KESARI VIRASAT

Latest news
ਅਨਾਥ ਦਲਿਤ ਨਾਬਾਲਿਗ਼ ਨੂੰ ਬਣਆਇਆ ਮੁਸਲਮਾਨ: ਨੌਕਰੀ ਦੇ ਨਾਂ 'ਤੇ ਕੀਤੀ ਸੁੰਨਤ; ਦਿੱਤਾ ਨਵਾਂ ਨਾਂ - ਨੂਰ ਮੁਹੰਮਦ- ਯੂਪੀ... ਬ੍ਰਿਟੇਨ ਨੇ 2 ਭਾਰਤੀਆਂ ਕੋਲੋਂ ਵਾਪਸ ਖੋਹਿਆ ਸਨਮਾਨ : ਇੱਕ ਨੇ ਕੀਤਾ ਬੰਗਲਾਦੇਸ਼ ਵਿੱਚ ਹਿੰਦੂ ਵਿਰੋਧੀ ਹਿੰਸਾ ਦਾ ਵਿਰੋਧ... ਅੱਲੂ ਅਰਜੁਨ ਦੀ ਫਿਲਮ ਨੇ ਬਣਾਏ ਕਈ ਨਵੇਂ ਰਿਕਾਰਡ: 'ਪੁਸ਼ਪਾ 2' ਵਿਦੇਸ਼ਾਂ 'ਚ ਵੀ ਧਮਾਲ ਮਚਾ ਰਹੀ ; 2 ਦਿਨਾਂ 'ਚ 400 ਕ... ਭਾਰਤ ਸਰਕਾਰ ਨੇ ਗ੍ਰਹਿ ਯੁੱਧ ਦੇ ਖਤਰਿਆਂ ਨੂੰ ਦੇਖਦੇ ਹੋਏ ਆਪਣੇ ਨਾਗਰਿਕਾਂ ਨੂੰ ਦਿੱਤੀ ਚੇਤਾਵਨੀ: ਸੀਰੀਆਂ ਨਾ ਜਾਣ ਅਤੇ ... ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਵਲੋਂ ਹਿੰਦੂ ਭਾਈਚਾਰੇ ਨੂੰ ਲਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ’ਚ ਘਰਾਂ ਅੰਦਰ ਦ... ਗੱਲ ਪਤੇ ਦੀ... ਛੋਟੇਵਾਲ ਦਾ ਛੋਟੀ ਜੋਤ ਵਾਲਾ ਅਗਾਂਹਵਧੂ ਕਿਸਾਨ ਹਰਭਜਨ ਸਿੰਘ ਅਕਾਲੀ ਦਲ ਨੂੰ ਆਗੂਆਂ ਦੇ ਅਸਤੀਫ਼ੇ ਮਨਜ਼ੂਰ ਕਰਨ ਲਈ ਮਿਲਿਆ ਹੋਰ ਸਮਾਂ ਬਿਕਰਮ ਸਿੰਘ ਮਜੀਠੀਆ ਨੇ ਐਸ.ਪੀ. ਹਰਪਾਲ ਸਿੰਘ ਵਲੋਂ ਨਰਾਇਣ ਸਿੰਘ ਚੌੜਾ ਨਾਲ ਹੱਥ ਮਿਲਾਉਣ ਨੂੰ ਲੈ ਕੇ ਆਪ ਸਰਕਾਰ ਨੂੰ ਘੇ... ਜਦੋਂ ਕੇਸਰੀ ਵਿਰਾਸਤ ਦੀ ਟੀਮ ਪੁੱਜੀ ਨਰਾਇਣ ਸਿੰਘ ਚੌੜਾ ਦੇ ਘਰ ! ਚੌੜਾ ਦੀ ਪਤਨੀ ਜਸਮੀਤ ਕੌਰ ਨੇ ਕੀਤੇ ਵੱਡੇ ਖੁਲਾਸੇ
You are currently viewing ਐਂਬੂਲੈਂਸ ਦੀ ਵਰਤੋਂ ਕਰਕੇ ਕੀਤੀ ਜਾ ਰਹੀ ਤਸਕਰੀ ਵਿੱਚ 8 ਕਿਲੋ ਅਫੀਮ ਬਰਾਮਦ
AMBULANCE CAUGHT IN OPIUM CARRYING

