KESARI VIRASAT

Latest news
ਜ਼ੁਲਫਾਨ ਨੇ ਕੀਤਾ ਹਰਿਮੰਦਰ ਸਾਹਿਬ ਕੰਪਲੈਕਸ 'ਚ ਸ਼ਰਧਾਲੂਆਂ 'ਤੇ ਹਮਲਾ: 4 ਸੇਵਾਦਾਰ ਵੀ ਜ਼ਖਮੀ; ਮੁਲਜ਼ਮ ਦੀ ਬੁਰੀ ਤਰ੍ਹ... ਹੋਲੀ ਮੌਕੇ ਲਗਾਏ ਨਾਕੇ 'ਤੇ ਕਾਰ ਨੇ ਪੁਲਿਸ ਮੁਲਾਜ਼ਮਾਂ ਨੂੰ ਕੁਚਲਿਆ ਚੰਡੀਗੜ੍ਹ 'ਚ ਕਾਂਸਟੇਬਲ-ਹੋਮ ਗਾਰਡ ਸਮੇਤ 3 ਲੋਕਾਂ... ਸ੍ਰੀ ਹੇਮਕੁੰਟ ਸਾਹਿਬ ਰੋਪਵੇਅ ਅਤੇ ਮਹਾਰਾਸ਼ਟਰ ‘ਚ ਸਿੱਖ ਆਨੰਦਕਾਰਜ ਮੈਰਿਜ ਐਕਟ ਲਾਗੂ ਕਰਨ ਲਈ ਸੰਤ ਗਿਆਨੀ ਹਰਨਾਮ ਸਿੰਘ ... SGPC ਪ੍ਰਧਾਨ ਹਰਜਿੰਦਰ ਧਾਮੀ ਅਸਤੀਫਾ ਵਾਪਸ ਨਾ ਲੈਣ ਦੀ ਗੱਲ 'ਤੇ ਅੜੇ: ਹਰਿਮੰਦਰ ਸਾਹਿਬ ਪਹੁੰਚੇ ਕਰਨਾਟਕ ਦੇ ਡੀਜੀਪੀ ਦੀ ਫਿਲਮੀ ਹੀਰੋਇਨ ਧੀ ਲਿਆਉਂਦੀ ਸੀ ਸਰੀਰ 'ਤੇ ਸੋਨਾ ਲਪੇਟ ਕੇ : ਸਾਲ 'ਚ 30 ਵਾਰ ਦੁਬਈ ਗਈ : ਇੱਕ ਸ... ਭੰਗ ਵਰਗੇ ਨਸ਼ੇ ਨਾਲ ਭਗਵਾਨ ਸ਼ਿਵ ਨੂੰ ਜੋੜਨਾ ਮਹਾ ਪਾਪ ਅਤੇ ਸਮਾਜ ਲਈ ਹਾਨੀਕਾਰਕ- ਅਮਰ ਸ੍ਰੀਵਾਸਤਵ ਹੁਣ 22 ਸਾਲਾ ਕੁੜੀ ਨੇ ਪਾਦਰੀ ਬਜਿੰਦਰ 'ਤੇ ਲਗਾਇਆ ਜਿਨਸੀ ਸ਼ੋਸ਼ਣ ਦਾ ਦੋਸ਼  ਜ਼ੇਲੇਂਸਕੀ ਨੂੰ ਬਹਿਸ ਤੋਂ ਬਾਅਦ ਵ੍ਹਾਈਟ ਹਾਊਸ ਤੋਂ ਕੱਢਿਆ : ਟਰੰਪ ਨਾਲ ਸਾਂਝੀ ਪ੍ਰੈਸ ਕਾਨਫਰੰਸ ਰੱਦ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ ਬਠਿੰਡਾ ਦੇ ਸਥਾਪਨਾ ਦਿਵਸ ਮੌਕੇ ਭਾਰਤ ਦੀ ਗੁਰੂਕੁਲ ਪ੍ਰਣਾਲੀ ਦੀ ਅਮੀਰ ਪਰੰਪਰਾ ਨੂੰ ਕੀ... ਬੀਬੀਸੀ ਨੇ ਹਮਾਸ ਕਮਾਂਡਰ ਦੇ ਬੇਟੇ ਨੂੰ ਬਣਾਇਆ ਆਪਣੀ ਡਾਕੂਮੈਂਟਰੀ ਦਾ 'ਹੀਰੋ', ਪਤਨੀ ਨੂੰ ਵੀ ਦਿੱਤੇ ਡਾਲਰ: ਲੋਕ ਰੋਹ ਕ...
