ਅੰਮ੍ਰਿਤਸਰ 21 ਅਕਤੂਬਰ (ਕੇਸਰੀ ਨਿਊਜ਼ ਨੈੱਟਵਰਕ)- ਭਾਰਤੀ ਜਨਤਾ ਪਾਰਟੀ ਦੇ ਸਿੱਖ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨਾਲ ਮੁਲਾਕਾਤ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਿਸਾਨ ਹਿਤੈਸ਼ੀ ਅਤੇ ਸਿੱਖ ਭਾਈਚਾਰੇ ਲਈ ਕੀਤੇ ਜਾ ਰਹੇ ਕੰਮਾਂ ਅਤੇ ਫ਼ੈਸਲਿਆਂ ਤੋਂ ਉਨ੍ਹਾਂ ਨੂੰ ਜਾਣੂ ਕਰਾਇਆ ਹੈ।
ਪ੍ਰੋ: ਸਰਚਾਂਦ ਸਿੰਘ ਨੇ ਗੁਰਦੁਆਰਾ ਮਲ ਅਖਾੜਾ ਪਾਤਸ਼ਾਹੀ ਛੇਵੀਂ ਛਾਉਣੀ ਬੁਰਜ ਅਕਾਲੀ ਫੂਲਾ ਸਿੰਘ ਵਿਖੇ ਜਥੇਦਾਰ ਬਲਬੀਰ ਸਿੰਘ ਨਾਲ ਪੰਥਕ ਵਿਚਾਰਾਂ ਕੀਤੀਆਂ ਅਤੇ ਦਲ ਪੰਥ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਦਲ ਪੰਥ ਦੇ ਜਥੇਦਾਰ ਨਵਾਬ ਕਪੂਰ ਸਿੰਘ ਅਤੇ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਜੋ ਤੇਗ਼ਾਂ ਮਾਰੀਆਂ, ਉਹ ਕੌਮ ਦੀ ਸਿਮ੍ਰਿਤੀਆਂ ਦਾ ਹਿੱਸਾ ਹਨ। ਦਲ ਪੰਥ ਦੇ ਮੁਖੀ ਜਥੇਦਾਰ ਅਕਾਲੀ ਫੂਲਾ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹੁੰਦਿਆਂ ਜੋ ਭੂਮਿਕਾ ਅਦਾ ਕੀਤੀ ਉਹ ਅੱਜ ਵੀ ਪੰਥਕ ਫ਼ੈਸਲਿਆਂ ਲਈ ਵਿਰਾਸਤੀ ਮਾਪਦੰਡ ਅਤੇ ਪ੍ਰੇਰਨਾ ਸਰੋਤ ਹਨ। ਇਸ ਮੌਕੇ ਦਲ ਪੰਥ ਦੇ ਮੁਖੀ ਵੱਲੋਂ ਉਨ੍ਹਾਂ ਨੂੰ ਸਿਰੋਪਾਉ ਦੀ ਬਖਸ਼ਿਸ਼ ਕੀਤੀ ਗਈ ।
ਇਸ ਮੌਕੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰੋ: ਸਰਚਾਂਦ ਸਿੰਘ ਨੇ ਕਿਹਾ ਕਿ ਅਕਾਲੀ ਫੂਲਾ ਸਿੰਘ ਜੀ ਦੀ ਕੁਝ ਮਹੀਨਿਆਂ ਬਾਅਦ ਆ ਰਹੀ 200 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਦੇਸ਼ ਵਿਦੇਸ਼ ’ਚ ਵੱਡੇ ਪੱਧਰ ’ਤੇ ਮਨਾਉਣ ਅਤੇ ਸਹਿਯੋਗ ਲਈ ਕੇਂਦਰ ਸਰਕਾਰ ਨੂੰ ਕਿਹਾ ਜਾਵੇਗਾ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਨੇ ਦੀਵਾਲੀ ਮੌਕੇ ’ਤੇ ਕਿਸਾਨਾਂ ਲਈ ਪੀ. ਐੱਮ. ਕਿਸਾਨ ਯੋਜਨਾ ਤਹਿਤ 16 ਹਜ਼ਾਰ ਕਰੋੜ ਰੁਪਏ ਦੀ 12ਵੀਂ ਕਿਸ਼ਤ ਜਾਰੀ ਕਰਦਿਆਂ ਅਤੇ ਹਾੜੀ ਦੀਆਂ 6 ਅਹਿਮ ਫ਼ਸਲਾਂ ’ਤੇ ਘੱਟੋ-ਘੱਟ ਸਮਰਥਨ ਮੁੱਲ ‘ਚ 9 ਫੀਸਦੀ ਤੱਕ ਦਾ ਭਾਰੀ ਵਾਧਾ ਕਰਦਿਆਂ ਕਿਸਾਨ ਹਿਤੈਸ਼ੀ ਹੋਣ ਦਾ ਸਬੂਤ ਦਿੱਤਾ ਅਤੇ ਕਿਸਾਨਾਂ ਨੂੰ ਦੋਹਰੀ ਸੌਗਾਤ ਦਿਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਦੀ ਆਮਦਨ ਵਧਾਉਣ ਦੇ ਮਕਸਦ ਨਾਲ ਕਣਕ ’ਤੇ 110 ਰੁਪਏ ਪ੍ਰਤੀ ਕੁਇੰਟਲ, ਜੌਂ ’ਤੇ 100 ਰੁਪਏ, ਛੋਲਿਆਂ ’ਤੇ 105 ਰੁਪਏ, ਮਸਰ ’ਤੇ 500, ਸਰ੍ਹੋਂ ਲਈ 400 ਅਤੇ ਸੂਰਜਮੁਖੀ ਲਈ 209 ਰੁਪਏ ਪ੍ਰਤੀ ਕੁਇੰਟਲ ਦਾ ਭਾਰੀ ਵਾਧਾ ਸ਼ਾਮਿਲ ਹੈ।
