Latest news
ਭਾਰਤ ਦੇ ਨੌਜਵਾਨ ਕਹਿੰਦੇ ਹਨ: ...  ਸਾਨੂੰ 2002 ਵਿੱਚ ਨਹੀਂ ਸਿਰਫ 2022 ਅਤੇ ਭਵਿੱਖ ਵਿੱਚ ਹੈ ਦਿਲਚਸਪੀ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ (PSSSB) ਨੇ ਗਗਰੁੱਪ C ਦੀਆਂ 1317 ਅਸਾਮੀਆਂ ਕੱਢੀਆਂ ਅਮਿਤ ਸ਼ਾਹ ਨੇ PM ਮੋਦੀ ਦੀ ਤਾਰੀਫ ਕਰਦਿਆ ਕਿਹਾ 'ਹਰ ਕਿਸੇ ਨੂੰ ਪ੍ਰਧਾਨ ਮੰਤਰੀ ਮੋਦੀ ਵਾਂਗ ਆਪਣੇ ਦੇਸ਼ ਲਈ ਜਿਉਣਾ ਚਾਹੀ... ਰਾਜਸਥਾਨ ਦੇ ਭਰਤਪੂ ਵਿੱਚ ਇੱਕ ਚਾਰਟਰਡ ਜਹਾਜ਼ ਹਾਦਸਾਗ੍ਰਸਤ ਜਾਅਲੀ ਇੰਤਕਾਲ ਕਰਨ ਤੇ 15,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿਜੀਲੈਂਸ ਬਿਊਰੋ ਵੱਲੋਂ ਪਟਵਾਰੀ ਗ੍ਰਿਫਤਾਰ ਪੰਜਾਬ ਦੇ ਮਾਡਲ ਸ਼ਹਿਰ ਮੋਹਾਲੀ ਦੇ ਸੁੰਦਰੀਕਰਨ ਅਤੇ ਬੁਨਿਆਦੀ ਢਾਂਚੇ ਦੀ ਮਜ਼ਬੂਤੀ 'ਤੇ ਦਿੱਤਾ ਜਾ ਰਿਹੈ ਵਿਸ਼ੇਸ਼ ਧਿਆਨ ਫ੍ਰੀਡਮ ਫਾਈਟਰ ਪਰਿਵਾਰਾਂ ਨੂੰ ਸਰਦਾਰ ਖੋਜੇਵਾਲ ਵਲੋਂ ਸਿਰਪਾਓ ਦੇ ਕੇ ਵਿਸ਼ੇਸ਼ ਸਨਮਾਨ ਕੀ ਬਣਦਾ ਜੇ ਕਿਸੇ ਭਾਰਤੀ ਨੇ ਇਹ ਲਿਖਿਆ ਹੁੰਦਾ... ਕੀ ਕੋਈ ਹਜਮ ਕਰ ਪਾਉਂਦਾ? ਪ੍ਰਧਾਨ ਮੰਤਰੀ ਨੇ ਜਲ ਜੀਵਨ ਮਿਸ਼ਨ ਦੇ ਤਹਿਤ 11 ਕਰੋੜ ਟੂਟੀ ਵਾਟਰ ਕਨੈਕਸ਼ਨਾਂ ਦੀ ਪ੍ਰਾਪਤੀ ਦੀ ਸ਼ਲਾਘਾ ਕੀਤੀ ਭਾਰਤ ਅਤੇ ਮਿਸਰ ਦੇਸ਼ਾਂ ਦਰਮਿਆਨ ਦੁਵੱਲੇ ਵਪਾਰ ਨੂੰ 12 ਬਿਲੀਅਨ ਡਾਲਰ ਤੱਕ ਲੈ ਜਾਣ ਦਾ ਫ਼ੈਸਲਾ

ਕੇਸਰੀ ਵਿਰਾਸਤ

ਕਾਂਗਰਸ ਸੇਵਾ ਦਲ ਦੇ ਜ਼ਿਲ੍ਹਾ ਪ੍ਰਧਾਨ ਪ੍ਰਦੀਪ ਕੁਮਾਰ ਠਾਕੁਰ ਭਾਜਪਾ ਵਿੱਚ ਸ਼ਾਮਲ

ਭਾਜਪਾ ਰਾਸ਼ਟਰਵਾਦ ਨੂੰ ਸਮਰਪਿਤ ਪਾਰਟੀ ਹੈ,ਜਿਸ ਵਿੱਚ ਇੱਕ ਆਮ ਵਰਕਰ ਨੂੰ ਵੀ ਪੂਰਾ ਸਨਮਾਨ ਦਿੱਤਾ ਜਾਂਦਾ ਹੈ-ਸੋਮ ਪ੍ਰਕਾਸ਼

