Latest news
ਮੀਰਾ ਦੀ ਸ਼ਰਧਾ 'ਚ ਰੰਗਿਆ ਪੰਚਕੂਲਾ, ਅਗਰਵਾਲ ਭਵਨ 'ਚ 'ਸਰਵ ਸਮਾਜ ਬੰਧੂਤਵ' ਸਾਂਝੀਵਾਲਤਾ ਯਾਤਰਾ- 2022 ਦਾ ਸ਼ਾਨਦਾਰ ਸਵ... वरिष्ठ पत्रकार जसविंदर सिंह आजाद DMA के चीफ एडवाइजर व मोहित सेखड़ी सेक्रेटरी नियुक्त  ਐਨ.ਆਈ.ਟੀ.ਟੀ.ਟੀ.ਆਰ.-ਚੰਡੀਗੜ੍ਹ ਵਿੱਚ ਆਯੋਜਿਤ ਹੋਵੇਗੀ ਮੀਡੀਆ ਚੌਪਾਲ-2022 इस बार एनआईटीटीटीआर-चंडीगढ़ में लगेगा मीडिया चौपाल ਧਾਰਮਿਕ ਪ੍ਰੋਗਰਾਮਾਂ ਨਾਲ ਵਧਦੀ ਹੈ ਭਾਈਚਾਰਕ ਸਾਂਝ:ਰਣਜੀਤ ਸਿੰਘ ਖੋਜੇਵਾਲ ਅਕਾਲੀ ਦਲ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ 5 ਜਨਵਰੀ ਨਿਯਤ ਕਰਨ ਦੀ ਮੰਗ ’ਤੇ ਸੁਖਬੀਰ ਬਾਦਲ ਨੂੰ ਘੇਰਿਆ *ਪੱਤਰਕਾਰ ਅਜੀਤ ਸਿੰਘ ਬੁਲੰਦ ਡਿਜੀਟਲ ਮੀਡੀਆ ਐਸੋਸੀਏਸ਼ਨ ਦੇ ਜਨਰਲ ਸਕੱਤਰ ਬਣੇ, ਪ੍ਰਧਾਨ ਅਮਨ ਬੱਗਾ ਅਤੇ ਚੇਅਰਮੈਨ ਪ੍ਰਦੀ... ਸਾਂਝੀਵਾਲਤਾ ਯਾਤਰਾ-2022 ਦਾ ਡੇਰਾ ਸੰਤ ਗੋਪਾਲ ਨੰਦ ਜੀ ਅਗੰਮ ਪੁਰ ਵਿਖੇ ਭਰਵਾਂ ਸਵਾਗਤ ਸਾਂਝੀਵਾਲਤਾ ਯਾਤਰਾ-2022 ਦਾ ਭੀਖੀ ਵਿੱਚ ਭਰਵਾਂ ਸਵਾਗਤ, ਅੱਜ ਪੁੱਜੇਗੀ ਸੰਗਰੂਰ ਐਨ ਆਰ ਆਈ ਸਭਾ ਦੀ ਕਾਰਗੁਜ਼ਾਰੀ ਤੋਂ ਅਸੰਤੁਸ਼ਟ ਪ੍ਰਵਾਸੀ ਭਾਰਤੀ: ਨਾਪਾ