ਉਨ੍ਹਾਂ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਖੇਤੀ ਖੇਤਰ ’ਚ ਇਕ ਨਵੀਂ ਯੋਜਨਾ ‘ਇਕ ਰਾਸ਼ਟਰ ਇਕ ਖਾਦ’ ਦੀ ਵੀ ਸ਼ੁਰੂਆਤ ਕੀਤੀ ਜਿਸ ਤਹਿਤ ਕੰਪਨੀਆਂ ਨੂੰ ਸਬਸਿਡੀ ਵਾਲੀਆਂ ਸਾਰੀਆਂ ਖਾਦਾਂ ਇਕ ਸਿੰਗਲ ਬਰਾਂਡ ‘ਭਾਰਤ’ ਦੇ ਨਾਂਅ ‘ਤੇ ਦੇਣੀਆਂ ਲਾਜ਼ਮੀ ਹੋਣਗੀਆਂ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ 600 ਹੋਰ ਸਮਰਿੱਧੀ ਕੇਂਦਰ ਖੋਲ੍ਹਦਿਆਂ ਕਿਸਾਨਾਂ ਨੂੰ ਬੀਜਾਂ, ਮਿੱਟੀ ਦੀਆਂ ਪਰਖ ਕਰਨ ਦੀਆਂ ਸੁਵਿਧਾਵਾਂ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਉਣ ਦੇ ਅਹਿਮ ਫ਼ੈਸਲੇ ’ਤੇ ਅਮਲ ਕੀਤਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਦੇਸ਼ ਦਾ ਭਵਿੱਖ ਸਨਅਤੀਕਰਨ ਨਾਲ ਬੱਝਾ ਹੋਇਆ ਹੈ, ਪਰ ਨਰਿੰਦਰ ਮੋਦੀ ਦੀ ਸਰਕਾਰ ਖੇਤੀ ਖੇਤਰ ਦੇ ਵਿਕਾਸ ਪ੍ਰਤੀ ਪ੍ਰਤੀਬੱਧ ਹੈ ਅਤੇ ਖੇਤੀ ਸੰਬੰਧੀ ਨੀਤੀਆਂ ਵਿਚ ਕਿਸਾਨੀ ਨਜ਼ਰੀਏ ਨਾਲ ਵੱਡੀਆਂ ਤਬਦੀਲੀਆਂ ਲਿਆਉਣ ਦੀ ਲੋੜ ਪ੍ਰਤੀ ਸੁਚੇਤ ਹੈ। ਭਾਰਤ ਵਿਚ ਖੇਤੀ ਖੇਤਰ ਲੰਮੇ ਸਮੇਂ ਤੋਂ ਲੋਕਾਂ ਦੇ ਰੁਜ਼ਗਾਰ ਦਾ ਸਾਧਨ ਬਣਿਆ ਆ ਰਿਹਾ ਹੈ। ਜਿਸ ਨੇ ਅੱਗੇ ਵੀ ਨਿਰੰਤਰ ਜਾਰੀ ਰਹਿਣਾ ਹੈ।
भारतीय जनता पार्टी के सिख नेता प्रो. सरचंद सिंह ख्याला ने शिरोमणि पंथ अकाली बुद्धा दल के प्रमुख जत्थेदार बाबा बलबीर सिंह अकाली 96 करोडी से मुलाकात की और प्रधानमंत्री नरेंद्र मोदी द्वारा किसानों और सिख समुदाय के कल्याण के लिए किए जा रहे कार्यों से अवगत कराया है।
प्रो. सरचंद सिंह ने स्थानक गुरुद्वारा मल अखाड़ा पटशाही छठी छावनी बुर्ज अकाली फूला सिंह में जत्थेदार बलबीर सिंह के साथ पंथक चर्चा की और दल पंथ द्वारा प्रदान की गई सेवाओं की सराहना की। उन्होंने कहा कि दल पंथ के जत्थेदार नवाब कपूर सिंह और जत्थेदार जस्सा सिंह अहलूवालिया ने जो पंथ के लिए किया वह सिख सिमृति का हिस्सा हैं. उन्होंने कहा कि श्री अकाल तख्त साहिब के जत्थेदार के रूप में दल पंथ प्रमुख जत्थेदार अकाली फूला सिंह द्वारा निभाई गई