 

ਕਪੂਰਥਲਾ(ਕੇਸਰੀ ਨਿਊਜ਼ ਨੈਟਵਰਕ)-ਕਾਂਗਰਸ ਸੇਵਾ ਦਲ ਦੇ ਜ਼ਿਲਾ ਪ੍ਰਧਾਨ ਪ੍ਰਦੀਪ ਕੁਮਾਰ ਠਾਕੁਰ ਕਾਂਗਰਸ ਸੇਵਾ ਦਲ ਛੱਡ ਕੇ ਭਾਜਪਾ ‘ਚ ਸ਼ਾਮਲ ਹੋ ਗਏ,ਉਨ੍ਹਾਂਨੇ ਭਾਜਪਾ ਤੇ ਆਪਣਾ ਵਿਸ਼ਵਾਸ ਜਤਾਉਂਦੇ ਹੋਏ ਭਾਜਪਾ ਦਾ ਦਾਮਨ ਥਾਮੀਆਂ।ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਾਜੇਸ਼ ਪਾਸੀ ਦੀ ਪ੍ਰੇਰਨਾ ਸਦਕਾ ਕਾਂਗਰਸ ਸੇਵਾ ਦਲ ਦੇ ਜ਼ਿਲ੍ਹਾ ਪ੍ਰਧਾਨ ਪ੍ਰਦੀਪ ਕੁਮਾਰ ਠਾਕੁਰ ਨੂੰ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਸਿਰੋਪਾਓ ਪਾ ਕੇ ਰਸਮੀ ਤੌਰ ਤੇ ਭਾਜਪਾ ਚ ਸ਼ਾਮਲ ਕੀਤਾ।ਇਸ ਮੌਕੇ ਸਾਬਕਾ ਚੇਅਰਮੈਨ ਅਤੇ ਹਲਕਾ ਇੰਚਾਰਜ ਭਾਜਪਾ ਰਣਜੀਤ ਸਿੰਘ ਖੋਜੇਵਾਲ,ਨਿਰਮਲ ਸਿੰਘ ਨਾਹਰ,ਬਲਵਿੰਦਰ ਸਿੰਘ ਰਾਇਆਵਾਲ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

