11 ਅਕਤੂਰ, (ਕੇਸਰੀ ਨਿਊਜ਼ ਨੈੱਟਵਰਕ)- ਉਸਤਾਦ ਸਰਦਾਰ ਮੁਹੰਮਦ ਤੇ ਗੁਰੂ ਗੁਲਜ਼ਾਰ ਮੁਹੰਮਦ ਦੀ ਯਾਦ ਚੋ ਕਰਵਾਏ ਜਾ ਰਹੇ 32ਵੇਂ ਸੰਗੀਤ ਮੇਲੇ ਦੀ ਮੀਟਿੰਗ ਗਾਇਕ ਬੂਟਾ ਮੁਹੰਮਦ ਦੀ ਪ੍ਰਧਾਨਗੀ ਚੋ ਕੀਤੀ ਗਈ l
ਸਾਲਾਨਾ ਇੱਕ ਨਵੰਬਰ ਨੂੰ ਪਿੰਡ ਨੂਰਪੁਰ ਵਿਖੇ ਕਰਵਾਏ ਜਾਂਦੇ ਇਸ ਮੇਲੇ ਵਾਰੇ ਸਾਂਝੇ ਤੌਰ ਤੇ ਜਾਣਕਾਰੀ ਦਿੰਦੇ ਹੋਏ ਟਰੱਸਟ ਦੇ ਪ੍ਰਧਾਨ ਬੂਟਾ ਮੁਹੰਮਦ ਤੇ ਸੀਨੀਅਰ ਵਾਈਸ ਪ੍ਰਧਾਨ ਨਰਿੰਦਰ ਬੰਗਾ ਨੇ ਦੱਸਿਆ ਕਿ ਉੱਘੇ ਗਾਇਕ ਮਾਸਟਰ ਸਲੀਮ, ਫ਼ਿਰੋਜ਼ ਖਾਨ, ਕੇ ਐਸ ਮੱਖਣ, ਨਛੱਤਰ ਗਿੱਲ, ਜੀ ਖਾਨ, ਕਮਲ ਖਾਨ,ਲਾਭ ਜੰਜੂਆ, ਦੋਗਾਣਾ ਜੋੜੀਆਂ ਬਲਕਾਰ ਅਣਖੀਲਾ ਤੇ ਬੀਬਾ ਗੁਲਸ਼ਨ, ਕੁਲਵਿੰਦਰ ਕੈਲੀ ਤੇ ਗੁਰਲੇਜ਼ ਅਖਤਰ,ਸਰਦਾਰ ਅਲੀ,ਸਤਵਿੰਦਰ ਬੁੱਗਾ,ਮਾਸ਼ਾ ਅਲੀ ਤੋਂ ਇਲਾਵਾ ਹਾਸਰਸ ਕਲਾਕਾਰ ਵੀ ਪਹੁੰਚਣਗੇ l
ਮੇਲੇ ਚੋ ਹਲਕਾ ਇੰਚਾਰਜ ਕੁਲਜੀਤ ਸਿੰਘ ਸਰਹਾਲ, ਨਵਜੋਤਪਾਲ ਸਿੰਘ ਰੰਧਾਵਾ ਡਿਪਟੀ ਕਮਿਸ਼ਨਰ ਨਵਾਂਸ਼ਹਿਰ, ਭਾਗੀਰਥ ਸਿੰਘ ਮੀਨਾ ਐਸ ਐਸ ਪੀ ਨਵਾਂਸ਼ਹਿਰ ਤੇ ਹੋਰ ਅਨੇਕਾਂ ਰਾਜਨੀਤਕ ਆਗੂ ਤੇ ਵੱਖ ਵੱਖ ਦਰਬਾਰਾਂ ਤੋਂ ਮਹਾਂਪੁਰਸ਼ ਵੀ ਉਚੇਚੇ ਤੌਰ ਤੇ ਪਹੁੰਚ ਰਹੇ ਹਨ l
ਇਸ ਮੌਕੇ ਟਰੱਸਟ ਮੈਬਰਾਂ ਚੋ ਪ੍ਰੈਸ ਸਕੱਤਰ ਜਸਵੀਰ ਨੂਰਪੁਰ,ਜਨਰਲ ਸਕੱਤਰ ਦੇਸ ਰਾਜ ਬੰਗਾ,ਸੁੱਚਾ ਝਿੰਗੜ, ਮੋਹਨ ਬੀਕਾ,ਸਰਪੰਚ ਲਖਵਿੰਦਰ ਸਾਬੀ,ਗੁਰਸੇਵਕ ਸਿੰਘ ਧਾਰੀਵਾਲ, ਸੁਲਤਾਨ ਮੁਹੰਮਦ, ਸਦੀਕ ਮੁਹੰਮਦ ਆਦਿ ਹਾਜ਼ਿਰ ਸਨ l