National News Politics Punjab ਦੇਸ਼-ਵਿਦੇਸ਼ ਵਾਦ-ਸੰਵਾਦ ਮੂਰਮੂ ਦੇ ਰਾਸ਼ਟਰਪਤੀ ਬਣਨ ਦੀ ਖੁਸ਼ੀ ਵਿਚ ਵਾਲਮੀਕਿ ਸੰਘਰਸ਼ ਮੋਰਚਾ ਨੇ ਵੰਡੇ ਲੱਡੂ July 22, 2022 Gurpreet Singh Sandhu 0 Comments Valmiki Sangharsh Morcha distributed Ladoo in the joy of Murmu becoming the President ਕੇਸਰੀ ਨਿਊਜ਼ ਨੈੱਟਵਰਕ (ਕਪੂਰਥਲਾ)- ਵਾਲਮੀਕ ਸੰਘਰਸ਼ ਮੋਰਚਾ ਵਲੋ ਭਾਰਤ ਦੇ 15 ਵੇ ਰਾਸ਼ਟਰਪਤੀ ਸ਼੍ਰੀਮਤੀ ਦਰੋਪਤੀ ਮੁਰਮੂ ਜੀ ਦੇ ਬਣਨ ਤੇ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਅਤੇ ਸਮੁੱਚੀ ਭਾਰਤੀ ਜਨਤਾ ਪਾਰਟੀ ਦਾ ਧੰਨਵਾਦ ਕੀਤਾ ਗਿਆ। ਜਿਨ੍ਹਾਂ ਨੇ ਇਕ ਆਦਿਵਾਸੀ ਪਛੜੇ ਵਰਗ ਵਿੱਚੋਂ ਇੱਕ ਸਧਾਰਨ ਬੀਬੀ ਨੂੰ ਭਾਰਤ ਦਾ ਰਾਸ਼ਟਰਪਤੀ ਬਣਾ ਕੇ ਨਿਵਾਜਿਆ। ਇਸ ਮੌਕੇ ਤੇ ਵਾਲਮੀਕਿ ਸੰਘਰਸ਼ ਮੋਰਚਾ ਦੇ ਪ੍ਰਧਾਨ ਰੋਸ਼ੀ ਸੱਭਰਵਾਲ ਅਤੇ ਓਹਨਾ ਦੇ ਸਾਥੀਆਂ ਨੇ ਗੁਰੂ ਨਾਨਕ ਲਾਇਬਰੇਰੀ ਦੇ ਬਾਹਰ ਲੱਡੂ ਵੰਡ ਕੇ ਖੁਸ਼ੀ ਦਾ ਇਜਹਾਰ ਕੀਤਾ ਗਿਆ। ਇਸ ਮੌਕੇ ਤੇ ਰਣਜੀਤ ਸਿੰਘ ਖੋਜੇਵਾਲ ਸਾਬਕਾ ਚੇਅਰਮੈਨ ਕਪੂਰਥਲਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਮੌਕੇ ਤੇ ਨੀਰੂ ਸ਼ਰਮਾ, ਰੁਪਿੰਦਰ ਰੂਬੀ, ਸੰਨੀ ਬੈਂਸ, ਸੰਧੂ ਸਕੋਰਟੀ ਫੋਰਸ, ਅਰਜਨ ਸੱਭਰਵਾਲ, ਵਿਰਦੀ ਜੀ, ਰਾਜੂ ਕਲਿਆਣ, ਸਤਨਾਮ ਸਿੰਘ, ਅਤੁਲ ਸ਼ਰਮਾ ਅਤੇ ਵੱਡੀ ਗਿਣਤੀ ਵਿਚ ਹੋਰ ਕਾਰਜਕਰਤਾ ਹਾਜ਼ਰ ਸਨ। advertise with kesari virasat