Latest news
ਭਾਰਤ ਦੇ ਨੌਜਵਾਨ ਕਹਿੰਦੇ ਹਨ: ...  ਸਾਨੂੰ 2002 ਵਿੱਚ ਨਹੀਂ ਸਿਰਫ 2022 ਅਤੇ ਭਵਿੱਖ ਵਿੱਚ ਹੈ ਦਿਲਚਸਪੀ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ (PSSSB) ਨੇ ਗਗਰੁੱਪ C ਦੀਆਂ 1317 ਅਸਾਮੀਆਂ ਕੱਢੀਆਂ ਅਮਿਤ ਸ਼ਾਹ ਨੇ PM ਮੋਦੀ ਦੀ ਤਾਰੀਫ ਕਰਦਿਆ ਕਿਹਾ 'ਹਰ ਕਿਸੇ ਨੂੰ ਪ੍ਰਧਾਨ ਮੰਤਰੀ ਮੋਦੀ ਵਾਂਗ ਆਪਣੇ ਦੇਸ਼ ਲਈ ਜਿਉਣਾ ਚਾਹੀ... ਰਾਜਸਥਾਨ ਦੇ ਭਰਤਪੂ ਵਿੱਚ ਇੱਕ ਚਾਰਟਰਡ ਜਹਾਜ਼ ਹਾਦਸਾਗ੍ਰਸਤ ਜਾਅਲੀ ਇੰਤਕਾਲ ਕਰਨ ਤੇ 15,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿਜੀਲੈਂਸ ਬਿਊਰੋ ਵੱਲੋਂ ਪਟਵਾਰੀ ਗ੍ਰਿਫਤਾਰ ਪੰਜਾਬ ਦੇ ਮਾਡਲ ਸ਼ਹਿਰ ਮੋਹਾਲੀ ਦੇ ਸੁੰਦਰੀਕਰਨ ਅਤੇ ਬੁਨਿਆਦੀ ਢਾਂਚੇ ਦੀ ਮਜ਼ਬੂਤੀ 'ਤੇ ਦਿੱਤਾ ਜਾ ਰਿਹੈ ਵਿਸ਼ੇਸ਼ ਧਿਆਨ ਫ੍ਰੀਡਮ ਫਾਈਟਰ ਪਰਿਵਾਰਾਂ ਨੂੰ ਸਰਦਾਰ ਖੋਜੇਵਾਲ ਵਲੋਂ ਸਿਰਪਾਓ ਦੇ ਕੇ ਵਿਸ਼ੇਸ਼ ਸਨਮਾਨ ਕੀ ਬਣਦਾ ਜੇ ਕਿਸੇ ਭਾਰਤੀ ਨੇ ਇਹ ਲਿਖਿਆ ਹੁੰਦਾ... ਕੀ ਕੋਈ ਹਜਮ ਕਰ ਪਾਉਂਦਾ? ਪ੍ਰਧਾਨ ਮੰਤਰੀ ਨੇ ਜਲ ਜੀਵਨ ਮਿਸ਼ਨ ਦੇ ਤਹਿਤ 11 ਕਰੋੜ ਟੂਟੀ ਵਾਟਰ ਕਨੈਕਸ਼ਨਾਂ ਦੀ ਪ੍ਰਾਪਤੀ ਦੀ ਸ਼ਲਾਘਾ ਕੀਤੀ ਭਾਰਤ ਅਤੇ ਮਿਸਰ ਦੇਸ਼ਾਂ ਦਰਮਿਆਨ ਦੁਵੱਲੇ ਵਪਾਰ ਨੂੰ 12 ਬਿਲੀਅਨ ਡਾਲਰ ਤੱਕ ਲੈ ਜਾਣ ਦਾ ਫ਼ੈਸਲਾ

ਕੇਸਰੀ ਵਿਰਾਸਤ

ਪਖੰਡੀਆਂ ਦੀਆਂ ਦੁਕਾਨਾਂ ਤੁਰੰਤ ਬੰਦ ਹੋਣੀਆਂ ਚਾਹੀਦੀਆਂ ਹਨ-ਰਣਜੀਤ ਸਿੰਘ ਖੋਜੋਵਾਲ

ਜ਼ਬਰਦਸਤੀ ਧਰਮ ਪਰਿਵਰਤਨ ਕਰਨ ਅਤੇ ਅੰਧਵਿਸ਼ਵਾਸ ਫੈਲਾਉਣ ਵਾਲਿਆਂ ਖਿਲਾਫ ਕੀਤੀ ਜਾਵੇ ਕਾਰਵਾਈ,ਭਾਜਪਾ

