ਕੇਸਰੀ ਨਿਊਜ਼ ਨੈਟਵਰਕ: ਹੁਸ਼ਿਆਪੁਰ ਰੋਡ ਦੀ ਦੁਰਦਸ਼ਾ ਖ਼ਿਲਾਫ਼ ਟਾਈਗਰ ਫੋਰਸ ਵਲੋਂ ਪੱਕਾ ਧਰਨਾ ਲਾਉਣ ਦੀ ਚਿਤਾਵਨੀ ਦਿੱਤੀ ਗਈ ਹੈ। ਸ੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਦੇ ਮੁਖੀ ਜੱਸੀ ਤਲ੍ਹਣ ਨੇ ਇਹ ਐਲਾਨ ਕਰਦੇ ਹੋਏ ਦੱਸਿਆ ਕਿ ਅੱਜ ਮੈਂ ਕਸਬਾ ਨਸਰਾਲਾ ਜਿਲ੍ਹਾ ਹੁਸ਼ਿਆਰਪੁਰ ਰਾਹੀਂ ਗੁਜਰ ਰਿਹਾ ਸੀ ਤਾਂ ਮੇਰੇ ਧਿਆਨ ਵਿੱਚ ਆਇਆ ਕੇ ਨਸਰਾਲੇ ਸੜਕ ਵਿਚਾਰ 2-2 ਫੁੱਟ ਟੋਏ ਪਏ ਹੋਏ ਮਿੱਟੀ ਇਸ ਤਰ੍ਹਾਂ ਉੱਡ ਰਹੀ ਜਿਦਾ ਧੁੰਦ ਪਈ ਹੋਵੇ,, ਸੜਕ ਵਿਚਕਾਰ ਪਾਣੀ ਦਾ ਛਪੜ ਬਣਿਆ ਹੋਇਆ ਹੈ,, ਦਾਸ ਵਲੋਂ ਓਥੇ ਦੇ ਦੁਕਾਨਦਾਰਾਂ/ਵਸਨੀਕਾਂ ਨਾਲ ਗੱਲ ਕੀਤੀ ਤਾਂ ਉਨ੍ਹੀ ਦਸਿਆ ਕੇ ਨਾਂ ਚਾਹੁੰਦੇ ਹੋਏ ਵੀ ਉਹ ਪਾਈਆ ਮਿੱਟੀ ਖਾਣ ਲਈ ਮਜਬੂਰ ਹੋ ਗਏ ਹਨ ਤੇ ਕਾਰੋਬਾਰ ਠੱਪ ਹੋ ਚੁੱਕਾ ਹੈ ਬਹੁਤ ਬਾਰ ਜਾਮ ਵੀ ਲਾਇਆ ਲੇਕਿਨ ਸਾਨੂੰ ਸਿਵਾ ਭਰੋਸੇ ਤੋਂ ਕੁਛ ਨੀ ਮਿਲਿਆ,,, ਗੁਰੂ ਰਵਿਦਾਸ ਟਾਇਗਰ ਫੋਰਸ ਵੱਲੋ ਇਸਤੇ ਸਖ਼ਤ ਨੋਟਿਸ ਲਿਆ ਗਿਆ ਆਉਣ ਵਾਲੇ ਕੁਝ ਦਿਨਾਂ ਵਿੱਚ ਫੋਰਸ ਨਸਰਾਲਾ ਵਾਸੀਆਂ ਦੇ ਨਾਲ ਮੀਟਿੰਗ ਕਰਕੇ ਪੱਕਾ ਧਰਨਾ ਲਗਾਉਣ ਜਾ ਰਹੀ ਇਸ ਵੀਡੀਓ ਰਾਹੀਂ ਪ੍ਰਸ਼ਾਸ਼ਨ ਨੂੰ ਅਪੀਲ ਹੈ ਕੇ 5 ਦਿਨ ਦੇ ਅੰਦਰ ਅੰਦਰ ਸੜਕ ਦਾ ਕੰਮ ਨੇਪੇਰੇ ਚਾੜ੍ਹਿਆ ਜਾਵੇ ਨਹੀ ਤਾਂ ਗੁਰੂ ਰਵਿਦਾਸ ਟਾਇਗਰ ਫੋਰਸ ਤਿੱਖਾ ਸੰਘਰਸ਼ ਸ਼ੁਰੂ ਕਰਨ ਜਾ ਰਹੀ ਹੈ। ਵਲੋਂ -ਜੱਸੀ ਤੱਲ੍ਹਣ, ਪੰਜਾਬ ਪ੍ਰਧਾਨ ਗੁਰੂ ਰਵਿਦਾਸ ਟਾਇਗਰ ਫੋਰਸ
ਮੋਬਾਈਲ 9530936464