Latest news
ਮੀਰਾ ਦੀ ਸ਼ਰਧਾ 'ਚ ਰੰਗਿਆ ਪੰਚਕੂਲਾ, ਅਗਰਵਾਲ ਭਵਨ 'ਚ 'ਸਰਵ ਸਮਾਜ ਬੰਧੂਤਵ' ਸਾਂਝੀਵਾਲਤਾ ਯਾਤਰਾ- 2022 ਦਾ ਸ਼ਾਨਦਾਰ ਸਵ... वरिष्ठ पत्रकार जसविंदर सिंह आजाद DMA के चीफ एडवाइजर व मोहित सेखड़ी सेक्रेटरी नियुक्त  ਐਨ.ਆਈ.ਟੀ.ਟੀ.ਟੀ.ਆਰ.-ਚੰਡੀਗੜ੍ਹ ਵਿੱਚ ਆਯੋਜਿਤ ਹੋਵੇਗੀ ਮੀਡੀਆ ਚੌਪਾਲ-2022 इस बार एनआईटीटीटीआर-चंडीगढ़ में लगेगा मीडिया चौपाल ਧਾਰਮਿਕ ਪ੍ਰੋਗਰਾਮਾਂ ਨਾਲ ਵਧਦੀ ਹੈ ਭਾਈਚਾਰਕ ਸਾਂਝ:ਰਣਜੀਤ ਸਿੰਘ ਖੋਜੇਵਾਲ ਅਕਾਲੀ ਦਲ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ 5 ਜਨਵਰੀ ਨਿਯਤ ਕਰਨ ਦੀ ਮੰਗ ’ਤੇ ਸੁਖਬੀਰ ਬਾਦਲ ਨੂੰ ਘੇਰਿਆ *ਪੱਤਰਕਾਰ ਅਜੀਤ ਸਿੰਘ ਬੁਲੰਦ ਡਿਜੀਟਲ ਮੀਡੀਆ ਐਸੋਸੀਏਸ਼ਨ ਦੇ ਜਨਰਲ ਸਕੱਤਰ ਬਣੇ, ਪ੍ਰਧਾਨ ਅਮਨ ਬੱਗਾ ਅਤੇ ਚੇਅਰਮੈਨ ਪ੍ਰਦੀ... ਸਾਂਝੀਵਾਲਤਾ ਯਾਤਰਾ-2022 ਦਾ ਡੇਰਾ ਸੰਤ ਗੋਪਾਲ ਨੰਦ ਜੀ ਅਗੰਮ ਪੁਰ ਵਿਖੇ ਭਰਵਾਂ ਸਵਾਗਤ ਸਾਂਝੀਵਾਲਤਾ ਯਾਤਰਾ-2022 ਦਾ ਭੀਖੀ ਵਿੱਚ ਭਰਵਾਂ ਸਵਾਗਤ, ਅੱਜ ਪੁੱਜੇਗੀ ਸੰਗਰੂਰ ਐਨ ਆਰ ਆਈ ਸਭਾ ਦੀ ਕਾਰਗੁਜ਼ਾਰੀ ਤੋਂ ਅਸੰਤੁਸ਼ਟ ਪ੍ਰਵਾਸੀ ਭਾਰਤੀ: ਨਾਪਾ

