KESARI VIRASAT

ਕੇਸਰੀ ਵਿਰਾਸਤ

Latest news
ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤੇ ਮਿਲਕ ਪਲਾਂਟ ਦੇ ਮੈਨੇਜਰ ਕੋਲੋਂ ਨਕਦੀ ਸੋਨੇ ਦੇ ਗਹਿਣੇ ਮਹਿੰਗੀਆਂ ਘੜੀਆਂ ਜਾਇ... ਖਾਲਿਸਤਾਨੀ ਅੱਤਵਾਦੀ ਲਖਬੀਰ ਰੋਡੇ ਦੀ ਪਾਕਿਸਤਾਨ 'ਚ ਮੌਤ: ਬੈਨ ਸੰਗਠਨ KLF ਦਾ ਮੁਖੀ ਸੀ ਜਰਨੈਲ ਸਿੰਘ ਭਿੰਡਰਾਂਵਾਲੇ ਦਾ ... ਅੰਮ੍ਰਿਤਸਰ ਏਅਰਪੋਰਟ ਤੋਂ ਅੱਤਵਾਦੀ ਲਖਬੀਰ ਰੋਡੇ ਦਾ ਸਾਥੀ ਪਰਮਜੀਤ ਢਾਡੀ ਗ੍ਰਿਫਤਾਰ: ਇੰਗਲੈਂਡ ਭੱਜਣ ਦੀ ਫਿਰਾਕ ਵਿੱਚ ਸੀ ਬੰਦੀ ਸਿੰਘਾਂ ਦੇ ਮਾਮਲੇ ਤੇ ਦਿੱਲੀ ਗੁਰਦੁਆਰਾ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਦੇ ਰਾਹ ਹੋਏ ਵੱਖ ਜਲੰਧਰ ਦਿਹਾਤੀ ਦੇ ਥਾਣਾ ਬਿਲਗਾ ਦੀ ਪੁਲਿਸ ਵੱਲੋਂ ਔਰਤ ਸਮੇਤ ਦੋ ਨਸ਼ਾ ਤਸਕਰ 12 ਗ੍ਰਾਮ ਹੈਰੋਇਨ 40 ਖੁੱਲੀਆ ਨਸ਼ੀਲੀਆ ਗੋ... ਪੰਨੂ ਦੇ ਕਤਲ ਦੀ ਸਾਜ਼ਿਸ਼ ਦਾ ਇਸ ਤਰ੍ਹਾਂ ਹੋਇਆ ਪਰਦਾਫਾਸ਼ : ਨਿਖਿਲ ਗੁਪਤਾ ਨੇ ਜੋ ਸ਼ੂਟਰ ਹਾਇਰ ਕੀਤਾ ਉਹ ਨਿਕਲਿਆ ਅੰਡਰ... ਸਿੱਖ ਪਰਿਵਾਰ ਦੀ ਲੁੱਟ ਦੀ ਘਟਨਾ ਨੇ ਸਾਬਤ ਕੀਤਾ ਕਿ ਪਾਕਿਸਤਾਨ ਨੇ ਸਿੱਖ ਸ਼ਰਧਾਲੂਆਂ ਦੀ ਸੁਰੱਖਿਆ ਦਾ ਕੋਈ ਪੁਖ਼ਤਾ ਇੰਤਜ਼ਾ... ਦਿਨੇਸ਼ ਢੱਲ ਪੰਜਾਬ ਸਮਾਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਨਿਯੁਕਤ, ਵਰਕਰਾਂ ਵਿੱਚ ਭਾਰੀ ਉਤਸ਼ਾ... ਗੈਂਗਸਟਰ ਸੋਨੂੰ ਖੱਤਰੀ ਦਾ ਸਾਥੀ ਪੁਲਿਸ ਵਲੋਂ ਗਿ੍ਫ਼ਤਾਰ : ਮਾਂ-ਧੀ ਦੇ ਦੋਹਰੇ ਕਤਲ ਦਾ ਮੁੱਖ ਮੁਲਜ਼ਮ; 2 ਪਿਸਤੌਲ, 8 ਕਾ... ਪੰਜਾਬ ਦੇ 11 ਜ਼ਿਲ੍ਹਿਆਂ ਵਿੱਚ ਰੁਕ-ਰੁਕ ਕੇ ਮੀਂਹ: ਯੈਲੋ ਅਲਰਟ ਜਾਰੀ
You are currently viewing ਮੁੰਬਈ ਵਿਖੇ ਜਥੇਦਾਰ ਕੁਲਵੰਤ ਸਿੰਘ ਸਿੱਧੂ ਦੀ ਯਾਦ ਵਿੱਚ ਜੌਗਰਜ਼ ਪਾਰਕ ਦਾ ਉਦਘਾਟਨ
Inauguration of Joggers Park in Mumbai in memory of Jathedar Kulwant Singh Sidhu

ਮੁੰਬਈ ਵਿਖੇ ਜਥੇਦਾਰ ਕੁਲਵੰਤ ਸਿੰਘ ਸਿੱਧੂ ਦੀ ਯਾਦ ਵਿੱਚ ਜੌਗਰਜ਼ ਪਾਰਕ ਦਾ ਉਦਘਾਟਨ

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


ਮੁੰਬਈ, 19 ਅਕਤੂਬਰ (ਕੇਸਰੀ ਨਿਊਜ਼ ਨੈੱਟਵਰਕ)- ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਵੱਲੋਂ ਨਵੀਂ ਮੁੰਬਈ ਦੇ ਗੁਰੂਘਰ ਦੇ ਅਨਿਨ ਸੇਵਕ ਅਤੇ ਸਫਲ ਕਾਰੋਬਾਰੀ ਸੱਚਖੰਡ ਵਾਸੀ ਜਥੇਦਾਰ ਕੁਲਵੰਤ ਸਿੰਘ ਸਿੱਧੂ ਦੀ ਪਿਆਰੀ ਤੇ ਨਿੱਘੀ ਯਾਦ ਵਿੱਚ ਸੀਬੀਡੀ ਬੇਲਾਪੁਰ ਵਿਖੇ ਉਨ੍ਹਾਂ ਦੇ ਨਾਮ ’ਤੇ ਸਥਾਪਿਤ ਜੌਗਰਜ਼ ਪਾਰਕ ਦਾ ਉਦਘਾਟਨ ਕੀਤਾ ਗਿਆ।

