ਜਲੰਧਰ (ਕੇਸਰੀ ਨਿਊਜ਼ ਨੈਟਵਰਕ)-ਪਿਛਲੇ ਚਾਰ ਦਹਾਕਿਆਂ ਤੋਂ ਪੰਜਾਬੀਆਂ ਦੇ ਦਿਲਾਂ ਤੇ ਛੱਲੇ ਮੁੰਦੀਆਂ ਗੀਤ ਨਾਲ ਰਾਜ ਕਰਨ ਵਾਲੇ ਇੰਟਰਨੈਸ਼ਨਲ ਲੋਕ ਗਾਇਕ ਸੁਖਵਿੰਦਰ ਪੰਛੀ ਨਵੇ ਟਰੈਕ ਸਾਡਾ ਬਾਪੂ ਨਾਲ ਚਰਚਾ ਵਿੱਚ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਲੋਕ ਗਾਇਕ ਸੁਖਵਿੰਦਰ ਪੰਛੀ ਨੇ ਦੱਸਿਆ ਕਿ ਇਸ ਟਰੈਕ ਦਾ ਗੀਤਕਾਰ ਦਵਿੰਦਰ ਸੈਫਾਬਾਦ ,ਮਿਊਜਕ ਡਾਇਰੈਕਟਰ ਯੋ ਵੀ,ਵੀਡਿਉ ਡਾਇਰੈਕਟਰ ਪ੍ਰੀਤਮ ਦੱਤ,ਪੇਸ਼ਕਸ਼ ਪ੍ਰੋਡਿਊਸਰ ਦੀਪਾ ਕੰਦੋਲਾ ਯੂ ਕੇ ਲੇਬਲ ਐਸ ਪੀ ਟਰੈਕ ਦਾ ਹੈ। ਇਹ ਟਰੈਕ ਬਖਤਰਵਰ ਸਿੰਘ ਕੰਦੋਲਾ ਤਾਰੀ ਯੂ ਕੇ ਦੀ ਯਾਦ ਵਿੱਚ ਰਿਲੀਜ਼ ਕੀਤਾ ਗਿਆ ਹੈ ।ਇਹ ਟਰੈਕ ਸੋਸ਼ਲ ਸਾਈਟਾਂ ਯੂ ਟਿਊਬ ਤੇ ਵੱਖ-ਵੱਖ ਚੈਨਲਾਂ ਤੇ ਚੱਲ ਰਿਹਾ ਹੈ ਅਤੇ ਹਰ ਵਰਗ ਦੀ ਪਸੰਦ ਬਣਿਆ ਹੋਇਆ ਹੈ।ਇਸ ਸਬੰਧੀ ਇੰਟਰਨੈਸ਼ਨਲ ਗਾਇਕ ਸੁਖਵਿੰਦਰ ਪੰਛੀ ਨੇ ਇਸ ਟਰੈਕ ਨੂੰ ਅਥਾਹ ਪਿਆਰ ਦੇਣ ਲਈ ਆਪਣੇ ਸਰੋਤਿਆਂ ਦਾ ਦਿਲ ਤੋ ਧੰਨਵਾਦ ਕੀਤਾ ਹੈ।