You are currently viewing ਕੀ ਮੋਦੀ ਅਤੇ ਯੋਗੀ ਦੇ ਭਰੋਸੇ ਵਿਨਾਸ਼ ਵਲ ਕਦਮ ਵਧਾਉਂਦਾ ਜਾ ਰਿਹੈ ਹਿੰਦੂ

ਕੀ ਮੋਦੀ ਅਤੇ ਯੋਗੀ ਦੇ ਭਰੋਸੇ ਵਿਨਾਸ਼ ਵਲ ਕਦਮ ਵਧਾਉਂਦਾ ਜਾ ਰਿਹੈ ਹਿੰਦੂ


 ਅੱਜ ਜਦੋਂ ਇਹ ਸਵਾਲ ਕੀਤਾ ਜਾ ਰਿਹਾ ਹੈ ਕਿ ਸਾਰੇ ਅਖੌਤੀ ਧਰਮ ਨਿਰਪੱਖਾਂ ਅਤੇ ਮੁਸਲਮਾਨਾਂ ਨੂੰ ਇੱਕ ਵਾਰ ਫੈਸਲਾ ਕਰਕੇ ਦੱਸ ਦੇਣਾ ਚਾਹੀਦਾ ਹੈ ਕਿ ਗੁਸਤਾਖ਼ੀ ਕਿਹੜੀ ਕਿਹੜੀ ਗੱਲ ਨਾਲ ਹੋ ਜਾਂਦੀ ਹੈ ? ਤਾਂ ਮੋਦੀ ਅਤੇ ਯੋਗੀ ਦੇ ਭਰੋਸੇ ਖ਼ਤਰੇ ਦੀ ਬਿੱਲੀ ਨੂੰ ਕਬੂਤਰ ਵਾਂਗ ਅੱਖਾਂ ਮੀਚ ਦੇ ਲੰਘਾਉਣ ਦੀ ਕੋਸ਼ਿਸ਼ ਕਰਨ ਵਾਲੇ ਹਿੰਦੋਸਤਾਨੀ ਮੂਲ ਦੇ ਸੈਕੂਲਰ ਸੋਚ ਵਾਲੇ ਸਮਾਜ ਨੂੰ ਕਾਲ ਦੇ ਮੂੰਹ ਵਿਚ ਗ੍ਰਸਦਾ ਜਾਂਦਾ ਮਹਿਸੂਸ ਕੀਤਾ ਜਾ ਸਕਦਾ ਹੈ।  
ਹਰ ਚਿੰਤਨਵਾਨ ਨਾਗਰਿਕ ਮਹਿਸੂਸ ਕਰ ਰਿਹਾ ਹੈ ਕਿ ਅੱਜ ਮੁਸਲਮਾਨਾਂ ਦੇ ਨਾਲ ਨਾਲ ਇਸਾਈਆਂ ਨੂੰ ਵੀ ਪੁੱਛਿਆ ਜਾਣਾ ਚਾਹੀਦਾ ਹੈ ਕਿ ਜੇਕਰ ਤੁਸੀਂ ਆਪਣੀ ਕੁਰਾਨ, ਹਦੀਸ, ਬਾਈਬਲ ਆਦਿ ਪੜ੍ਹਦੇ ਹੋ ਤਾਂ ਉਸਨੂੰ ਕਸੀਦੇ ਪੜਨਾ ਮੰਨਿਆ ਜਾਂਦਾ ਹੈ ਪਰ ਜੇਕਰ ਕੋਈ ਗੈਰ ਮੁਸਲਿਮ ਅਤੇ ਗੈਰ ਇਸਾਈ ਤੁਹਾਡੇ ਗਰੰਥਾਂ ਦਾ ਹਵਾਲਾ ਵੀ ਦਿੰਦਾ ਹੈ, ਤਾਂ ਉਹ ਸ਼ਾਨ ਵਿਚ ਗੁਸਤਾਖ਼ੀ ਕਿਵੇਂ ਬਣ ਜਾਂਦੀ ਹੈ ? ਆਖ਼ਰ ਅਜਿਹੀ ਕੀ ਅਸਹਿਣਸ਼ੀਲਤਾ ਹੈ ਕਿ ਜੇਕਰ ਕੋਈ ਤੁਹਾਡੇ ਪੈਗੰਬਰਾਂ ਦੀ ਜਨਮ ਅਤੇ ਜੀਵਨ ਬਾਰੇ ਕੋਈ ਸਵਾਲ ਕਰ ਬੈਠਦਾ ਹੈ ਤਾਂ ਉਸ ਉੱਪਰ ਤਰਕ ਨਾਲ ਜਵਾਬ ਦੇਣ ਦੀ ਥਾਂ ਤੁਹਾਨੂੰ ਗੁੱਸਾ ਕਿਉਂ ਆ ਜਾਂਦਾ ਹੈ। ਤੁਸੀਂ ਕਾਨੂੰਨੀ ਅਤੇ ਗੈਰਕਾਨੂੰਨੀ ਢੰਗ ਨਾਲ ਆਪਣਾ ਜ਼ਹਿਰ ਉਗਲਣ ਉੱਪਰ ਕਿਉਂ ਉਤਾਰੂ ਹੋ ਜਾਂਦੇ ਹੋ। ਹੁਣ ਤਾਂ ਲੱਗਦਾ ਹੈ ਕਿ ਭਾਰਤ ਸਰਕਾਰ ਨੂੰ ਸੰਵਿਧਾਨ ਵਿਚ ਇਹ ਵੀ ਤੈਅ ਕਰ ਲੈਣਾ ਪਵੇਗਾ ਕਿ ਕਿਸ ਨੂੰ ਕਿਸ ਧਰਮ ਬਾਰੇ ਕੀ ਅਤੇ ਕਿੰਨਾ ਕੁ ਬੋਲਣ ਦਾ ਅਧਿਕਾਰ ਹੈ , ਜੇਕਰ ਕੋਈ ਬੋਲਦਾ ਹੈ, ਤਾਂ ਕੌਣ ਫੈਸਲਾ ਕਰੇਗਾ ਕਿ ਕੀ ਗਲਤ ਹੈ ਤੇ ਕਿੰਨਾ ਗਲਤ ਹੈ ?  … ਕਾਨੂੰਨ ਜਾਂ ਪਾਗਲ ਹਿੰਸਕ ਭੀੜ।

ਮਨੁੱਖੀ ਹੱਕਾਂ ਦਾ ਤਕਾਜ਼ਾ ਹੈ ਕਿ ਜੇਕਰ ਕਿਸੇ ਇੱਕ ਸੰਪਰਦਾ ਦੇ ਜਨਮਦਾਤਾ ਬਾਰੇ ਕੁਝ ਕਹਿਣਾ ਜਾਂ ਪੁੱਛਣਾ ਸਜ਼ਾਯੋਗ ਅਪਰਾਧ ਹੈ, ਤਾਂ ਹਰ ਰੋਜ਼ ਹਜ਼ਾਰਾਂ ਸੰਪਰਦਾਵਾਂ ਦੇ ਜਨਮਦਾਤਾ, ਅਵਤਾਰਾਂ ਜਾਂ ਮਹਾਂਪੁਰਖਾਂ ਬਾਰੇ ਬੇਤੁਕੀਆਂ ਟਿੱਪਣੀਆਂ ਵੀ ਸਜ਼ਾਯੋਗ ਅਪਰਾਧ ਦੀ ਸ਼੍ਰੇਣੀ ਵਿਚ ਹੀ ਆਵੇਗਾ। ਪਰ ਕੀ ਪਾਦਰੀਆਂ ਅਤੇ ਮੌਲਾਣਿਆਂ ਵਲੋਂ ਸ਼ਰੇਆਮ ਕੀਤੀਆਂ ਜਾਣਵਾਲੀਆਂ ਬੇਸਿਰਪੈਰ ਦੀਆਂ ਟਿੱਪਣੀਆਂ ਦੇ ਮਾਮਲੇ ਵਿਚ ਕਾਨੂੰਨ ਨੂੰ ਤੁਰੰਤ ਹਰਕਤ ਵਿਚ ਨਹੀਂ ਜਾ ਜਾਣਾ ਚਾਹੀਦਾ ? ਅਜਿਹੇ ਮਾਮਲਿਆਂ ਵਿਚ ਮੁਕੱਦਮੇਂ ਕਦੋਂ ਦਰਜ ਕੀਤੇ ਜਾਣਗੇ।

ਗੱਲ ਕਰੀਏ ਭਾਰਤੀ ਜਨਤਾ ਪਾਰਟੀ ਦੀ ਤਾਂ ਉਸਦੀ ਹਾਲਤ ਵੀ ਸੱਪ ਦੇ ਮੂੰਹ ਵਿਚ ਕੋਹੜ ਕਿਰਲੀ ਵਰਗੀ ਹੋਈ ਪਈ ਹੈ। ਉਹ ਕਦੋਂ ਤੱਕ ਮੂੰਹ ਛੁਪਾਏਗੀ ? ਕਿਸ- ਕਿਸ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਵੇਗੀ ? ਉਸ ਨੂੰ ਵੀ ਦਬਾਅ ਹੇਠ ਆਏ ਬਗੈਰ ਆਪਣੇ ਵਰਕਰਾਂ ਵਾਸਤੇ ਕੋਈ ਸਪੱਸ਼ਟ ਨੀਤੀ ਬਣਾਉਣੀ ਹੀ ਪਵੇਗੀ। ਪਰ ਇਹ ਭਾਜਪਾ ਨੂੰ ਹੀ ਦੋਸ਼ ਦੇਣ ਦਾ ਸਮਾਂ ਨਹੀਂ ਹੈ ਕਿਉਂਕਿ ਉਹ ਹੀ ਇੱਕੋ ਇਕ ਸਿਆਸੀ ਜਮਾਤ ਹੈ ਜਿਸਦੇ ਵਰਕਰਾਂ ਵਿਚ ਹਿੰਦੂਤਵ ਉੱਪਰ ਹੋਣ ਵਾਲੇ ਹਮਲਿਆਂ ਨੂੰ ਲੈ ਕੇ ਚਿੰਤਾ, ਚਿੰਤਨ ਅਤੇ ਰੋਸ ਪਾਇਆ ਜਾਂਦਾ ਹੈ। ਤਿੱਖੇ ਤੇਵਰ ਵਾਲੇ ਵਰਕਰਾਂ ਦੀ ਮੁਅੱਤਲੀ ਦੇ ਹੁਕਮ ਸੁਣਾਉਂਦੇ ਸਮੇਂ ਪਾਰਟੀ ਹਾਈਕਮਾਂਡ ਦੇ ਦਿਲ ਅੰਦਰੋਂ ਰੋਣਾ ਤਾਂ ਜ਼ਰੂਰ ਨਿਕਲਦਾ ਹੋਵੇਗਾ, ਪਰ ਮਜਬੂਰੀਵਸ ਵਰਕਰਾਂ ਤੇ ਅਧਿਕਾਰੀਆਂ ਦਾ ਸਾਥ ਵੀ ਦੇਣਾ ਪੈਂਦਾ ਹੋਵੇਗਾ। ਇੱਥੋਂ ਤੱਕ ਕਿ ਉੱਚ ਅਧਿਕਾਰੀਆਂ ਨੂੰ ਵੀ ਆਪਣੀ ਸਿਆਸੀ ਵਚਨਬੱਧਤਾ ਅਤੇ ਅੰਤਰਰਾਸ਼ਟਰੀ ਦਬਾਅ ਅਧੀਨ ਕੁਝ ਅਣਚਾਹੇ ਫੈਸਲੇ ਵੀ ਲੈਣੇ ਪੈਂਦੇ ਹੋਣਗੇ।

