KESARI VIRASAT

ਕੇਸਰੀ ਵਿਰਾਸਤ

Latest news
ਨਿੱਝਰ ਦੇ ਕਤਲ 'ਤੇ ਕੈਨੇਡਾ 'ਚ ਆਈ.ਐੱਸ.ਆਈ ਏਜੰਟ ਤੋਂ ਪੁੱਛਗਿੱਛ: ਰਿਪੋਰਟ ਦਾ ਦਾਅਵਾ- ਨਸ਼ੇ ਦੇ ਕਾਰੋਬਾਰ 'ਤੇ ਕਾਬੂ ਪਾ... Congress MLA Sukhpal Khaira Arrest: ਨਸ਼ਾ ਤਸਕਰੀ ਮਾਮਲੇ 'ਚ ਚੰਡੀਗੜ੍ਹ ਸਥਿਤ ਰਿਹਾਇਸ਼ 'ਤੇ ਪਹੁੰਚੀ ਪੁਲਿਸ; ਪਾਣੀ... ਪੰਜਾਬ ਦੇ ਫਰੀਦਕੋਟ ਦੀ ਸਿਫ਼ਤ ਕੌਰ ਸਮਰਾ ਨੇ ਏਸ਼ੀਅਨ ਗੇਮਜ਼ ਵਿੱਚ ਇੱਕ ਸੋਨੇ ਤੇ ਇੱਕ ਚਾਂਦੀ ਦਾ ਤਮਗ਼ਾ ਜਿੱਤਿਆ ਪੰਜਾਬ ਦੇ ਨਵਾਂ ਪਿੰਡ ਸਰਦਾਰਾਂ ਨੇ ਜਿੱਤਿਆ ਬੈਸਟ ਟੂਰਿਜ਼ਮ ਵਿਲੈਜ ਆਫ ਇੰਡੀਆ 2023 ਐਵਾਰਡ ਸਿੱਖਿਆ ਵਿਭਾਗ ਪੰਜਾਬ ਦਾ ਰਬ ਹੀ ਰਾਖਾ: ਹਜ਼ਾਰਾਂ ਵਿਦਿਆਰਥੀਆਂ ਨੂੰ ਦੂਹਰੀ-ਤੀਹਰੀ ਵਾਰ ਕਰੋੜਾ ਦੇ ਵਜ਼ੀਫਿਆਂ ਦਾ ਭੁਗਤਾਨ ਪੰਜਾਬ ਸਰਕਾਰ ਨੇ ਦੋ ਮੈਡੀਕਲ ਅਧਿਕਾਰੀਆਂ ਦੇ ਅਨੁਸੂਚਿਤ ਜਾਤੀ ਸਰਟੀਫਿਕੇਟ ਕੀਤੇ ਰੱਦ ਤਕਨੀਕ ਦਾ ਸੰਸਾਰ: ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨੂੰ ਰੋਬੋਟ ਨੇ ਪਰੋਸੀ ਚਾਹ ਅਤੇ ਸੈਂਡਵਿਚ Big Breaking News : ਮਾਮਲਾ ਵਕੀਲ ਤੇ ਉਸ ਦੇ ਮੁਵੱਕਲ ਨਾਲ ਤਸ਼ੱਦਦ ਦਾ: ਐੱਸਪੀ ਸੀਆਈਏ ਇੰਚਾਰਜ ਤੇ ਕਾਂਸਟੇਬਲ ਗ੍ਰਿਫ਼ਤਾ... ਕਣਕ ਦੇ ਸਟਾਕ ‘ਚ ਹੇਰਾਫੇਰੀ ਦੇ ਦੋਸ਼ ਹੇਠ ਵਿਜੀਲੈਂਸ ਵੱਲੋਂ ਡੀ.ਐਫ.ਐਸ.ਸੀ, ਦੋ ਇੰਸਪੈਕਟਰ ਅਤੇ ਤਿੰਨ ਆੜਤੀਆਂ ਖ਼ਿਲਾਫ਼ ... ਬਾਜਵਾ ਨੇ ਮੁਕਤਸਰ ਵਕੀਲ ਨਾਲ ਕੁੱਟਮਾਰ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ
You are currently viewing ਕੈਥੋਲਿਕ ਚਰਚ, ਮਸੀਹੀ ਮਹਾਂ ਸੰਘ, CNI , ਸਮੇਤ ਭਾਰਤ ਦੀਆਂ 7 ਚਰਚਾਂ ਦੇ ਮੁੱਖ ਆਗੂਆਂ ਨੇ ਜਥੇਦਾਰ ਅਕਾਲ ਤਖ਼ਤ ਸਾਹਿਬ ਨਾਲ ਮਿਲ ਕੇ ਨਕਲੀ ਪਾਸਟਰਾਂ ਖਿਲਾਫ਼ ਸਾਂਝੇ ਯਤਨਾਂ ਤੇ ਚਰਚਾ ਕੀਤੀ