ਐਂਬੂਲੈਂਸ ਦੀ ਵਰਤੋਂ ਕਰਕੇ ਕੀਤੀ ਜਾ ਰਹੀ ਤਸਕਰੀ ਵਿੱਚ 8 ਕਿਲੋ ਅਫੀਮ ਬਰਾਮਦ

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


ਐਬੂਲੈਂਸ ‘ਚੋਂ ਅਫੀਮ ਬਰਾਮਦ: ਡੀ.ਆਈ.ਜੀ. ਰੋਪੜ ਰੇਂਜ  ਸਿਹਤ ਵਿਭਾਗ ਅਤੇ ਸਿਵਲ ਅਧਿਕਾਰੀਆਂ ਕੋਲ ਉਠਾਉਣਗੇ ਮਾਮਲਾ 
– ਮੋਹਾਲੀ ਪੁਲਿਸ ਨੇ ਐਂਬੂਲੈਂਸ ਦੀ ਵਰਤੋਂ ਕਰਕੇ ਕੀਤੀ ਜਾ ਰਹੀ ਤਸਕਰੀ ਵਿੱਚ 8 ਕਿਲੋ ਅਫੀਮ ਕੀਤੀ ਬਰਾਮਦ; ਗਿ੍ਰਫਤਾਰ ਕੀਤੇ 3 ਦੋਸ਼ੀਆਂ ਵਿੱਚੋਂ ਇੱਕ ਸੀ ਫਰਜੀ ਮਰੀਜ਼
– ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਸਿਆਂ ਵਿਰੁੱਧ ਵਿੱਢੀ ਗਈ ਜੰਗ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਸੂਬੇ ‘ਚੋਂ ਨਸ਼ਿਆਂ ਦਾ ਪੂਰੀ ਤਰਾਂ ਖਾਤਮਾ ਨਹੀਂ ਹੋ ਜਾਂਦਾ : ਡੀ.ਆਈ.ਜੀ. ਗੁਰਪ੍ਰੀਤ ਭੁੱਲਰ
ਚੰਡੀਗੜ, 24 ਜੁਲਾਈ (ਕੇਸਰੀ ਨਿਊਜ਼ ਨੈੱਟਵਰਕ)-ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਐਂਬੂਲੈਂਸ ਦੀ ਦੁਰਵਰਤੋਂ ਕਰਨ ਵਾਲੇ ਤਿੰਨ ਵਿਅਕਤੀਆਂ ਦੀ ਗਿ੍ਰਫਤਾਰੀ ਦੇ ਮਾਮਲੇ ਦਾ ਨੋਟਿਸ ਲੈਂਦਿਆਂ, ਡਿਪਟੀ ਇੰਸਪੈਕਟਰ ਜਨਰਲ ਆਫ ਪੁਲਿਸ (ਡੀਆਈਜੀ) ਰੋਪੜ ਰੇਂਜ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਉਹ ਇਸ ਮੁੱਦੇ ਨੂੰ ਸਿਵਲ, ਸਿਹਤ ਅਤੇ ਸਬੰਧਤ ਰੈਗੂਲੇਟਰੀ ਅਧਿਕਾਰੀਆਂ ਕੋਲ ਉਠਾਉਣਗੇ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਨਸ਼ਿਆਂ ਖਿਲਾਫ ਚੱਲ ਰਹੀ ਜੰਗ ਦੌਰਾਨ ਮੋਹਾਲੀ ਪੁਲਿਸ ਨੇ ਐਤਵਾਰ ਨੂੰ ਪਿੰਡ ਦੱਪਰ ਨੇੜੇ ਅੰਬਾਲਾ-ਚੰਡੀਗੜ ਹਾਈਵੇ ‘ਤੇ ਵਿਸ਼ੇਸ਼ ਨਕਾਬਬੰਦੀ ਦੌਰਾਨ ਐਂਬੂਲੈਂਸ ਵਿੱਚ ਇਕ ਫਰਜ਼ੀ ਮਰੀਜ ਦੇ ਸਿਰ ਥੱਲੇ ਰੱਖੇ ਸਿਰਹਾਣੇ ‘ਚ ਛੁਪਾ ਕੇ ਰੱਖੀ 8 ਕਿਲੋ ਅਫੀਮ ਬਰਾਮਦ ਕਰਕੇ ਅੰਤਰ-ਰਾਜੀ ਨਸ਼ਾ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। । ਗਿ੍ਰਫਤਾਰ ਕੀਤੇ ਮੁਲਜਮਾਂ ਦੀ ਪਛਾਣ ਰਵੀ ਸ੍ਰੀਵਾਸਤਵ (28) ਵਾਸੀ ਰਾਮਪੁਰ, (ਯੂ.