ਜਲੰਧਰ, ਕੇਸਰੀ ਨਿਊਜ਼ ਨੈੱਟਵਰਕ- ਐਸਵਾਈਐਲ ਦੇ ਮੁੱਦੇ ਨੂੰ ਲੈਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵਿੱਚ 14 ਅਕਤੂਬਰ ਨੂੰ ਅਹਿਮ ਮੀਟਿੰਗ ਹੋਵੇਗੀ। ਲੋਕ ਇਨਸਾਫ ਪਾਰਟੀ ਦੇ ਮੁੱਖ ਸਿਮਰਜੀਤ ਸਿੰਘ ਬੈਂਸ ਨੇ ਮੁੱਖ ਮੰਤਰੀ ਮਾਨ ਨੂੰ ਐਸਵਾਈਐਲ ਦਾ ਮੁੱਦਾ ਹਲ ਕਰ ਲਈ ਅਹਿਮ ਨੁਕਤਾ ਦਿਤਾ ਹੈ।
ਇਸ ਤੋਂ ਇਲਾਵਾ ਹਰਿਆਣਾ ਵਿੱਚ ਲੰਬਾਈ 197 ਕਿਲੋਮੀਟਰ (ਹਰਿਆਣਾ ਵਿਚ ਯਮੁਨਾ ਰਾਜਸਥਾਨ ਕੈਨਾਲ) ਜਿਸ ਵਿੱਚੋਂ ਹਰਿਆਣਾ ਨੂੰ ਪਾਣੀ ਮਿਲਣ ਦੀ ਪੁਸ਼ਟੀ ਐਮ ਪੀ ਧਰਮਵੀਰ ਵੱਲੋੰ ਲੋਕ ਸਭਾ ਵਿਚ ਲਿਖਤ ਨੰਬਰ 77 (ਮਿਤੀ 21 ਜੁਲਾਈ 2016) ਦੇ ਜਵਾਬ ਵਿਚ ਕੇਂਦਰੀ ਮੰਤਰੀ ਵੱਲੋਂ ਦਿੱਤੇ ਹਾਂ ਪੱਖੀ ਜਵਾਬ ਤੋਂ ਪੁਖਤਾ ਹੁੰਦੀ ਹੈ।
ਇਸ ਨਹਿਰ ਦੇ ਪਾਣੀ ਨਾਲ ਹਰਿਆਣਾ ਦੀ ਸਮੱਸਿਆ ਵੀ ਹਲ ਹੋ ਜਾਵੇਗੀ ਤੇ ਸਾਂਝੇ ਪੰਜਾਬ ਦੇ ਲੋਕਾਂ ਦੇ ਪਿਆਰ ਦੀ ਗੰਢ ਹੋਰ ਵੀ ਮਜ਼ਬੂਤ ਹੋਵੇਗੀ।