ਹਾਲਾਂਕਿ ਭਾਜਪਾ ਦਾ ਇਹ ਵਤੀਰਾ ਗਲਤ ਹੈ… ਪਰ ਇਮਾਨਦਾਰੀ ਨਾਲ ਆਖੀਏ ਤਾਂ ਸਮੁੱਚਾ ਹਿੰਦੂ ਸਮਾਜ ਇਸਦੇ ਲਈ ਜ਼ਿੰਮੇਵਾਰ ਹੈ। ਜਿਵੇਂ ਛੋਟੀ ਜਿਹੀ ਗੱਲ ‘ਤੇ ਸਾਰੇ ਮਤਭੇਦ ਭੁਲਾ ਕੇ ਮੁਸਲਿਮ ਸਮਾਜ ਸੜਕਾਂ ‘ਤੇ ਤੂਫ਼ਾਨ ਖੜ੍ਹਾ ਕਰ ਦਿੰਦਾ ਹੈ, ਹਿੰਦੂ ਸਮਾਜ ਦੇ ਵਿਰੋਧ ਦਾ ਉਹ ਪੱਧਰ ਕਿਧਰੇ ਵੀ ਨਜ਼ਰ ਨਹੀਂ ਆਉਂਦਾ । ਕੀ ਸਾਰੇ ਮੌਲਵੀਆਂ ਵਾਂਗ ਸਾਧੂ ਸੜਕਾਂ ‘ਤੇ ਆਉਂਦੇ ਹਨ ? ਕੀ ਹਿੰਦੂ ਜਨਤਾ ਇਨ੍ਹਾਂ ਵਾਰਦਾਤਾਂ ਨੂੰ ਯਾਦ ਰੱਖਦੀ ਹੈ ? ਨਹੀ। ਬਹੁਤ ਸਾਰੇ ਦੋਸਤ ਭਾਜਪਾ ਤੋਂ ਨਾਰਾਜ਼ ਵੀ ਹੋਣਗੇ। ਹਿੰਦੂਤਵ ਦੀ ਖੁਲ ਕੇ ਗੱਲ ਕਰਨ ਤੋਂ ਬਾਅਦ ਵੀ ਪਿਛਲੀਆਂ ਚੋਣਾਂ ਨਾਲੋਂ ਇਸ ਵਾਰ ਯੋਗੀ ਜੀ ਦੀ ਸਥਿਤੀ ਨਾਜ਼ੁਕ ਬਣੀ ਰਹੀ। ਐਸ ਵੇਲੇ ਜੋ ਕੁਝ ਹੋ ਰਿਹਾ ਹੈ, ਉਹ ਭਿਆਨਕ ਭਵਿੱਖ ਵੱਲ ਇਸ਼ਾਰਾ ਕਰਦਾ ਹੈ। ਆਜ਼ਾਦੀ ਤੋਂ ਪਹਿਲਾਂ ਵੀ ਉਸ ਧਿਰ ਵਲੋਂ ਸੜਕਾਂ ‘ਤੇ ਫੈਸਲਾ ਸੁਣਾਇਆ ਗਿਆ ਸੀ। ਉਸੇ ਗੱਲ ਨੂੰ ਦੁਹਰਾਉਣ ਦੀ ਤਿਆਰੀ ਹੁੰਦੀ ਜਾਪ ਰਹੀ ਹੈ। ਫਰਕ ਸਿਰਫ ਇੰਨਾ ਹੋਵੇਗਾ ਕਿ ਐਤਕੀਂ ਕਿਸਾਨ ਅੰਦੋਲਨ ਦੀ ਤਰਜ਼ ਤੇ ਪੁਲਿਸ ਅਤੇ ਜਨਤਾ ਦੋਵੇਂ ਕੁੱਟੇ ਜਾਣਗੇ।

ਧਰਮ ਨਿਰਪੱਖਾਂ ਦਾ ਤੁਸ਼ਟੀਕਰਨ ਅਤੇ ਮੋਦੀ ਜੀ ਦੀਆਂ ਸੰਤੁਸ਼ਟ ਕਰਨ ਵਾਲੀਆਂ ਲੰਬੀਆਂ ਸਕੀਮਾਂ ਕਿਸੇ ਦੀ ਮਾਨਸਿਕਤਾ ਵਿਚ ਬਦਲਾਅ ਲਿਆਉਣ ਦੇ ਸਮਰੱਥ ਨਹੀਂ ਜਾਪਦੀਆਂ। ਜਦੋਂ ਗਾਂਧੀ ਖੁਦ ਮੁੱਲਿਆਂ ਦੇ ਪੈਰੀਂ ਪੈ ਕੇ ਦੇਸ਼ ਨੂੰ ਟੁੱਟਣ ਤੋਂ ਨਹੀਂ ਬਚਾ ਸਕੇ ਤਾਂ ਕੀ ਸਾਡੇ ਸਭ ਨੂੰ ਬਰਾਬਰ ਸਮਝਣ ਦੇ ਰਵੱਈਏ ਨਾਲ ਹੀ ਕਿਸੇ ਦੀ ਬਾਬਰ ਵਾਲੀ ਹਮਲਾਵਰ ਮਾਨਸਿਕਤਾ ਵਿੱਚ ਤਬਦੀਲੀ ਆਵੇਗੀ?
