*ਜਲਦ ਹੀ ਡੀ.ਐਮ.ਏ ਦੀ ਨਵੀਂ ਟੀਮ ਦਾ ਕਰਾਂਗੇ ਐਲਾਨ-ਅਮਨ ਬੱਗਾ*
*ਪੱਤਰਕਾਰਾਂ ਦੀਆਂ ਮੰਗਾਂ ਸਬੰਧੀ ਜਲਦੀ ਹੀ ਮੁੱਖ ਮੰਤਰੀ ਨਾਲ ਹੋਵੇਗੀ ਮੁਲਾਕਾਤ*
ਇਸ ਮੌਕੇ ‘ਤੇ ਕਰੀਬ 3 ਸਾਲਾਂ ਤੋਂ ਡੀ.ਐਮ.ਏ ਦੇ ਚੇਅਰਮੈਨ ਦੇ ਅਹੁਦੇ ‘ਤੇ ਰਹਿ ਚੁੱਕੇ ਅਮਨ ਬੱਗਾ ਵਿਚ ਵਿਸ਼ਵਾਸ਼ ਪ੍ਰਗਟ ਕਰਦੇ ਹੋਏ ਮੌਕੇ ‘ਤੇ ਪਹੁੰਚੇ 120 ਤੋਂ ਵੱਧ ਪੱਤਰਕਾਰਾਂ ਨੇ ਉਨ੍ਹਾਂ ਨੂੰ ਸਰਬਸੰਮਤੀ ਨਾਲ ਡਿਜੀਟਲ ਮੀਡੀਆ ਐਸੋਸੀਏਸ਼ਨ (ਡੀ.ਐਮ.ਏ.) ਦਾ ਪ੍ਰਧਾਨ ਨਿਯੁਕਤ ਕੀਤਾ।
ਇਸ ਮੌਕੇ ਡੀਐਮਏ ਦੀ ਕਾਰਜਕਾਰਨੀ ਕਮੇਟੀ ਨੇ ਫੈਸਲਾ ਕੀਤਾ ਕਿ ਅਮਨ ਬੱਗਾ ਹੀ ਹੁਣ ਡਿਜੀਟਲ ਮੀਡੀਆ ਐਸੋਸੀਏਸ਼ਨ ਦੀ ਪ੍ਰਧਾਨ ਵਜੋਂ ਅਗਵਾਈ ਕਰਨਗੇ। ਪਹਿਲਾਂ ਦੀ ਤਰ੍ਹਾਂ ਡੀਐਮਏ ਉਨ੍ਹਾਂ ਦੀ ਅਗਵਾਈ ਵਿੱਚ ਹੀ ਕੰਮ ਕਰੇਗੀ। ਸਾਰੇ ਅਹੁਦੇਦਾਰ ਅਮਨ ਬੱਗਾ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨਗੇ।
ਇਸ ਮੌਕੇ ਅਮਨ ਬੱਗਾ ਨੇ ਪ੍ਰਧਾਨ ਬਣਨ ਤੋਂ ਬਾਅਦ ਸਭ ਤੋਂ ਪਹਿਲਾਂ ਸੀਨੀਅਰ ਪੱਤਰਕਾਰ ਪ੍ਰਦੀਪ ਵਰਮਾ ਨੂੰ ਚੇਅਰਮੈਨ ਦੇ ਅਹੁਦੇ ਦੀ ਜ਼ਿੰਮੇਵਾਰੀ ਸੌਂਪੀ। ਉਨ੍ਹਾਂ ਦੱਸਿਆ ਕਿ ਪ੍ਰਦੀਪ ਵਰਮਾ ਪਹਿਲੇ ਦਿਨ ਤੋਂ ਡੀ.ਐਮ.ਏ ਲਈ ਵੱਖ-ਵੱਖ ਅਹੁਦਿਆਂ ‘ਤੇ ਕੰਮ ਕਰ ਰਹੇ ਹਨ। ਡੀ.ਐਮ.ਏ. ਪ੍ਰਤੀ ਉਨ੍ਹਾਂ ਦੀਆਂ ਸੇਵਾਵਾਂ ਅਤੇ ਪੱਤਰਕਾਰੀ ਵਿੱਚ ਉਨ੍ਹਾਂ ਦੇ ਤਜ਼ਰਬੇ ਨੂੰ ਦੇਖਦਿਆਂ ਸਮੂਹ ਪੱਤਰਕਾਰਾਂ ਦੀ ਸਹਿਮਤੀ ਨਾਲ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ।
ਉਨ੍ਹਾਂ ਕਿਹਾ ਕਿ ਜਲਦੀ ਹੀ ਨਵੀਂ ਕਾਰਜਕਾਰਨੀ ਕਮੇਟੀ ਦਾ ਐਲਾਨ ਕੀਤਾ ਜਾਵੇਗਾ ਅਤੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਦਾ ਐਲਾਨ ਕਰਦਿਆਂ ਉਨ੍ਹਾਂ ਨੂੰ ਸਨਮਾਨ ਸਹਿਤ ਨਿਯੁਕਤੀ ਪੱਤਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਡੀਐਮਏ ਦੀ ਕਾਰਜਕਾਰਨੀ ਕਮੇਟੀ ਪੱਤਰਕਾਰਾਂ ਦੀਆਂ ਮੰਗਾਂ ਸਬੰਧੀ ਨਵੰਬਰ ਮਹੀਨੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਕਰੇਗੀ।
ਇਸ ਮੌਕੇ ਮੋਹਿਤ ਸੇਖੜੀ, ਪੁਸ਼ਪਿੰਦਰ ਕੌਰ, ਵਿਸ਼ਾਲ ਸ਼ਰਮਾ, ਸੁਦੇਸ਼ ਬੱਗਾ, ਗੁਰਨੇਕ ਸਿੰਘ ਵਿਰਦੀ, ਹਨੀ ਸਿੰਘ, ਪੰਕਜ ਸੋਨੀ, ਸੰਦੀਪ ਬਾਂਸਲ, ਵਰੁਣ ਗੁਪਤਾ, ਰਮੇਸ਼ ਕੁਮਾਰ, ਜਤਿੰਦਰ ਰਾਵਤ, ਸੁਖਵਿੰਦਰ ਲੱਕੀ, ਕਰਨਵੀਰ, ਕੇਵਲ ਕ੍ਰਿਸ਼ਨ, ਮਨੋਜ ਸੋਨੀ, ਰਵਿੰਦਰ ਕਿੱਟੀ, ਜਤਿਨ ਬੱਬਰ, ਪੰਕਜ ਬੱਬੂ, ਅਨੁਰਾਗ ਕੌਂਡਲ, ਸੰਨੀ ਭਗਤ, ਪਵਨ ਕੁਮਾਰ, ਰਾਜੇਸ਼ ਭਗਤ, ਸਤਪਾਲ ਸੇਤੀਆ, ਸੰਜੇ ਸੇਤੀਆ, ਐਚ.ਐਸ ਚਾਵਲਾ, ਬਸੰਤ, ਜਸਵਿੰਦਰ ਬੱਲ, ਸੁਨੀਲ ਕਪੂਰ, ਵਰਿੰਦਰ ਸ਼ਰਮਾ, ਸਾਹਿਲ ਅਰੋੜਾ, ਦੀਪਕ ਲੂਥਰਾ, ਕਮਲਜੀਤ, ਰਵੀ ਜਸਲ, ਦਿਨੇਸ਼ ਮਲਹੋਤਰਾ, ਵਿਜੇ ਅਟਵਾਲ, ਮਨਪ੍ਰੀਤ ਸਿੰਘ, ਯੋਗੇਸ਼ ਕਤਿਆਲ, ਅਜੇ ਕੁਮਾਰ, ਗਗਨ ਜੋਸ਼ੀ ਬਾਦਲ, ਕਬੀਰ ਸੌਂਧੀ, ਸਤਬੀਰ ਸਿੰਘ, ਵਿਧੀ ਚੰਦ, ਮਨਜਿੰਦਰ ਸਿੰਘ, ਕੁਲਪ੍ਰੀਤ ਸਿੰਘ ਨਿਸ਼ਾ, ਸ਼ੰਮੀ ਸਿੰਘ, ਨਿਖਿਲ ਸ਼ਰਮਾ, ਸੰਨੀ, ਬਲਪ੍ਰੀਤ, ਵਿਕਰਮ, ਡਾ. ਸੁਖਵੰਤ ਕੌਰ ਹਾਜ਼ਰ ਸਨ।