ਕੈਥੋਲਿਕ ਚਰਚ, ਮਸੀਹੀ ਮਹਾਂ ਸੰਘ, CNI , ਸਮੇਤ ਭਾਰਤ ਦੀਆਂ 7 ਚਰਚਾਂ ਦੇ ਮੁੱਖ ਆਗੂਆਂ ਨੇ ਜਥੇਦਾਰ ਅਕਾਲ ਤਖ਼ਤ ਸਾਹਿਬ ਨਾਲ ਮਿਲ ਕੇ ਨਕਲੀ ਪਾਸਟਰਾਂ ਖਿਲਾਫ਼ ਸਾਂਝੇ ਯਤਨਾਂ ਤੇ ਚਰਚਾ ਕੀਤੀ

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


ਕੈਥੋਲਿਕ ਚਰਚ, ਮਸੀਹੀ ਮਹਾਂ ਸੰਘ, CNI , ਸਮੇਤ ਭਾਰਤ ਦੀਆਂ 7 ਚਰਚਾਂ ਦੇ ਮੁੱਖ ਆਗੂਆਂ ਨੇ ਜਥੇਦਾਰ ਅਕਾਲ ਤਖ਼ਤ ਸਾਹਿਬ ਨਾਲ ਮਿਲ ਕੇ ਨਕਲੀ ਪਾਸਟਰਾਂ ਖਿਲਾਫ਼ ਸਾਂਝੇ ਯਤਨਾਂ ਤੇ ਚਰਚਾ ਕੀਤੀ