ਕਪੂਰਥਲਾ(ਕੇਸਰੀ ਨਿਊਜ਼ ਨੈਟਵਰਕ)-ਪੰਜਾਬ ਵਿੱਚ ਇਸਾਈ ਧਰਮ ਦੀ ਆੜ ਵਿੱਚ ਲੋਕਾਂ ਦੇ ਕੀਤੇ ਜਾ ਰਹੇ ਜਬਰੀ ਧਰਮ ਪਰਿਵਰਤਨ ਦੀ ਸਖ਼ਤ ਆਲੋਚਨਾ ਕਰਦਿਆਂ ਸਾਬਕਾ ਚੇਅਰਮੈਨ ਅਤੇ ਭਾਜਪਾ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਧਰਮ ਪਰਿਵਰਤਨ ਕਿਸੇ ਵੀ ਤਰ੍ਹਾਂ ਠੀਕ ਨਹੀਂ ਹੈ,ਇਹ ਰੱਬ ਅਤੇ ਉਸ ਦੀ ਪਰਕੁਰਤੀ ਤੋਂ ਅਲੱਗ ਹੈ।ਖੋਜੇਵਾਲ ਨੇ ਕਿਹਾ ਕਿ ਦੇਸ਼ ਨੂੰ ਕੁਝ ਲੋਕ ਤੋੜਨ ਦੀ ਸਾਜ਼ਿਸ਼ ਰਚ ਰਹੇ ਹਨ।ਉਨ੍ਹਾਂ कहा की ਸੂਬਾ ਸਰਕਾਰ ਤੋਂ ਮੇਰੀ ਮੰਗ ਹੈ ਕਿ ਸੂਬੇ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਜਿਹੜੇ ਲੋਕ ਕਰ ਰਹੇ ਹਨ,ਉਨ੍ਹਾਂ ਨੂੰ ਤੁਰੰਤ ਕਾਰਵਾਈ ਕਰਦੇ ਹੋਏ ਸਜ਼ਾ ਦਿੱਤੀ ਜਾਵੇ ਅਤੇ ਪਾਖੰਡਵਾਦ ਦੀਆਂ ਦੁਕਾਨਾਂ ਤੁਰੰਤ ਬੰਦ ਕਰਵਾਈਆਂ ਜਾਣ।ਖੋਜੇਵਾਲ ਨੇ ਕਿਹਾ ਅਜਿਹੇ ਤਰੀਕੇ ਅਪਣਾਏ ਜਾ ਰਹੇ ਹਨ ਜਿਸਦੀ ਇਜ਼ਾਜਤ ਈਸਾਈ ਧਰਮ ਵੀ ਨਹੀਂ ਦਿੰਦਾ।ਉਨ੍ਹਾਂ ਦੋਸ਼ ਲਾਇਆ ਕਿ ਇਸ ਦੇ ਲਈ ਪਛੜੇ ਵਰਗ ਦੇ ਹਿੰਦੂਆਂ ਅਤੇ ਗਰੀਬ ਸਿੱਖ ਪਰਿਵਾਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਪੰਜਾਬ ਦੇ ਸਿੱਖਾਂ ਅਤੇ ਹਿੰਦੂਆਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।ਖੋਜੇਵਾਲ ਨੇ ਸੂਬਾ ਸਰਕਾਰ ਤੇ ਇਸ ਵਿਰੁੱਧ ਕੋਈ ਸਖ਼ਤ ਕਾਰਵਾਈ ਨਾ ਕਰਨ ਦਾ ਦੋਸ਼ ਲਾਇਆ।