advertise with kesari virasat
advertise with kesari virasat

ਇਸ ਦੌਰਾਨ ਭਾਜਪਾ ‘ਚ ਸ਼ਾਮਿਲ ਹੋਏ ਕਾਂਗਰਸ ਸੇਵਾ ਦਲ ਦੇ ਜ਼ਿਲ੍ਹਾ ਪ੍ਰਧਾਨ ਪ੍ਰਦੀਪ ਕੁਮਾਰ ਠਾਕੁਰ ਨੇ ਕਿਹਾ ਕਿ ਉਹ ਪਿਛਲੇ ਸਮੇਂ ਚ ਲੋਕਾਂ ਦੀ ਬਿਹਤਰੀ ਲਈ ਕੰਮ ਕਰਦੇ ਰਹੇ ਹਨ ਅਤੇ ਭਵਿੱਖ ਵਿੱਚ ਵੀ ਲੋਕਾਂ ਦੀ ਬਿਹਤਰੀ ਲਈ ਕੰਮ ਕਰਦੇ ਰਹਿਣਗੇ।ਪਰ ਜਿਸ ਤਰੀਕੇ ਨਾਲ ਭਾਜਪਾ ਕੰਮ ਕਰ ਰਹੀ ਹੈ,ਮੈਂ ਇਹ ਕੰਮ ਦੇਖ ਕੇ ਮੈਂ ਮੋਦੀ ਜੀ ਤੋਂ ਖੁਸ਼ ਹੋਇਆ ਅਤੇ ਮੈਂ ਭਾਜਪਾ ਵਿਚ ਸ਼ਾਮਲ ਹੋਣ ਦਾ ਫੈਸਲਾ ਕੀਤਾ।ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਭਾਜਪਾ ਨਾਲ ਜੁੜਕੇ।ਇਸ ਮੌਕੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਭਾਜਪਾ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਹੈ।ਜਿਸ ਤੇ ਲੋਕਾਂ ਦਾ ਭਰੋਸਾ ਵਧਦਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਭਾਜਪਾ ਹੀ ਇਕ ਅਜਿਹੀ ਪਾਰਟੀ ਹੈ,ਜਿਸ ‘ਚ ਵਰਕਰ ਮਿਹਨਤ ਦੇ ਬਲ ਤੇ ਤਰੱਕੀ ਕਰਦੇ ਹਨ।ਭਾਜਪਾ ਨੇ ਹਮੇਸ਼ਾ ਆਪਣੇ ਵਰਕਰਾਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਹੈ।ਜਿਸਦੇ ਚਲਦੇ ਅੱਜ ਭਾਜਪਾ ਵਿਸ਼ਵ ਦੀ ਨੰਬਰ ਇਕ ਪਾਰਟੀ ਹੈ।ਸੋਮਪ੍ਰਕਾਸ਼ ਨੇ ਕਿਹਾ ਕਿ ਭਾਜਪਾ ਰਾਸ਼ਟਰਵਾਦ ਨੂੰ ਸਮਰਪਿਤ ਪਾਰਟੀ ਹੈ,ਜਿਸ ਵਿੱਚ ਇੱਕ ਆਮ ਵਰਕਰ ਨੂੰ ਵੀ ਪੂਰਾ ਸਤਿਕਾਰ ਦਿੱਤਾ ਜਾਂਦਾ ਹੈ ਅਤੇ ਉਹ ਵਰਕਰ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਦੌੜ ਵਿੱਚ ਜਾ ਸਕਦਾ ਹੈ।ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਾਜੇਸ਼ ਪਾਸੀ ਨੇ ਕਿਹਾ ਕਿ ਅਸੀਂ ਪ੍ਰਦੀਪ ਕੁਮਾਰ ਠਾਕੁਰ ਦਾ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕਰਦੇ ਹਾਂ।ਪ੍ਰਦੀਪ ਕੁਮਾਰ ਠਾਕੁਰ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ।ਪ੍ਰਦੀਪ ਕੁਮਾਰ ਠਾਕੁਰ ਪਿਛਲੇ ਕਈ ਸਾਲਾਂ ਤੋਂ ਸਮਾਜ ਵਿੱਚ ਕੰਮ ਕਰ ਰਹੇ ਹਨ।ਉਨ੍ਹਾਂਨੂੰ ਭਾਜਪਾ ਦਾ ਜੋ ਕੰਮ ਹੈ ਉਹ ਚੰਗਾ ਲੱਗਾ ਹੈ ਅਤੇ ਭਾਜਪਾ ਦੇ ਕੰਮ ਦੇਖਕੇ ਉਨ੍ਹਾਂਨੂੰ ਖੁਸ਼ੀ ਹੋਈ ਹੈ।ਉਨ੍ਹਾਂ ਕਿਹਾ ਕਿ ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਦਾ ਪੂਰਾ ਮਾਨ ਸਤਿਕਾਰ ਕੀਤਾ ਜਾਂਦਾ ਹੈ।ਪਾਸੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਆਪਣੇ ਕੰਮਕਾਜ ਦੌਰਾਨ ਭਵਿੱਖਮੁਖੀ ਸੋਚ ਅਤੇ ਦੂਰਅੰਦੇਸ਼ੀ ਨਾਲ ਕਈ ਵੱਡੇ ਫੈਸਲੇ ਕੀਤੇ ਹਨ।