7 ਸਤੰਬਰ 2022, ਅੰਮ੍ਰਿਤਸਰ: (ਕੇਸਰੀ ਨਿਊਜ਼ ਨੈਟਵਰਕ)-ਮਸੀਹੀ ਮਹਾਂ ਸਭਾ ਪੰਜਾਬ ,ਕੈਥੋਲਿਕ ਚਰਚ ਆਫ ਇੰਡੀਆ, ਚਰਚ ਆਫ ਨੋਰਥ ਇੰਡੀਆ ਅਤੇ ਹੋਰ ਸੱਤ ਚਰਚਾਂ ਦਾ ਸਾਂਝਾ ਵਫ਼ਦ ਅਕਾਲ ਤਖ਼ਤ ਸਾਹਿਬ ਵਿਖੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਜੱਥੇਦਾਰ ਸ਼੍ਰੀ ਅਕਾਲ ਤਖ਼ਤ ਅਤੇ ਜੱਥੇਦਾਰ ਸ਼੍ਰੀ ਕੇਸਗੜ੍ਹ ਸਾਹਿਬ ਗਿਆਨੀ ਰਘੁਬੀਰ ਸਿੰਘ ਜੀ ਦੀ ਅਗਵਾਈ ਵਿਚ ਸਿੱਖ ਚਿੰਤਕਾਂ ਨੂੰ ਮਿਲਿਆ,ਜਿਸ ਵਿਚ ਨਕਲੀ ਪਾਸਟਰਾਂ ਵੱਲੋਂ ਪੰਜਾਬ ਵਿਚ ਲਗਾਤਾਰ ਸਿੱਖ ਸਿਧਾਂਤਾਂ ਨੂੰ ਚਣੌਤੀ ਦਿੰਦਿਆਂ ਝੂਠ ਅੰਧਵਿਸ਼ਵਾਸ ਦੇ ਭਰਮ ਜਾਲ ਰਾਹੀਂ ਕਰਵਾਏ ਜਾ ਰਹੇ ਧਰਮ ਪਰਿਵਰਤਨ, ਗੁਰਬਾਣੀ ਦੀ ਬੇਅਦਬੀ ,ਗੁਰੂ ਸਾਹਿਬਾਨ ਤੇ ਸਿੱਖ ਸਿਧਾਂਤਾਂ ਬਾਰੇ ਕੂੜੁ ਪ੍ਰਚਾਰ ਅਤੇ ਭੋਲੇ ਭਾਲੇ ਲੋਕਾਂ ਦਾ ਸ਼ਰੀਰਿਕ ਮਾਨਸਿਕ ਤੇ ਆਰਥਿਕ ਸ਼ੋਸ਼ਣ ਦੇ ਮੁੱਦਿਆਂ ਤੇ ਗੰਭੀਰ ਵਿਚਾਰ ਚਰਚਾ ਕੀਤੀ ਗਈ, ਇਸ ਦੌਰਾਨ ਬਿਸ਼ਪ ਅੰਜਲੀਨੋ ਰਾਫੀਨੋ ਗਰਾਸ਼ੀਅਸ , ਡਾਇਸੇਸ ਆਫ ਜਲੰਧਰ ਨੇ ਕਿਹਾ ਕਿ ਨਕਲੀ ਪਾਸਟਰਾਂ ਦਾ ਇਸਾਈਅਤ ਨਾਲ ਕੋਈ ਸੰਬੰਧ ਨਹੀਂ ਹੈ ਉਹਨਾਂ ਵਲੋਂ ਫੈਲਾਏ ਜਾਂਦੇ ਵਹਿਮ ਭਰਮ ਅਤੇ ਪਖੰਡ ਬਾਈਬਲ ਅਨੁਸਾਰੀ ਨਹੀਂ ਹਨ, ਉਹਨਾ ਕਿਹਾ ਕੇ ਅਸੀਂ ਨਕਲੀ ਪਾਸਟਰਾਂ ਵਲੋਂ ਸਿੱਖ ਸਿਧਾਂਤਾਂ ਦੀ ਬੇਅਦਬੀ ਅਤੇ ਕੀਤੇ ਜਾਂਦੇ ਚਮਤਕਾਰਾਂ ਦਾ ਖੰਡਨ ਕਰਦੇ ਹਾਂ, ਇਸ ਮੌਕੇ ਬਿਸ਼ਪ ਡਾ. ਪ੍ਰਦੀਪ ਕੁਮਾਰ ਸਾਮਾਨਤਾਰੋਏ  ਡਾਇਸੇਸ ਆਫ ਅੰਮ੍ਰਿਤਸਰ ਨੇ ਕਿਹਾ ਕਿ ਨਕਲੀ ਪਾਸਟਰਾਂ ਦੀ ਪਹਿਚਾਣ ਲਈ ਇਕ ਸਰਕੂਲਰ ਜਾਰੀ ਕੀਤਾ ਜਾਵੇਗਾ ਜਿਸ ਵਿਚ ਈਸਾਈ ਪਾਸਟਰ ਬਣਨ ਦਾ ਵਿਧੀ ਵਿਧਾਨ ਜਨਤਕ ਕੀਤਾ ਜਾਵੇਗਾ ਤੇ ਨਕਲੀ ਪਾਸਟਰਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ,ਬਿਸ਼ਪ ਡੇਂਜਲ ਪੀਓਪਲ ਡਾਇਸੇਸ ਆਫ਼ ਚੰਡੀਗ੍ਹੜ ਨੇ ਕਿਹਾ ਕਿ ਸਰਕਾਰ ਵਲੋਂ ਨਕਲੀ ਪਾਸਟਰਾਂ ਦੇ ਫ਼ੰਡਿੰਗ ਦੇ ਸਰੋਤਾਂ ਦੀ ਜਾਂਚ ਕੀਤੀ ਜਾਵੇ, ਈਸਾਈ ਵਫ਼ਦ ਨੇ ਸਾਂਝੇ ਰੂਪ ਵਿਚ ਕਿਹਾ ਕਿ ਨਕਲੀ ਪਾਸਟਰ ਤੇ ਪੈਗੰਬਰ ਅਸਲ ਵਿਚ ‘ਐਂਟੀ ਕਰਾਈਸਟ’ ਹਨ ਤੇ ਇਹਨਾਂ ਸਾਰਿਆਂ  ਵਿਰੁੱਧ ਸਖ਼ਤ ਧਾਰਮਿਕ ਅਤੇ ਕਾਨੂੰਨੀ ਕਾਰਵਾਈ ਸਿੱਖਾਂ ਦੇ ਤਾਲਮੇਲ ਨਾਲ ਕੀਤੀ ਜਾਵੇਗੀ

