Latest news
ਮੀਰਾ ਦੀ ਸ਼ਰਧਾ 'ਚ ਰੰਗਿਆ ਪੰਚਕੂਲਾ, ਅਗਰਵਾਲ ਭਵਨ 'ਚ 'ਸਰਵ ਸਮਾਜ ਬੰਧੂਤਵ' ਸਾਂਝੀਵਾਲਤਾ ਯਾਤਰਾ- 2022 ਦਾ ਸ਼ਾਨਦਾਰ ਸਵ... वरिष्ठ पत्रकार जसविंदर सिंह आजाद DMA के चीफ एडवाइजर व मोहित सेखड़ी सेक्रेटरी नियुक्त  ਐਨ.ਆਈ.ਟੀ.ਟੀ.ਟੀ.ਆਰ.-ਚੰਡੀਗੜ੍ਹ ਵਿੱਚ ਆਯੋਜਿਤ ਹੋਵੇਗੀ ਮੀਡੀਆ ਚੌਪਾਲ-2022 इस बार एनआईटीटीटीआर-चंडीगढ़ में लगेगा मीडिया चौपाल ਧਾਰਮਿਕ ਪ੍ਰੋਗਰਾਮਾਂ ਨਾਲ ਵਧਦੀ ਹੈ ਭਾਈਚਾਰਕ ਸਾਂਝ:ਰਣਜੀਤ ਸਿੰਘ ਖੋਜੇਵਾਲ ਅਕਾਲੀ ਦਲ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ 5 ਜਨਵਰੀ ਨਿਯਤ ਕਰਨ ਦੀ ਮੰਗ ’ਤੇ ਸੁਖਬੀਰ ਬਾਦਲ ਨੂੰ ਘੇਰਿਆ *ਪੱਤਰਕਾਰ ਅਜੀਤ ਸਿੰਘ ਬੁਲੰਦ ਡਿਜੀਟਲ ਮੀਡੀਆ ਐਸੋਸੀਏਸ਼ਨ ਦੇ ਜਨਰਲ ਸਕੱਤਰ ਬਣੇ, ਪ੍ਰਧਾਨ ਅਮਨ ਬੱਗਾ ਅਤੇ ਚੇਅਰਮੈਨ ਪ੍ਰਦੀ... ਸਾਂਝੀਵਾਲਤਾ ਯਾਤਰਾ-2022 ਦਾ ਡੇਰਾ ਸੰਤ ਗੋਪਾਲ ਨੰਦ ਜੀ ਅਗੰਮ ਪੁਰ ਵਿਖੇ ਭਰਵਾਂ ਸਵਾਗਤ ਸਾਂਝੀਵਾਲਤਾ ਯਾਤਰਾ-2022 ਦਾ ਭੀਖੀ ਵਿੱਚ ਭਰਵਾਂ ਸਵਾਗਤ, ਅੱਜ ਪੁੱਜੇਗੀ ਸੰਗਰੂਰ ਐਨ ਆਰ ਆਈ ਸਭਾ ਦੀ ਕਾਰਗੁਜ਼ਾਰੀ ਤੋਂ ਅਸੰਤੁਸ਼ਟ ਪ੍ਰਵਾਸੀ ਭਾਰਤੀ: ਨਾਪਾ

ਕੇਸਰੀ ਵਿਰਾਸਤ

ਕ੍ਰਾਇਮ ਬ੍ਰਾਂਚ ਵੱਲੋ ਦੀਵਾਲੀ ਦੇ ਤਿਉਹਾਰ ਤੇ ਪੰਜਾਬ ਦਾ ਮਹੋਲ ਖਰਾਬ ਕਰਨ ਲਈ ਆਏ 02 ਵਿਅਕਤੀਆਂ ਨੂੰ ਹਥਿਆਰਾ ਦੇ ਜਖੀਰੇ ਸਮੇਤ ਕਾਬੂ 

ਜਲੰਧਰ (ਕੇਸਰੀ ਨਿਊਜ਼ ਨੈੱਟਵਰਕ)-ਸਬ ਇੰਸਪੈਕਟਰ ਪੁਸ਼ਪ ਬਾਲੀ ਇੰਚਾਰਜ ਕ੍ਰਾਇਮ ਬ੍ਰਾਂਚ ਜਲੰਧਰ ਦਿਹਾਤੀ ਦੀ ਸਪੈਸ਼ਲ ਪੁਲਿਸ ਟੀਮ ਵੱਲੋ 05 ਦੇਸੀ ਪਿਸਟਲ, 10 ਮੈਗਜੀਨ, 10 ਜਿੰਦਾ ਰੋਂਦ ਸਮੇਤ 02 ਵਿਅਕਤੀ ਗ੍ਰਿਫਤਾਰ ਕੀਤੇ ਗਏ ਹਨ।


