KESARI VIRASAT

ਕੇਸਰੀ ਵਿਰਾਸਤ

Latest news
ਮਾਂ ਬੋਲੀ ਦਿਹਾੜੇ ’ਤੇ ਪੰਜਾਬ ’ਚ ਦੀਪਕ ਬਾਲੀ ਵੱਲੋਂ ਕੱਢੀ ਗਈ ‘ਪੰਜਾਬੀ ਪ੍ਰਚਾਰ ਯਾਤਰਾ’ ਨੇ ਨਵਾਂ ਇਤਹਾਸ ਸਿਰਜਿਆ  ਅੰਦੋਲਨ ਵਿੱਚ ਹਾਈਟੈਕ ਟਰਾਲੀਆਂ ਵਾਲੇ ਕਿਸਾਨ: ਪੱਖੇ-ਏਸੀ ਲਗਾਏ, ਸੌਣ ਲਈ ਮੋਟੇ ਗੱਦੇ, ਮੋਬਾਈਲ ਰਸੋਈ, ਅੰਦਰ ਹੀ ਦਫ਼ਤਰ ਵ... ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀ ਚੋਣ ਲਈ ਡਾ. ਲਖਵਿੰਦਰ ਸਿੰਘ ਜੌਹਲ ਤੇ ਸਾਥੀਆਂ ਵੱਲੋਂ ਮਨੋਰਥ ਪੱਤਰ ਜਾਰੀ ਪੱਛਮੀ ਬੰਗਾਲ ਦੀ ਸੱਤਾ ਵਿੱਚੋਂ "ਮਮਤਾ" ਗਾਇਬ! ਕਿਸਾਨ ਅੰਦੋਲਨ 2024: ਫਸਲਾਂ 'ਤੇ ਘੱਟੋ-ਘੱਟ ਸਮਰਥਨ ਮੁੱਲ ਦੀ ਕੀ ਹੈ ਗਾਰੰਟੀ?: ਸਰਕਾਰ ਨੂੰ ਦੇਣ ਵਿੱਚ ਇਹ ਹੈ ਦਿੱਕਤ  ਕੇਂਦਰ ਨੇ ਪੰਜਾਬ ਦੇ 3 ਜ਼ਿਲ੍ਹਿਆਂ 'ਚ ਇੰਟਰਨੈੱਟ ਬੰਦ ਕੀਤਾ: ਨਾਰਾਜ਼ CM ਮਾਨ ਨੇ ਭੇਜਿਆ ਪੱਤਰ; ਕਿਸਾਨ ਦਿੱਲੀ ਵੱਲ ਮਾਰ... Kesari virasat tech news: ਮੋਬਾਈਲ ਨੂੰ ਚਾਰਜ ਕਰਨ ਦੀ ਚਿੰਤਾ ਖ਼ਤਮ; ਤੁਹਾਡੇ ਸਰੀਰ ਦੀ ਗਰਮੀ ਨਾਲ ਹੀ ਹੋਣਗੇ ਚਾਰਜ Farmers protest: ਦਿੱਲੀ ਕੂਚ ਦੇ ਮੱਦੇਨਜ਼ਰ ਪੰਜਾਬ ਨਾਲ ਲੱਗਦੀਆਂ ਹਰਿਆਣਾ ਦੀ ਹੱਦਾਂ ਸੀਲ ਮੰਦਰ 'ਚ ਦਾਖਲ ਹੋ ਕੇ ਕੀਤੀ ਮੂਰਤੀ ਦੀ ਭੰਨਤੋੜ, ਸ਼ਰਾਰਤੀ ਅਨਸਰ ਨੂੰ ਰੁੱਖ ਨਾਲ ਬੰਨ੍ਹ ਕੇ ਪੁਲਿਸ ਨੂੰ ਦਿੱਤੀ ਸੂਚਨਾ  42 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ 'ਚ ਵਿਜੀਲੈਂਸ ਵੱਲੋਂ ਮਾਲ ਪਟਵਾਰੀ ਗ੍ਰਿਫਤਾਰ
You are currently viewing ਸਰਵ-ਗੁਣ ਸੰਪੰਨ ਪੂਰਨ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ

ਸਰਵ-ਗੁਣ ਸੰਪੰਨ ਪੂਰਨ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


23 ਅਕਤੂਬਰ, ਜਨਮ-ਦਿਹਾੜੇ ’ਤੇ ਵਿਸ਼ੇਸ਼ –

ਪੂਰਨ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ, ਗੁਰੂ ਘਰ ਤੋਂ ਵਰੋਸਾਏ ਹੋਏ ਇਕ ਅਜਿਹੇ ਸਰਵ-ਗੁਣ ਸੰਪੰਨ ਗੁਰਸਿੱਖ ਸਨ, ਜਿਨ੍ਹਾਂ ਦੀਆਂ ਅੱਖਾਂ ਅੱਗੇ ਗੁਰ ਇਤਿਹਾਸ ਦਾ ਲਗਭਗ ਅੱਧਾ ਹਿੱਸਾ ਬੀਤਿਆ। ਗੁਰੂ ਨਾਨਕ ਸਾਹਿਬ ਸਮੇਤ ਪਹਿਲੇ ਅੱਠ ਪਾਤਸ਼ਾਹੀਆਂ ਦੇ ਦਰਸ਼ਨ, ਪੰਜ ਪਾਤਸ਼ਾਹੀਆਂ ਨੂੰ ਆਪਣੀ ਹੱਥੀਂ ਗੁਰਤਾ ਗੱਦੀ ’ਤੇ ਬਿਰਾਜਮਾਨ ਕਰਦਿਆਂ ਤਿਲਕ ਕਰਨ ਤੋਂ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੁਸ਼ੋਭਿਤ ਕਰਨ ਸਮੇਂ ਪਹਿਲਾ ਮੁੱਖ ਗ੍ਰੰਥੀ ਹੋਣ ਦਾ ਉੱਚਾ ਮੁਕਾਮ ਅਤੇ ਮਾਣ ਵੀ ਉਨ੍ਹਾਂ ਦੇ ਹੀ ਹਿੱਸੇ ਆਇਆ। ਸਾਰੇ ਗੁਰੂ ਸਾਹਿਬਾਨ ਬਾਬਾ ਬੁੱਢਾ ਜੀ ਦਾ ਬਹੁਤ ਸਤਿਕਾਰ ਕਰਦੇ ਸਨ। ਕਿਹਾ ਜਾਂਦਾ ਹੈ ਕਿ ਪੰਚਮ ਪਾਤਿਸ਼ਾਹ ਬਾਬਾ ਬੁੱਢਾ ਜੀ ਦੇ ਸਤਿਕਾਰ ਵਿਚ ਖ਼ੁਦ ਕਈ ਵਾਰ ਖੜ੍ਹੇ ਹੋ ਜਾਂਦੇ ਸਨ। ਬਾਬਾ ਬੁੱਢਾ ਜੀ ਨੇ ਅਨੇਕਾਂ ਬਿਖੜੇ ਸਮਿਆਂ ਵਿਚ ਆਪਣੀ ਦੂਰ-ਦ੍ਰਿਸ਼ਟੀ ਅਤੇ ਤੀਖਣ ਬੁੱਧੀ ਰਾਹੀਂ ਸਿੱਖਾਂ ਨੂੰ ਸੇਧ ਦੇ ਕੇ ਇੱਕ ਝੰਡੇ ਹੇਠ ਰੱਖਿਆ ਸੀ। ਬਾਬਾ ਬੁੱਢਾ ਜੀ ਜਿੱਥੇ ਸੁਯੋਗ ਪ੍ਰਬੰਧਕ ਸਨ, ਉੱਥੇ ਉੱਚੇ-ਸੁੱਚੇ ਜੀਵਨ ਵਾਲੇ ਪੂਰਨ ਗੁਰਸਿੱਖ ਅਤੇ ਪ੍ਰਭਾਵਸ਼ਾਲੀ ਸ਼ਖ਼ਸੀਅਤ ਦੇ ਮਾਲਕ ਸਨ।

ਬਾਬਾ ਬੁੱਢਾ ਜੀ ਦਾ ਜਨਮ ਸੰਮਤ 1563 ਬਿਕਰਮੀ, 7 ਕੱਤਕ ( ਅੱਜ ਦੇ ਅਨੁਸਾਰ 23 ਅਕਤੂਬਰ) ਨੂੰ ਭਾਈ ਸੁੱਘਾ ਜੀ ਰੰਧਾਵਾ ਦੇ ਗ੍ਰਹਿ ਵਿਖੇ ਮਾਤਾ ਗੌਰਾਂ ਜੀ ਦੀ ਕੁੱਖੋਂ ਪਿੰਡ ਕੱਥੂਨੰਗਲ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ। ਮਾਪਿਆਂ ਨੇ ਉਨ੍ਹਾਂ ਦਾ ਨਾਂ ਬੂੜਾ ਰੱਖਿਆ। 12 ਸਾਲ ਦੀ ਉਮਰ ’ਚ ਪਸ਼ੂ ਚਾਰਦੇ ਵਕਤ ਉਸ ਦਾ ਗੁਰੂ ਨਾਨਕ ਦੇਵ ਜੀ ਨਾਲ ਮੇਲ ਹੋਇਆ । ਗੁਰੂ ਸਾਹਿਬ ਨੂੰ ਸਾਧੂ ਜਾਣ ਕੇ ਦੁੱਧ ਲੈ ਕੇ ਹਾਜ਼ਰੀ ਭਰੀ ਅਤੇ ਸਤਿਗੁਰਾਂ ਨਾਲ ਬਿਬੇਕ ਵੈਰਾਗ ਦੀਆਂ ਗੱਲਾਂ ਕੀਤੀਆਂ । ਬੂੜੇ ਦੇ ਵਿਚਾਰਾਂ ਨੂੰ ਸੁਣ ਕੇ ਸਤਿਗੁਰੂ ਜੀ ਬਖਸ਼ਿਸ਼ ਦੇ ਘਰ ਆਏ ਅਤੇ ਕਿਹਾ ’’ਭਾਵੇਂ ਉਮਰ ਨਿੱਕੀ ਹੈ, ਪਰ ਸੂਝ ਸਮਝ ਪੱਖੋਂ ਤੂੰ ਬੂੜਾ ਨਹੀਂ ਸਗੋਂ ਬੁੜ੍ਹਾ ਭਾਵ ਬੁੱਢਾ ਹੈ।’’ ਉਸ ਦਿਨ ਤੋਂ ਉਨ੍ਹਾਂ ਦਾ ਨਾਮ ਬੁੱਢਾ ਹੋ ਗਿਆ ਅਤੇ ਗੁਰੂ ਨਾਨਕ ਦੇਵ ਜੀ ਦਾ ਸਿੱਖ ਹੋ ਕੇ ਸ਼ਰਧਾ ਤੇ ਪਿਆਰ ਨਾਲ ਸੇਵਾ ਸਿਮਰਨ ’ਚ ਜੁੱਟ ਗਏ । ਅਣਥੱਕ ਸੇਵਾ ਸਿਮਰਨ ਅਤੇ ਸਮਰਪਣ ਨਾਲ ਗੁਰੂਘਰ ’ਚ ਉੱਚਾ ਮੁਕਾਮ ਪਾਇਆ। ਕਰਤਾਰਪੁਰ ਰਹਿੰਦਿਆਂ ਸਤਿਗੁਰਾਂ ਤੋਂ ਪ੍ਰਾਪਤ ਗੁਰਮਤਿ ਗਿਆਨ ਨੂੰ ਹੋਰ ਸਿੱਖਾਂ ਵਿਚ ਖੁੱਲ੍ਹੇ ਦਿਲ ਨਾਲ ਵੰਡਿਆ। ਇਸੇ ਦੌਰਾਨ ਉਸ ਦਾ ਵਿਆਹ ਪਿੰਡ ਅਚੱਲ (ਵਟਾਲੇ) ਦੇ ਜ਼ਿਮੀਂਦਾਰ ਸਮਰਾਹ ਗੋਤ ਦੀ ਪੁੱਤਰੀ ਮਾਤਾ ਮਿਰੋਆ ਨਾਲ ਹੋਇਆ। ਉਨ੍ਹਾਂ ਦੇ ਗ੍ਰਹਿ ਚਾਰ ਪੁੱਤਰਾਂ ਨੇ ਜਨਮ ਲਿਆ।


ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਸ੍ਰੀ ਗੁਰੂ ਅੰਗਦ ਦੇਵ ਜੀ ਸਤਿਗੁਰਾਂ ਦੇ ਵਿਛੋੜੇ ਦੀ ਸਲ ’ਚ ਖਡੂਰ ਸਾਹਿਬ ਵਿਖੇ ਮਾਈ ਸਭਰਾਈ ਦੇ ਘਰ ਇਕ ਬੰਦ ਕਮਰੇ ਵਿਚ ਸਮਾਧੀ ਲਾ ਕੇ ਬੈਠ ਗਏ ਸਨ ਤਾਂ ਬਾਬਾ ਬੁੱਢਾ ਜੀ ਨੇ ਹੀ ਸਤਿਗੁਰਾਂ ਨੂੰ ਲੱਭ ਕੇ ਸੰਗਤਾਂ ਨੂੰ ਦਰਸ਼ਨ ਕਰਾਏ। ਇਸੇ ਤਰਾਂ ਇਕ ਵਕਤ ਆਇਆ ਜਦ ਸ੍ਰੀ ਗੁਰੂ ਅਮਰਦਾਸ ਜੀ ਕੁਝ ਉਪਰਾਮ ਹੋ ਕੇ ਬਾਸਰਕੇ ਇਕ ਕੋਠੇ ਵਿਚ ਬੂਹਾ ਬੰਦ ਕਰ ਕੇ ਆਣ ਬਿਰਾਜੇ ਅਤੇ ਬਾਹਰ ਲਿਖ ਦਿੱਤਾ ਕਿ “ਜੋ ਕੋਈ ਇਹ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕਰੇਗਾ ਉਹ ਮੇਰਾ ਸਿੱਖ ਨਹੀਂ ਹੋਵੇਗਾ” ਤਾਂ ਬਾਬਾ ਬੁੱਢਾ ਜੀ ਨੇ ਹੀ ਹੁਕਮ ਅਦੂਲੀ ਤੋਂ ਬਚਦੇ ਹੋਏ ਪਿੱਛੋਂ ਸੰਨ੍ਹ ਲਾ ਕੇ ਗੁਰੂ ਸਾਹਿਬ ਦੇ ਸੰਗਤ ਨੂੰ ਦਰਸ਼ਨ ਕਰਾਏ। ਖਡੂਰ ਸਾਹਿਬ ਵਿਖੇ ਗੁਰਬਾਣੀ ਅਰਥ ਪੜਾਉਣ ਅਤੇ ਤੀਜੇ ਪਾਤਿਸ਼ਾਹ ਜੀ ਵੱਲੋਂ ਗੋਇੰਦਵਾਲ ਸ਼ਹਿਰ ਵਸਾਉਂਦਿਆਂ ਇੱਥੇ ਊਚ-ਨੀਚ, ਛੂਤ-ਛਾਤ ਦੇ ਵਿਰੁੱਧ ਇਕ ਸਾਂਝੀ ਬਾਉਲੀ ਦੇ ਨਿਰਮਾਣ ਦੀ ਸੌਂਪੀ ਗਈ ਸਾਰੀ ਜ਼ਿੰਮੇਵਾਰੀ ਬਾਬਾ ਬੁੱਢਾ ਜੀ ਨੇ ਖ਼ੂਬ ਨਿਭਾਈ । 1627 ਬਿ: ਨੂੰ ਜਦ ਗੁਰੂ ਅਮਰਦਾਸ ਜੀ ਅੰਮ੍ਰਿਤਸਰ ਸ਼ਹਿਰ ਦੀ ਨੀਂਹ ਰੱਖਣ ਲਈ ਮੋਹੜੀ ਗੱਡਣ ਜਾ ਰਹੇ ਸਨ, ਉਸ ਵਕਤ ਬਾਬਾ ਬੁੱਢਾ ਜੀ ਵੀ ਉਨ੍ਹਾਂ ਦੇ ਨਾਲ ਸਨ। ਗੁਰੂ ਸਾਹਿਬ ਦੇ ਆਦੇਸ਼ ਅਤੇ ਬਾਬਾ ਬੁੱਢਾ ਜੀ ਦੀ ਸਲਾਹ ਨਾਲ ਹੀ (ਗੁਰੂ) ਰਾਮਦਾਸ ਜੀ ਵੱਲੋਂ ਇੱਥੇ ਸ਼ਹਿਰ ਦੀ ਉਸਾਰੀ ਅਤੇ ਸਰੋਵਰਾਂ ਦਾ ਨਿਰਮਾਣ ਸਮੇਤ ਬਹੁਤ ਸਾਰੇ ਕਾਰਜ ਸੰਪੂਰਨ ਕੀਤੇ ਗਏ। ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਅੰਮ੍ਰਿਤ ਸਰੋਵਰ ਦੀ ਮੁੜ ਕਾਰਸੇਵਾ ਸ਼ੁਰੂ ਹੋਈ ਤਾਂ ਬਾਬਾ ਬੁੱਢਾ ਜੀ ਟੋਕਰੀ ਚੁੱਕਣ ਅਤੇ ਬੇਰੀ ਹੇਠ ਬੈਠ ਕੇ ਨਿਗਰਾਨੀ ਕਰਿਆ ਕਰਦੇ ਸਨ। 1 ਮਾਘ 1645 ਬਿ: ਨੂੰ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਤਾਂ ਉਸ ਸਮੇਂ ਅਰਦਾਸ ਬਾਬਾ ਬੁੱਢਾ ਜੀ ਨੇ ਹੀ ਕੀਤੀ ਸੀ । ਇਤਿਹਾਸ ਦੱਸਦਾ ਹੈ ਕਿ ਗੁਰੂ ਅਰਜਨ ਦੇਵ ਜੀ ਕੇ ਮਹਿਲ ਮਾਤਾ ਗੰਗਾ ਜੀ ਦੀ ਇੱਛਾ ਅਨੁਸਾਰ ਬਾਬਾ ਬੁੱਢਾ ਜੀ ਦੇ ਬਲੀ ਯੋਧਾ ਪੁੱਤਰ ਹੋਣ ਦੇ ਵਰਦਾਨ ਨਾਲ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਅਵਤਾਰ ਧਾਰਿਆ। ਬਾਲ ਸ੍ਰੀ ਹਰਿਗੋਬਿੰਦ ਸਾਹਿਬ ਨੂੰ ਸ਼ਸਤਰ ਅਤੇ ਸ਼ਾਸਤਰ ਵਿੱਦਿਆ ਖ਼ੁਦ ਬਾਬਾ ਬੁੱਢਾ ਜੀ ਨੇ ਦਿੱਤੀ। ਗੁਰੂ ਅਰਜਨ ਦੇਵ ਜੀ ਵੱਲੋਂ ਆਦਿ ਗ੍ਰੰਥ ਸਾਹਿਬ ਦੀ ਸੰਪਾਦਨਾ ਵੇਲੇ ਵੀ ਬਾਬਾ ਜੀ ਅਹਿਮ ਯੋਗਦਾਨ ਪਾਉਂਦੇ ਰਹੇ। ਜਦ 1661 ਬਿ: ਭਾਦੋਂ ਸੁਦੀ 1 ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪਹਿਲੀ ਵਾਰ ਸੁਭਾਇਮਾਨ ਕੀਤਾ ਜਾਣਾ ਸੀ ਤਾਂ ਬੀੜ ਸਾਹਿਬ ਬਾਬਾ ਬੁੱਢਾ ਜੀ ਦੇ ਸੀਸ ’ਤੇ ਸੀ ਅਤੇ ਪੰਚਮ ਪਾਤਿਸ਼ਾਹ ਚੌਰ ਕਰ ਰਹੇ ਸਨ। ਗੁਰੂ ਸਾਹਿਬ ਦਾ ਹੁਕਮ ਪਾ ਕੇ ਬੀੜ ਸਾਹਿਬ ਦਾ ਪ੍ਰਕਾਸ਼ ਬਾਬਾ ਬੁੱਢਾ ਜੀ ਨੇ ਖ਼ੁਦ ਕੀਤਾ ਤੇ ਪਹਿਲਾ ਹੁਕਮਨਾਮਾ ” ਸੂਹੀ ਮਹਲਾ 5।। ਸੰਤਾ ਕੇ ਕਾਰਜ ਆਪ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ।।” ਲਿਆ। ਇਸ ਪ੍ਰਕਾਰ ਸ੍ਰੀ ਦਰਬਾਰ ਸਾਹਿਬ ਦੀ ਮਰਯਾਦਾ ਬੰਨੀ ਗਈ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਲਾਹੌਰ ਜਾਂਦੇ ਸਮੇਂ ਗੁਰੂ ਹਰਿਗੋਬਿੰਦ ਸਾਹਿਬ ਨੂੰ ਬਾਬਾ ਬੁੱਢਾ ਜੀ ਦਾ ਸਤਿਕਾਰ ਬਣਾਈ ਰੱਖਣ ਦੀ ਹਦਾਇਤ ਕਰਦੇ ਹਨ। ਪੰਚਮ ਪਾਤਿਸ਼ਾਹ ਦੀ ਸ਼ਹੀਦੀ ਉਪਰੰਤ ਸਿੱਖਾਂ ’ਚ ਵੀਰਤਾ ਦਾ ਸੰਚਾਰ ਕਰਨ ਹਿਤ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ 1663 ਬਿ: ਹਾੜ ਵਦੀ ਪੰਚਮੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਿਰਮਾਣ ਲਈ ਬਾਬਾ ਬੁੱਢਾ ਜੀ ਤੋਂ ਅਰਦਾਸ ਕਰਾਉਣ ਉਪਰੰਤ ਪਹਿਲੀ ਇੱਟ ਬੜੇ ਬਲ ਅਤੇ ਤੇਜ਼ ਵਿਚ ਰੱਖੀ ਗਈ। ਇਸ ਤਖ਼ਤ ਸਾਹਿਬ ਨੂੰ ਰਾਜ ਮਿਸਤਰੀਆਂ ਨੇ ਨਹੀਂ ਸਗੋਂ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਦੁਆਰਾ ਪਵਿੱਤਰ ਕਰ ਕਮਲਾਂ ਨਾਲ ਤਾਮੀਰ ਕਰਾਇਆ ਗਿਆ। ਛੇਵੇਂ ਪਾਤਸ਼ਾਹ ਹਾੜ ਸੁਦੀ ਨੌਵੀਂ ਨੂੰ ਇਸ ਤਖ਼ਤ ’ਤੇ ਸਸ਼ੋਭਿਤ ਹੋਏ ਅਤੇ ਬਾਬਾ ਬੁੱਢਾ ਜੀ ਨੇ ਗੁਰੂ ਸਾਹਿਬ ਨੂੰ ਬਾਦਸ਼ਾਹਾਂ ਵਾਂਗ ਤਖ਼ਤ ਨਸ਼ੀਨੀ ਦਾ ਤਿਲਕ ਲਾਇਆ ਅਤੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਹਿਨਾਈਆਂ। ਗੁਰੂ ਸਾਹਿਬ ਨੇ ਸੰਗਤ ਨੂੰ ਅੱਗੇ ਤੋਂ ਜੰਗੀ ਸਾਜ਼ੋ- ਸਮਾਨ ਅਤੇ ਘੋੜਿਆਂ ਦੀ ਭੇਟਾ ਲਿਆਉਣ ਦਾ ਹੁਕਮ ਦਿੱਤਾ। ਜਦੋਂ ਜਹਾਂਗੀਰ ਨੇ ਚੰਦੂ ਦੀ ਚੁੱਕ ’ਤੇ ਗੁਰੂ ਹਰਿਗੋਬਿੰਦ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਵਿਚ ਕੈਦ ਕਰ ਲਿਆ ਤਾਂ ਬਾਬਾ ਬੁੱਢਾ ਜੀ ਨੇ ਸਤਿਗੁਰਾਂ ਦੀ ਯਾਦ ਵਿਚ ਸ਼ਬਦ ਚੌਕੀ ਦੀ ਰੀਤ ਚਲਾਈ ਅਤੇ ਗਵਾਲੀਅਰ ਵਿਖੇ ਜਾ ਕੇ ਸਤਿਗੁਰਾਂ ਦਾ ਸੁੱਖ-ਸਾਂਦ ਪਤਾ ਕਰਨ ਤੋਂ ਇਲਾਵਾ ਸਿੱਖਾਂ ਦਾ ਮਨੋਬਲ ਕਾਇਮ ਰੱਖਣ ’ਚ ਬਾਬਾ ਬੁੱਢਾ ਜੀ ਨੇ ਅਹਿਮ ਰੋਲ ਅਦਾ ਕੀਤਾ। ਅੰਤ ਸਮਾਂ ਨੇੜੇ ਦੇਖ ਬਾਬਾ ਬੁੱਢਾ ਜੀ ਦੀ ਇੱਛਾ ਅਨੁਸਾਰ ਬਾਬਾ ਜੀ ਦੇ ਸਰੀਰ ਤਿਆਗਣ ਤੋਂ ਪਹਿਲਾਂ ਰਮਦਾਸ ਨਗਰ ਵਿਖੇ ਸਤਿਗੁਰਾਂ ਨੇ ਬਾਬਾ ਬੁੱਢਾ ਜੀ ਨੂੰ ਦਰਸ਼ਨ ਦਿੱਤੇ। ਆਪਣੇ ਛੋਟਾ ਪੁੱਤਰ ਭਾਈ ਭਾਨਾ ਜੀ ਦੀ ਬਾਂਹ ਗੁਰੂ ਸਾਹਿਬ ਨੂੰ ਫੜਾਈ। ਅੰਤ 14 ਮੱਘਰ, ਮੱਘਰ ਸੁਦੀ 4 ਸੰਮਤ 1688 ਬਿ: ਨੂੰ 125 ਸਾਲ ਦੀ ਉਮਰ ਭੋਗਦਿਆਂ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਹੱਥਾਂ ’ਚ ਪੰਜ ਭੌਤਿਕ ਸਰੀਰ ਤਿਆਗ ਕੇ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਗੁਰੂ ਜੋਤਿ ਵਿਚ ਅਭੇਦ ਹੋ ਗਏ। ਗੁਰੂ ਘਰ ਦੇ ਅਨਿਨ ਸੇਵਕ, ਪ੍ਰਚਾਰਕ, ਪਰਉਪਕਾਰੀ, ਮਹਾਨ ਉਸਰੱਈਏ, ਦੂਰ-ਅੰਦੇਸ਼, ਸ਼ਸਤਰ ਵਿੱਦਿਆ ਦੇ ਮਾਹਿਰ ਅਤੇ ਵਿਦਵਾਨ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੀ ਪਾਵਨ ਦੇਹੀ ਦਾ ਸਸਕਾਰ ਸਤਿਗੁਰਾਂ ਦੀ ਨਿਗਰਾਨੀ ’ਚ ਸਤਿਕਾਰ ਸਹਿਤ ਕੀਤਾ ਗਿਆ। ਗੁਰਬਾਣੀ ’ਚ ਜਿਸ ਪੂਰਨ ਮਨੁੱਖ, ਬ੍ਰਹਮ ਗਿਆਨੀ, ਗੁਰਮੁਖ ਜਾਂ ਸੰਤ ਆਦਿ ਸਰਵ-ਗੁਣ ਵਿਦਮਾਨ ਇਸ ਜੀਉੜੇ ਦਾ ਨਾਂ ਸਿੱਖ ਇਤਿਹਾਸ ਵਿਚ ਹਮੇਸ਼ਾਂ ਚਾਨਣ-ਮੁਨਾਰੇ ਦਾ ਕੰਮ ਕਰਦਾ ਰਹੇਗਾ।

ਪ੍ਰੋ: ਸਰਚਾਂਦ ਸਿੰਘ ਖਿਆਲਾ

23 अक्टूबर जन्मदिन विशेष –
सभी गुणों से युक्त पूरन ब्रह्मज्ञानी बाबा बुद्धा जी ।

पूरन ब्रह्मज्ञानी बाबा बुद्धा जी गुरु घर से वरोसाए हुए एक ऐसे सर्वांगीण गुरु सिख थे, जिनकी आंखों के सामने गुरु इतिहास का लगभग आधा हिस्सा बीता। गुरु नानक साहिब सहित पहले आठ पातशाहीओ के दर्शन, अपने हाथों से पांच गुरु साहिबान को गुरता गद्दी का तिलक देंने एव श्री हरमंदिर साहिब में श्री गुरु ग्रंथ के पहले प्रकाश के समय पहले प्रमुख ग्रंथी होने के उच्च पद और सम्मान हासिल किया। सभी गुरु साहिबान बाबा बुद्धा जी का बहुत आदर करते थे। कहा जाता है कि बाबा बुद्धा जी के सम्मान में स्वयं पंचम पतीशाह कई बार खड़े होते थे। बाबा बुद्धा जी ने अनेक संकटों के समय में अपनी दूरदर्शिता और कुशाग्र बुद्धि से सिक्खों का मार्गदर्शन किया और सभी को एक ही झंडे के नीचे किया। बाबा बुद्धा जी एक सफल प्रशासक, एक महान जीवन और प्रभावशाली व्यक्तित्व के साथ एक आदर्श गुरसिख थे।