ਆਏ ਈਸਾਈ ਵਫ਼ਦ ਅਤੇ ਸਿੱਖ ਚਿੰਤਕਾਂ ਦੀ ਵਿਚਾਰ ਮਗਰੋਂ ਜਥੇਦਾਰ ਅਕਾਲ ਤਖ਼ਤ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕਿਹਾ ਪੰਜਾਬ ਦੇ  ਹਾਲਾਤ ਸੁਖਾਵੇਂ ਰੱਖਣ ਲਈ ਈਸਾਈਅਤ ਦੇ ਨਾਮ ਤੇ ਕੀਤੇ ਜਾ ਰਹੇ ਗੁੰਮਰਾਹਕੁਨ ਪ੍ਰਚਾਰ ਤੇ ਰੋਕ ਲਾਉਣ ਲਈ ਈਸਾਈ ਆਗੂਆਂ ਨੂੰ ਸਖ਼ਤ ਫੈਸਲੇ ਲੈਣ ਦੀ ਲੋੜ ਹੈ ਤੇ ਇਹਨਾਂ ਨੂੰ ਜਲਦ ਤੋਂ ਜਲਦ ਨਕਲੀ ਪਾਸਟਰਾਂ ਨੂੰ ਆਪਣੇ ਤੋਂ ਵੱਖ ਕਰਕੇ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਲੋੜ ਹੈ ,ਉਹਨਾਂ ਕਿਹਾ ਇਸ ਕਾਰਵਾਈ ਲਈ ਸਿੱਖ ਕੌਮ ਵਲੋਂ ਲੋੜੀਂਦਾ ਸਹਿਯੋਗ ਕੀਤਾ ਜਾਵੇਗਾ

ਦੋਵਾਂ ਧਿਰਾਂ ਦੀ  ਇਸ ਗੱਲ ਤੇ ਸਹਿਮਤੀ ਬਣੀ ਕਿ ਇਕ ਸਾਂਝੀ ਤਾਲਮੇਲ ਕਮੇਟੀ ਬਣਾਈ ਜਾਵੇ ਜੋ ਸਮੇਂ ਸਮੇਂ ਤੇ ਪੇਸ਼ ਹੁੰਦੀਆਂ ਚਣੌਤੀਆਂ ਦੇ ਹੱਲ ਕਰੇਗੀ

ਇਸ ਮੌਕੇ ਸਿੱਖ ਚਿੰਤਕਾਂ ਵਿਚ ਸ.ਭਗਵੰਤ ਸਿੰਘ ਸਿਆਲਕਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ , ਡਾ ਕੰਵਰ ਅਮਰਿੰਦਰ ਸਿੰਘ, ਸ.ਸਤਿੰਦਰ ਸਿੰਘ ਲੁਧਿਆਣਾ ,ਸ ਪਰਮਪਾਲ ਸਿੰਘ ਸਭਰਾ,ਸੁਖਦੇਵ ਸਿੰਘ ਫਗਵਾੜਾ , ਗਿਆਨੀ ਹਰਦੀਪ ਸਿੰਘ ਜੁਗਰਾਜ ਸਿੰਘ ਮਝੈਲ , ਗਿਆਨੀ ਸਰਬਜੀਤ ਸਿੰਘ ਢੋਟੀਆਂ ਮੁਖ ਪ੍ਰਚਾਰਕ ,ਸ.ਪ੍ਰਦੀਪ ਸਿੰਘ ਵਲਟੋਹਾ , ਸ.ਜਸਪਾਲ ਸਿੰਘ ਢੱਡੇ ਨਿਜੀ ਸਹਾਇਕ ,ਰਣਜੀਤ ਸਿੰਘ ਦਫਤਰ ਸਕੱਤਰ , ਹਾਜ਼ਰ ਸਨ ਜੱਥੇਦਾਰ ਸਾਹਿਬਾਨ ਵਲੋਂ ਆਏ ਹੋਏ ਈਸਾਈ ਵਫ਼ਦ ਦਾ ਸਨਮਾਨ  ਵੀ ਕੀਤਾ ਗਿਆ ਅਤੇ ਈਸਾਈ ਵਫ਼ਦ ਵੱਲੋਂ ਵੀ ਸਿੰਘਸਾਹਿਬਾਨ ਨੂੰ ਸਤਿਕਾਰ ਭੇਟ ਕੀਤਾ ਗਿਆ।

Leave a Reply