ਇਸ ਤੋਂ ਪਹਿਲਾਂ ਇੱਥੋਂ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਗੁਰਮਤਿ ਸਮਾਗਮ ਕਰਾਇਆ ਗਿਆ। ਇਸ ਮੌਕੇ ਦਮਦਮੀ ਟਕਸਾਲ ਦੇ ਮੁਖੀ ਨੇ ਸ਼੍ਰੀ ਮੁਖਵਾਕ ਦੀ ਕਥਾ ਵੀਚਾਰ ਦੌਰਾਨ ਸੁਪਰੀਮ ਕੌਂਸਲ ਨਵੀਂ ਮੁੰਬਈ ਗੁਰਦੁਆਰਾ ਦੇ ਪ੍ਰਧਾਨ ਭਾਈ ਜਸਪਾਲ ਸਿੰਘ ਸਿੱਧੂ ਦੇ ਪਿਤਾ ਜਥੇਦਾਰ ਸ: ਕੁਲਵੰਤ ਸਿੰਘ ਸਿੱਧੂ ਨੂੰ ਪਰਉਪਕਾਰ ਦੀ ਮੂਰਤ ਦੱਸਿਆ ਅਤੇ ਉਨ੍ਹਾਂ ਵੱਲੋਂ ਗੁਰੂਘਰ ਅਤੇ ਪੰਥ ਪ੍ਰਤੀ ਕੀਤੀਆਂ ਗਈਆਂ ਸੇਵਾਵਾਂ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਜੀਵਨ ’ਤੇ ਰੌਸ਼ਨੀ ਪਾਈ ਗਈ । ਉਨ੍ਹਾਂ ਕਿਹਾ ਕਿ ਜਥੇਦਾਰ ਸਿੱਧੂ ਨੇ ਆਪਣਾ ਸਾਰਾ ਜੀਵਨ ਗੁਰਮਤਿ ਅਤੇ ਗੁਰਸਿੱਖੀ ਨੂੰ ਸਮਰਪਿਤ ਕੀਤਾ ਹੋਇਆ ਸੀ। ਉਨ੍ਹਾਂ ਪਾਰਕ ਨੂੰ ਮੁੰਬਈ ਦੇ ਸਿੱਖ ਭਾਈਚਾਰੇ ਲਈ ਇਕ ਵੱਡੀ ਪ੍ਰਾਪਤੀ ਠਹਿਰਾਉਂਦਿਆਂ ਦੱਸਿਆ ਕਿ ਜਥੇਦਾਰ ਕੁਲਵੰਤ ਸਿੰਘ ਸਿੱਧੂ ਦੇ ਨਾਮ ’ਤੇ ਬਣਾਇਆ ਗਿਆ ਪਾਰਕ ਕਿਸੇ ਸਿੱਖ ਦੇ ਨਾਮ ’ਤੇ ਮੁੰਬਈ ਵਿਚ ਬਣਾਇਆ ਗਿਆ ਪਹਿਲਾ ਸਰਕਾਰੀ ਪਾਰਕ ਹੈ। ਇਸ ਰਾਹੀਂ ਸਰਕਾਰ ਨੇ ਮੁੰਬਈ ਦੀ ਤਰੱਕੀ ਅਤੇ ਖ਼ੁਸ਼ਹਾਲੀ ਲਈ ਸਿੱਖ ਭਾਈਚਾਰੇ ਵੱਲੋਂ ਪਾਏ ਜਾ ਰਹੇ ਯੋਗਦਾਨ ਨੂੰ ਮਾਨਤਾ ਦਿੱਤੀ ਹੈ। ਪਾਰਕ ਅਤੇ ਇਸ ਦੇ ਸੁੰਦਰ ਗੇਟ ਦਾ ਉਦਘਾਟਨ ਕਰਦਿਆਂ ਦਮਦਮੀ ਟਕਸਾਲ ਦੇ ਮੁਖੀ ਨੇ ਸੰਗਤ ਨੂੰ ਵਧਾਈ ਦਿੱਤੀ ਅਤੇ ਸਰਕਾਰ ਦਾ ਧੰਨਵਾਦ ਕੀਤਾ। ਇਸ ਮੌਕੇ ਉਨ੍ਹਾਂ ਜਥੇਦਾਰ ਸਿੱਧੂ ਦੇ ਹੋਣਹਾਰ ਫ਼ਰਜ਼ੰਦ ਅਤੇ ਸੁਪਰੀਮ ਕੌਂਸਲ ਨਵੀਂ ਮੁੰਬਈ ਗੁਰਦੁਆਰਾ ਦੇ ਪ੍ਰਧਾਨ ਭਾਈ ਜਸਪਾਲ ਸਿੰਘ ਸਿੱਧੂ ਦੀਆਂ ਪੰਥ ਪ੍ਰਤੀ ਸੇਵਾਵਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਤੋਂ ਦੂਰ ਸਿੱਖ ਭਾਈਚਾਰਾ ਮੁੰਬਈ ਦੀ ਤਰੱਕੀ ਅਤੇ ਵਿਕਾਸ ਵਿਚ ਬਣਦਾ ਯੋਗਦਾਨ ਪਾਉਣ ’ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਗੁਰਮਤਿ ਸਮਾਗਮ ਦੌਰਾਨ ਪੰਥ ਦੇ ਉੱਘੇ ਕਥਾ ਵਾਚਕ ਬਾਬਾ ਬੰਤਾ ਸਿੰਘ ਮੁੰਡਾ ਪਿੰਡ ਵਾਲਿਆਂ ਨੇ ਵੀ ਗੁਰਬਾਣੀ ਜੱਸ ਰਾਹੀਂ ਸੰਗਤ ਨੂੰ ਨਿਹਾਲ ਕਰਦਿਆਂ ਗੁਰੂਘਰ ਨਾਲ ਜੋੜਿਆ। ਇਸ ਮੌਕੇ ਸੰਤ ਬਾਬਾ ਕੋਹਲਾ ਸਿੰਘ ਜੀ, ਸੰਤ ਬਾਬਾ ਮਨਮੋਹਨ ਸਿੰਘ ਜੀ, ਸ: ਕੁੰਦਨ ਸਿੰਘ, ਸ: ਗਿਆਨ ਸਿੰਘ, ਸ: ਅਮਰਪਾਲ ਸਿੰਘ, ਸ: ਚਰਨਦੀਪ ਸਿੰਘ, ਸ: ਤੇਜਿੰਦਰ ਸਿੰਘ, ਸ: ਬਲਵਿੰਦਰ ਸਿੰਘ, ਸ: ਮੇਹਰ ਸਿੰਘ ਰੰਧਾਵਾ, ਸ.ਅਮਰਜੀਤ ਸਿੰਘ ਸੈਣੀ, ਸ.ਅਮਰੀਕ ਸਿੰਘ ਸਹਿੰਸ, ਸ: ਦਲੇਰ ਸਿੰਘ ਅਜਮਾਨੀ, ਸ: ਪਰਮਜੀਤ ਸਿੰਘ ਬੱਲ, ਸ: ਹਰਪ੍ਰੀਤ ਸਿੰਘ ਪੱਲਾ, ਸ: ਸਤਨਾਮ ਸਿੰਘ ਬਾਜਵਾ ਅਤੇ ਸ: ਸੁਖਵਿੰਦਰ ਸਿੰਘ ਸੰਧੂ ਵੀ ਮੌਜੂਦ ਸਨ।