बाबा बुद्धा जी का जन्म संमत 1563 बिकर्मी, 7 कटक (आज के अनुसार 23 अक्टूबर) को भाई सुघा जी रंधावा के घर माता गौरं जी के गर्भ से ग्राम कठूनांगल जिला अमृतसर में हुआ था। माता-पिता ने उसका नाम बूरा रखा। 12 साल की उम्र में उनकी मुलाकात गुरु नानक देव जी से मवेशी चराने के दौरान हुई थी। गुरु साहिब को साधु जानकर, उन्होंने दूध लिया और मिलने चला गया, और सतगुरु से बिबेक वैराग के बारे में बात की। बूढ़े के विचार सुनकर सतगुरु बख्शीश के घर आए और कहा, “यद्यपि आप युवा हैं, लेकिन ज्ञान के मामले में, आप एक युवा नहीं बल्कि एक बूढ़े व्यक्ति हैं।” उसी दिन से उनका नाम बूढ़ा हो गया और गुरु नानक देव जी सिख बनने के बाद वे भक्ति और प्रेम के साथ सेवा ध्यान में मगन हो गए। उन्होंने अथक सेवा ध्यान और समर्पण के साथ गुरुघर में एक उच्च स्थान प्राप्त किया। करतारपुर में रहते हुए सतगुरु से प्राप्त ज्ञान को अन्य सिखों के बीच खुले दिल से साझा किया। इस बीच, उन्होंने गांव अचल (वाटेले) के जमींदार समरा गोथ की बेटी माता मिरोआ से शादी कर ली। उनके चार पुत्र उत्पन्न हुए।


श्री गुरु नानक देव जी के जोति जोत समाने के बाद श्री गुरु अंगद देव जी को सतगुर के विदाई से उपराम हो कर खडूर साहिब स्थित माई सबराई के घर में बंद कमरे में बैठ गए , तब बाबा बुद्धा जी ने सतगुर जी की तलाश की और संगत को दर्शन कराये। इसी तरह एक समय ऐसा भी आया जब श्री गुरु अमरदास जी ने कुछ प्रयास के बाद एक खलिहान में दरवाजा बंद कर दिया और बाहर लिखा कि “जो कोई भी इस दरवाजे को खोलने की कोशिश करेगा वह मेरा सिख नहीं होगा” तो बाबा बुद्धा जी हुकुम अदुली से बचकर और गुरु साहिब की संगत को दर्शन दिलाया। खडूर साहिब में गुरबानी अर्थ सिखाने और तीसरे पतीशाह जी द्वारा गोइंदवाल शहर की स्थापना करते हुए बाबा बुद्धा जी ने यहाँ ऊँचे-नीचे, अछूत के खिलाफ एक आम बावली बनाने की सारी जिम्मेदारी पूरी की। 