ਇਸ ਸਬੰਧੀ ਪ੍ਰੈਸ ਨੁੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਵਰਨਦੀਪ ਸਿੰਘ, ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਨੇ ਦੱਸਿਆ ਕਿ ਮਿਤੀ 19.10.2022 ਨੂੰ ਕ੍ਰਾਈਮ ਬ੍ਰਾਂਚ ਜਿਲ਼੍ਹਾ ਜਲੰਧਰ ਦਿਹਾਤੀ ਦੇ ਏ.ਐਸ.ਆਈ ਬਲਵਿੰਦਰ ਸਿੰਘ ਸਮੇਤ ਸਾਥੀ ਕਰਮਚਾਰੀਆ ਦੇ ਬਾਸਿਲਸਿਲਾ ਗਸ਼ਤ ਬਾ ਚੈਕਿੰਗ ਭੈੜੇ ਪੁਰਸ਼ਾਂ ਦੇ ਸਬੰਧ ਵਿੱਚ ਬਾ ਸਵਾਰੀ ਸਰਕਾਰੀ ਗੱਡੀ ਅੱਡਾ ਅਮਾਨਤਪੁਰ ਮੋੜ ਪਰ ਮੌਜੂਦ ਸੀ ਜਿਥੇ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ
ਮੁਕੇਸ਼ ਕੁਮਾਰ ਯਾਦਵ ਪੁੱਤਰ ਪ੍ਰਦੀਪ ਸਿੰਘ ਵਾਸੀ ਪਿੰਡ ਬਾਹੂਵਾਰਾ, ਬਿੱਦੂਪੁਰ ਜਿਲ੍ਹਾ ਵੈਸ਼ਾਲੀ ਬਿਹਾਰ ਜੋ ਕਿ ਕਤਲ ਅਤੇ ਹੋਰ ਸੰਗੀਨ ਜੁਰਮਾਂ ਵਿੱਚ ਅੰਮ੍ਰਿਤਸਰ ਜੇਲ ਵਿੱਚ ਬੰਦ ਹੈ ਅਤੇ ਲੰਗਰ ਹਾਲ ਵਿੱਚ ਡਿਉਟੀ ਕਰਦਾ ਹੈ, ਪੰਜਾਬ ਦੇ ਆਲੇ ਦੁਆਲੇ ਦੇ ਗੈਂਗਸਟਰਾ ਨੂੰ ਅਸਲਾ ਸਪਲਾਈ ਕਰਨ ਦਾ ਧੰਦਾ ਕਰਦਾ ਹੈ। ਜਿਸ ਨੇ ਅਸਲਾ ਸਪਲਾਈ ਕਰਨ ਲਈ ਵਿਸ਼ੇਸ਼ ਗੁਰਗੇ ਵਿਜੇ ਰਾਮ ਅਤੇ ਅਜੇ ਰਾਮ ਪੁੱਤਰਾਨ ਲਾਲ ਬਹਾਦੁਰ ਰਾਮ ਵਾਸੀਆਨ ਮਕਾਨ ਨੰਬਰ 4786, ਖਵਾਜਪੁਰ ਬਸੰਤਪੁਰ ਸਿਵਾਨ ਬਿਹਾਰ ਨੂੰ ਰੱਖਿਆ ਹੋਇਆ ਹੈ। ਅਸਲਾ ਸਪਲਾਈ ਕਰਨ ਲਈ ਅੰਮ੍ਰਿਤਸਰ ਜਾਣ ਲਈ ਬਿੱਧੀ ਪੁਰ ਤੋ ਬੱਸ ਫੜਣ ਲਈ ਖੜੇ ਹਨ। ਜੋ ਇਲਤਾਹ ਠੋਸ ਅਤੇ ਭਰੋਸੇਯੋਗ ਹੋਣ ਕਰਕੇ ਬਲਵਿੰਦਰ ਸਿੰਘ ਨੇ ਸਮੇਤ ਸਾਥੀ ਕਰਮਚਾਰੀਆ ਦੇ ਹਾਈਵੇ ਰੋਡ ਅੱਡਾ ਬਿੱਧੀਪੁਰ ਵਿਖੇ ਪੁੱਜ ਕੇ 02 ਮੋਨੇ ਵਿਅਕਤੀ ਜੋ ਕਾਲੇ ਰੰਗ ਦੇ ਕਿੱਟ ਬੈਗ ਪਾਕੇ ਖੜੇ ਸਨ ਅਤੇ ਪੁਲਿਸ ਪਾਰਟੀ ਨੂੰ ਦੇਖਕੇ ਯਕਦਮ ਘਬਰਾਕੇ ਆਟੋ ਨੂੰ ਰੋਕਣ ਲੱਗੇ।

