ਅੰਮ੍ਰਿਤਸਰ , 20 ਅਕਤੂਬਰ (ਕੇਸਰੀ ਨਿਊਜ਼ ਨੈੱਟਵਰਗਕ)- ਉੱਘੇ ਸਿੱਖ ਵਿਦਵਾਨ ਅਤੇ ਭਾਜਪਾ ਆਗੂ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਮਰਹੂਮ ਸ਼ਾਇਰ ਹਰਨੇਕ ਸਿੰਘ ਗਿੱਲ ਦੀਆਂ ਸਾਹਿਤਕ ਰਚਨਾਵਾਂ ਨੂੰ ਕਿਤਾਬੀ ਰੂਪ ’ਚ ਸਾਂਭਿਆ ਜਾਣਾ ਹੀ ਉਸ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ਕਿਉਂਕਿ ਉਸ ਨੇ ਪੰਜਾਬੀ ਸਾਹਿਤ ਜਗਤ ਨੂੰ ਬਹੁਤ ਸਾਰੀਆਂ ਅਜਿਹੀਆਂ ਰਚਨਾਵਾਂ ਦਿੱਤੀਆਂ ਹਨ ਜੋ ਪੰਜਾਬੀ ਸਾਹਿਤ ਲਈ ਇਕ ਮੀਲ ਪੱਥਰ ਦੀ ਤਰ੍ਹਾਂ ਕੰਮ ਕਰਨਗੀਆਂ ।
ਸ਼ਰਧਾਂਜਲੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਪ੍ਰੋ. ਸਰਚਾਂਦ ਸਿੰਘ ਨੇ ਦੱਸਿਆ ਕਿ ਹਰਨੇਕ ਗਿੱਲ ਦੀਆਂ ਬਹੁਤ ਸਾਰੀਆਂ ਲਾਜਵਾਬ ਕਵਿਤਾਵਾਂ ਹਨ, ਜਿਨ੍ਹਾਂ ’ਚ ਕੁੱਝ ਪ੍ਰਕਾਸ਼ਿਤ ਹੋਈਆਂ ਹਨ ਅਤੇ ਬਹੁਤ ਸਾਰੀਆਂ ਅਜੇ ਅਪ੍ਰਕਾਸ਼ਿਤ ਪਈਆਂ ਹਨ ਜੋ ਪੰਜਾਬੀ ਦੇ ਪਾਠਕਾਂ ਤੱਕ ਪੁੱਜਣੀਆਂ ਚਾਹੀਦੀਆਂ ਹਨ ।ਹਰਨੇਕ ਗਿੱਲ ਦੀਆਂ ਰਚਨਾਵਾਂ ਨੂੰ ਕਿਤਾਬੀ ਰੂਪ ਦੇਣ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਪਰਵੀਨ ਪੁਰੀ ਦੀ ਜ਼ਿੰਮੇਵਾਰੀ ਲਾਈ ਗਈ । ਉਨ੍ਹਾਂ ਕਿਹਾ ਉਹ ਉਸ ਦੀਆਂ ਸਾਰੀਆਂ ਸਾਹਿਤਕ ਰਚਨਾਵਾਂ ਇਕੱਠੀਆਂ ਕਰਦਿਆਂ ਉਸ ਦੀ ਸੰਪਾਦਨਾ ਕਰਨਗੇ । ਇਸ ਬਾਰੇ ਪਰਿਵਾਰ ਅਤੇ ਸਾਂਝੇ ਦੋਸਤਾਂ ਵੱਲੋਂ ਸਹਿਮਤੀ ਦਿੱਤੀ ਗਈ ਹੈ । ਸ਼ਾਇਰ ਹਰਨੇਕ ਸਿੰਘ ਗਿੱਲ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਹਾਜ਼ਰ ਸੰਗਤਾਂ ਦਾ ਸ਼ਰਧਾਂਜਲੀ ਸਮਾਰੋਹ ਵਿਚ ਸ਼ਾਮਲ ਹੋਣ ਲਈ ਪਰਿਵਾਰ ਵੱਲੋਂ ਧੰਨਵਾਦ ਕਰਨ ਦੇ ਨਾਲ-ਨਾਲ ਪ੍ਰੋਫ਼ੈਸਰ ਸਰਚਾਂਦ ਸਿੰਘ ਨੇ ਹਰਨੇਕ ਦੇ ਜੀਵਨ ਤੇ ਚਾਨਣਾ ਪਾਉਂਦੀਆਂ ਉਸ ਦੀਆਂ ਸਾਹਿਤਕ ਰਚਨਾਵਾਂ ਤੋਂ ਇਲਾਵਾ ਹੋਰ ਸਮਾਜਿਕ ,ਧਾਰਮਿਕ , ਸਿੱਖਿਆ ਦੇ ਖੇਤਰ , ਸਭਿਆਚਾਰਕ ਗਤੀਵਿਧੀਆਂ ਵਿੱਚ ਨਿਭਾਏ ਜਾਂਦੇ ਰੋਲ ਦੀ ਗੱਲ ਕਰਦਿਆਂ ਦੱਸਿਆ ਇਸ ਤੋਂ ਪਤਾ ਲੱਗਦਾ ਹੈ ਕਿ ਉਹ ਅਸਲ ਵਿੱਚੋਂ ਦਿਲੋਂ ਕਿਸ ਤਰ੍ਹਾਂ ਦਾ ਇਨਸਾਨ ਸੀ । ਉਹ ਪਖੰਡਵਾਦ ਦੇ ਵਿਰੁੱਧ ਸੀ ਅਤੇ ਵਿਖਾਵੇਬਾਜੀ ਵਿੱਚ ਯਕੀਨ ਨਹੀਂ ਸੀ ਰੱਖਦਾ । ਉਸ ਨੇ ਬਹੁਤ ਸਾਰੇ ਲੋੜਵੰਦ ਲੋਕਾਂ ਦੀ ਮਦਦ ਚੁੱਪਚਾਪ ਹੀ ਕੀਤੀ । ਉਸ ਨੂੰ ਵਾਹ ਵਾਹ ਦੀ ਕੋਈ ਲੋਚਾ ਨਹੀਂ ਸੀ, ਇਸੇ ਕਰਕੇ ਹੀ ਆਪਣੀਆਂ ਰਚਨਾਵਾਂ ਨੂੰ ਪ੍ਰਕਾਸ਼ਿਤ ਵੀ ਨਹੀਂ ਕਰਵਾਇਆ । ਉਹ ਕਰੀਬ ਪੰਜਾਹ ਕੁ ਸਾਲ ਦਾ ਜੀਵਨ ਜੀਅ ਕੇ ਸਾਥੋਂ ਚੁੱਪਚਾਪ ਹੀ ਅਲਵਿਦਾ ਕਹਿ ਗਿਆ ।