ਕੇਸਰੀ ਵਿਰਾਸਤ

 ਵਿਰਾਸਤ-ਏ-ਖਾਲਸਾ  ਅਤੇ ਦਾਸਤਾਨ – ਏ – ਸ਼ਹਾਦਤ ਲਈ ਈ-ਬੁਕਿੰਗ ਸਹੂਲਤ ਦੀ ਸ਼ੁਰੂਆਤ 

ਚੰਡੀਗੜ, ਕੇਸਰੀ ਨਿਊਜ਼ ਨੈੱਟਵਰਕ: ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਸੈਰ ਸਪਾਟੇ ਨੂੰ ਵਧਾਉਣ ਦੇ ਮੰਤਵ ਨਾਲ ਪੰਜਾਬ ਦੇ ਇਤਿਹਾਸ ਅਤੇ ਵਿਰਾਸਤ ਨੂੰ ਦਰਸਾਉਂਦੀਆਂ ਇਮਾਰਤਾਂ ਅਤੇ ਅਜਾਇਬਘਰਾਂ ਨੂੰ ਵਿਖਾਉਣ ਲਈ ਦੇਸ਼ ਵਿਦੇਸ਼ ਦੇ ਸੈਲਾਨੀਆਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣ ਲਈ ਲਗਾਤਾਰ ਯਤਨਸ਼ੀਲ ਹੈ। ਅੱਜ ਚੰਡੀਗੜ ਵਿੱਚ ਵਿਸ਼ਵ ਸੈਰ ਸਪਾਟਾ ਦਿਵਸ ਮੌਕੇ ਇਕ ਵਿਸ਼ੇਸ ਸੈਮੀਨਾਰ ਕਰਵਾਇਆ ਗਿਆ। ਇਸ ਵਿੱਚ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਮੁੱਖ ਮਹਿਮਾਨ ਵੱਜੋਂ ਸਿਰਕਤ ਕੀਤੀ। ਇਸ ਮੌਕੇ ਕੈਬਨਿਟ ਮੰਤਰੀ ਨੇ ਵਿਰਾਸਤ-ਏ-ਖਾਲਸਾ  ਅਤੇ ਦਾਸਤਾਨ – ਏ-ਸ਼ਹਾਦਤ ਲਈ ਈ-ਬੁਕਿੰਗ ਸੁਵਿਧਾ ਦੀ ਸ਼ੁਰੂਆਤ ਕੀਤੀ । 

ਸੈਰ ਸਪਾਟਾ ਦਿਵਸ ਮੌਕੇ ਸੰਬੋਧਨ ਕਰਦਿਆਂ ਪੰਜਾਬ ਦੇ ਯਾਤਰਾ ਅਤੇ ਸਭਿਆਚਾਰਕ ਮਾਮਲੇ, ਕਿਰਤ, ਨਿਵੇਸ਼ ਪ੍ਰੋਤਸਾਹਨ ਤੇ ਸ਼ਿਕਾਇਤ ਨਿਵਾਰਣ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਕਿ ਸਮਾਜਿਕ-ਸੱਭਿਆਚਾਰ ਨੂੰ ਵਧਾਉਣ, ਰੁਜ਼ਗਾਰ ਪੈਦਾ ਕਰਨ, ਦੇਸ਼ ਦੀ ਆਰਥਿਕਤਾ ਨੂੰ ਚਲਾਉਣ ਵਿੱਚ ਸੈਰ-ਸਪਾਟਾ ਦੁਆਰਾ ਨਿਭਾਈ ਗਈ ਮਹੱਤਵਪੂਰਨ ਭੂਮਿਕਾ ਨੂੰ ਦਰਸਾਉਣ ਲਈ ਅੱਜ ਦੇ ਦਿਨ ਨੂੰ ਵਿਸ਼ਵ ਭਰ ਵਿੱਚ ਵਿਆਪਕ ਤੌਰ ਵਿਸ਼ਵ ਸੈਰ-ਸਪਾਟਾ ਦਿਵਸ ਮਨਾਇਆ ਜਾ ਰਿਹਾ ਹੈ। 

ਮੰਤਰੀ ਨੇ ਕਿਹਾ ਕਿ ਆਨੰਦਪੁਰ ਸਾਹਿਬ ਵਿਖੇ ਸਥਿਤ ਅਜਾਇਬ ਘਰ ਵਿਰਾਸਤ-ਏ-ਖਾਲਸਾ ਪੰਜਾਬ ਦੇ ਇਤਿਹਾਸ ਅਤੇ ਸੱਭਿਆਚਾਰ ਦੇ ਅਮੀਰ ਵਿਰਸੇ ਦੇ ਭੰਡਾਰ ਨੂੰ ਦਰਸਾਉਂਦਾ ਹੈ ਤਾਂ ਜੋ ਸਮੁੱਚੀ ਮਨੁੱਖਤਾ ਲਈ ਮਹਾਨ ਗੁਰੂਆਂ ਦੇ ਸਦੀਵੀ ਸੰਦੇਸ਼ਾਂ ਅਤੇ ਗੁਰੂਆਂ ਦੇ ਦਰਸ਼ਨ ਨਾਲ ਸੈਲਾਨੀਆਂ ਨੂੰ ਪ੍ਰੇਰਿਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਵਿਰਾਸਤ-ਏ-ਖਾਲਸਾ ਦੀ ਦੇਸ਼ ਵਿੱਚ ਹੀ ਨਹੀ ਬਲਕਿ ਪੁਰੇ ਵਿਸ਼ਵ ਵਿੱਚ ਵੱਖਰੀ ਪਹਿਚਾਣ ਬਣ ਚੁੱਕੀ ਹੈ। ਉਨ੍ਹਾਂ ਨੂੰ ਕਿਹਾ ਕਿ ਚਮਕੌਰ ਸਾਹਿਬ ਵਿੱਚ ਸਥਿਤ ਅਜਾਇਬ ਘਰ “ਦਾਸਤਾਨ-ਏ-ਸ਼ਹਾਦਤ ਥੀਮ ਪਾਰਕ” ਹੈ ਜੋ ਕਿ ਪੰਜਾਬ ਸਿੱਖ ਧਰਮ ਵੱਲੋਂ ਕੀਤੀ ਕੁਰਬਾਨੀਆਂ ਨੂੰ ਦਰਸਾਉਂਦਾ ਹੈ। ਇਸ ਮੌਕੇ ਮੰਤਰੀ ਨੇ ਸੈਰ ਸਪਾਟਾ ਅਤੇ ਸਭਿਆਚਾਰਕ ਦੇ ਵਿਭਾਗ ਦੇ ਅਧਿਾਰੀਆਂ ਨੂੰ ਪੰਜਾਬ ਦੇ ਇਤਿਹਾਸ ਅਤੇ ਵਿਰਾਸਤ ਨੂੰ ਦੇਸ ਵਿਦੇਸ਼ ਦੇ ਸੈਲਾਨੀਆਂ ਨਾਲ ਸਾਂਝਾ ਕਰਨ ਲਈ ਮਾਡਰਨ ਤਕਨੀਕ ਦੀ ਵਰਤੋਂ ਤੇ ਜ਼ੋਰ ਦਿੱਤਾ। 

