ਪ੍ਰਬੰਧਨ ਵੱਲੋਂ ਆਸਵੰਦ ਕੀਤਾ ਗਿਆ ਸੀ ਕਿ ਆਊਟਸੌਰਸ ਦੇ ਆਧਾਰ ‘ਤੇ ਭਰਤੀ ਨਹੀਂ ਕੀਤੀ ਜਾਵੇਗੀ। ਧਰਨੇ ਕਾਰਨ ਫਗਵਾੜਾ-ਹੁਸ਼ਿਆਰਪੁਰ ਹਾਈਵੇਅ ਤੇ ਜਲੰਧਰ ਛਾਉਣੀ ਨੂੰ ਜਾਂਦੀ ਸੜਕ ’ਤੇ ਭਾਰੀ ਜਾਮ ਲੱਗ ਗਿਆ ਹੈ। ਜਲੰਧਰ ਚੰਡੀਗੜ੍ਹ ਰੋਡ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਡਿਫੈਂਸ ਕਾਲੋਨੀ ਤੋਂ ਛਾਉਣੀ ਵੱਲ ਜਾਣ ਵਾਲੀ ਸੜਕ ’ਤੇ ਵੀ ਵਾਹਨ ਫਸੇ ਹੋਏ ਹਨ। ਸੂਰਿਆ ਐਨਕਲੇਵ ਨੇੜੇ ਹਾਈਵੇਅ ’ਤੇ ਪਠਾਨਕੋਟ ਤੇ ਅੰਮ੍ਰਿਤਸਰ ਤੋਂ ਜਲੰਧਰ ਵੱਲ ਆਉਣ ਵਾਲੀ ਆਵਾਜਾਈ ਨੂੰ ਵੀ ਰੋਕ ਦਿੱਤਾ ਗਿਆ ਹੈ।
ਦੂਜੇ ਪਾਸੇ, ਬੱਸ ਸਟੈਂਡ ‘ਤੇ ਵੀ ਬੱਸਾਂ ਦੀ ਗਿਣਤੀ ‘ਚ ਭਾਰੀ ਗਿਰਾਵਟ ਆਈ ਹੈ ਕਿਉਂਕਿ ਬੱਸਾਂ ਵੱਖ-ਵੱਖ ਥਾਵਾੰ ‘ਤੇ ਲੱਗੇ ਜਾਮ ‘ਚ ਫਸ ਗਈਆਂ ਹਨ।