जत्थेदार कुलवंत सिंह सिद्धू की याद में मुंबई में जॉगर्स पार्क का उद्घाटन।
मुंबई की प्रगति में सिख समुदाय के योगदान को पहचाना गया: संत ज्ञानी हरनाम सिंह खालसा
मुंबई / चौक मेहता 19 अक्टूबर ( ) दमदमी टकसाल के प्रमुख और संत समाज के अध्यक्ष संत ज्ञानी हरनाम सिंह खालसा ने नवी मुंबई के सी बी डी बेलापुर में सचखंड वासी जत्थेदार कुलवंत सिंह सिद्धू की याद में उनके नाम पर रखे गए जॉगर्स पार्क का उद्घाटन किया ।

इससे पहले यहां गुरुद्वारा सिंह सभा में गुरमत समारोह का आयोजन किया गया था। इस अवसर पर श्री मुखवाक के कथा विचार के दौरान दमदमी टकसाल के प्रधान ने नवी मुंबई गुरुद्वारा सुप्रीम काउंसिल के अध्यक्ष भाई जसपाल सिंह सिद्धू के पिता जत्थेदार श्री कुलवंत सिंह सिद्धू को परोपकार की छवि बताया और उनकी सेवाओं को याद किया गुरुघर और पंथ के लिए उनके जीवन पर प्रकाश डाला गया । उन्होंने कहा कि जत्थेदार सिद्धू ने अपना पूरा जीवन गुरमती और गुरसिखी को समर्पित कर दिया था।गुरुघर के एक महान सेवक थे।
वह प्रेमपूर्ण और स्नेहपूर्ण स्मृति थे, जो नवी मुंबई में एक सफल व्यवसायी थे।


उन्होंने इस पार्क को मुंबई के सिख समुदाय के लिए एक बड़ी उपलब्धि बताते हुए कहा कि जत्थेदार कुलवंत सिंह सिद्धू के नाम पर बनाया गया पार्क मुंबई में एक सिख के नाम पर बनाया गया पहला सरकारी पार्क है। इसके माध्यम से सरकार ने मुंबई की प्रगति और समृद्धि के लिए सिख समुदाय के योगदान को मान्यता दी है। पार्क और उसके खूबसूरत गेट का उद्घाटन करते हुए दमदमी टकसाल के मुखिया ने सिख भाईचारे को बधाई दी और सरकार को धन्यवाद दिया. इस मौके पर उन्होंने जत्थेदार सिद्धू के मेधावी सपूत और सुप्रीम काउंसिल नवी मुंबई गुरुद्वारा के अध्यक्ष भाई जसपाल सिंह सिद्धू द्वारा पंथ के प्रति दी गई सेवाओं की सराहना की. उन्होंने पंजाब से दूर सिख समुदाय ने मुंबई की प्रगति और विकास में योगदान देने पर संतोष व्यक्त किया। इस अवसर पर गुरमत कार्यक्रम के दौरान पंथ के प्रसिद्ध कथाकार बाबा बंता सिंह मुंडा पिंड ने भी गुरबानी जस के माध्यम से संगत मण्डली को गुरुघर से जोड़ा. इस अवसर पर संत बाबा कोहला सिंह जी, संत बाबा मनमोहन सिंह जी, कुंदन सिंह, ज्ञान सिंह, अमरपाल सिंह, चरणदीप सिंह, तेजिंदर सिंह, बलविंदर सिंह, मेहर सिंह रंधावा श्री अमरजीत सिंह सैनी, श्री अमरीक सिंह सहहंस, श्री दलेर सिंह अजमानी, श्री परमजीत सिंह बल्ल, श्री हरप्रीत सिंह पल्ला, श्री सतनाम सिंह बाजवा और श्री सुखविंदर सिंह संधू भी उपस्थित थे।

advertise with kesari virasat

Leave a Reply