ਜਿਸ ਵਿੱਚ ਆਖਰੀ ਉਮੀਦ NGO ਦੇ ਮੁੱਖੀ ਜਤਿੰਦਰ ਸਿੰਘ ਜੀ ਵਲੋਂ ਦੱਸਿਆ ਗਿਆ ਕਿ ਮਨੁੱਖਤਾ ਦੀ ਸੇਵਾ ਹੀ ਸਾਡਾ ਧਰਮ ਹੈ। ਕਰੋਨਾ ਕਾਲ ਤੋਂ ਲੈ ਕੇ ਹੁਣ ਤੱਕ ਸੰਸਥਾ ਵਲੋ 904 ਸੰਸਕਾਰ ਦੀ ਸੇਵਾ ਸਮੁੱਚੀ ਟੀਮ ਨਾਲ ਮਿਲ ਕੇ ਨਿਭਾਈ ਗਈ ਹੈ।
ਸੜਕਾਂ ਤੇ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਬੇਸਹਾਰਾ, ਬੇਘਰ, ਮੰਦਬੁੱਧੀ ਲੋਕਾਂ ਦੀ ਸੇਵਾ ਅਤੇ ਇਲਾਜ਼ ਪਿਛਲੇ ਕਾਫੀ ਲੰਬੇ ਸਮੇਂ ਤੋਂ ਨਿਭਾਈ ਜਾ ਰਹੀ ਹੈ, ਉਹਨਾਂ ਕਿਹਾ ਕਿ ਮਨੁੱਖਤਾ ਦੀ ਸੇਵਾ ਲਈ ਸਾਰੇ ਵੀਰਾਂ ਨੂੰ ਸਾਡੇ ਸਮਾਜ ਨੂੰ ਅੱਗੇ ਆਉਣਾ ਚਾਹੀਦਾ ਹੈ।
ਜੇਕਰ ਤੁਹਾਡੇ ਵੀ ਗਲੀ ਮੁਹੱਲੇ ਵਿੱਚ ਜਾ ਆਸ ਪਾਸ ਕੋਈ ਵੀ ਮੰਦਬੁੱਧੀ, ਬੇਘਰ, ਬੇਸਹਾਰਾ ਦੁੱਖੀ ਨਜ਼ਰ ਆਵੇ ਤਾਂ ਤੁਸੀਂ ਆਖਰੀ ਉਮੀਦ ਵੈਲਫੇਅਰ ਸੋਸਾਇਟੀ ਨਾਲ ਸੰਪਰਕ ਕਰ ਸਕਦੇ ਹੋ।