भूमिका अभी भी एक विरासत मानक है और पंथ के फैसलों के लिए आज भी प्रेरणा स्रोत है। इस अवसर पर दल पंथ के मुखिया ने उन्हें सिरोपाऊ से सन्मान्त किया। इस अवसर पर चुनींदा पत्रकारों से बात करते हुए प्रो. सरचंद सिंह ने कहा कि अकाली फूला सिंह जी की 200 वर्ष शहादत शताब्दी, जो चंद माह बाद आ रही है, को देश और विदेश में उतसाह के साथ मनाने के लिए एवं उत्सव में व्यापक स्तर पर सहयोग के लिए केन्द्र सरकार से कहा जायेगा।
उन्होंने कहा कि दिवाली के मौके पर नरेंद्र मोदी पी. एम. किसान योजना के तहत 16 हजार करोड़ रुपये की 12वीं किस्त जारी कर और महत्वपूर्ण फसलों के न्यूनतम समर्थन मूल्य में 9 प्रतिशत तक भारी बढ़ोतरी कर किसानों को दोहरा उपहार देकर यह साबित कर दिया है कि यह किसान का हितैषी है. उन्होंने कहा कि केंद्र सरकार ने किसानों की आय बढ़ाने के मकसद से गेहूं पर 110 रुपये, जौ पर 100 रुपये, चना पर 105 रुपये, सरसों पर 500 रुपये, सरसों पर 400 रुपये और सूरजमुखी पर 209 रुपये प्रति क्विंटल की भारी वृद्धि शामिल है। उन्होंने आगे कहा कि प्रधानमंत्री मोदी ने कृषि क्षेत्र में एक नई योजना ‘वन नेशन वन फर्टिलाइजर’ की भी शुरुआत की, जिसके तहत कंपनियों को एक ही ब्रांड नाम ‘भारत’ के तहत सभी सब्सिडी वाले उर्वरकों को बेचने की आवश्यकता होगी।
इसके अलावा, प्रधानमंत्री ने 600 और समृद्धि केंद्र खोलकर किसानों को बीज, मिट्टी परीक्षण सुविधाएं और अन्य सुविधाएं उपलब्ध कराने के महत्वपूर्ण निर्णय को लागू किया है। उन्होंने कहा कि किसी भी देश का भविष्य औद्योगीकरण से जुड़ा होता है, लेकिन नरेंद्र मोदी की सरकार कृषि क्षेत्र के विकास के लिए प्रतिबद्ध है और किसान की दृष्टि से कृषि नीतियों में बड़े बदलाव लाने की जरूरत से वाकिफ है. भारत में कृषि क्षेत्र लंबे समय से लोगों के लिए रोजगार का स्रोत रहा है, जिसे लगातार जारी रखना है।