KESARI VIRASAT

ਕੇਸਰੀ ਵਿਰਾਸਤ

Latest news
ਰਾਜ ਸਭਾ ਮੈਂਬਰ ਸੰਤ ਸੀਚੇਵਾਲ ਵਲੋਂ ਕੇਂਦਰ ਨੂੰ ਜਲੰਧਰ ਖੇਤਰੀ ਪਾਸਪੋਰਟ ਦਫਤਰ 'ਚ ਭ੍ਰਿਸ਼ਟਾਚਾਰ ਦੀ ਸ਼ਿਕਾਇਤ: ਫਰਵਰੀ ਵ... DMA ਵਲੋਂ ਲਗਾਏ ਗਏ ਅੱਖਾਂ ਦੇ ਮੁਫ਼ਤ ਕੈਂਪ 'ਚ ਲੋਕਾਂ ਨੇ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਕੇ ਕੈਂਪ ਦਾ ਲਿਆ ਲਾਭ, Eye Drop... ਸਿੱਖਾਂ ਦੀ ਪਗੜੀ ਬਾਰੇ ਕਾਂਗਰਸ ਆਗੂ ਰਾਹੁਲ ਗਾਂਧੀ ਦੀ ਟਿੱਪਣੀ ਇਸ ਸੂਬੇ ਵਿੱਚ ਹੋਈ ਸੱਚ ਸਾਬਤ: ਲੱਗੀ ਪਾਬੰਦੀ ਜਲੰਧਰ ਨਗਰ ਨਿਗਮ ਸੀਵਰੇਜ ਵਿਭਾਗ ਦੇ ਅਧਿਕਾਰੀਆਂ ਦੀ ਗੁੰਡਾਗਰਦੀ!: ਦੁਕਾਨ 'ਚ ਦਾਖਲ ਹੋ ਕੇ ਮਜ਼ਦੂਰ 'ਤੇ ਜਾਨਲੇਵਾ ਹਮਲਾ ਕੇਂਦਰ ਸਰਕਾਰ ਨਹੀਂ ਬਣਾ ਸਕੇਗੀ ਤੱਥ ਜਾਂਚ ਯੂਨਿਟ : ਬੰਬੇ ਹਾਈ ਕੋਰਟ ਨੇ ਲਾਈ ਰੋਕ, ਕਿਹਾ- ਆਈਟੀ ਐਕਟ ਵਿੱਚ ਸੋਧ ਲੋਕਾਂ ... ਕੋਲਕਾਤਾ ਰੇਪ-ਕਤਲ 'ਤੇ  ਮਮਤਾ ਸਰਕਾਰ ਤੋਂ ਨਰਾਜ਼ ਸੈਕਸ ਵਰਕਰ ਦੁਰਗਾ ਦੀ ਮੂਰਤੀ ਲਈ ਮਿੱਟੀ ਨਹੀਂ ਦੇਣਗੇ: ਕਿਹਾ- ਇਨਸਾਫ਼... ਇਜ਼ਰਾਈਲ ਨੇ 15 ਸਾਲਾਂ ਤੋਂ ਪੇਜ਼ਰ ਧਮਾਕੇ ਦੀ ਯੋਜਨਾ ਬਣਾਈ: ਫਰਜ਼ੀ ਕੰਪਨੀ ਬਣਾਈ, ਪੇਜ਼ਰ 'ਚ 50 ਗ੍ਰਾਮ ਵਿਸਫੋਟਕ ਰੱਖਿਆ... HDB ਵਿੱਤੀ IPO ਲਾਂਚ ਕਰਨ ਦੀ ਯੋਜਨਾ: ਕੰਪਨੀ ਨੂੰ IPO ਲਈ ਬੋਰਡ ਤੋਂ ਮਨਜ਼ੂਰੀ ਮਿਲੀ, 2,500 ਕਰੋੜ ਰੁਪਏ ਦੇ ਨਵੇਂ ਸ਼ੇ... ਖਿਲਵਾੜ:  ਤਿਰੂਪਤੀ ਬਾਲਾਜੀ ਦੇ ਲੱਡੂ ਵਿੱਚ ਜਾਨਵਰਾਂ ਦੀ ਚਰਬੀ, ਮੱਛੀ ਦਾ ਤੇਲ: ਲੈਬ ਰਿਪੋਰਟ 24 ਵਾਰ ਨਿਸ਼ਾਨੇ 'ਤੇ ਆਈਆਂ ਭਾਰਤੀ ਰੇਲ ਗੱਡੀਆਂ: ਪਟੜੀ ਤੋਂ ਉਤਰਨ ਪਿੱਛੇ ਆਈਐਸਆਈ ਅਤੇ ਇਸਲਾਮਿਕ ਸਟੇਟ ਦਾ ਹੱਥ, ਐਨਆਈਏ ...
You are currently viewing ਕੇ.ਐਮ.ਵੀ. ਕਾਲਜੀਏਟ ਸਕੂਲ ਦੀ ਸੌਫਟਬਾਲ ਟੀਮ ਬਣੀ ਚੈਂਪੀਅਨ

ਕੇ.ਐਮ.ਵੀ. ਕਾਲਜੀਏਟ ਸਕੂਲ ਦੀ ਸੌਫਟਬਾਲ ਟੀਮ ਬਣੀ ਚੈਂਪੀਅਨ

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


ਕੇਸਰੀ ਨਿਊਜ਼ ਨੈੱਟਵਰਕ: ਕੇ.ਐਮ.ਵੀ. ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ, ਜਲੰਧਰ ਦੀ ਸੌਫਟਬਾਲ ਟੀਮ ਨੇ ਇੱਕ ਵਾਰ ਫਿਰ ਤੋਂ ਚੈਂਪੀਅਨ ਬਣ ਕੇ ਵਿਦਿਆਲਾ ਦਾ ਮਾਣ ਵਧਾਇਆ।ਜ਼ਿਲ੍ਹਾ ਸਿੱਖਿਆ ਦਫਤਰ, ਜਲੰਧਰ ਦੁਆਰਾ ਆਯੋਜਿਤ ਜ਼ਿਲ੍ਹਾ ਪੱਧਰੀ ਅੰਡਰ-19 ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਲਜੀਏਟ ਸਕੂਲ ਦੀ ਸੌਫਟਬਾਲ ਟੀਮ ਨੇ ਆਪਣੀ ਮਿਹਨਤ ਅਤੇ ਲਗਨ ਦਾ ਬਾਖੂਬੀ ਪ੍ਰਦਰਸ਼ਨ ਕੀਤਾ।

ਖਿਡਾਰਨ ਇਸ਼ਿਕਾ, ਨਵਦੀਪ, ਸੰਜਨਾ, ਕ੍ਰਿਸ਼ਿਕਾ, ਰਾਜਬੀਰ, ਨਿਲਾਕਸ਼ੀ, ਸੇਜਲ, ਵੰਸ਼ਿਕਾ, ਪ੍ਰਿਯੰਕਾ, ਮੋਨਿਕਾ, ਆਸਥਾ ਅਤੇ ਦੀਕਸ਼ਾ ਨੇ ਪੂਰੀ ਖੇਡ ਭਾਵਨਾ, ਜੋਸ਼ ਅਤੇ ਜਜ਼ਬੇ ਦੇ ਨਾਲ ਖੇਡਦੇ ਹੋਏ ਸਭ ਦਾ ਦਿਲ ਜਿੱਤਿਆ।

ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਇਸ ਵਿਸ਼ੇਸ਼ ਪ੍ਰਾਪਤੀ ਦੇ ਲਈ ਸੌਫਟਬਾਲ ਟੀਮ ਦੀਆਂ ਸਮੂਹ ਖਿਡਾਰਨਾਂ ਨੂੰ ਮੁਬਾਰਕਬਾਦ ਦਿੰਦੇ ਹੋਏ ਦੱਸਿਆ ਕਿ ਕੰਨਿਆਂ ਮਹਾਂਵਿਦਿਆਲਾ ਦੁਆਰਾ ਖਿਡਾਰਨਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ ਜਿਸ ਵਿੱਚ ਮੁਫਤ ਰਹਿਣ ਸਹਿਣ, ਖਾਣ-ਪੀਣ ਅਤੇ  ਸਿੱਖਿਆ ਦੀਆਂ ਸਹੂਲਤਾਂ ਦੇ ਨਾਲ-ਨਾਲ ਸਟੇਟ-ਆਫ-ਦਿ-ਆਰਟ ਜਿਮਨੇਜੀਅਮ, ਖੁੱਲ੍ਹੀਆਂ ਪਲੇਅ ਗਰਾਊਂਡ ਅਤੇ ਉੱਤਮ ਕੋਚਿੰਗ ਮੁਹੱਈਆ ਕਰਾਉਣ ਦੇ ਲਈ ਸਦਾ ਗੰਭੀਰ ਯਤਨ ਕੀਤੇ ਜਾਂਦੇ ਰਹਿੰਦੇ ਹਨ ਅਤੇ ਇਹ ਸਾਰੀਆਂ ਬੇਮਿਸਾਲ ਸਹੂਲਤਾਂ ਅਜਿਹੇ ਸ਼ਾਨਦਾਰ ਨਤੀਜੇ ਪ੍ਰਾਪਤ ਕਰਦੀਆਂ ਹਨ।

advertise with kesari virasat

ਵਿਦਿਆਲਾ ਪ੍ਰਿੰਸੀਪਲ ਪ੍ਰੋ. (ਡਾ.) ਅਤਿਮਾ ਸ਼ਰਮਾ ਦਿਵੇਦੀ ਨੇ ਇਹ ਵੀ ਪ੍ਰਣ ਕੀਤਾ ਕਿ ਕੇ.ਐਮ.ਵੀ ਉਹਨਾਂ ਵਿਦਿਆਰਥਣਾਂ ਨੂੰ ਇਹ ਸਹੂਲਤਾਂ ਪ੍ਰਦਾਨ ਕਰਦੀ ਰਹੇਗੀ ਜੋ ਖੇਡਾਂ ਦੇ ਖੇਤਰ ਵਿੱਚ ਆਪਣੀ ਕਾਬਲੀਅਤ ਨੂੰ ਸਾਬਤ ਕਰਦੇ ਰਹਿਣਗੇ।

ਸ਼ਾਬਾਸ਼ੀ ਦਿੰਦੇ ਹੋਏ ਫਿਜ਼ੀਕਲ ਐਜੂਕੇਸ਼ਨ ਵਿਭਾਗ ਤੋਂ ਡਾ. ਦਵਿੰਦਰ ਸਿੰਘ ਅਤੇ ਸਮੂਹ ਅਧਿਆਪਕਾਂ ਦੇ ਨਾਲ-ਨਾਲ ਕੋਚ ਸ਼੍ਰੀ ਪ੍ਰਦੀਪ ਸੈਣੀ ਦੁਆਰਾ ਕੀਤੇ ਗਏ ਯਤਨਾਂ ਦੀ ਵੀ ਭਰਪੂਰ ਸ਼ਲਾਘਾ ਕੀਤੀ।

KESARI NEWS NETWORK: Kanya Maha Vidyalaya(Autonomous) always excel in sports activities along with the academics. In an another major achievement, KMV Collegiate Sr. Sec. School softballteambagged championposition in under-19 District level Tournament organised by District Education Office, Jalandhar.

Principal Prof. Dr. Atima Sharma Dwivedi congratulated the team players comprising of Ishika, Navdeep, Sanjana, Krishika, Rajbir, Nilakshi, Sejal, Vanshika, Priyanka, Monica, Aastha and Diksha.She averred that players at KMV are provided many facilities which include free education, hostel, mess & transport facilities. They avail a lot from state of the art infrastructure comprising Gymnasium, Health Club, Swimming Pool and sprawling play grounds. All these exceptional facilities elicit such excellent outcomes. Prof. Atima Sharma Dwivedi also adumbrated that KMV will continue to provide these facilities to the students who continue to prove their mettle in sports arena. Madam Principal also lauded the efforts ofDr Davinder,Ms Baldina& Mr Pardeep Saini for this achievement.

 

Leave a Reply