ਸੈਮੀਨਾਰ ਵਿੱਚ ਸੈਰ ਸਪਾਟਾ ਅਤੇ ਸੱਭਿਆਚਾਰ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਤੇਜਵੀਰ ਸਿੰਘ, ਸੈਰ ਸਪਾਟਾ ਅਤੇ ਸੱਭਿਆਚਾਰ ਵਿਭਾਗ ਦੇ ਡਾਇਰੈਕਟਰ ਸ੍ਰੀ ਕਰਨੇਸ਼ ਸ਼ਰਮਾਂ ਤੋਂ ਇਲਾਵਾ ਟੁਰਇਜ਼ਮ ਇੰਡਸਟਰੀ ਨਾਲ ਜੁੜੇ ਉਘੇ ਪਤਵੰਤਿਆਂ ਵਿਸ਼ੇਸ  ਤੌਰ ਤੇ  ਹਾਜ਼ਰ ਸਨ।     

advertise with kesari virasat
advertise with kesari virasat

CABINET MINISTER ANMOL GAGAN MANN LAUNCHES E-BOOKING FACILITY FOR VIRASAT-E-KHALSA AND DASTAN-E-SHAHADAT

A HUGE INCREASE IN THE ARRIVAL OF TOURISTS FROM THE COUNTRY AND ABROAD IS EXPECTED

Chandigarh, September 27: The Punjab government led by Chief Minister S.Bhagwant Singh Mann is continuously striving to provide maximum facilities to the tourists from the country and abroad to show the buildings and museums that show the history and heritage of Punjab with the aim of increasing tourism in the state. A special seminar was organized today in Chandigarh on the occasion of World Tourism Day. Cabinet Minister Anmol Gagan Mann participated as the chief guest. On this occasion, the Cabinet Minister launched the e-booking facility for Virasat-e-Khalsa and Dastan-e-Shahadat.

          Speaking on the occasion of World Tourism Day, Punjab Minister for Tourism and Cultural Affairs, Labour, Investment Promotion and Grievance Redressal, Ms Anmol Gagan Mann said that the important role played by tourism in enhancing socio-culture, generating employment and driving the country’s economy. Today is widely celebrated as World Tourism Day across the world to highlight the role played by the country.

          The Minister said that Virasat-e-Khalsa museum located at Anandpur Sahib showcases the rich heritage of history and culture of Punjab to inspire the visitors with the eternal messages of the great Gurus and vision of the Gurus for the entire humanity. She said that Virasat-e-Khalsa has become a distinct identity not only in the country but in the whole world. She said that the museum located in Chamkaur Sahib is a “Dastan-e-Shahadat Theme Park” which depicts the sacrifices made by Punjab Sikhs. On this occasion, the Minister emphasized the use of modern technology to share the history and heritage of Punjab with the tourists of the country and abroad to the officials of the Department of Tourism and Culture.

          Principal Secretary of Tourism and Culture Department, Mr. Tejveer Singh, Director of Tourism and Culture Department, Mr. Karnesh Sharma, besides eminent dignitaries associated with the tourism industry were especially present in the seminar.

Leave a Reply

Your email address will not be published.