KESARI VIRASAT

ਕੇਸਰੀ ਵਿਰਾਸਤ

Latest news
ਸ਼ਮਸ਼ਾਨਘਾਟ ਦੀ ਕੰਧ ਡਿੱਗੀ: ਮਲਬੇ ਹੇਠ ਦੱਬੇ 6 ਲੋਕ, ਲੜਕੀ ਸਮੇਤ 4 ਦੀ ਮੌਤ; ਹਾਦਸੇ ਦਾ ਵੀਡੀਓ ਸਾਹਮਣੇ ਆਇਆ ਮੁੱਖ ਮੰਤਰੀ ਦੀ ਕੋਠੀ ਸਾਹਮਣੇ ਭਾਈ ਲਾਲੋ ਦੇ ਵਾਰਸਾਂ ਵਲੋਂ ਰੋਸ ਮੀਟਿੰਗ ਭਲਕੇ  - ਮੰਜਿਲ  ਵੱਡੀ ਸਿਆਸੀ ਹਲਚਲ: ਕਰਮਜੀਤ ਚੌਧਰੀ ਨੇ ਕਾਂਗਰਸ ਛੱਡੀ:ਹਿਮਾਚਲ ਕਾਂਗਰਸ ਦੇ ਸਹਿ-ਇੰਚਾਰਜ ਬਿੱਟੂ ਵੀ ਭਾਜਪਾ 'ਚ ਸ਼ਾਮਲ ਪਤੀ ਨੇ ਗਰਭਵਤੀ ਪਤਨੀ ਨੂੰ ਜ਼ਿੰਦਾ ਸਾੜਿਆ: ਪਹਿਲਾਂ ਉਸ ਨੂੰ ਮੰਜੇ ਨਾਲ ਬੰਨ੍ਹਿਆ, ਫਿਰ ਅੱਗ ਲਗਾ ਦਿੱਤੀ; ਪੇਟ ਵਿੱਚ ਜੁੜ... ਬਾਲਮੀਕੀ ਸਮਾਜ ਨੇ ਤਰਨਜੀਤ ਸਿੰਘ ਸੰਧੂ ਨੂੰ ਭਾਰੀ ਵੋਟਾਂ ਨਾਲ ਜਿੱਤ ਦਿਵਾਉਣ ਦਾ ਦਿੱਤਾ ਭਰੋਸਾ। 21 ਰਾਜਾਂ ਦੀਆਂ 102 ਸੀਟਾਂ 'ਤੇ ਵੋਟਿੰਗ ਸਮਾਪਤ: ਸ਼ਾਮ 5 ਵਜੇ ਤੱਕ ਮੱਧ ਪ੍ਰਦੇਸ਼ ਵਿੱਚ 63% , ਰਾਜਸਥਾਨ ਵਿੱਚ 50% ਵੋਟ... ਵਿਆਹੁਤਾ ਔਰਤ ਨੂੰ ਲਾ ਦਿੱਤੀ ਵਿਧਵਾ ਪੈਨਸ਼ਨ: ਦਲਾਲ ਡੇਢ ਸਾਲ ਤੱਕ ਔਰਤ ਦਾ ਸਰੀਰਕ ਸ਼ੋਸ਼ਣ ਕਰਦਾ ਰਿਹਾ; ਧੀ ਵੱਲ ਦੇਖਿਆ ... ਇਜ਼ਰਾਈਲ ਦਾ ਜਵਾਬੀ ਹਮਲਾ: ਇਸਫਾਹਾਨ ਵਿੱਚ ਧਮਾਕੇ ਜਿਸ ਵਿੱਚ ਪ੍ਰਮਾਣੂ ਟਿਕਾਣੇ ਹਨ, ਹਵਾਈ ਰੱਖਿਆ ਪ੍ਰਣਾਲੀ ਸਰਗਰਮ; ਬਹੁਤ... ਪੰਜਾਬ 'ਚ ਘਰਵਾਲੀ ਨੇ ਕੀਤੀ ਬਾਹਰਵਾਲੀ ਦੀ ਕੁੱਟਮਾਰ: ਬਾਂਹ ਅਤੇ ਸਿਰ 'ਤੇ ਮਾਰੀਆਂ ਇੱਟਾਂ , ਪਤੀ ਵੀ ਸੀ ਨਾਲ ; ਵੀਡੀਓ ਸ... ਪੰਜਾਬ 'ਚ ਬੱਚੀ ਨੂੰ ਜ਼ਿੰਦਾ ਦਫ਼ਨਾਉਣ 'ਤੇ ਔਰਤ ਨੂੰ ਫਾਂਸੀ ਦੀ ਸਜ਼ਾ: ਉਸ ਨੇ ਰੋਂਦੇ ਹੋਏ ਕਿਹਾ-ਮੇਰੇ 2 ਬੱਚੇ, ਰਹਿਮ ਕ...
You are currently viewing ਲਹਿੰਦੇ ਪੰਜਾਬ ’ਚ ਬਾਬਾ ਵਾਰਿਸ ਸ਼ਾਹ ਦੇ ਦਰਬਾਰ ਸਾਲਾਨਾ ਮੇਲਾ 29 ਤੋਂ

