ਪਿਟਬੁੱਲ ਨੇ ਇੱਥੇ ਹੀ ਬਸ ਨਹੀਂ ਕੀਤੀ ,ਪਿੰਡ ਦੇ ਰਹਿਣ ਵਾਲੇ ਬਲਦੇਵ ਰਾਜ ਦੇ ਵੱਛੇ ‘ਤੇ ਹਮਲਾ ਕਰ ਦਿੱਤਾ ਅਤੇ ਉਸ ਦੀ ਲੱਤ ਬੁਰੀ ਤਰ੍ਹਾਂ ਨਾਲ ਨੋਚੀ । ਉਥੋਂ ਪਿਟਬੁੱਲ ਘਰੋਟਾ ਰੋਡ ਵੱਲ ਭੱਜਿਆ ਅਤੇ ਰਸਤੇ ਵਿੱਚ ਕਈ ਪਸ਼ੂਆਂ ਨੂੰ ਕੱਟਦਾ ਹੋਇਆ ਇੱਟਾਂ ਦੇ ਭੱਠੇ ’ਤੇ ਪਹੁੰਚ ਗਿਆ। ਉਸ ਨੇ ਭੱਠੇ ‘ਤੇ ਨੇਪਾਲੀ ਚੌਕੀਦਾਰ ਰਾਮਨਾਥ ‘ਤੇ ਹਮਲਾ ਕਰ ਦਿੱਤਾ। ਰਾਮਨਾਥ ਨੂੰ ਭੱਠੇ ‘ਤੇ ਦੋ ਆਵਾਰਾ ਕੁੱਤਿਆਂ ਨੇ ਬਚਾਇਆ । ਉਥੋਂ ਪਿਟਬੁੱਲ ਛੰਨੀ ਪਿੰਡ ਵੱਲ ਭੱਜਿਆ ਅਤੇ ਉੱਥੇ ਸੁੱਤੇ ਪਏ ਮੰਗਲ ਸਿੰਘ ਨੂੰ ਵੱਡਿਆ। ਪੂਰੀ ਰਾਤ ਦਹਿਸ਼ਤ ਮਚਾਉਂਦੇ ਹੋਏ ਪਿੱਟਬੁਲ ਕੁੱਤੇ ਨੇ ਕੁੱਲ 12 ਲੋਕਾਂ ਨੂੰ ਜ਼ਖਮੀ ਕਰ ਦਿੱਤਾ।
ਇਸ ਤੋਂ ਬਾਅਦ ਪਿਟਬੁੱਲ ਦੌੜਦਾ ਹੋਇਆ ਪਿੰਡ ਚੌਹਾਣਾ ਪਹੁੰਚਿਆ ਅਤੇ ਖੇਤਾਂ ‘ਚ ਸੈਰ ਕਰ ਰਹੇ ਸੇਵਾਮੁਕਤ ਫੌਜੀ ਕੈਪਟਨ ਸ਼ਕਤੀ ਸਿੰਘ ‘ਤੇ ਹਮਲਾ ਕਰ ਦਿੱਤਾ ਅਤੇ ਉਸ ਦੀ ਬਾਂਹ ਬੁਰੀ ਤਰ੍ਹਾਂ ਨਾਲ ਜਖਮੀ ਕਰ ਦਿੱਤੀ। ਸ਼ਕਤੀ ਸਿੰਘ ਨੇ ਡੰਡਾ ਕੁੱਤੇ ਦੇ ਮੂੰਹ ਵਿੱਚ ਪਾ ਕੇ ਦੋਵੇਂ ਕੰਨਾਂ ਤੋਂ ਫੜ ਲਿਆ। ਉਦੋਂ ਤੱਕ ਸ਼ਕਤੀ ਸਿੰਘ ਦਾ ਰੌਲਾ ਸੁਣ ਕੇ ਪਿੰਡ ਦੇ ਲੋਕ ਵੀ ਉਥੇ ਪਹੁੰਚ ਗਏ। ਇਸ ਦੌਰਾਨ ਸ਼ਕਤੀ ਸਿੰਘ ਅਤੇ ਪਿੰਡ ਦੇ ਹੋਰ ਲੋਕਾਂ ਨੇ ਪਾਗਲ ਹੋਏ ਪਿਟਬੁੱਲ ਨੂੰ ਡੰਡਿਆਂ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ।
ਪਿਟਬੁੱਲ ਦਾ ਸ਼ਿਕਾਰ ਹੋਏ ਵਿਅਕਤੀਆਂ ਨੂੰ ਦੀਨਾਨਗਰ ਅਤੇ ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਬਜ਼ੁਰਗ ਦਿਲੀਪ ਕੁਮਾਰ ਦੇ ਸਿਰ ਵਿਚ 17 ਟਾਂਕੇ ਲੱਗੇ।