ਕਪੂਰਥਲਾ(ਗੁਰਪ੍ਰੀਤ ਸਿੰਘ ਸੰਧੂ)-ਸਾਬਕਾ ਚੇਅਰਮੈਨ ਅਤੇ ਭਾਜਪਾ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਇੱਕ ਇਤਿਹਾਸਕ ਤਬਦੀਲੀ ਵਿੱਚੋਂ ਲੰਘ ਰਿਹਾ ਹੈ,ਜਿਨ੍ਹਾਂ ਨੇ ਆਮ ਆਦਮੀ ਦੀ ਜ਼ਿੰਦਗੀ ਨੂੰ ਛੋਹਣ ਦਾ ਯਤਨ ਕੀਤਾ ਹੈ।ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਇਹ ਯਕੀਨੀ ਬਣਾਉਣ ਲਈ ਅਣਥੱਕ ਮਿਹਨਤ ਕਰ ਰਹੇ ਹਨ ਕਿ ਹਰ ਭਾਰਤੀ ਨੂੰ ਉਨ੍ਹਾਂ ਦੀ ਭਲਾਈ ਅਤੇ ਕਲਿਆਣ ਲਈ ਸਾਰੇ ਬੁਨਿਆਦੀ ਤੱਤ ਮਿਲਣ।ਉਨ੍ਹਾਂ ਕਿਹਾ ਕਿ ਦੇਸ਼ ਨੂੰ ਵਿਸ਼ਵ ਦੇ ਸਿਖਰ ਤੇ ਲਿਜਾਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੂਪ ਵਿੱਚ ਦੇਸ਼ ਨੂੰ ਆਪਣਾ ਆਗੂ ਮਿਲਿਆ ਹੈ।
ਉਨ੍ਹਾਂ ਕਿਹਾ ਕਿ ਹਰ ਸਮੇਂ ਭਾਰਤ ਨੂੰ ਬਦਲਾਅ ਦੀ ਲੋੜ ਪਈ ਹੈ ਅਤੇ ਜੇਕਰ ਤੁਸੀਂ ਇਤਿਹਾਸ ਦਾ ਵਿਸ਼ਲੇਸ਼ਣ ਕਰੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਕੋਈ ਮਹਾਨ ਵਿਅਕਤੀ ਆਪਣੇ ਨਾਲ ਲੋੜੀਂਦੀਆਂ ਤਬਦੀਲੀਆਂ ਲਿਆਉਂਦਾ ਹੈ।ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਅਤੇ ਮਰਾਠਾ ਰਾਣੀ ਅਹਿਲਿਆ ਬਾਈ ਹੋਲਕਰ ਤੋਂ ਬਾਅਦ ਜੇਕਰ ਕੋਈ ਇੰਨਾ ਵੱਡਾ ਬਦਲਾਅ ਲਿਆਉਣ ਦੇ ਸਮਰੱਥ ਹੈ ਤਾਂ ਉਹ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਨ ਅਤੇ ਉਹ ਇਸ ਨੂੰ ਸਹੀ ਸਾਬਤ ਕਰ ਰਹੇ ਹਨ।ਖੋਜੇਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਭਾਰਤ ਇੱਕ ਬਦਲਾਅ ਦੇ ਡੋਰ ਤੋਂ ਗੁਜਰ ਰਿਹਾ ਹੈ,ਜਿਨ੍ਹਾਂ ਨੇ ਪਿਛਲੇ 8 ਸਾਲਾਂ ਦੌਰਾਨ ਸ਼ੁਰੂ ਕੀਤੀਆਂ ਗਈਆਂ ਵੱਖ-ਵੱਖ ਨੀਤੀਆਂ ਅਤੇ ਯੋਜਨਾਵਾਂ ਰਾਹੀਂ ਆਮ ਆਦਮੀ ਦੇ ਜੀਵਨ ਨੂੰ ਛੂਹਣ ਦੀ ਕੋਸ਼ਿਸ਼ ਕੀਤੀ ਹੈ।ਉਨ੍ਹਾਂ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਇੱਕ ਧਰਮੀ ਵਿਅਕਤੀ ਹਨ ਜੋ ਸਹੀ ਕੰਮ ਕਰਨ ਤੋਂ ਨਹੀਂ ਡਰਦੇ।ਇਹੀ ਕਾਰਨ ਸੀ ਕਿ ਉਹ ਇਸ ਦੇਸ਼ ਵਿੱਚ ਲੋੜੀਂਦੀ ਤਬਦੀਲੀ ਲਿਆਉਣ ਵਿੱਚ ਕਾਮਯਾਬ ਹੋਏ।ਉਨ੍ਹਾਂ ਅੱਗੇ ਕਿਹਾ ਕਿ ਪਿਛਲੀਆਂ ਸਰਕਾਰਾਂ 70 ਸਾਲਾਂ ਵਿੱਚ ਇਹ ਪਤਾ ਨਹੀਂ ਲਗਾ ਸਕੀਆਂ ਕਿ ਦੇਸ਼ ਦੇ ਆਮ ਨਾਗਰਿਕਾਂ ਨੂੰ ਪਖਾਨੇ ਦੀ ਲੋੜ ਹੈ।