ਲਹਿੰਦੇ ਪੰਜਾਬ ’ਚ ਬਾਬਾ ਵਾਰਿਸ ਸ਼ਾਹ ਦੇ ਦਰਬਾਰ ਸਾਲਾਨਾ ਮੇਲਾ 29 ਤੋਂ

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


ਅੰਮ੍ਰਿਤਸਰ, (ਕੇਸਰੀ ਨਿਊਜ਼ ਨੈੱਟਵਰਕ) : ਲਹਿੰਦੇ ਪੰਜਾਬ ’ਚ ਲਾਹੌਰ ਸਥਿਤ ਬਾਬਾ ਵਾਰਿਸ ਸ਼ਾਹ ਦੇ ਦਰਬਾਰ ’ਤੇ ਉਨ੍ਹਾਂ ਦੀ ਯਾਦ ਵਿਚ ਮਨਾਇਆ ਜਾਣ ਵਾਲਾ ਸਾਲਾਨਾ ਮੇਲਾ 29 ਤੋਂ 31 ਅਕਤੂਬਰ ਤਕ ਮਨਾਇਆ ਜਾਵੇਗਾ। ਸਿਆਸੀ, ਸਮਾਜੀ, ਵਿੱਤੀ ਪੱਖਾਂ ਦੀ ਸੰਪੂਰਨ ਜਾਣਕਾਰੀ ਵਾਲੇ ਅਮਰ ਕਾਵਿ ‘ਕਿੱਸਾ ਹੀਰ ਰਾਂਝਾ’ ਦੇ ਲਿਖਾਰੀ ਵਾਰਸ ਸ਼ਾਹ ਦੀ ਯਾਦ ਵਿਚ ਵਰ੍ਹੇਵਾਰ ਮੇਲੇ ਮੌਕੇ ਉਨ੍ਹਾਂ ਨੂੰ ਪਿਆਰ ਕਰਨ ਵਾਲੇ ਤਮਾਮ ਲੋਕ ਸ਼ਿਰਕਤ ਕਰਨਗੇ।

ਇਸ ਸਬੰਧ ਵਿਚ ਪ੍ਰਬੰਧਕ ਸ਼ਬੀਰ ਨੇ ਦੱਸਿਆ ਕਿ ਉਹ ਆਪਣੇ ਸੰਗੀ ਸਾਥੀਆਂ ਦੇ ਸਹਿਯੋਗ ਨਾਲ ਇਹ ਲੋਕ ਚੇਤਨਾ ਮੇਲਾ ਕਈ ਸਾਲਾਂ ਤੋਂ ਵੱਡੀ ਪੱਧਰ ’ਤੇ ਮਨਾਉਂਦਿਆਂ ਬਾਬਾ ਵਾਰਿਸ ਸ਼ਾਹ ਨੂੰ ਯਾਦ ਕੀਤਾ ਜਾਂਦਾ ਹੈ। ਮੇਲੇ ਦਾ ਸੱਦਾ ਪੱਤਰ ਡਿਜੀਟਲੀ ਸਾਰੇ ਸੰਸਾਰ ਵਿਚ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਤਿੰਨ ਦਿਨ ਤਕ ਚੱਲਣ ਵਾਲਾ ਮੇਲਾ ਲਾਹੌਰ ਦੇ ਮੇਨ ਬਜ਼ਾਰ ਕੋਟਲੀ ਪੀਰ ਅਬਦੁਲ ਰਹਿਮਾਨ ਬਾਗ਼ਬਾਨ ਪੁਰਾ ਵਿਖੇ ਬੋਹੜ ਵਾਲਾ ਤੱਕੀਆ ’ਚ ਲੱਗੇਗਾ। ਇਸ ਮੌਕੇ ਬਾਬਾ ਬੁੱਲੇਸ਼ਾਹ ਜੀ, ਬਾਬਾ ਮਾਧੋ ਲਾਲ ਹੁਸੈਨ ਜੀ, ਬਾਬਾ ਫ਼ਰੀਦ ਜੀ, ਖ਼ਵਾਜਾ ਫ਼ਰੀਦ ਜੀ, ਗੁਰੂ ਨਾਨਕ ਦੇਵ ਜੀ, ਸੱਚਲ ਸਰਸਸਤ ਜੀ ਤੇ ਮੀਆਂ ਮੁਹੰਮਦ ਬਖ਼ਸ਼ ਜੀ ਦੇ ਕਲਾਮ ਤੇ ਸ਼ਬਦ ਗਾਇਨ ਕੀਤੇ ਜਾਣਗੇ। ਹੀਰ ਵਾਰਿਸ ਸ਼ਾਹ ਫਲਵਾਲੀ ਟਾਕਰਾ ਪੰਜਾਬੀ ਮੁਸ਼ਾਇਰਾ ਵੀ ਹੋਵੇਗਾ। ਇਸ ਤੋਂ ਇਲਾਵਾ ਢੋਲ ਧਮਾਲ, ਝੂਮਰ, ਲੋਕ ਗੀਤ-ਸੰਗੀਤ ਅਤੇ ਬਾਬਾ ਵਾਰਿਸ ਸ਼ਾਹ ਦੀ ਜੀਵਨੀ ’ਤੇ ਝਾਤ ਮਾਰੀ ਜਾਵੇਗੀ।

advertise with kesari virasat

Leave a Reply