1627 ईसा पूर्व में जब गुरु अमरदास जी अमृतसर शहर की आधारशिला रखने जा रहे थे तो बाबा बुद्धा जी भी उनके साथ थे। गुरु साहिब के आदेश और बाबा बुद्धा जी की सलाह से (गुरु) रामदास जी ने शहर के निर्माण और जलाशयों के निर्माण सहित कई काम पूरे किए। पंचम श्री गुरु अर्जन देव जी के समय जब अमृत सरोवर पुन: प्रारंभ हुआ तब बाबा बुद्धा जी टोकरी लेकर सेवा करते और बेरी के नीचे बैठकर देखरेख करते थे। 1 माघ 1645 को गुरु अर्जन देव जी ने श्री हरमंदिर साहिब की नींव रखी, उस समय बाबा बुद्धा जी ने अरदास की थी। इतिहास बताता है कि गुरु अर्जन देव जी की महल माता गंगा जी की इच्छा के अनुसार एक बलिदानी योद्धा के रूप में पुत्र होने का वरदान बाबा बुद्धा जी से प्राप्त किया, और श्री गुरु हरगोबिंद साहिब ने अवतार धारण किया।
बालक श्री हरगोबिंद साहिब को स्वयं बाबा बुद्धा जी ने शस्त्र और शास्त्र की शिक्षा दी थी। गुरु अर्जन देव जी द्वारा आदि ग्रंथ साहिब के संपादन के दौरान भी बाबा जी का महत्वपूर्ण योगदान रहा। जब पहली बार श्री हरिमंदर साहिब में भादों सुदी 1, 1661 पर श्री गुरु ग्रंथ साहिब का प्रकाश किया जाना था, बाबा बुद्धा जी ने स्वयं गुरु साहिब को सीस पर उठाया । प्रकाश किया और पहला हुकमनामा लिया, इस तरह श्री दरबार साहिब के मर्यादा नियम बने। सतगुरु श्री गुरु अर्जन देव जी ने लाहौर जाते समय गुरु हरगोबिंद साहिब को बाबा बुद्धा जी के प्रति सम्मान बनाए रखने का निर्देश दिया। पंचम पतीशाह की शहादत के बाद, श्री गुरु हरगोबिंद साहिब जी दुआरा सिखों को वीरता प्रदान करने के हित में, 1663 बी: हार वादी पंचमी को, श्री अकाल तख्त साहिब के निर्माण के लिए बाबा बुद्ध जी से प्रार्थना कराने के बाद, पहली ईंट बड़ी ताकत और