ਉੱਥੇ ਹੀ ਮੋਦੀ ਸਰਕਾਰ ਵੱਲੋਂ ਰਿਕਾਰਡ ਸਮੇਂ ਵਿੱਚ 20 ਕਰੋੜ ਪਖਾਨੇ ਬਣਾਏ ਗਏ।ਉਨ੍ਹਾਂ ਕਿਹਾ ਕਿ ਭਾਰਤ ਵਿੱਚ ਇੱਕ ਅਰਥ ਸ਼ਾਸਤਰੀ ਪ੍ਰਧਾਨ ਮੰਤਰੀ ਵੀ ਰਹਿ ਚੁੱਕੇ ਹਨ,ਪਰ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਸਿਰਫ਼ ਨਰਿੰਦਰ ਮੋਦੀ ਹੀ ਸਨ,ਜਿਨ੍ਹਾਂ ਨੇ ਇਸ ਦੇਸ਼ ਦੇ ਗਰੀਬਾਂ ਨੂੰ ਰਸਮੀ ਅਰਥਚਾਰੇ ਵਿੱਚ ਸ਼ਾਮਲ ਕੀਤਾ।ਇਸੇ ਲੜੀ ਤਹਿਤ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਚਾਰ ਮਹੀਨੇ ਵਿੱਚ 38 ਕਰੋੜ ਬੈਂਕ ਖਾਤੇ ਖੋਲ੍ਹੇ ਗਏ।ਜਦੋਂ ਕਿ ਪਿਛਲੇ 70 ਸਾਲਾਂ ਵਿੱਚ ਸਿਰਫ਼ 12 ਕਰੋੜ ਖਾਤੇ ਹੀ ਖੋਲ੍ਹੇ ਸਨ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਦੇਸ਼ ਮਜ਼ਬੂਤੀ ਨਾਲ ਅੱਗੇ ਵੱਧ ਰਿਹਾ ਹੈ,ਸੁਣਿਆ ਭਰ ਵਿੱਚ ਜੋ ਸ਼ਾਖ ਪਿਛਲੇ ਅੱਠ ਸਾਲ ਵਿੱਚ ਬਾਣੀ ਹੈ,ਉਹ 70 ਸਾਲਾਂ ਵਿੱਚ ਨਹੀਂ ਬਣ ਸਕੀ ਸੀ।ਖੋਜੇਵਾਲ ਨੇ ਕਿਹਾ ਕਿ ਪਿਛਲੇ ਅੱਠ ਸਾਲਾਂ ਵਿੱਚ ਭ੍ਰਿਸ਼ਟਾਚਾਰ ਦਾ ਇੱਕ ਵੀ ਕੇਸ ਸਾਹਮਣੇ ਨਹੀਂ ਆਇਆ।ਜਦੋਂ ਕਿ ਦੁਨੀਆ ਭਰ ਦੇ ਦੇਸ਼ ਭਾਰਤ ਅੱਗੇ ਝੁਕਦੇ ਨਜ਼ਰ ਆ ਰਹੇ ਹਨ।ਪਿਛਲੀਆਂ ਸਰਕਾਰਾਂ ਵਿੱਚ ਵਿਕਾਸ ਕਾਰਜ ਲਟਕਦੇ ਰਹਿੰਦੇ ਸਨ।ਜਿਹੜੇ ਕੰਮ ਦਸ ਸਾਲਾਂ ਵਿੱਚ ਪੂਰੇ ਨਹੀਂ ਹੋਏ ਸਨ।ਉਹ ਸਾਰੇ ਕੰਮ ਮੋਦੀ ਸਰਕਾਰ ਦੇ ਨਿਰਦੇਸ਼ਾਂ ਤਹਿਤ ਪੂਰੇ ਕੀਤੇ ਜਾ ਰਹੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਆਪਣੇ ਸ਼ੁਰੁਆਤੀ ਦਿਨਾਂ ਵਿੱਚ ਭਾਜਪਾ ਦੇ ਜਨਰਲ ਸਕੱਤਰ ਪੰਜਾਬ ਵਿੱਚ ਭਾਜਪਾ ਕੰਮ ਕੀਤਾ ਅਤੇ ਉਹ ਇੱਕ ਸਿਆਸਤਦਾਨ ਵਜੋਂ ਸਿੱਖਾਂ ਅਤੇ ਪੰਜਾਬ ਦੇ ਬਹੁਤ ਨੇੜੇ ਰਹੇ ਹਨ।ਉਨ੍ਹਾਂ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਪ੍ਰਸਾਦ ਸਕੀਮ ਤਹਿਤ ਵੱਖ-ਵੱਖ ਗੁਰਦੁਆਰਿਆਂ ਦੀ ਪੁਨਰ ਸੁਰਜੀਤੀ,ਸੁਧਾਰ ਅਤੇ ਪੁਨਰ ਨਿਰਮਾਣ ਲਈ ਕਈ ਪਹਿਲਕਦਮੀਆਂ ਕੀਤੀਆਂ ਹਨ,ਜਿਸ ਵਿੱਚ 5 ਪਵਿੱਤਰ ਤਖ਼ਤਾਂ ਨੂੰ ਜੋੜਨ ਵਾਲੇ ਸਿੱਖ ਟੂਰਿਸਟ ਸਰਕਟ ਦਾ ਐਲਾਨ, ਗੁਰਦੁਆਰਾ ਫਤਹਿਗੜ੍ਹ ਸਾਹਿਬ ਵਿਖੇ ਵਿਰਾਸਤੀ ਮੁਰੰਮਤ ਵਰਗੇ ਕਾਰਜ ਸ਼ਾਮਲ ਹਨ।