ਇਹ ਵੱਡਾ ਸਵਾਲ ਹੈ।

ਪਰਿਵਰਤਨ ਉਦੋਂ ਆਉਂਦਾ ਹੈ ਜਦੋਂ ਕੋਈ ਸਮਾਜ ਸਮੇਂ ਦੇ ਅਨੁਸਾਰ ਆਪਣੀਆਂ ਪਰੰਪਰਾਵਾਂ ਨੂੰ ਬਦਲਦਾ ਹੈ ਨਵਿਆਉਂਦਾ ਹੈ। ਆਪਣੇ ਧਾਰਮਿਕ ਗ੍ਰੰਥਾਂ ਅਤੇ ਪਰੰਪਰਾਵਾਂ ਬਾਰੇ ਉਸਾਰੂ ਚਰਚਾ ਕਰਨ ਲਈ ਤਿਆਰ ਰਹਿੰਦਾ ਹੈ। ਪਰ ਇਸ ਵਿਗਿਆਨਕ ਅਤੇ ਲੋਕਤੰਤਰੀ ਯੁੱਗ ਵਿਚ ਵੀ ਜੇਕਰ ਕੋਈ ਹਜ਼ਾਰਾਂ ਸਾਲ ਪੁਰਾਣੇ ਗ੍ਰੰਥਾਂ ਨੂੰ ਹੀ ਜਿਉਂ ਦਾ ਤਿਉਂ ਵਿਗਾੜ ਸਮੇਤ ਆਪਣਾ ਪ੍ਰੇਰਨਾ ਸਰੋਤ ਮੰਨਣ ਦੀ ਜ਼ਿਦ ਕਰਦਾ ਹੈ ਤਾਂ ਇਹ ਸੋਚਣਾ ਕਿ ਸਹੂਲਤਾਂ ਦੇ ਕੇ ਉਸ ਦਾ ਮਨ ਬਦਲਿਆ ਜਾ ਸਕੇਗਾ, ਮੂਰਖਤਾ ਤੋਂ ਵੱਧ ਕੁਝ ਨਹੀਂ ਹੋਵੇਗਾ।
ਸਿਰ ਤਨ ਤੋਂ ਜੁਦਾ ਵਾਲੇ ਵਿਸ਼ੇ ਦੀ ਜੜ ਜੇਕਰ ਭਾਰਤ ਵਿਚ ਹੁੰਦੀ ਅਤੇ ਇਹ ਨਾਅਰਾ ਭਾਰਤ ਵਿਚੋਂ ਹੀ ਉੱਠਿਆ ਹੁੰਦਾ ਤਾਂ ਵੱਖਰੀ ਗੱਲ ਹੋਣੀ ਸੀ। ਪਰ ਸਿਰ ਨੂੰ ਤਨ ਤੋਂ ਜੁਦਾ ਕਰਨ ਦਾ ਨਾਅਰਾ ਅੱਜ ਦਾ ਨਹੀਂ, ਨੂਪੁਰ ਸ਼ਰਮਾ ਜਾਂ ਰਾਜਾ ਸਿੰਘ ਕਾਰਨ ਹੋਂਦ ਵਿਚ ਨਹੀਂ ਆਇਆ, ਬਲਕਿ ਇਹ ਨਾਅਰਾ 2000 ਸਾਲਾਂ ਤੋਂ ਈਸਾਈਅਤ ਅਤੇ ਇਸਲਾਮ ਦੀ ਹੋਂਦ ਤੋਂ ਹੀ ਸੰਸਾਰ ਪੱਧਰੀ ਅਤੇ ਹਰ ਸਮੇਂ ਦਾ ਨਾਅਰਾ ਰਿਹਾ ਹੈ। ਇਸ ਨਾਅਰੇ ਵਾਲੀ ਮਾਨਸਿਕਤਾ ਨੇ ਗ੍ਰੀਸ, ਰੋਮ, ਮਿਸਰ ਆਦਿ ਕਈ ਸਭਿਆਚਾਰਾਂ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ ਅਤੇ ਬਾਕੀ ਸੱਭਿਆਚਾਰਾਂ ਨੂੰ ਮਿਟਾਉਣ ਦੀ ਤਿਆਰੀ ਕੀਤੀ ਹੋਈ ਹੈ।

advertise with kesari virasat
advertise with kesari virasat