ਉਨ੍ਹਾਂ ਕਿਹਾ ਕਿ ਪੰਜਾਬ ਵਰਗੇ ਆਧੁਨਿਕ ਅਤੇ ਵਿਗਿਆਨਕ ਸੋਚ ਵਾਲੇ ਸੂਬੇ ਵਿਚ ਜੇਕਰ ਧਰਮ ਪਰਿਵਰਤਨ ਨਾਲ ਸਬੰਧਤ ਖ਼ਬਰਾਂ ਆਉਂਦੀਆਂ ਹਨ ਤਾਂ ਇਹ ਸੱਚਮੁੱਚ ਬਹੁਤ ਹੀ ਗੰਭੀਰ ਮਾਮਲਾ ਹੈ,ਕਿਉਂਕਿ ਇਹ ਭਾਰਤ ਦਾ ਇੱਕੋ-ਇੱਕ ਅਜਿਹਾ ਸੂਬਾ ਹੈ ਜਿੱਥੇ ਲੋਕਾਂ ਨੂੰ ਸਿੱਖ ਗੁਰੂਆਂ ਨੇ ਸਭ ਤੋਂ ਪਹਿਲਾਂ ਧਾਰਮਿਕ ਪਾਖੰਡਵਾਦ ਨਕਾਰਨ ਦਾ ਪਾਠ ਪੜ੍ਹਾਇਆ ਅਤੇ ਕਰਮ ਕਾਰਜ ਦੀ ਸ਼ਕਤੀ ਵਿੱਚ ਵਿਸ਼ਵਾਸ਼ ਰੱਖਣ ਦਾ ਉਪਦੇਸ਼ ਦਿੱਤਾ।ਇੱਥੋਂ ਦੇ ਲੋਕਾਂ ਦੇ ਉੱਤਮ ਸੱਭਿਆਚਾਰ ਨੇ ਮਨੁੱਖਤਾ ਨੂੰ ਧਰਮ ਦੇ ਘੇਰੇ ਵਿੱਚ ਕੈਦ ਕਰਨ ਤੋਂ ਇਨਕਾਰ ਕਰ ਦਿੱਤਾ,ਜਿਸ ਵਿੱਚ ਸਿੱਖ ਗੁਰੂ ਸਾਹਿਬਾਨ ਦਾ ਸਭ ਤੋਂ ਵੱਡਾ ਯੋਗਦਾਨ ਸੀ ਕਿਉਂਕਿ ਉਹ ਮਾਨਸ ਦੀ ਜਾਤ ਨੂੰ ਕੇਵਲ ਇੱਕ ਰੂਪ ਵਿੱਚ ਪਛਾਣਦੇ ਹਨ।ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਸਾਰੇ ਦਸ ਗੁਰੂਆਂ ਨੇ ਅਨਿਆਂ ਅੱਗੇ ਕਦੇ ਵੀ ਨਾ ਝੁਕਣ ਨੂੰ ਮਾਨਵ ਧਰਮ ਕਿਹਾ ਅਤੇ ਸੱਚ ਅਤੇ ਹੱਕ ਦੇ ਮਾਰਗ ਵਿਚ ਸਭ ਤੋਂ ਵੱਡੀ ਕੁਰਬਾਨੀ ਕਰਨ ਦੀ ਪ੍ਰੇਰਨਾ ਦਿੱਤੀ।ਕੁਦਰਤ ਅਨੁਸਾਰ ਬੰਦਾ ਜਿਸ ਧਰਮ ਵਿਚ ਵੀ ਜੰਮਿਆ ਉਹੀ ਉਸ ਦਾ ਧਰਮ ਹੈ ਫਿਰ ਇਹ ਝੂਠੀਆ ਕਰਾਮਾਤ ਦਿਖਾ ਕੇ ਜਾ ਲਾਲਚ ਦੇ ਕੇ ਇਹ ਲੋਕ ਕਿਸੇ ਦਾ ਧਰਮ ਪਰਿਵਰਤਨ ਕਰਵਾੳਣ ਵਾਲੇ ਕੋਣ ਹੁਦੇ ਹਨ। ਸੀਰੀ ਗੁਰੂ ਤੇਗਬਹਾਦਰ ਸਾਹਬ ਵੀ ਕਰਾਮਾਤ ਦਿਖਾ ਸਕਦੇ ਸੀ ਪਰ ੳਹਨਾ ਨੇ ਧਰਮ ਦੀ ਖਾਰਰ ਆਪਣਾ ਬਲਿਦਾਨ ਦੇ ਦਿਤਾ।ਉਨ੍ਹਾਂ ਅੱਗੇ ਕਿਹਾ ਕਿ ਇਹ ਦੁੱਖ ਦੀ ਗੱਲ ਹੈ ਕਿ ਕੁਝ ਲੋਕ ਜਾਣਬੁੱਝ ਕੇ ਪੰਜਾਬ ਦੇ ਮਾਹੌਲ ਨੂੰ ਫਿਰਕੂ ਰੰਗ ਦੇ ਕੇ ਖਰਾਬ ਕਰ ਰਹੇ ਹਨ,ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਜਿਨ੍ਹਾਂਨੇ ਧਰਮ ਪਰਿਵਰਤਨ ਨੂੰ ਰੋਕਣ ਲਈ ਆਵਾਜ਼ ਬੁਲੰਦ ਕੀਤੀ ਅਤੇ ਸਖ਼ਤ ਕਾਰਵਾਈ ਕੀਤੀ ਪੰਜਾਬ ਸਰਕਾਰ ਨੂੰ ੳਹਨਾ ਤੇ ਦਰਜ ਮਾਮਲੇ ਵਾਪਸ ਲੈਣੇ ਚਾਹੀਦੇ ਹਨ।