ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਅਨੁਭਵ ਪ੍ਰਦਾਨ ਕਰਨ ਲਈ ਅਤੇ ਕੇਐਮਵੀ ਦੁਆਰਾ ਪ੍ਰਦਾਨ ਕੀਤੀ ਗਈ ਹੁਨਰ ਅਧਾਰਤ ਸਿੱਖਿਆ ਵਿਦਿਆਰਥੀਆਂ ਨੂੰ ਇਸ ਮੁਕਾਬਲੇ ਵਾਲੀ ਦੁਨੀਆ ਵਿੱਚ ਉੱਤਮਤਾ ਲਈ ਤਿਆਰ ਕਰਦੀ ਹੈ। ਉਹਨਾਂ ਅੱਗੇ ਕਿਹਾ ਕਿ ਕੇਐਮਵੀ ਦੁਆਰਾ ਕੀਤੇ ਗਏ ਇਹਨਾਂ ਸ਼ਾਨਦਾਰ ਸੁਧਾਰਾਂ ਕਾਰਨ ਹੀ ਇਸ ਨੂੰ ਅਲੱਗ ਅਲੱਗ ਰੈਂਕਿੰਗ ਵਿੱਚ ਲਗਾਤਾਰ ਚੌਥੀ ਵਾਰ ਭਾਰਤ ਦੇ ਚੋਟੀ ਦੇ ਕਾਲਜਾਂ ਵਿੱਚ ਦਰਜਾ ਦਿੱਤਾ ਗਿਆ ਹੈ।
ਸਭ ਤੋਂ ਤਾਜ਼ਾ ਪ੍ਰਾਪਤੀ, ਜੋ ਕਿ ਖੁਦਮੁਖਤਿਆਰ ਦਰਜੇ ਦਾ ਪੁਰਸਕਾਰ ਹੈ, ਨੇ ਕੇ.ਐਮ.ਵੀ. ਨੂੰ ਪੰਜਾਬ ਦਾ ਪਹਿਲਾ ਮਹਿਲਾ ਕਾਲਜ ਬਣਾਇਆ ਹੈ ਜਿਸ ਨੂੰ ਇਹ ਦਰਜਾ ਦਿੱਤਾ ਗਿਆ ਹੈ। ਜਿਕਰਯੋਗ ਹੈ ਕਿ ਕੇ.ਐਮ.ਵੀ. ਦੁਆਰਾ 2019 ਤੋਂ ਇੰਡੀਆ ਟੂਡੇ, ਆਉਟਲੁੱਕ ਮੈਗਜ਼ੀਨ ਅਤੇ ਟਾਈਮਜ਼ ਆਫ਼ ਇੰਡੀਆ ਦੇ ਵਿੱਚੋਂ ਲਗਾਤਾਰ ਨੰਬਰ ਇਕ ਰੈਂਕਿੰਗ ਹਾਸਲ ਕੀਤੀ ਜਾ ਚੁੱਕੀ ਹੈ ।