ਜਲੰਧਰ, 6 ਅਕਤੂਬਰ (ਕੇਸਰੀ ਨਿਊਜ ਨੈੱਟਵਰਕ)- ਹੰਸ ਰਾਜ ਮਹਿਲਾ ਮਹਿਲਾ ਵਿਦਿਆਲਾ ਵਿਖੇ ਪ੍ਰਿੰਸੀਪਲ ਪ੍ਰੌ. ਡਾ. (ਸ਼੍ਰੀਮਤੀ) ਅਜੇ ਸਰੀਨ ਦੇ ਦਿਸ਼ਾ-ਨਿਰਦੇਸ਼ ਹੇਠ ਡੀ.ਪੀ.ਆਈ. (ਕਾਲੇਜਿਸ) ਪੰਜਾਬ ਦੇ ਨਿਰਦੇਸ਼ਾਂ ਅਨੁਸਾਰ ‘ਸਾਈਬਰ ਜਾਗਰੂਕਤਾ ਦਿਵਸ ਮਨਾਇਆ ਗਿਆ। ਇਸ ਮੌਕੇ ਤੇ ਮੁਖ ਵਕਤਾ ਦੇ ਰੂਪ ਵਿਚ ਗੁਲਾਗੇਂਗ (ਐਸੋਸੀਏਟ ਪ੍ਰੌਫੈਸਰ ਕੰਪਿਊਟਰ ਸਾਇੰਸ) ਨੇ ਸਾਈਬਰ ਅਪਰਾਧ ਵਿਸ਼ੇ ਤੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸਾਈਬਰ ਜਾਗਰੂਕਤਾ ਅਤੇ ਸਰੱਖਿਆ ਦੇ ਅੱਜ ਦੇ ਯੁੱਗ ਵਿਚ ਬਹੁਤ ਜਰੂਰਤ ਹੈ।
ਸਾਨੂੰ ਆਪਣੀ ਵਿਅਕਤੀਗਤ ਸੂਚਨਾ, ਕਿਊ ਆਰ ਕੌਡ, ਈਮੇਲ ਆਦਿ ਦੀ ਜਾਣਕਾਰੀ ਬੜੀ ਸਾਵਧਾਨੀ ਨਾਲ ਸਾਂਝੀ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਅਕਤੂਬਰ ਮਹੀਨਾ ਸਾਈਬਰ ਜਾਗਰੂਕਤਾ ਦੇ ਰੂਪ ਵਿਚ ਮਨਾਇਆ ਜਾਵੇਗਾ। ਸਾਈਬਰ ਜਾਗਰੂਕਤਾ ਦੀ ਜਰੂਰਤ ਕਿਊ ਹੈ? ਇਸ ਵਿਸ਼ੇ ਤੇ ਵੀ ਚਰਚਾ ਕੀਤੀ ਗਈ। ਉਨਾਂ ਆਈਟੀ ਐਕਟ 2000 ਬਾਰੇ ਵੀ ਦੱਸਿਆ। ਊਨਾਂ ਨੇ ਹੈਕਿੰਗ, ਰੈਨਸੇਮਵੇਯਰ, ਸਧਾਰਣ ਧਮਕੀਆਂ ਆਦਿ ਤੇ ਵੀ ਚਰਚਾ ਕੀਤੀ। ਪ੍ਰਿੰਸੀਪਲ ਡਾ. ਅਜੇ ਸਰੀਨ ਨੇ ਸਾਈਬਰ ਜਾਗਰੂਕਤਾ ਦਿਵਸ ਨੂੰ ਆਯੌਜਿਤ ਕਰਨ ਦੇ ੳੱਦੇਸ਼ ਬਾਰੇ ਦੱਸਦਿਆਂ ਕਿਹਾ ਕਿ ਅੱਜ ਦੇ ਯੁੱਗ ਵਿੱਚ ਸਾਈਬਰ ਅਪਰਾਧ ਦੀ ਜਾਣਕਾਰੀ ਬਹੁਤ ਜਰੂਰੀ ਹੈ।
ਕੰਪਿਊਟਰ ਸਾਇੰਸ ਵਿਭਾਗ ਵੱਲੌਂ ਆਯੇਜਿਤ ਇਹ ਲੈਕਚਰ ਇਸ ਦਿਸ਼ਾ ਵਿੱਚ ਮਹੱਤਵਪੂਰਣ ਕਦਮ ਹੈ। ਕੰਪਿਉਟਰ ਸਾਇੰਸ ਵਿਭਾਗ ਮੁਖੀ ਡਾ. ਸੰਗੀਤਾ ਅਰੌੜਾ ਨੇ ਮੁੱਖ ਵਕਤਾ ਸ਼੍ਰੀ ਗੁਲਾਗੇਂਗ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਡਾ. ਅਨਿਲ ਭਸੀਨ, ਸ਼੍ਰੀ ਜਗਜੀਤ ਭਾਟੀਆ, ਡਾ. ਜਤਿੰਦਰ, ਸ਼੍ਰੀਮਤੀ ਸਵਿਤਾ ਮਹੇਂਦਰੂ ਵੀ ਮੋਜੂਦ ਸਨ।