ਜਿਹੜੇ ਅੱਜ ਦੇ ਭਾਰਤੀ ਮੁਸਲਮਾਨ ਹਨ, ਉਨ੍ਹਾਂ ਬਾਰੇ ਕੁਝ ਕਹਿਣਾ ਠੀਕ ਨਹੀਂ ਕਿਉਂਕਿ ਇਹ ਸਾਰੇ ਉਨ੍ਹਾਂ ਹਿੰਦੂ ਬਜ਼ੁਰਗਾਂ ਦੇ ਬੱਚੇ ਹਨ, ਜੋ ਮਜ਼ਬੂਰੀ ਵਿੱਚ ਮੁਸਲਮਾਨ ਬਣੇ ਸਨ। ਸਿੱਖ ਇਤਿਹਾਸ ਗਵਾਹ ਹੈ ਕਿ ਕਿਸ ਤਰਾਂ ਗੁਰੂ ਤੇਗ ਬਹਾਦਰ ਜੀ ਨੂੰ ਆਪਣੀ ਸ਼ਹਾਦਤ ਦੇਣੀ ਪਈ ਸੀ।  ਇਹ ਦੱਸਣ ਦੀ ਵੀ ਲੋੜ ਨਹੀਂ ਕਿ ਇਨ੍ਹਾਂ ਭਾਰਤੀ ਪਾਕਿਸਤਾਨੀ ਮੁਸਲਮਾਨਾਂ ਦਾ ਅਤੇ ਬਾਕੀ ਹਿੰਦੂਆਂ ਦਾ ਡੀਐਨਏ ਬੇਸ਼ੱਕ ਇਕੋ ਜਿਹਾ ਹੈ। ਪਰ ਸਵਾਲ ਜੈਵਿਕ DNA  ਦਾ ਨਹੀਂ ਬਲਕਿ ਮਾਨਸਿਕ ਡੀਐਨਏ ਦਾ ਹੈ। ਅਜਿਹੀ ਮਾਨਸਿਕਤਾ ਵਾਲਾ ਡੀਐਨਏ ਕਿਵੇਂ ਬਦਲਿਆ ਜਾਵੇਗਾ ਅਤੇ ਕੀ ਇਹ ਸੰਭਵ ਹੈ?
ਕੌੜਾ ਸੱਚ ਤਾਂ ਇਹ ਹੈ ਕਿ ਜਿਸ ਤਰ੍ਹਾਂ ਹਿੰਦੋਸਤਾਨੀ ਧਰਮ ਪੰਥਾਂ ਨੂੰ ਕੱਟੜ ਬਣਾਉਣਾ ਔਖਾ ਹੈ, ਉਸੇ ਤਰ੍ਹਾਂ ਮੁਸਲਮਾਨਾਂ ਅਤੇ ਇਸਾਈਆਂ ਨੂੰ ਸਹਿਣਸ਼ੀਲ ਬਣਾਉਣਾ ਵੀ ਲਗਭਗ ਅਸੰਭਵ ਹੈ। ਅਸੀਂ ਹਿੰਦੂਤਵ ਵਿੱਚ ਲੀਨ ਹੋ ਜਾਣ ਵਾਲੀਆਂ ਸ਼ਕ  ਅਤੇ ਹੂਣ ਵਰਗੀਆਂ ਜਾਤੀਆਂ ਦੀ ਮਿਸਾਲ ਨਾਲ ਕੰਮ ਨਹੀਂ ਚਲਾ ਸਕਾਂਗੇ ਕਿਉਂਕਿ ਉਹ ਕਿਸੇ ਇੱਕ ਪੈਗੰਬਰ ਦੀ ਸੀਮਤ ਸੋਚ ਰਾਹੀਂ ਚਲਾਈਆਂ ਜਾਣ ਵਾਲੀਆਂ ਨਸਲਾਂ ਨਹੀਂ ਸਨ। ਬਿਨਾ ਸ਼ੱਕ ਬਹੁਤੇ ਮੁਸਲਮਾਨ ਸਹਿਣਸ਼ੀਲ ਦਿਖਾਈ ਦਿੰਦੇ ਹਨ, ਪਰ ਉਦੋਂ ਤੱਕ ਜਦੋਂ ਤਕ ਉਨ੍ਹਾਂ ਦੀ ਗਿਣਤੀ ਬਹੁਤ ਘੱਟ ਹੈ। ਜਿਉਂ  ਹੀ ਗਿਣਤੀ ਵਧ ਜਾਂਦੀ ਹੈ, ਉਹ ਉਸ ਖੇਤਰ ਵਿਚ ਚੰਗੇਜ਼ ਖਾਨ, ਤੈਮੂਰ ਜਾਂ ਔਰੰਗਜ਼ੇਬ ਬਣ ਕੇ ਪਰਗਟ ਹੋ ਜਾਂਦੇ ਹਨ।