ਪੀ.) ਜੋ ਮੌਜੂਦਾ ਸਮੇਂ ਚੰਡੀਗੜ ਸਥਿਤ ਰਾਮ ਦਰਬਾਰ ਵਿਖੇ ਰਹਿ ਰਿਹਾ ਹੈ; ਹਰਿੰਦਰ ਸਰਮਾ (47) ਵਾਸੀ  ਪਿੰਡ ਨਵਾਂ ਗਾਉਂ , ਐਸ.ਏ.ਐਸ.ਨਗਰ  ਅਤੇ ਅੰਕੁਸ਼ (27) ਵਾਸੀ ਪਿੰਡ ਖੁੱਡਾ ਅਲੀ ਸ਼ੇਰ, ਚੰਡੀਗੜ ਵਜੋਂ ਹੋਈ ਹੈ।
ਡੀ.ਆਈ.ਜੀ. ਨੇ ਕਿਹਾ ਕਿ ਪੰਜਾਬ ਪੁਲਿਸ ਨੂੰ ਸੂਬੇ ਵਿੱਚੋਂ ਨਸ਼ਿਆਂ ਦੀ ਲਾਹਣਤ ਨੂੰ ਜੜੋਂ ਪੁੱਟਣ ਲਈ ਮੁੱਖ ਮੰਤਰੀ ਵੱਲੋਂ ਸਖਤ ਨਿਰਦੇਸ਼ ਦੇ ਚਲਦਿਆਂ ਮੁਹਾਲੀ ਪੁਲਿਸ ਨੇ ਇੱਕ ਅੰਤਰਰਾਜੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ, ਜਿਸ ਨੇ ਐਮਰਜੈਂਸੀ ਸੇਵਾਵਾਂ ਦੀ ਦੁਰਵਰਤੋਂ ਕਰਕੇ ਖ਼ਤਰੇ ਦੀ ਘੰਟੀ ਖੜਕਾ ਦਿੱਤੀ  ਹੈ। ਉਨਾਂ ਕਿਹਾ, “ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਕਿਵੇਂ ਮੁਲਜਮਾਂ ਨੇ ਸੈਕਿੰਡ ਹੈਂਡ ਐਂਬੂਲੈਂਸ ਖਰੀਦੀ ਅਤੇ ਨਸ਼ਿਆਂ ਦੀ ਤਸਕਰੀ ਲਈ ਇਸ ਦੀ ਵਰਤੋਂ ਕਰਨੀ ਸੁਰੂ ਕਰ ਦਿੱਤੀ।’’ ਪੁਲਿਸ ਦੀ ਜਾਂਚ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਘੱਟੋ-ਘੱਟ 10-12ਵੀਂ ਵਾਰ ਸੀ ਜਦੋਂ ਮੁਲਜਮਾਂ ਨੇ ਬਰੇਲੀ ਤੋਂ ਅਫੀਮ ਦੀ ਤਸਕਰੀ ਕਰਨ ਲਈ ਇਸ ਐਂਬੂਲੈਂਸ ਦੀ ਵਰਤੋਂ ਕੀਤੀ।
ਸਾਰੇ ਸਬੰਧਤ ਅਧਿਕਾਰੀਆਂ ਕੋਲ ਮਾਮਲਾ ਉਠਾਉਣ ਤੋਂ ਇਲਾਵਾ, ਡੀਆਈਜੀ ਭੁੱਲਰ ਨੇ ਕਿਹਾ ਕਿ ਉਨਾਂ ਨੇ ਰੇਂਜ ਦੇ ਤਿੰਨੇ ਐਸਐਸਪੀਜ ਨੂੰ ਆਪਣੇ ਸਬੰਧਤ ਜਿਲਿਆਂ ਵਿੱਚ ਸਾਰੇ ਹਸਪਤਾਲਾਂ ਅਤੇ ਗੈਰ ਸਰਕਾਰੀ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਨ ਅਤੇ ਉਨਾਂ ਨੂੰ ਸੌਂਪੀਆਂ ਐਂਬੂਲੈਂਸਾਂ ਦੀ ਸੂਚੀ ਪ੍ਰਾਪਤ ਕਰਨ ਲਈ ਵੀ ਕਿਹਾ ਹੈ ਤਾਂ ਜੋ ਪੁਲਿਸ ਅਪਰਾਧਿਕ ਗਤੀਵਿਧੀਆਂ ਲਈ ਐਮਰਜੈਂਸੀ ਸੇਵਾਵਾਂ ਦੀ ਵਰਤੋਂ ਕਰਨ ਵਾਲੇ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰ ਸਕੇ ਅਤੇ ਅਸਲ ਮਰੀਜਾਂ ਨੂੰ ਸੁਰੱਖਿਅਤ ਸੁਵਿਧਾ ਮੁਹੱਈਆ ਕਰਾਉਣ ਲਈ ਰਾਹ ਪੱਧਰਾ ਕਰ  ਸਕੇ।
ਉਨਾਂ ਐਂਬੂਲੈਂਸ ਦੇ ਉੱਪਰ ਇੱਕ ਵਿਸ਼ੇਸ਼ ਬੀਕਨ ਦੀ ਵਰਤੋਂ ਕਰਨ ਦਾ ਸੁਝਾਅ ਵੀ ਦਿੱਤਾ ਜੋ  ਕਿ ਐਂਬੂਲੈਂਸ ਵਿੱਚ ਕਿਸੇ ਮਰੀਜ਼ ਦੀ ਮੌਜੂਦਗੀ ਅਤੇ ਗੈਰ ਮੌਜੂਦਗੀ ਨੂੰ ਦਰਸਾਵੇਗਾ।
 ਨਸ਼ਿਆਂ ਦੀ ਬਰਾਮਦਗੀ ਬਾਰੇ  ਹੋਰ ਜਾਣਕਾਰੀ ਦਿੰਦਿਆਂ, ਡੀਆਈਜੀ ਨੇ ਦੱਸਿਆ ਕਿ ਉਨਾਂ ਦੀ ਰੇਂਜ ਤੋਂ  1 ਅਪ੍ਰੈਲ, 2022 ਤੋਂ ਕੁੱਲ 2.41 ਕਿਲੋ ਹੈਰੋਇਨ, 20.42 ਕਿਲੋ ਅਫੀਮ, 2.10 ਕੁਇੰਟਲ ਭੁੱਕੀ, 200 ਗ੍ਰਾਮ ਚਰਸ, 7.29 ਕਿਲੋ ਗਾਂਜਾ, 40945 ਨਸ਼ੀਲੇ ਟੀਕੇ, 870590 ਨਸ਼ੀਲੀਆਂ ਗੋਲੀਆਂ ਤੋਂ ਇਲਾਵਾ 8.08 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ  ਗਈ ਹੈ। ਉਨਾਂ ਦੱਸਿਆ ਕਿ ਪੁਲਿਸ ਨੇ ਕੁੱਲ 211 ਐਫ.ਆਈ.ਆਰ. ਦਰਜ ਕੀਤੀਆਂ ਹਨ , ਜਿਨਾਂ ਵਿਚੋਂ 14 ਵਪਾਰਕ ਮਾਮਲੇ ਹਨ ਅਤੇ 307 ਨਸ਼ਾ ਤਸਕਰਾਂ/ਸਪਲਾਇਰਾਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਪੁਲਿਸ 11 ਭਗੌੜੇ ਅਪਰਾਧੀਆਂ ਨੂੰ ਵੀ ਗਿ੍ਰਫਤਾਰ ਕੀਤਾ ਹੈ।
ਇਸ ਦੌਰਾਨ ਡੀਆਈਜੀ ਭੁੱਲਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਜੰਗ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਸੂਬੇ ਵਿੱਚੋਂ ਨਸ਼ਾਖੋਰੀ ਦਾ ਸਫਾਇਆ ਨਹੀਂ ਹੋ ਜਾਂਦਾ।