गति के साथ रखा गया था। इस तख्त साहिब को राजमिस्त्री ने नहीं बल्कि बाबा बुद्ध जी और भाई गुरदास जी ने प्रतिष्ठित किया था और कमल से इस को मुकमल किया । छठे पटशाह को हार सुदी 9 तारीख को इस सिंहासन पर विराजित किया गया था और बाबा बुद्धा जी ने गुरु साहिब को बादशाह की तरह सिंहासन में विराजमान किया और उन्हें मिरी पिरी की दो तलवारें पहनाईं। गुरु साहिब ने संगत को युद्ध उपकरण और घोड़ों की लाने का आदेश दिया। जब जहांगीर ने चंदू के कहने पर गुरु हरगोबिंद जी को ग्वालियर के किले में कैद कर लिया तो बाबा बुद्धा जी ने सतगुर की याद में शबद चौकी की रस्म शुरू की । इसके अलावा सतगुरों की सलामती की जांचने के लिए ग्वालियर जाते आते गए। सिखों के मनोबल बनाए रखने में बाबा बुद्ध जी ने अहम भूमिका निभाई। अंत समय को निकट देखकर, बाबा बुद्धा जी की इच्छा के अनुसार, बाबा जी के शरीर को छोड़ने से पहले, सतगुरों ने रामदास नगर में बाबा बुद्धा जी को दर्शन दिए। उसका छोटा बीटा भाई भाना जी की भुजा गुरु साहिब को थमा दी। अंत में 14वें मगहर, मगहर सुदी चतुर्थ सम्मत 1688 ई. को 125 वर्ष की आयु में गुरु हरगोबिंद साहिब जी के हाथों में अपने पांच भौतिक शरीरों को त्याग कर ब्रह्म ज्ञानी बाबा बुद्ध जी गुरु ज्योति में विलीन हो गए। गुरु घर के अथक सेवक, उपदेशक, परोपकारी, महान निर्माता, दूरदर्शी, शस्त्र के विशेषज्ञ और विद्वान ब्रह्म ज्ञानी बाबा बुद्ध जी के पवित्र शरीर का अंतिम संस्कार सत्गुरु की देखरेख में सम्मान के साथ किया गया। गुरबानी में जिस व्यक्ति को पूर्ण मानव माना जाता है, दिव्य प्रतिभा है, गुरुमुख या संत है, बाबा बुद्धा जी मे वह सभी गुण थे, बाबा बुद्धा जी का जीवन हमेशा सिख इतिहास में प्रकाश की किरण के रूप में काम करेंगे।

प्रोफेसर सरचंद सिंह ख्याला

advertise with kesari virasat

Leave a Reply