ਹਰਨੇਕ ਨੇ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਵੀ ਬਾਖ਼ੂਬੀ ਨਿਭਾਈਆਂ । ਅੱਜ ਉਸ ਦੇ ਬੇਟੇ ਵਿਦੇਸ਼ ਦੀ ਧਰਤੀ ਤੇ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਹਨ । ਇਸ ਸਮੇਂ ਵੱਖ ਵੱਖ ਸਾਹਿਤਕ , ਸਮਾਜਿਕ ,ਧਾਰਮਿਕ ,ਸਭਿਆਚਾਰਕ ਸੰਸਥਾਵਾਂ ਅਤੇ ਵੱਖ ਸਿਆਸੀ ਪਾਰਟੀਆਂ ਦੇ ਪ੍ਰਤੀਨਿਧੀਆਂ ਵੱਲੋਂ ਪਰਿਵਾਰ ਦੇ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਸ਼ੋਕ ਸੰਦੇਸ਼ ਵੀ ਪੜ੍ਹ ਕੇ ਸੁਣਾਏ ਗਏ । ਗ੍ਰਹਿ ਵਿਖੇ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਚੰਡੀਗੜ੍ਹ ਦੇ ਗੁਰਦੁਆਰਾ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਵਿਖੇ ਇਲਾਹੀ ਬਾਣੀ ਦਾ ਕੀਰਤਨ ਅਤੇ ਅੰਤਿਮ ਅਰਦਾਸ ਕੀਤੀ ਗਈ। ਇਸ ਮੌਕੇ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਪਦਮਸ੍ਰੀ ਡਾਕਟਰ ਸੁਰਜੀਤ ਪਾਤਰ, ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਤੇ ਜਸਬੀਰ ਸਿੰਘ ਡਿੰਪਾ, ਸੀਨੀਅਰ ਆਗੂ ਸਤਪਾਲ ਸਿੰਘ ਸੋਖੀ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ, ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਡਾਕਟਰ ਲਖਵਿੰਦਰ ਜੌਹਲ, ਪੰਜਾਬ ਸਾਹਿਤ ਅਕੈਡਮੀ ਕਲਾ ਪ੍ਰੀਸ਼ਦ ਦੇ ਪ੍ਰਧਾਨ ਡਾਕਟਰ ਸਰਬਜੀਤ ਕੌਰ ਸੋਹਲ, ਨਿੰਦਰ ਘੁਗਿਆਣਵੀ, ਪੰਜਾਬੀ ਸੰਗੀਤ ਅਕਾਦਮੀ ਤੇ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਪ੍ਰਧਾਨ ਕੇਵਲ ਧਾਲੀਵਾਲ, ਬੀਬਾ ਬਲਵੰਤ, ਮੁਖਤਾਰ ਗਿੱਲ, ਡਾਕਟਰ ਜੋਗਿੰਦਰ ਸਿੰਘ ਕੈਰੋਂ, ਡਾਕਟਰ ਆਤਮ ਰੰਧਾਵਾ, ਡਾਕਟਰ ਹੀਰਾ ਸਿੰਘ, ਸ਼ੇਖਰ, ਡਾਕਟਰ ਨਰੇਸ਼, ਇੰਦਰੇਸ਼ਮੀਤ, ਸ਼ਮੀਲ, ਹਰਦੀਪ ਗਿੱਲ, ਅਨੀਤਾ ਦੇਵਗਨ, ਡਾਕਟਰ ਗੋਪਾਲ ਸਿੰਘ ਬੁੱਟਰ, ਡਾਕਟਰ ਮਨਜਿੰਦਰ ਸਿੰਘ, ਪੰਜਾਬੀ ਸਾਹਿਤ ਸਭਾ ਚੁਗਾਵਾਂ ਤੇ ਸਾਹਿਤ ਸਭਾ ਬਾਬਾ ਬਕਾਲਾ ਦੇ ਅਹੁਦੇਦਾਰਾਂ, ਅਵਤਾਰ ਸਿੰਘ ਚੀਮਾ, ਰਾਜਬੀਰ ਸਿੰਘ ਬਾਜਵਾ, ਅਜੀਤ ਸਿੰਘ ਬਾਜਵਾ, ਪੱਪੀ ਵਡਾਲਾ, ਯਾਦਵਿੰਦਰ ਸਿੰਘ ਟਾਂਗਰਾ, ਅਵਤਾਰ ਸਿੰਘ ਖਿਲਚੀਆਂ, ਸਤਨਾਮ ਸਿੰਘ ਗਿੱਲ, ਡਾਕਟਰ ਜਸਵੰਤ ਸਿੰਘ ਬਾਜ਼ ਨੇ ਗਿੱਲ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।
सिख विद्वान और भाजपा नेता प्रो. सरचंद सिंह ख्याला ने कहा कि दिवंगत कवि हरनेक सिंह गिल की साहित्यिक कृतियों को पुस्तक रूप में संरक्षित करना उनके लिए सच्ची श्रद्धांजलि होगी क्योंकि उन्होंने पंजाबी साहित्य जगत को ऐसी कई कृतियां दी हैं जो पंजाबी साहित्य के लिए मील का पत्थर साबित का काम करेगा।
श्रद्धांजलि समारोह को संबोधित करते हुए प्रो. सरचंद सिंह ने कहा कि हरनेक गिल की कई अद्भुत कविताएँ हैं, जिनमें से कुछ प्रकाशित हो चुकी हैं और कई अभी भी अप्रकाशित हैं जो पंजाबी पाठकों तक पहुँचनी चाहिए। इस कार्य के लिए गुरु नानक देव यूनिवर्सिटी के जनसंपर्क विभाग के निदेशक परवीन पुरी को जिम्मेदारी दी गई है। उन्होंने कहा कि वह उन्की सभी साहित्यिक कृतियों का संकलन और संपादन करेंगे। इस पर परिवार और आपसी दोस्तों ने सहमति जताई है। कवि हरनेक सिंह गिल के अंतिम अरदास में शामिल होने के लिए परिवार की तरफ से सभी का धन्यवाद करने के साथ-साथ प्रोफेसर सरचंद सिंह ने हरनेक के जीवन पर प्रकाश डाला, उनके साहित्यिक कार्यों के अलावा, अन्य सामाजिक, धार्मिक क्षेत्र में निभाई गई भूमिका के बारे में बात की। उनकी शिक्षा एव सांस्कृतिक गतिविधियों से पता चलता है कि वह किस तरह के व्यक्ति थे। वह पाखंड के खिलाफ थे और दिखावे में विश्वास नहीं करते थे। उन्होंने कई जरूरतमंद लोगों की चुपचाप मदद की। उन्हें वाह वाह की कोई इच्छा नहीं थी, इसलिए उन्होंने अपनी रचनाओं को प्रकाशित भी नहीं कराया।