ਇਸ ਦੌਰਾਨ ਲੋਕ ਹਿੱਤ ਦੀਆਂ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ।ਮੋਦੀ ਸਰਕਾਰ ਨੇ ਆਪਣੀ ਅੱਠ ਸਾਲਾਂ ਦੀ ਕਾਰਜਸ਼ੈਲੀ ਰਾਹੀਂ ਲੋਕਾਂ ਨੂੰ ਦੱਸਿਆ ਹੈ ਕਿ ਯੋਜਨਾਵਾਂ ਨੂੰ ਸਮਝਦਾਰੀ ਅਤੇ ਸੰਜੀਦਗੀ ਨਾਲ ਲਾਗੂ ਕਰਕੇ ਦੇਸ਼ ਵਿੱਚ ਵਿਆਪਕ ਤਬਦੀਲੀ ਲਿਆਂਦੀ ਜਾ ਸਕਦੀ ਹੈ।ਸਰਕਾਰ ਨੇ ਆਪਣੀਆਂ ਯੋਜਨਾਵਾਂ ਦੇ ਕੇਂਦਰ ਵਿੱਚ 125 ਕਰੋੜ ਦੇਸ਼ ਵਾਸੀਆਂ ਨੂੰ ਰੱਖਿਆ ਹੈ।ਇਸ ਦੀ ਸੋਚ ਦੂਰਅੰਦੇਸ਼ੀ ਵਾਲੀ ਰਹੀ ਹੈ,ਜਿਸ ਵਿੱਚ ਅੱਗੇ ਆਉਣ ਵਾਲੀਆਂ ਕਈ ਪੀੜ੍ਹੀਆਂ ਦਾ ਧਿਆਨ ਰੱਖਿਆ ਗਿਆ ਹੈ।ਗਰੀਬਾਂ ਅਤੇ ਕਿਸਾਨਾਂ ਲਈ ਕਈ ਕ੍ਰਾਂਤੀਕਾਰੀ ਯੋਜਨਾਵਾਂ ਨੂੰ ਲਾਗੂ ਕਰਨ ਦੇ ਨਾਲ-ਨਾਲ ਹੁਨਰ ਵਿਕਾਸ ਦੀਆਂ ਯੋਜਨਾਵਾਂ ਦੇ ਨਾਲ-ਨਾਲ ਨੌਜਵਾਨਾਂ ਲਈ ਰੁਜ਼ਗਾਰ ਵਧਾਉਣ ਲਈ ਕਦਮ ਚੁੱਕਣ ਤੇ ਵੀ ਜ਼ੋਰ ਦਿੱਤਾ ਗਿਆ ਹੈ।ਡਿਜ਼ੀਟਲ ਇੰਡੀਆ ਤੇ ਧਿਆਨ ਕੇਂਦਰਿਤ ਕਰਨ ਦੇ ਨਾਲ ਨਾਲ ਵਿਕਾਸ ਦੀਆਂ ਤਮਾਮ ਯੋਜਨਾਵਾਂ ਵਿੱਚ ਅਤਿਆਧੁਨਿਕ ਤਕਨਾਲੋਜੀ ਦੀ ਮਦਦ ਨਾਲ ਸਰਕਾਰ ਦੀ ਕੋਸ਼ਿਸ਼ ਭਾਰਤ ਨੂੰ ਪੂਰੀ ਤਰ੍ਹਾਂ ਆਤਮ-ਨਿਰਭਰ ਬਣਾਉਣ ਦੀ ਹੈ,ਜਿਸ ਨਾਲ ਵਿਸ਼ਵ ਸ਼ਕਤੀ ਵਜੋਂ ਭਾਰਤ ਦੀ ਪਛਾਣ ਨੂੰ ਸਥਾਪਤ ਕਰਨ ਵਾਲੀ ਸਾਬਤ ਹੋਵੇਗੀ ਅਤੇ ਇੱਕ ਨਵਾਂ ਭਾਰਤ ਉਭਰੇਗਾ।

ਪਾਸੀ ਨੇ ਕਿਹਾ ਕਿ ਭਾਜਪਾ ਹੀ ਇੱਕ ਅਜਿਹੀ ਪਾਰਟੀ ਹੈ ਜਿਸ ਵਿੱਚ ਹਰ ਵਰਕਰ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਜਾਂਦਾ ਹੈ।ਵਰਕਰਾਂ ਨੂੰ ਪਾਰਟੀ ਨਾ ਸਿਰਫ ਚੋਣਾਂ ਵਿੱਚ ਉਮੀਦਵਾਰ ਬਣਾਉਂਦੀ ਹੈ।ਛੋਟੇ ਵਰਕਰਾਂ ਦੀ ਸਿਫਾਰਿਸ਼ ‘ਤੇ ਹੀ ਉਮੀਦਵਾਰ ਦੀ ਚੋਣ ਕਰਕੇ ਚੋਣ ਲੜੀ ਜਾਂਦੀ ਹੈ।ਪਾਸੀ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਬੀਜੇਪੀ ਲੀਡਰਸ਼ਿਪ ਨੇ ਲੋਕ ਸਭਾ,ਵਿਧਾਨ ਸਭਾ ਅਤੇ ਨਗਰ ਨਿਗਮ ਚੋਣਾਂ ਵਿੱਚ ਹੇਠਲੇ ਪੱਧਰ ਦੇ ਵਰਕਰਾਂ ਵੱਲ ਧਿਆਨ ਦਿੱਤਾ ਹੈ।ਵਰਕਰ ਦੇ ਸਨਮਾਨ ਨਾਲ ਕੋਈ ਸਮਝੌਤਾ ਨਹੀਂ ਕੀਤਾ ਹੈ।

Leave a Reply

Your email address will not be published. Required fields are marked *