ਇਤਿਹਾਸ ਗਵਾਹ ਹੈ ਕਿ ਸਮੁੱਚੇ ਸੰਸਾਰ ਦਾ ਜਮਹੂਰੀ ਉਦਾਰਵਾਦ ਜਾਂ ਆਧੁਨਿਕ ਸੋਚ ਇਨ੍ਹਾਂ ਵਿੱਚ ਕੋਈ ਤਬਦੀਲੀ ਨਹੀਂ ਲਿਆ ਸਕੇ ਹਨ। ਇਤਿਹਾਸ ਵਿਚ ਸਾਈਂ ਮੀਆਂ ਮੀਰ, ਪੀਰ ਬੁੱਧੂ ਸ਼ਾਹ, ਸ਼ੇਖ ਫਰੀਦ ਗੰਜਸ਼ਕਰ, ਰਸਖਾਨ, ਰਹੀਮ, ਰੁਸ਼ਦੀ, ਅਬਦੁਲ ਕਲਾਮ ਜਾਂ ਅੱਜ ਦੇ ਕੁਝ ਖਾਸ ਖਿਤਿਆ ਨਾਲ ਸਬੰਧਤ ਮੁਸਲਮਾਨ ਹੀ ਅਪਵਾਦ ਹਨ। ਉਹ ਕਿਸੇ ਕਾਰਨ ਉਦਾਰ ਰਹਿ ਗਏ, ਪਰ ਉਨ੍ਹਾਂ ਦੀਆਂ ਆਉਣ ਵਾਲੀਆਂ ਪੀੜੀਆਂ ਉਨ੍ਹਾਂ ਧਾਰਮਿਕ ਗ੍ਰੰਥਾਂ ਨੂੰ ਹੀ ਪੜਨਗੀਆਂ ਜਿਹਨਾ ਵਿਚ ਦੂਜਿਆਂ ਲਈ ਕੋਈ ਥਾਂ ਨਹੀਂ ਹੈ। ਅਸਲ ਵਿੱਚ ਸਰਬ-ਧਰਮ ਸਮਭਾਵ ਵਾਲੇ ਮੁਸਲਮਾਨ ਇਸਲਾਮ ਦਾ ਇੱਕ ਆਮ ਨਹੀਂ ਬਲਕਿ ਇੱਕ ਨੁਕਸਦਾਰ ਪ੍ਰੋਡਕਟ ਹਨ, ਕਿਉਂਕਿ ਉਨ੍ਹਾਂ ਦਾ ਵਿਸ਼ਵਾਸ ਉਨ੍ਹਾਂ ਦੇ ਧਾਰਮਿਕ ਗ੍ਰੰਥਾਂ ਨਾਲ ਮੇਲ ਨਹੀਂ ਖਾਂਦਾ। ਅਜਿਹੇ ਸਹਿਣਸ਼ੀਲ ਮੁਸਲਮਾਨਾ ਅਤੇ ਇਸਾਈਆਂ ਦੀ ਗਿਣਤੀ ਆਟੇ ਵਿਚ ਲੂਣ ਦੇ ਬਰਾਬਰ ਹੀ ਹੈ।
ਭਾਜਪਾ ਦੀ ਦੁਚਿੱਤੀ ਇਹ ਹੈ ਕਿ ਉਸ ਨੂੰ ਹਰਦੀਪ ਸਿੰਘ ਪੁਰੀ, ਇਕਬਾਲ ਸਿੰਘ ਲਾਲਪੁਰਾ ਜਾਂ ਸ਼ਾਹਨਵਾਜ਼ ਹੁਸੈਨ ਨੂੰ ਵੀ ਆਪਣੇ ਵਿਸ਼ਵਾਸ਼ ਵਿਚ ਲੈ ਕੇ ਰੱਖਣਾ ਹੈ ਅਤੇ ਨੂਪੁਰ ਸ਼ਰਮਾ ਜਾਂ ਟੀ ਰਾਜਾ ਸਿੰਘ ਨੂੰ ਵੀ ਸਾਧਣਾ ਹੈ। ਉਸ ਨੇ ਆਪਣੀ ਰਾਜਨੀਤੀ ਵੀ ਮੌਜੂਦਾ ਸੰਵਿਧਾਨ ਅਨੁਸਾਰ ਚਲਾਉਣੀ ਹੈ ਅਤੇ ਆਪਣੀ ਸੋਚ ਦਾ ਬਰਾਬਰਤਾ ਵਾਲਾ ਕਾਨੂੰਨ ਵੀ ਲਾਗੂ ਕਰਵਾਉਣਾ ਹੈ।