ਜਿਹਨਾ ਨੂੰ ਸ਼ੱਕ ਦੀ ਬਿਨਾਹ ਦੇ ਕਾਬੂ ਕਰਕੇ ਹਸਬਜਾਬਤਾ ਅਨੁਸਾਰ ਤਲਾਸ਼ੀ ਅਮਲ ਵਿੱਚ ਲਿਆਦੀ ਜੋ ਵਿਜੇ ਕੁਮਾਰ ਉਕਤ ਦੀ ਕਿੱਟ ਬੈਗ ਵਿੱਚੋ 03 ਦੇਸ਼ੀ ਪਿਸਟਲ, 6 ਮੈਗਜੀਨ ਸਮੇਤ 06 ਜਿੰਦਾ ਰੋਂਦ 32* ਬ੍ਰਾਮਦ ਕੀਤੇ ਅਤੇ ਅਜੇ ਕੁਮਾਰ ਉਕਤ ਦੇ ਕਿੱਟ ਬੈਗ ਦੀ ਤਲਾਸ਼ੀ ਕਰਨ ਤੇ 02 ਦੇਸੀ ਪਿਸਟਲ, 04 ਮੈਗਜੀਨ ਸਮੇਤ 04 ਜਿੰਦਾ ਰੋਂਦ 32* ਬ੍ਰਾਮਦ ਹੋਣ ਤੇ ਉਕਤਾਨ ਨੂੰ ਹਸਬਜਾਬਤਾ ਅਨੁਸਾਰ ਗ੍ਰਿਫਤਾਰ ਕਰਕੇ ਮੁਕੱਦਮਾ ਨੰਬਰ 134 ਮਿਤੀ 19.10.2022 ਅ/ਧ 25-29- 30/54/59 ਅਰਮਸ ਅਚਟ ਥਾਣਾ ਮਕਸੂਦਾ ਜਿਲ੍ਹਾ ਜਲੰਧਰ ਦਿਹਾਤੀ ਦਰਜ ਰਜਿਸਟਰ ਕਰਕੇ ਤਫਤੀਸ ਅਮਲ ਵਿੱਚ ਲਿਆਂਦੀ। ਜੋ ਇਹਨਾਂ ਵਿਅਕਤੀਆ ਨੇ ਜੰਡਿਆਲਾ ਅਤੇ ਅੰਮ੍ਰਿਤਸਰ ਵਿਖੇ ਗੈਂਗਸਰਾ ਤੇ ਉਹਨਾ ਦੇ ਸ਼ੂਟਰਾ ਨੂੰ ਦਿਵਾਲੀ ਤੇ ਪੰਜਾਬ ਦਾ ਮਹੋਲ ਖਰਾਬ ਕਰਨ ਲਈ ਹਥਿਆਰ ਸਪਲਾਈ ਕਰਨੇ ਸੀ। ਜੋ ਇਹ ਬ੍ਰਾਮਦ ਹਥਿਆਰਾਂ ਪਰ ਮਾਰਕਾ ਲੱਗਾ ਹੈ ਤੇ ਬਿਲਕੁਲ ਨਵੇ ਹਨ, ਜੋ ਇਹਨਾ ਨੇ 60,000/- ਰੁਪਏ ਦੇ ਹਿਸਾਬ ਨਾਲ ਪਹੁੰਚ ਲੈਣੀ ਸੀ।
ਇਸ ਸਬੰਧੀ ਪ੍ਰੈਸ ਨੁੰ ਹੋਰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਵਰਨਦੀਪ ਸਿੰਘ, ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਦੋਸ਼ੀ ਵਿਜੇ ਕੁਮਾਰ ਅਤੇ ਅਜੇ ਕੁਮਾਰ ਉਕਤਾਨ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾ ਦਾ ਰਿਮਾਂਡ ਹਾਸਿਲ ਕਰਕੇ ਇਹ ਗੱਲ ਸਾਹਮਣੇ ਲਿਆਈ ਜਾਵੇਗੀ ਕਿ ਇਹ ਦੋਸ਼ੀ ਕਿਸ ਪਾਸੋ ਅਸਲਾ ਲੇਕੇ ਆਉਦੇ ਸੀ ਅਤੇ ਅੱਗੇ ਕਿਸ ਕਿਸ ਨੂੰ ਵੇਚਦੇ ਸੀ ਅਤੇ ਉਕਤ ਮੁਕੱਦਮਾ ਵਿੱਚ ਦੋਸ਼ੀ ਮੁਕੇਸ਼ ਯਾਦਵ ਨੂੰ ਅਮ੍ਰਿਤਸਰ ਜੇਲ ਵਿੱਚੋ ਪਰੋਡਕਸ਼ਨ ਵਰੰਟ ਪਰ ਲਿਆਕੇ ਇਹਨਾ ਨੂੰ ਕਰਾਸ ਚੈਕ ਵੀ ਕੀਤਾ ਜਾਵੇਗਾ।

Leave a Reply

Your email address will not be published.