करीब पचास साल की जिंदगी जीने के बाद उन्होंने चुपचाप हमें अलविदा कह दिया। हरनेक ने अपनी पारिवारिक जिम्मेदारियों को भी बखूबी निभाया। आज उनके बेटे विदेश में अपनी जिम्मेदारी निभा रहे हैं। इस दौरान विभिन्न साहित्यिक, सामाजिक, धार्मिक, सांस्कृतिक संगठनों और राजनीतिक दलों के प्रतिनिधियों ने भी परिवार के साथ गहरा दुख व्यक्त करते हुए शोक वियक्त किया। घर में श्री अखंड पाठ उपरांत चंडीगढ़ के गुरुद्वारा श्री गुरु तेग बहादुर साहिब में कीर्तन और अंतिम प्रार्थना की गई। इस मौके पर पंजाब कला परिषद के अध्यक्ष पदमश्री डॉ. सुरजीत पातर, सांसद गुरजीत सिंह औजला और जसबीर सिंह डिंपा, वरिष्ठ नेता सतपाल सिंह सोखी, सेंट्रल पंजाबी राइटर्स एसोसिएशन के अध्यक्ष दर्शन बुट्टर, महासचिव सुखदेव सिंह सिरसा, पंजाबी साहित्य उपस्थित थे। अकादमी के अध्यक्ष डॉ. लखविंदर मौजूद थे।जोहल, पंजाब साहित्य अकादमी कला परिषद के अध्यक्ष, डॉ. सरबजीत कौर सोहल, पंजाबी संगीत अकादमी के अध्यक्ष निंदर घुगियांवी और विरसा विहार अमृतसर, केवल धालीवाल, बीबा बलवंत, मुख्तार गिल, डॉ. जोगिंदर सिंह कैरों, डॉ. एटीएम रंधावा, डॉ. हीरा सिंह, शेखर, डॉ. नरेश, इंद्रेशमीत, शमील, हरदीप गिल, अनीता देवगन, डॉ. गोपाल सिंह बुट्टर, डॉ. मनजिंदर सिंह, पंजाबी साहित्य सभा चुगवां के पदाधिकारी और साहित्य सभा बाबा बकाला, अवतार सिंह चीमा, राजबीर सिंह बाजवा, अजीत सिंह बाजवा, पप्पी वडाला, यादविंदर सिंह तंगरा, अवतार सिंह खिलचियां, सतनाम सिंह गिल, डॉ. जसवंत सिंह बाज ने गिल परिवार के साथ गहरा दुख व्यक्त किया