ਪਰ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਨੂੰ ਸੋਚਣਾ ਹੋਵੇਗਾ ਕਿ ਜੋ ਵੀ ਕਰਨਾ ਹੈ, ਬਿਨਾਂ ਕਿਸੇ ਡਰ ਦੇ ਛੇਤੀ ਤੋਂ ਛੇਤੀ ਕਰਨਾ ਪੈਣਾ ਹੈ, ਕਿਉਂਕਿ ਲੋਕਤੰਤਰ ਵਿੱਚ ਕੁਝ ਵੀ ਸਥਾਈ ਨਹੀਂ ਹੈ। ਹਿੰਦੂਆਂ ਨੂੰ ਯਕੀਨੀ ਤੌਰ ‘ਤੇ ਭਾਜਪਾ ਦੀ ਕੇਂਦਰ ਵਿਚ ਹੋਂਦ ਕਾਰਨ ਤਤਕਾਲੀ ਲਾਭ ਜਰੂਰ ਹੋਇਆ ਹੈ। ਕਸ਼ਮੀਰ ਦੀ 370, ਰਾਮ ਮੰਦਰ ਆਦਿ ਵਰਗੇ ਵੱਡੇ-ਵੱਡੇ ਕੰਮ ਬੇਸ਼ੱਕ ਹੋਏ ਹਨ, ਪਰ ਆਮ ਹਿੰਦੂ ਸਮਾਜ ਇਹ ਸੋਚ ਕੇ ਅਰਾਮ ਦੀ ਮੁਦਰਾ ਵਿਚ ਆ ਗਿਆ ਹੈ ਕਿ ਮੋਦੀ ਅਤੇ ਯੋਗੀ ਜੀ ਉਸ ਨੂੰ ਬਚਾਅ ਹੀ ਲੈਣਗੇ, ਉਸ ਨੂੰ ਸੜਕਾਂ ‘ਤੇ ਆਉਣ ਦੀ ਲੋੜ ਨਹੀਂ ਹੈ। ਇਹੋ ਸੋਚ ਉਸ ਦਾ ਕਾਲ ਬਣਕੇ ਗ੍ਰਸਣ ਲਈ ਲਗਾਤਾਰ ਉਸ ਵਲ ਵਧਦੀ ਪ੍ਰਤੀਤ ਹੋ ਰਹੀ ਹੈ। 

ਇਸਦੇ ਮੁਕਾਬਲੇ ਮੁਸਲਿਮ ਸਮਾਜ ਕਿਸੇ ਵੀ ਅਜਿਹੇ ਨੇਤਾ ‘ਤੇ ਨਿਰਭਰ ਨਹੀਂ ਹੈ ਅਤੇ ਇਸ ਨੂੰ ਕਿਸੇ ਖੱਬੇ ਪੱਖੀ ਮੀਡੀਆ ਜਾਂ ਨੇਤਾਵਾਂ ਦੇ ਸਰਟੀਫਿਕੇਟ ਦੀ ਲੋੜ ਵੀ ਨਹੀਂ ਹੈ। ਉਹ ਉਹੀ ਹੈ ਜੋ ਉਹ ਹੈ। ਇਸ ਮਾਮਲੇ ਵਿਚ ਭਰਮ ਜਾਲ ਵਿਚ ਸਿਰਫ ਹਿੰਦੂ ਅਤੇ ਸਿੱਖ ਹੀ ਹਨ ਜੋ ਤਰਕ ਉੱਪਰ ਚਲਦੇ ਹਨ। ਇੱਕ ਮੁਸਲਮਾਨ ਤਰਕ ਦੀ ਪਰਵਾਹ ਨਹੀਂ ਕਰਦਾ। ਇਹੋ ਸੋਚ ਦਾ ਅੰਤਰ ਦੋਵਾਂ ਵਿਚਾਲੇ ਪਾੜ ਨੂੰ ਲਗਾਤਾਰ ਵਧਾਉਂਦਾ ਚਲਾ ਜਾ ਰਿਹਾ ਹੈ। ਸੂਝਵਾਨ ਅਤੇ ਪੱਖਪਾਤ ਰਹਿਤ ਨਾਗਰਿਕਾਂ ਨੂੰ ਇਸ ਭਰਮਾਊ ਸਥਿਤੀ ਤੋਂ ਜਲਦੀ ਬਾਹਰ ਲਿਆ ਕੇ ਅਹਿੰਸਾ ਪਰਮੋ ਧਰਮਾ ਅਤੇ ਹਿੰਸਾ ਪਰਮੋ ਧਰਮਾ ਦੀ ਮਾਨਸਿਕਤਾ ਨੂੰ ਸਾਂਝੇ ਪਲੇਟਫਾਰਮ ਉੱਪਰ ਲਿਆ ਕੇ ਵਿਚਕਾਰਲਾ ਰਸਤਾ ਕੱਢਣ ਦੀ ਜਰੂਰਤ ਹੈ। ਨਹੀਂ ਤਾਂ ਬਹੁਤ ਦੇਰ ਹੋ ਜਾਵੇਗੀ।

ਗੁਰਪ੍ਰੀਤ ਸਿੰਘ ਸੰਧੂ

Leave a Reply