ਮਸ਼ੀਨ ਲਰਨਿੰਗ ‘ਤੇ ਵਿਸ਼ੇਸ਼ ਕੋਜ ਕਰ ਰਹੇ ਡਾ. ਮਾਣਿਕ
ਪਲਾਜ਼ਮਾ ਫਿਜ਼ਿਕਸ ‘ਚ ਰਿਸਰਚ ਕਰ ਰਹੇ ਡਾ. ਵਾਲੀਆ
ਭੌਤਿਕ ਵਿਗਿਆਨ ਦੇ ਐਸੋਸੀਏਟ ਪ੍ਰੋਫੈਸਰ ਤੇ ਵਿਭਾਗ ਦੇ ਕੋਆਰਡੀਨੇਟਰ ਡਾ.ਕੇਸ਼ਵ ਵਾਲੀਆ ਪਲਾਜ਼ਮਾ ਫਿਜ਼ਿਕਸ ‘ਚ ਖੋਜ ਕਰ ਰਹੇ ਹਨ। ਉਨ੍ਹਾਂ ਦੀ ਖੋਜ ਵਿੱਚ ਲੇਜ਼ਰ ਪਲਾਜ਼ਮਾ ਇੰਟਰੈਕਸ਼ਨ, ਪਲਾਜ਼ਮਾ ‘ਚ ਨਾਨ-ਲੀਨੀਅਰ ਵੇਬਜ਼ ਤੇ ਪਾਰਟੀਕਲਜ਼ ਦੀ ਐਕਸਲੇਰੇਸ਼ਨ ਸ਼ਾਮਲ ਹਨ। ਉਨ੍ਹਾਂ ਦੀ ਖੋਜ ਦਾ ਉਦੇਸ਼ ਲੇਜ਼ਰ ਸੰਚਾਲਿਤ ਅਸਥਿਰਤਾ ਦੀ ਤਕਨੀਕ ਦੀ ਵਰਤੋਂ ਕਰਦੇ ਹੋਏ ਊਰਜਾ ਦੇ ਇੱਕ ਬਦਲਵੇਂ ਸਰੋਤ ਨੂੰ ਵਿਕਸਿਤ ਕਰਨਾ ਹੈ।
ਇਨਫਰਮੇਸ਼ਨ ਥਿਊਰੀ ‘ਤੇ ਖੋਜ ਕਰ ਰਹੇ ਡਾ. ਜੋਸ਼ੀ
ਡਾ. ਰਾਜੇਸ਼ ਜੋਸ਼ੀ ਗਣਿਤ ਵਿਭਾਗ ‘ਚ ਸਹਾਇਕ ਪ੍ਰੋਫੈਸਰ ਹਨ। ਉਹ ਇਨਫਰਮੇਸ਼ਨ ਥਿਊਰੀ ‘ਤੇ ਖੋਜ ਕਰ ਰਹੇ ਹਨ। ਉਨ੍ਹਾਂ ਨੇ ਅੰਤਰਰਾਸ਼ਟਰੀ ਪ੍ਰਸਿੱਧੀ ਵਾਲੇ ਰਸਾਲਿਆਂ ‘ਚ ਕਈ ਖੋਜ ਪੱਤਰ ਪ੍ਰਕਾਸ਼ਿਤ ਕੀਤੇ ਹਨ। ਉਨ੍ਹਾਂ ਦੇ ਖੋਜ ਖੇਤਰਾਂ ‘ਚ ਕੋਡਿੰਗ ਥਿਊਰੀ, ਡਾਈਵਰਜ਼ਨਸ, ਡਿਸਸਿਮੀਲੈਰਿਟੀਜ਼ ਤੇ ਫਜ਼ੀ ਸੈੱਟ ਥਿਊਰੀ ਸ਼ਾਮਲ ਹਨ। ਵਾਈਸ ਚਾਂਸਲਰ ਡਾ. ਮਨੋਜ ਕੁਮਾਰ, ਰਜਿਸਟਰਾਰ ਕੇਐਨ ਕੌਲ ਤੇ ਡੀਨ ਆਫ਼ ਸਾਇੰਸ ਡਾ. ਆਰਕੇ ਸੇਠ ਤਿੰਨਾਂ ਨੇ ਵੀ ਇਸ ਪ੍ਰਾਪਤੀ ਲਈ ਖੋਜਾਰਥੀਆਂ ਦੀ ਸ਼ਲਾਘਾ ਕੀਤੀ |