 

OPIUM RECOVERY FROM AMBULANCE: MOHALI POLICE RECOVERED 8KG OPIUM BEING SMUGGLED USING AMBULANCE; FAKE PATIENT AMONG THREE HELD

— WAR AGAINST DRUGS WAGED BY PUNJAB CM BHAGWANT MANN WILL CONTINUE TILL DRUG MENACE IS NOT WIPED OUT FROM THE STATE, SAYS DIG GURPREET BHULLAR

CHANDIGARH, JULY 24: (KESARI NEWS NETWORK)- Taking a cognisance of the matter related to arrest of three persons misusing an Ambulance to smuggle drugs, Deputy Inspector General of Police (DIG) Ropar Range Gurpreet Singh Bhullar said that he will take up this issue with Civil, Health and concerned regulatory authorities.

Pertinently, amid the ongoing war against drugs on the directions of Punjab Chief Minister Bhagwant Mann, the Mohali Police on Sunday have busted an inter-state drug smuggling racket after recovering 8Kg opium concealed in a pillow placed under the head of a fake patient lying in an Ambulance during a special Nakabandi on Ambala-Chandigarh Highway near village Dapper. The arrested accused have been identified as Ravi Shrivastav (28) of Rampur, (UP), presently residing at Ram Darbar in Chandigarh; Harinder Sharma (47) of village Naya Gaon in SAS Nagar; and Ankush (27) of village Khudda Ali Sher in Chandigarh.

The DIG said that as the Punjab Police have strict directions from the Chief Minister to root out drug menace from the state, the Mohali Police have busted an inter-state module which has raised serious concern about misuse of emergency services. “This has come to the fore during the investigation that how accused persons had purchased a second hand Ambulance and started using it for smuggling of drugs,” he said. This was at least for the 10-12th time accused persons have used the Ambulance to smuggle opium from Bareilly, reveals the investigations.

Besides taking up matter with all the concerned authorities, DIG Bhullar said that he has also asked all the three SSPs in the range to hold meeting with representatives of all the Hospitals and NGOs in their concerned districts and get the list of Ambulances assigned to them, so that the police could provide safe passage to genuine patients, while nabbing the anti-social elements using the Emergency Services for criminal activities.

advertise with kesari virasat
advertise with kesari virasat

          He also suggested using a special beacon on top of the ambulance which could signify whether there was a patient in the Ambulance or not.

          Divulging more details about the drugs recoveries in his Range since April 1, 2022, the DIG said that they have recovered a total of 2.41Kg Heroin, 20.42 Kg Opium, 2.10 quintal poppy husk, 200grams charas, 7.29Kg Ganja, 40945 intoxicant injections, 870590 intoxicant tablets besides seizing drug money worth Rs 8.08 lakhs. He said that the Police have registered a total of 211 FIRs including 14 commercial after arresting 307 drug smugglers/suppliers. The Police have also arrested 11 Proclaimed Offenders, he added.

          Meanwhile, DIG Bhullar said that the War against drugs waged by Punjab CM Bhagwant Mann will continue till drug menace is not wiped out from the state.

Leave a Reply