ਲੋਕਾਂ ਦਾ ਜਬਰੀ ਧਰਮ ਪਰਿਵਰਤਨ ਕਰਵਾ ਰਹੇ ਲੋਕਾ ਖਿਲਾਫ,ਲਾਲਚ,ਧੋਖੇ ਅਤੇ ਗ਼ਲਤ ਤਰੀਕੇ ਨਾਲ ਅੰਧ-ਵਿਸ਼ਵਾਸ ਫੈਲਾਉਣ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।ਇਸਾਈ ਧਰਮ ਬਹੁਤ ਪੁਰਣਾ ਧਰਮ ਹੈ,ਵਿਦੇਸ਼ਾ ਵਿਚਲੇ ਕਿਸੇ ਚਰਚ ਵਿਚੋ ਕਦੀ ਕੋਈ ਮਾੜੀ ਖਬਰ ਨਹੀ ਆਈ ਸਾਰੇ ਰਲ ਮਿਲ ਕੇ ਰਹਿੰਦੇ ਹਨ।ਹਰ ਧਰਮ ਸਤਿਕਾਰਯੋਗ ਹੈ ਕੋਈ ਵੀ ਧਰਮ ਧਰਮ ਪਰਿਵਰਤਨ ਦੀ ਇਜਾਜ਼ਤ ਨਹੀਂ ਦਿੰਦਾ।ਝੂਠੇ ਡੇਰੇਦਾਰਾ ਜੋ ਭਾਰਤੀ ਸੰਵਿਧਾਨ ਦੇ ਖਿਲਾਫ ਕੰਮ ਕਰ ਰਹੇ ਹਨ ਖ਼ਿਲਾਫ਼ ਕਾਰਵਾਈ ਕਰਨ ਦੀ ਬਜਾਏ ਪੁਲੀਸ ਸੱਚੇ ਲੋਕਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ।ਆਪਸੀ ਭਾਈਚਾਰਾ ਕਾਇਮ ਰੱਖਣਾ ਹਰ ਭਾਰਤੀ ਦਾ ਫ਼ਰਜ਼ ਬਣਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਡੇਰਾਵਾਦ ਵੱਲੋਂ ਸਿੱਖ ਪ੍ਰੰਪਰਾਵਾਂ ਨੂੰ ਢਾਹ ਲਾਈ ਗਈ ਅਤੇ ਹੁਣ ਨਕਲੀ ਇਸਾਈ ਪਾਸਟਰਾਂ ਵੱਲੋਂ ਕਰਵਾਇਆ ਜਾ ਰਿਹਾ ਧਰਮ ਪਰਿਵਰਤਨ ਚਿੰਤਾ ਦਾ ਵਿਸ਼ਾ ਹੈ।ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਧਰਮ ਪਰਿਵਰਤਨ ਖਿਲਾਫ ਸ਼ੁਰੂ ਕੀਤੀ ਮੁਹਿੰਮ ਤੇ ਐਸਜੀਪੀਸੀ ਅਤੇ ਸਮੂਹ ਸਿੱਖ ਸਮਾਜ ਨੂੰ ਵੀ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ।

Leave a Reply

Your email address will not be published. Required fields are marked *