ਕੇਸਰੀ ਵਿਰਾਸਤ

ਕੇ.ਐਮ.ਵੀ. ਵਿਖੇ ਮਨਾਇਆ ਗਿਆ ਸਾਈਬਰ ਜਾਗਰੂਕਤਾ ਦਿਵਸ

ਜਲੰਧਰ, (ਕੇਸਰੀ ਨਿਊਜ਼ ਨੈੱਟਵਰਕ)- ਭਾਰਤ ਦੀ ਵਿਰਾਸਤ ਅਤੇ ਆਟੋਨਾਮਸ ਸੰਸਥਾ, ਕੰਨਿਆ ਮਹਾਂ ਵਿਦਿਆਲਾ, ਜਲੰਧਰ ਦੁਆਰਾ ਸਾਈਬਰ ਜਾਗਰੂਕਤਾ ਦਿਵਸ ਮਨਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਸਾਈਬਰ ਹਾਈਜੀਨ ਸੈਸ਼ਨ ਆਯੋਜਿਤ ਕੀਤਾ ਗਿਆ ਜਿਸ ਵਿੱਚ ਵਿਦਿਆਲਾ ਦੇ ਪੋਸਟ ਗ੍ਰੈਜੂਏਟ ਡਿਪਾਰਟਮੈਂਟ ਆਫ ਕੰਪਿਊਟਰ ਸਾਇੰਸ ਐਂਡ ਐਪਲੀਕੇਸ਼ਨਜ਼ ਦੇ ਮੁਖੀ ਡਾ. ਸੁਮਨ ਖੁਰਾਨਾ ਨੇ ਬਤੌਰ ਸਰੋਤ ਬੁਲਾਰਾ ਸ਼ਿਰਕਤ ਕੀਤੀ। ਵਿਦਿਆਰਥਣਾਂ ਨੂੰ ਸੰਬੋਧਿਤ ਹੁੰਦੇ ਹੋਏ ਉਨ੍ਹਾਂ ਨੇ ਸਭ ਤੋਂ ਪਹਿਲਾਂ ਜਿਥੇ ਮੌਜੂਦਾ ਯੁੱਗ ਵਿੱਚ ਡਿਜੀਟਲ ਟੈਕਨਾਲੋਜੀ ਦੀ ਵਰਤੋਂ ਅਤੇ ਸਾਈਬਰ ਸਪੇਸ ਬਾਰੇ ਜਾਣਕਾਰੀ ਦਿੱਤੀ ਉੱਥੇ ਨਾਲ ਹੀ ਉਨ੍ਹਾਂ ਨੇ ਦਿਨ ਪ੍ਰਤੀ ਦਿਨ ਵਧ ਰਹੇ ਸਾਈਬਰ ਕ੍ਰਾਈਮ ਬਾਰੇ ਵੀ ਵਿਸਥਾਰ ਸਹਿਤ ਚਾਨਣਾ ਪਾਇਆ। ਹਰੇਕ ਸਾਲ ਸਾਈਬਰ ਕ੍ਰਾਈਮ ਵਿਚ ਫਸ ਰਹੇ ਲੱਖਾਂ ਭਾਰਤੀਆਂ ਦੀ ਗਿਣਤੀ ਨੂੰ ਚਿੰਤਾਜਨਕ ਦੱਸਣ ਦੇ ਨਾਲ-ਨਾਲ ਉਨ੍ਹਾਂ ਨੇ ਭਾਰਤ ਨੂੰ ਸਮੁੱਚੇ ਏਸ਼ੀਆ ਵਿੱਚ ਸਾਈਬਰ ਕ੍ਰਾਈਮ ਤੋਂ ਪ੍ਰਭਾਵਿਤ ਤਿੰਨ ਦੇਸ਼ਾਂ ਵਿੱਚੋਂ ਇੱਕ ਦੱਸਿਆ। ਵਿਸ਼ੇ ਦੇ ਵਿਸਥਾਰ ‘ਚ ਜਾਂਦਿਆਂ ਉਨ੍ਹਾਂ ਨੇ ਈ-ਮੇਲ, ਇੰਟਰਨੈੱਟ, ਪਛਾਣ ਆਦਿ ਦੇ ਧੋਖਿਆਂ ਬਾਰੇ ਗੱਲ ਕਰਨ ਤੋਂ ਇਲਾਵਾ ਔਰਤਾਂ ਨੂੰ ਸਾਈਬਰ ਖਤਰੇ, ਸਾਈਬਰ ਹਰਾਸਮੈਂਟ, ਸਾਈਬਰ ਸਟਾਕਿੰਗ, ਸਾਈਬਰ ਮਾਨਹਾਨੀ, ਮਾਰਪਿੰਗ, ਪੋਰਨੋਗ੍ਰਾਫੀ, ਸਪੂਫਿੰਗ, ਫਿਸ਼ਿੰਗ ਮੈਟਰੀਮੋਨੀਅਲ ਧੋਖਿਆਂ ਆਦਿ ਤੋਂ ਵੀ ਸਭ ਨੂੰ ਜਾਣੂ ਕਰਵਾਇਆ। ਇਸ ਤੋਂ ਇਲਾਵਾ ਉਨ੍ਹਾਂ ਨੇ ਸਾਈਬਰ ਸੁਰੱਖਿਆ ਨੂੰ ਯਕੀਨੀ ਬਣਾਉਂਦੇ ਕਾਨੂੰਨਾਂ ਬਾਰੇ ਜਾਣਕਾਰੀ ਦੇਣ ਦੇ ਨਾਲ-ਨਾਲ ਸਾਈਬਰ ਕ੍ਰਾਈਮ ਨੂੰ ਰੋਕਣ ਲਈ ਪੂਰੀ ਚੌਕਸੀ ਵਰਤਦੇ ਹੋਏ ਕੁਝ ਜ਼ਰੂਰੀ ਪਹਿਲੂ ਵੀ ਸਾਂਝੇ ਕੀਤੇ ਅਤੇ ਨਾਲ ਹੀ ਵਿਦਿਆਰਥਣਾਂ ਵੱਲੋਂ ਪੁੱਛੇ ਗਏ ਵੱਖ-ਵੱਖ ਸਵਾਲਾਂ ਦੇ ਜਵਾਬ ਵੀ ਬੇਹੱਦ ਤਸੱਲੀਬਖਸ਼ ਢੰਗ ਦੇ ਨਾਲ ਦਿੱਤੇ।

ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਡਾ. ਸੁਮਨ ਖੁਰਾਨਾ ਵੱਲੋਂ ਵਿਸ਼ੇ ਦੀ ਵਿਸਥਾਰ ਸਹਿਤ ਜਾਣਕਾਰੀ ਪ੍ਰਦਾਨ ਕਰਨ ਲਈ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਮੌਜੂਦਾ ਸਮੇਂ ਦੇ ਵਿਚ ਜਿੱਥੇ ਬਹੁਤਾਤ ਵਿਚ ਕੰਮ ਟੈਕਨਾਲੋਜੀ ‘ਤੇ ਆਧਾਰਿਤ ਹਨ ਉਥੇ  ਸਾਈਬਰ ਕ੍ਰਾਈਮ ਦੇ ਵਧਣ ਦਾ ਖ਼ਤਰਾ ਨਿਰੰਤਰ ਰਹਿੰਦਾ ਹੈ ਅਤੇ ਇਸ ਸੰਬੰਧੀ ਜਾਗਰੂਕਤਾ ਫੈਲਾਉਣੀ ਸਾਡੀ ਸਭ ਦੀ ਮੌਲਿਕ ਜ਼ਿੰਮੇਵਾਰੀ ਹੈ।

भारत की विरासत एवं ऑटोनॉमस संस्था, कन्या महा विद्यालय, जालंधर के द्वारा साइबर जागरूकता दिवस मनाया गया. इस अवसर पर विशेष रूप से साइबर हाइजीन सेशन आयोजित किया गया जिसमें विद्यालय के पोस्ट ग्रैजुएट डिपार्टमेंट ऑफ कंप्यूटर साइंस एंड एप्लीकेशंस की अध्यक्षा डॉ. सुमन खुराना ने बतौर स्रोत वक्ता शिरकत की. छात्राओं से संबोधित होते हुए उन्होंने सबसे पहले जहां मौजूदा युग में डिजिटल टेक्नोलॉजी के उपयोग एवं साइबर स्पेस के बारे में जानकारी दी वहीं साथ ही उन्होंने दिन प्रतिदिन बढ़ रहे साइबर क्राइम पर भी विस्तार से प्रकाश डाला. प्रत्येक वर्ष साइबर क्राइम में फंस रहे लाखों भारतीयों की गिनती को चिंताजनक बताते हुए उन्होंने भारत को समूचे एशिया में साइबर क्राइम से प्रभावित तीन देशों में से एक बताया. विषय के विस्तार में जाते ही उन्होंने ई-मेल, इंटरनेट, पहचान आदि के धोखे के बारे में बात करने के इलावा औरतों को साइबर खतरे, साइबर हैरासमेंट, साइबर स्टॉकिंग, साइबर मानहानि, मॉर्पिंग, पोरनोग्राफी,सपूफिंग, फिशिंग, मैट्रिमोनियल धोखे आदि से भी सभी को अवगत करवाया इसके अलावा उन्होंने साइबर सुरक्षा को यकीनन बनाते कानूनों के बारे में जानकारी देने के साथ-साथ साइबर क्राइम को रोकने के लिए पूरी चौकसी का उपयोग करते हुए कुछ ज़रूरी पहलू भी सांझा किए और साथ ही छात्राओं के द्वारा पूछे गए विभिन्न सवालों के जवाब भी बेहद सरल ढंग से दिए. विद्यालय प्रिंसिपल प्रो. अतिमा शर्मा दिवेदी ने डॉ. सुमन खुराना के द्वारा विषय की विस्तृत जानकारी प्रदान करने के लिए किए गए प्रयासों की सराहना की और कहा कि मौजूदा समय में जहां ज्यादा से ज्यादा काम टेक्नोलॉजी पर आधारित है वही साइबर क्राइम के बढ़ने का खतरा निरंतर रहता है और इस संबंध में जागरूकता फैलाने हम सब की मौलिक जिम्मेदारी है.

Kanya Maha Vidyalaya (Autonomous) celebrated Cyber Jaagrookta Diwas with full zeal and enthusiasm by organising a special Cyber Hygiene session. Dr. Suman Khurana, Head, PG Department of Computer Science and Applications was the resource person for the occasion. While addressing the students, she first gave information about the use of digital technology and cyber space in the present era, while at the same time she also threw light on the increasing cyber crime day by day. Describing as worrying the count of millions of Indians caught in cybercrime every year, she described India as one of the three countries affected by cybercrime across Asia. Elaborating on the topic, she talked about the deception of e-mail, internet & identity etc. & also talked about cyber threats, cyber harassment, cyber stalking, cyber defamation, morphing, pornography, spoofing, phishing & matrimonial deception etc. Apart from giving information about the cyber laws, she also answered the queries of the students in a very simple manner. Principal Prof. Dr. Atima Sharma Dwivedi lauded the efforts of Dr. Suman Khurana to provide detailed information on the
subject. She averred that in the present times where more and more work is based on technology, the danger of increasing cybercrime remains constant and It is the fundamental responsibility of all of us to spread awareness in this regard
advertise with kesari virasat

Leave a Reply

Your email address will not be published.