮ ਤੀਸਰੇ ਸਥਾਨ ‘ਤੇ ਰਹੀ। ਮਾਡਲਿੰਗ ਵਿੱਚੋਂ ਸਲੋਨੀ ਨੂੰ ਮਿਸ ਸ਼ਾਈਨਿੰਗ ਸਟਾਰ ਦੇ ਖ਼ਿਤਾਬ ਨਾਲ ਨਿਵਾਜਿਆ ਗਿਆ ਜਦਕਿ ਮਿਸ ਐਲੀਗੈਂਟ ਦੇ ਸਨਮਾਨ ਲਈ ਹਰਪ੍ਰੀਤ ਕੌਰ, ਮਿਸ ਗ੍ਰੇਸਫੁੱਲ ਲਈ ਵਿਸ਼ਾਖਾ ਅਤੇ ਮਿਸ ਚਾਰਮਿੰਗ ਸਮਾਈਲ ਦੇ ਲਈ ਪਵਨਦੀਪ ਕੌਰ ਨੂੰ ਚੁਣਿਆ ਗਿਆ। ਮੈਡਮ ਪ੍ਰਿੰਸੀਪਲ ਨੇ ਸਮੂਹ ਜੇਤੂਆਂ ਨੂੰ ਇਨਾਮ ਤਕਸੀਮ ਕਰਦੇ ਹੋਏ ਇਸ ਪ੍ਰੋਗਰਾਮ ਦੇ ਸਫਲ ਆਯੋਜਨ ਦੇ ਲਈ ਡਾ. ਸੁਮਨ ਖੁਰਾਨਾ, ਡਾ. ਪ੍ਰਦੀਪ ਅਰੋਡ਼ਾ, ਡਾ. ਰਵੀ ਖੁਰਾਨਾ ਅਤੇ ਸਮੂਹ ਅਧਿਆਪਕਾਂ ਦੁਆਰਾ ਕੀਤੇ ਗਏ ਯਤਨਾਂ ਦੀ ਵੀ ਭਰਪੂਰ ਸ਼ਲਾਘਾ ਕੀਤੀ।